ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਮਹਿਲਾਵਾਂ ਦੀ ਮੁਕਤੀ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਦਾ ਸੱਦਾ ਦਿੱਤਾ




ਉਪ ਰਾਸ਼ਟਰਪਤੀ ਨੇ ਮਹਿਲਾਵਾਂ ਦੀ ਸਿੱਖਿਆ 'ਤੇ ਵਧੇਰੇ ਜ਼ੋਰ ਦੇਣ ਲਈ ਕਿਹਾ



ਉਪ ਰਾਸ਼ਟਰਪਤੀ ਨੇ ਅਪੀਲ ਕੀਤੀ, 'ਆਪਣੇ ਧਰਮ ਮੰਨੋ, ਦੂਸਰਿਆਂ ਦੀਆਂ ਮਾਨਤਾਵਾਂ ਨੂੰ ਬਦਨਾਮ ਨਾ ਕਰੋ'



ਉਪ ਰਾਸ਼ਟਰਪਤੀ ਨੇ 21ਵੀਂ ਸਦੀ ਦੇ ਹੁਨਰਾਂ ਨੂੰ ਵਿਕਸਿਤ ਕਰਨ 'ਤੇ ਧਿਆਨ ਕੇਂਦ੍ਰਤ ਕਰਕੇ ਸਿੱਖਿਆ ਲਈ ਭਵਿੱਖਵਾਦੀ ਪਹੁੰਚ ਦੀ ਮਹੱਤਤਾ 'ਤੇ ਜ਼ੋਰ ਦਿੱਤਾ



ਰੱਟਾ ਲਗਾਉਣ ਤੋਂ 'ਐਕਟਿਵ ਲਰਨਿੰਗ' ਵੱਲ ਜਾਣ ਲਈ ਕਿਹਾ



ਉਪ ਰਾਸ਼ਟਰਪਤੀ ਨੇ ਮਾਊਂਟ ਕਾਰਮਲ ਕਾਲਜ, ਬੈਂਗਲੁਰੂ ਦੇ ਪਲੈਟੀਨਮ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ

Posted On: 09 JUL 2022 2:33PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਦੇਸ਼ ਵਿੱਚ ਮਹਿਲਾਵਾਂ ਦੀ ਮੁਕਤੀ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਸਾਡੀ ਸੱਭਿਅਤਾ ਦਾ ਸਿਧਾਂਤ ਵੱਖ-ਵੱਖ ਖੇਤਰਾਂ ਵਿੱਚ ਮਹਿਲਾਵਾਂ ਦੀ ਬਰਾਬਰ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈਪਰ ਕਈ ਅਜਿਹੇ ਖੇਤਰ ਹਨਜਿਨ੍ਹਾਂ ਵਿੱਚ ਮਹਿਲਾਵਾਂ ਨੂੰ ਆਪਣੀ ਪੂਰੀ ਸਮਰੱਥਾ ਦਾ ਅਹਿਸਾਸ ਹੋਣਾ ਅਜੇ ਬਾਕੀ ਹੈ।

ਅੱਜ ਬੰਗਲੁਰੂ ਵਿੱਚ ਮਾਊਂਟ ਕਾਰਮਲ ਕਾਲਜ ਦੇ ਪਲੈਟੀਨਮ ਜੁਬਲੀ ਸਮਾਰੋਹ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਸਭਾ ਨੂੰ ਸੰਬੋਧਨ ਕਰਦਿਆਂਉਪ ਰਾਸ਼ਟਰਪਤੀ ਨੇ ਸਰਕਾਰਾਂ ਦੇ ਲਗਾਤਾਰ ਯਤਨਾਂ ਰਾਹੀਂ ਮਹਿਲਾਵਾਂ ਦੀ ਸਿੱਖਿਆ ਨੂੰ ਹੋਰ ਅੱਗੇ ਵਧਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਮੌਕਾ ਦਿੱਤਾ ਗਿਆ ਹੈਮਹਿਲਾਵਾਂ ਨੇ ਹਮੇਸ਼ਾ ਹਰ ਖੇਤਰ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ ਹੈ।

ਭਾਰਤੀਆਂ ਵਲੋਂ ਸਾਰੇ ਖੇਤਰਾਂ ਵਿੱਚ ਆਪਣੇ ਆਪ ਨੂੰ ਲੀਡਰ ਵਜੋਂ ਸਾਬਤ ਕਰਨ ਦਾ ਜ਼ਿਕਰ ਕਰਦਿਆਂਉਨ੍ਹਾਂ ਕਿਹਾ ਕਿ ਭਾਰਤ ਦੇ ਉਭਾਰ ਨੂੰ ਵਿਸ਼ਵ ਪੱਧਰ 'ਤੇ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਹੋਈ ਹੈ। ਧਾਰਮਿਕ ਅਸਹਿਣਸ਼ੀਲਤਾ ਦੇ ਮੁੱਦੇ ਨੂੰ ਛੋਂਹਦੇ ਹੋਏਸ਼੍ਰੀ ਨਾਇਡੂ ਨੇ ਅਪੀਲ ਕੀਤੀ ਕਿ ਧਰਮ ਇੱਕ ਨਿੱਜੀ ਮਾਮਲਾ ਹੈ ਅਤੇ ਜਦੋਂ ਕੋਈ ਵਿਅਕਤੀ ਆਪਣੇ ਧਰਮ 'ਤੇ ਮਾਣ ਅਤੇ ਮਨੌਤ ਕਰ ਸਕਦਾ ਹੈਕਿਸੇ ਨੂੰ ਵੀ ਦੂਸਰਿਆਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਬਦਨਾਮ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਧਰਮ ਨਿਰਪੱਖਤਾ ਅਤੇ ਦੂਸਰਿਆਂ ਦੇ ਵਿਚਾਰਾਂ ਪ੍ਰਤੀ ਸਹਿਣਸ਼ੀਲਤਾ ਭਾਰਤੀ ਲੋਕਾਚਾਰ ਦਾ ਮੁੱਖ ਹਿੱਸਾ ਹਨ ਅਤੇ ਇਹ ਕੁਝ ਕੁ ਘਟਨਾਵਾਂ ਬਹੁਲਵਾਦ ਅਤੇ ਸਮਾਵੇਸ਼ ਦੇ ਮੁੱਲਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਕਮਜ਼ੋਰ ਨਹੀਂ ਕਰ ਸਕਦੀਆਂ।

ਸਿੱਖਿਆ ਦੇ ਖੇਤਰ ਵਿੱਚ ਭਾਰਤ ਦੀ ਸ਼ਾਨਦਾਰ ਵਿਰਾਸਤ ਦਾ ਜ਼ਿਕਰ ਕਰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਪੁਰਾਤਨ ਸਮੇਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਭਾਰਤ ਦੇ ਸ਼ਾਨਦਾਰ ਯੋਗਦਾਨ ਨੇ ਇਸਨੂੰ 'ਵਿਸ਼ਵ ਗੁਰੂਦਾ ਦਰਜਾ ਦਿੱਤਾ ਸੀ। ਗਾਰਗੀ ਅਤੇ ਮੈਤ੍ਰੇਈ ਵਰਗੀਆਂ ਪੁਰਾਤਨ ਭਾਰਤ ਦੀਆਂ ਨਾਮਵਰ ਮਹਿਲਾ ਵਿਦਵਾਨਾਂ ਦੇ ਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਤੋਂ ਹੀ ਮਹਿਲਾਵਾਂ ਦੀ ਸਿੱਖਿਆ 'ਤੇ ਸਪੱਸ਼ਟ ਜ਼ੋਰ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਕਰਨਾਟਕ ਦੇ ਬਹੁਤ ਸਾਰੇ ਅਗਾਂਹਵਧੂ ਸ਼ਾਸਕਾਂ ਅਤੇ ਸੁਧਾਰਕਾਂ ਜਿਵੇਂ ਅੱਤੀਮੱਬੇ ਅਤੇ ਸੋਵਲਾਦੇਵੀਜੋ ਸਿੱਖਿਆ ਦੇ ਮਹਾਨ ਸਰਪ੍ਰਸਤ ਸਨ ਅਤੇ ਵਿਰਾਸ਼ੈਵ ਅੰਦੋਲਨਜਿਸ ਨੇ ਸਿੱਖਿਆ ਰਾਹੀਂ ਮਹਿਲਾਵਾਂ ਦੀ ਮੁਕਤੀ 'ਤੇ ਧਿਆਨ ਕੇਂਦ੍ਰਿਤ ਕੀਤਾ ਸੀਦੀ ਵੀ ਪ੍ਰਸ਼ੰਸਾ ਕੀਤੀ।

ਐੱਮਸੀਸੀ ਦੀਆਂ ਕਈ ਨਾਮਵਰ ਮਹਿਲਾ ਸਾਬਕਾ ਵਿਦਿਆਰਥੀਆਂ ਦੇ ਨਾਵਾਂ ਦਾ ਜ਼ਿਕਰ ਕਰਦੇ ਹੋਏਉਪ ਰਾਸ਼ਟਰਪਤੀ ਨੇ ਸਿੱਖਿਆ ਵਿੱਚ ਲਿੰਗ ਅਸਮਾਨਤਾ ਨੂੰ ਦੂਰ ਕਰਕੇ ਤਬਦੀਲੀ ਦੇ ਉਤਪ੍ਰੇਰਕ ਬਣਨ ਲਈ ਆਜ਼ਾਦੀ ਤੋਂ ਬਾਅਦ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਕਾਲਜ ਦੀ ਸ਼ਲਾਘਾ ਕੀਤੀ।

ਇਹ ਦੇਖਦੇ ਹੋਏ ਕਿ ਕਾਰਜ-ਸਥਾਨ ਤੇਜ਼ੀ ਨਾਲ ਬਦਲ ਰਹੇ ਹਨਸ਼੍ਰੀ ਨਾਇਡੂ ਨੇ ਬਨਾਉਟੀ ਬੁੱਧੀ ਤੋਂ ਲੈ ਕੇ ਡਾਟਾ ਵਿਸ਼ਲੇਸ਼ਣ ਤੱਕ ਵਿਦਿਆਰਥੀਆਂ ਦੇ ਹੁਨਰਾਂ ਨੂੰ ਵਿਕਸਿਤ ਕਰਨ 'ਤੇ ਧਿਆਨ ਕੇਂਦ੍ਰਿਤ ਕਰਕੇ ਸਿੱਖਿਆ ਲਈ ਭਵਿੱਖਵਾਦੀ ਪਹੁੰਚ ਅਪਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ, "ਪ੍ਰਭਾਵਸ਼ਾਲੀ ਸੰਚਾਰ ਹੁਨਰ ਹੋਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ।"

ਉੱਭਰ ਰਹੇ ਕਰੀਅਰ ਦੇ ਵਿਕਲਪ ਅਤੇ ਇੱਥੋਂ ਤੱਕ ਕਿ ਸਥਾਪਿਤ ਲੋਕਾਂ ਲਈ ਵੀਹੁਣ ਕਰਮਚਾਰੀਆਂ ਨੂੰ ਵਿਭਿੰਨ ਖੇਤਰਾਂ ਵਿੱਚ ਵਿਆਪਕ ਗਿਆਨ ਦੀ ਲੋੜ ਹੁੰਦੀ ਹੈ। ਅੱਗੇ ਵਧਦੇ ਹੋਏਨੌਜਵਾਨਾਂ ਨੂੰ ਨਾ ਸਿਰਫ਼ ਆਪਣੀ ਵਿਸ਼ੇਸ਼ਤਾ ਦਾ ਡੂੰਘਾਈ ਨਾਲ ਗਿਆਨ ਹੋਣਾ ਚਾਹੀਦਾ ਹੈਬਲਕਿ ਹੋਰ ਵਿਸ਼ਿਆਂ ਦੀਆਂ ਬੁਨਿਆਦੀ ਗੱਲਾਂ ਵਿੱਚ ਵੀ ਮਜ਼ਬੂਤ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ 21ਵੀਂ ਸਦੀ ਦੇ ਰੋਜ਼ਗਾਰ ਬਾਜ਼ਾਰ ਵਿੱਚ ਪ੍ਰਤੀਯੋਗੀ ਬਣਨ ਲਈ ਵੱਖ-ਵੱਖ ਖੇਤਰਾਂ ਤੋਂ ਗਿਆਨ ਨੂੰ ਸ਼ਾਮਲ ਅਤੇ ਏਕੀਕ੍ਰਿਤ ਕਰਨ ਦੀ ਯੋਗਤਾ ਦਾ ਪੋਸ਼ਣ ਕਰਨਾ ਚਾਹੀਦਾ ਹੈ।

ਰੱਟਾ ਲਗਾਉਣ ਤੋਂ 'ਐਕਟਿਵ ਲਰਨਿੰਗਵੱਲ ਜਾਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏਉਪ ਰਾਸ਼ਟਰਪਤੀ ਨੇ ਚਾਹਿਆ ਕਿ ਵਿੱਦਿਅਕ ਸੰਸਥਾਵਾਂ ਨਿਰੰਤਰ ਮੁੱਲਾਂਕਣ ਦੇ ਅਧਾਰ 'ਤੇ ਮੁੱਲਾਂਕਣ ਨੂੰ ਅਪਣਾਉਣ। ਵਿਸ਼ਿਆਂ ਦੀ ਕਠੋਰਤਾ ਅਤੇ ਸੰਕੁਚਨ ਨੂੰ ਤੋੜਨ ਦਾ ਸੱਦਾ ਦਿੰਦੇ ਹੋਏਉਨ੍ਹਾਂ ਰੇਖਾਂਕਿਤ ਕੀਤਾ ਕਿ "ਅੰਤਰ-ਅਨੁਸ਼ਾਸਨੀ ਅਤੇ ਬਹੁ-ਅਨੁਸ਼ਾਸਨੀਅਤਾ ਅੱਗੇ ਵਧਣ ਦਾ ਰਸਤਾ ਹੈ।"

ਸਿੱਖਿਆ ਨੂੰ ਇੱਕ ਨਿਆਂਪੂਰਨ ਅਤੇ ਬਰਾਬਰੀ ਵਾਲੇ ਸਮਾਜ ਦੇ ਨਿਰਮਾਣ ਲਈ ਸਭ ਤੋਂ ਸ਼ਕਤੀਸ਼ਾਲੀ ਸਾਧਨ ਕਰਾਰ ਦਿੰਦੇ ਹੋਏਸ਼੍ਰੀ ਨਾਇਡੂ ਚਾਹੁੰਦੇ ਸਨ ਕਿ ਵਿੱਦਿਅਕ ਸੰਸਥਾਵਾਂ ਨੌਜਵਾਨਾਂ ਨੂੰ ਸਹੀ ਹੁਨਰ ਸੈੱਟਾਂ ਨਾਲ ਲੈਸ ਕਰਨ ਤਾਂ ਜੋ ਉਨ੍ਹਾਂ ਨੂੰ ਨਾ ਸਿਰਫ਼ ਰੋਜ਼ਗਾਰ ਯੋਗ ਬਣਾਇਆ ਜਾ ਸਕੇਬਲਕਿ ਨਵੇਂ ਭਾਰਤ ਦੀ ਵਿਕਾਸ ਗਾਥਾ ਦੇ ਉਤਪ੍ਰੇਰਕ ਵੀ ਬਣਨ।

ਇਸ ਮੌਕੇ ਮਾਊਂਟ ਕਾਰਮਲ ਕਾਲਜ ਦੇ ਪਲੈਟੀਨਮ ਜੁਬਲੀ ਸਾਲ ਮੌਕੇ ਡਾਕ ਵਿਭਾਗ ਦਾ ਯਾਦਗਾਰੀ ਐਨਵੇਲਪ ਵੀ ਜਾਰੀ ਕੀਤਾ ਗਿਆ।

ਇਸ ਮੌਕੇ ਸ਼੍ਰੀ ਥਾਵਰਚੰਦ ਗਹਿਲੋਤਕਰਨਾਟਕ ਦੇ ਮਾਨਯੋਗ ਰਾਜਪਾਲਸ਼੍ਰੀਮਤੀ ਮਾਰਗਰੇਟ ਅਲਵਾਸਾਬਕਾ ਗਵਰਨਰਡਾ. ਅਸ਼ਵੰਤਨਾਰਾਇਣਕਰਨਾਟਕ ਸਰਕਾਰ ਦੇ ਆਈਟੀ/ਬੀਟੀ ਅਤੇ ਉੱਚ ਸਿੱਖਿਆ ਮੰਤਰੀਡਾ. ਲਿੰਗਰਾਜ ਗਾਂਧੀਵਾਈਸ ਚਾਂਸਲਰਬੈਂਗਲੁਰੂ ਸਿਟੀ ਯੂਨੀਵਰਸਿਟੀਸ਼੍ਰੀ ਰਜਿੰਦਰ ਕੁਮਾਰਆਈਪੀਓਐੱਸਚੀਫ਼ ਪੋਸਟਮਾਸਟਰ ਜਨਰਲਕਰਨਾਟਕ ਸਰਕਲਡਾ. ਪੀਟਰ ਮਚਾਡੋਬੈਂਗਲੁਰੂ ਦੇ ਆਰਕਬਿਸ਼ਪਡਾ. ਐੱਸਆਰ ਕ੍ਰਿਸਮਦਰ ਜਨਰਲਕਾਰਮਲਾਈਟ ਸਿਸਟਰਜ਼ ਆਫ਼ ਸੇਂਟ ਟੇਰੇਸਾਐੱਸਆਰ ਬਰਨਿਸਪ੍ਰੋਵਿੰਸ਼ੀਅਲ ਹੈੱਡਸੇਂਟ ਟੇਰੇਸਾ ਦੇ ਕਾਰਮਲਾਈਟ ਸਿਸਟਰਜ਼ਐੱਸਆਰ ਅਪਰਨਾਸੁਪੀਰੀਅਰਮਾਊਂਟ ਕਾਰਮਲ ਇੰਸਟੀਚਿਊਸ਼ਨਜ਼ਡਾ. ਐੱਸਆਰ ਅਰਪਨਾਪ੍ਰਿੰਸੀਪਲਮਾਊਂਟ ਕਾਰਮਲ ਕਾਲਜਹੋਰ ਪਤਵੰਤੇਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

 

 

 **********

ਐੱਮਐੱਸ/ਆਰਕੇ



(Release ID: 1840412) Visitor Counter : 125