ਬਿਜਲੀ ਮੰਤਰਾਲਾ
azadi ka amrit mahotsav

ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ-ਪਲਾਨ – “ਬਿਜਲੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ”


ਬਿਜਲੀ ਸੰਚਾਰ ਪ੍ਰੋਜੈਕਟਾਂ ਵਿੱਚ ਯੋਜਨਾ ਅਤੇ ਲਾਗੂਕਰਣ ਪ੍ਰਕਿਰਿਆ ਦਾ ਸਰਲੀਕਰਣ ਅਤੇ ਸੰਖੇਪ ਜਾਣਕਾਰੀ ਇੱਕ ਕਿਲਕ ਵਿੱਚ ਉਪਲੱਬਧ

ਪੀਐੱਮ ਗਤੀਸ਼ਕਤੀ ਐੱਨਐੱਮਪੀ ਪੋਰਟਲ ਆਯੋਜਨਾ, ਟੈਂਡਰਿੰਗ, ਲਾਗੂਕਰਣ ਅਤੇ ਸਵੀਕ੍ਰਿਤੀ ਪੱਧਰਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ

ਪੋਰਟਲ ਵਿੱਚ ਜ਼ਿਕਰ ਕੀਤੇ ਛੇ ਤੋਂ ਅਧਿਕ ਨਵਿਆਉਣਯੋਗ ਊਰਜਾ ਖੁਸ਼ਹਾਲ ਰਾਜਾਂ ਵਿੱਚ ਨੌ ਉੱਚ ਪ੍ਰਭਾਵੀ ਬਿਜਲੀ ਪ੍ਰੋਜੈਕਟਾਂ

Posted On: 07 JUL 2022 12:19PM by PIB Chandigarh

ਪ੍ਰਧਾਨ ਮੰਤਰੀ ਨੇ ਅਕਤੂਬਰ, 2021 ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੀਐੱਮ ਗਤੀਸ਼ਕਤੀ-ਰਾਸ਼ਟਰੀ ਮਾਸਟਰਪਲਾਨ ਦਾ ਸ਼ੁਭਾਰੰਭ ਕੀਤਾ ਸੀ, ਜਿਸ ਦਾ ਉਦੇਸ਼ ਸੀ ਕਿ ਵੱਖ-ਵੱਖ ਮੰਤਰਾਲਿਆਂ/ਸੁਵਿਧਾ ਕੇਂਦਰਾਂ ਅਤੇ ਬੁਨਿਆਦੀ ਢਾਂਚਾ ਯੋਜਨਾ ਪ੍ਰਕਿਰਿਆ ਨੂੰ ਏਕੀਕ੍ਰਿਤ ਪਰਿਕਲਪਨਾ ਦੇ ਤਹਿਤ ਲਿਆਉਣ ਜਾਏ। ਇਨ੍ਹਾਂ ਵਿੱਚ ਰਾਜਮਾਰਗ, ਰੇਲਵੇ,  ਹਵਾਬਾਜ਼ੀ, ਗੈਸ, ਬਿਜਲੀ ਸੰਚਾਰ, ਨਵਿਆਉਣਯੋਗ ਊਰਜਾ ਖੇਤਰ ਆਦਿ ਸ਼ਾਮਲ ਹਨ। ਇਸ ਤਰ੍ਹਾਂ ਦੀ ਅਭੂਤਪੂਰਵ ਪਹਿਲ ਨਾਲ ਦੇਸ਼ਭਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਖਾਕਾ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਆਮਤੌਰ ਤੇ ਬਿਜਲੀ ਅਤੇ ਖਾਸਤੌਰ ਤੇ ਸੰਚਾਰ ਨੂੰ ਰੱਖਿਆ ਗਿਆ ਹੈ। ਇਸ ਤਰ੍ਹਾਂ ਦੇਸ਼ ਦੀ ਊਰਜਾ ਜੀਵਨ-ਰੇਖਾ ਮਜਬੂਤ ਹੁੰਦੀ ਹੈ।

ਇਹ ਪਹਿਲ ਪੂਰੀ ਤਸਵੀਰ ਬਦਲਕੇ ਰੱਖ ਦੇਵੇਗੀ, ਕਿਉਂਕਿ ਇਸ ਦੇ ਤਹਿਤ ਵੱਖ-ਵੱਖ ਆਰਥਿਕ ਜੋਨਾਂ ਦੇ ਲਈ ਬੁਨਿਆਦੀ ਢਾਂਚੇ ਦੀ ਬਹੁਵਿਧ ਕਨੈਕਟੀਵਿਟੀ ਉਪਲਬਧ ਹੋਵੇਗੀ। ਇਸ ਦੇ ਲਈ ਬੀਆਈਐੱਸਏਜੀ-ਐੱਨ, ਗੁਜਰਾਤ ਦੁਆਰਾ ਵਿਕਸਿਤ ਸਵਦੇਸ਼ੀ ਇਸਰੋ ਇਮੇਜਰੀ ਨਾਲ ਲੈਸ ਉਪਗ੍ਰਹਿ ਅਧਾਰਿਤ ਉਪਕਰਣਾਂ ਜਿਹੀਆਂ ਉਤਕ੍ਰਿਸ਼ਟ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਤਰ੍ਹਾਂ “ਆਤਮਨਿਰਭਰ ਭਾਰਤ” ਦਾ ਟੀਚਾ ਪੂਰਾ ਹੋਵੇਗਾ।

ਦੇਸ਼ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦੀ ਵੱਲ ਵਧ ਰਿਹਾ ਹੈ ਤਾ ਅਜਿਹੀ ਸਥਿਤੀ ਵਿੱਚ ਬਨਿਆਦੀ ਢਾਂਚੇ ਅਤੇ ਅਰਥਵਿਵਸਥਾ ਦੇ ਵਿਕਾਸ ਵਿੱਚ ਬਿਜਲੀ ਅਹਿਮ ਭੂਮਿਕਾ ਨਿਭਾਉਂਦੀ ਹੈ। ਪੀਐੱਮ ਗਤੀਸ਼ਕਤੀ ਐੱਨਐੱਮਪੀ ਪੋਰਟਲ ਵਿੱਚ “ਵਨ-ਕਲਿੱਕ ਕੰਪ੍ਰੀਹੇਨਸਿਵ ਵਿਊ” ਤੋਂ ਯੋਜਨਾ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸਰਲ ਹੋਵੇਗੀ ਅਤੇ ਬਿਜਲੀ ਸੰਚਾਰ ਪ੍ਰੋਜੈਕਟਾਂ ਦੇ ਲਾਗੂਕਰਣ ਵਿੱਚ ਲਗਣ ਵਾਲਾ ਸਮੇਂ ਅਤੇ ਲਾਗਤ ਵਿੱਚ ਕਮੀ ਆਵੇਗੀ। ਇਸ ਨਾਲ ਏਕਲ ਡਿਜੀਟਲ ਪਲੈਟਫਾਰਮ ਅਤੇ ਬਹੁਵਿਧ ਪੋਰਟਲ ਦੇ ਜ਼ਰੀਏ ਲੌਜੀਸਟਿਕਸ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਵਿੱਚ ਵੀ ਮਦਦ ਹੋਵੇਗੀ।

ਬਿਜਲੀ ਸੰਚਾਰ ਪ੍ਰੋਜੈਕਟਾਂ ਦੇ ਵਿਕਾਸ ਵਿੱਚ ਪੀਐੱਮ ਗਤੀਸ਼ਕਤੀ ਐੱਨਐੱਮਪੀ ਪੋਰਟਲ ਆਯੋਜਨਾ, ਟੈਂਡਰਿੰਗ ਪ੍ਰਕਿਰਿਆ, ਲਾਗੂਕਰਣ ਅਤੇ ਸਵੀਕ੍ਰਿਤੀ ਪੱਧਰਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਯੋਜਨਾ ਬਣਾਉਣ ਦੇ ਪੱਧਰ ‘ਤੇ ਪੋਰਟਲ ਇਸਤੇਮਾਲ ਕਰਨ ਵਾਲੇ ਵਿਅਕਤੀਆਂ ਨੂੰ ਨਿਰਧਾਰਿਤ ਸੰਚਾਰ ਲਾਈਨ ਦੀ ਅਸਥਾਈ ਲੰਬਾਈ ਦੀ ਪਹਿਚਾਣ ਕਰਨ ਅਤੇ ਸਬ-ਸਟੇਸ਼ਨਾਂ ਦਾ ਸਥਾਨ ਪਤਾ ਕਰਨ ਵਿੱਚ ਅਸਾਨੀ ਹੋਵੇਗੀ।

ਸੰਵਿਦਾ/ਬੋਲੀ ਲਗਾਉਣ ਦੇ ਪੱਧਰ ‘ਤੇ ਸਰਵੇਖਣ ਏਜੰਸੀ ਤਕਨੀਕੀ ਰੂਪ ਤੋਂ ਬਚਤ ਵਾਲੇ ਸਭ ਤੋਂ ਬਿਹਤਰ ਰੂਟ ਬਾਰੇ ਜਾਣਕਾਰੀ ਲੈਣਗੇ। ਲਾਗੂਕਰਨ ਦੀ ਸਥਿਤੀ ਵਿੱਚ, ਵਾਸਤਵਿਕ ਹਾਲਾਤ ਦੇ ਅਧਾਰ ‘ਤੇ ਸੰਚਾਰ ਲਾਈਨ ਦੇ ਰੂਪ ਨੂੰ ਅੰਤਿਮ ਰੂਪ ਦੇਣ ਅਤੇ ਸਬ-ਸਟੇਸ਼ਨਾਂ ਦਾ ਸਥਾਨ ਤੈਅ ਕਰਨ ਵਿੱਚ ਸੁਵਿਧਾ ਹੋਵੇਗੀ। ਅਤੇ ਸਵੀਕ੍ਰਿਤੀ ਦੇ ਪੱਧਰ ‘ਤੇ ਇੱਕ ਹੀ ਸਥਾਨ ਨਾਲ ਪ੍ਰੋਜੈਕਟ ਨੂੰ ਮੰਜ਼ੂਰੀ ਮਿਲ ਜਾਵੇਗੀ।

 “ਵਨ ਸਨ, ਵਨ ਵਰਲਡ, ਵਨ ਗ੍ਰਿਡ” ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਦੇ ਸੱਦੇ ਨੇ ਮਜਬੂਤ ਅਤੇ ਭਰੋਸੇਯੋਗ ਸੰਚਾਰ ਪ੍ਰਣਾਲੀ ਦੇ ਲਈ ਰਸਤਾ ਖੋਲ੍ਹ ਦਿੱਤਾ ਹੈ। ਇਸ ਨਾਲ ਭਾਰਤ ਦੀ ਨਵਿਆਉਣਯੋਗ ਊਰਜਾ ਮਹੱਤਵਆਂਕਾਖਿਆਂ ਨੂੰ ਸਮਰੱਥਾ ਮਿਲੇਗਾ ਅਤੇ ਨਾਲ ਹੀ ਵਿਸ਼ਵਭਰ ਵਿੱਚ ਨਵਿਆਉਣਯੋਗ ਊਰਜਾ ਦੇ ਵਿਕਾਸ ਨੂੰ ਗਤੀ ਮਿਲੇਗੀ। ਬਿਜਲੀ ਸੰਚਾਰ, ਪੂਰੇ ਦੇਸ਼ ਵਿੱਚ ਨਵਿਆਉਣਯੋਗ ਊਰਜਾ ਅਤੇ ਬਿਜਲੀ ਪ੍ਰੋਜੈਕਟਾਂ ਦੇ ਲਈ  ਬਹੁਤ ਅਹਿਮ ਹੈ।

ਇਨ੍ਹਾਂ ਪ੍ਰੋਜੈਕਟਾਂ ਵਿੱਚੋਂ ਬਿਜਲੀ ਮੰਤਰਾਲੇ ਨੇ ਨੌ ਉੱਚ ਪ੍ਰਭਾਵੀ ਬਿਜਲੀ ਪ੍ਰੋਜੈਕਟਾਂ ਦਾ ਕੰਮ ਹੱਥ ਵਿੱਚ ਲਿਆ ਹੈ। ਇਨ੍ਹਾਂ ਵਿੱਚ 10 ਸੰਚਾਰ ਲਾਈਨਾਂ ਹਨ, ਜੋ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਤਮਿਲਨਾਡੂ ਜਿਹੇ ਨਵਿਆਉਣਯੋਗ ਊਰਜਾ ਸਮ੍ਰਿੱਧ ਰਾਜਾਂ ਵਿੱਚ ਫੈਲੀ ਹੈ। ਪ੍ਰੋਜੈਕਟ ਦਾ ਜ਼ਰੂਰੀ ਵੇਰਵਾ ਪੋਰਟਲ ਵਿੱਚ ਦਿੱਤਾ ਗਿਆ ਹੈ। ਇਸ ਲਈ ਬੁਨਿਆਦੀ ਅੰਕੜਿਆਂ ‘ਤੇ ਅਧਾਰਿਤ ਆਈਐੱਸਟੀਐੱਸ ਸੰਚਾਰ ਲਾਈਨ ਦੇ ਅਲਗ-ਅਲਗ ਪੱਧਰ ਬਣਾਏ ਗਏ ਹਨ ਜਿਵੇਂ ਲਾਈਨ ਰੂਟ, ਟਾਵਰ ਦਾ ਸਥਾਨ, ਸਬ-ਸਟੇਸ਼ਨ ਦਾ ਸਥਾਨ ਸਵਾਮੀ ਦਾ ਨਾਮ ਆਦਿ। 

ਪੀਐੱਮ ਗਤੀਸ਼ਕਤੀ ਦੇ ਟੀਚੇ ਦੇ ਅਨੁਪਾਲਨ ਵਿੱਚ ਪੋਰਟਲ ‘ਤੇ ਮੌਜੂਦਾ ਇੰਟਰ ਸਟੇਟ ਟ੍ਰਾਂਸਮਿਸ਼ਨ ਸਿਸਟਮ (ਆਈਐੱਸਟੀਐੱਸ) ਲਾਈਨਾਂ ਦਾ ਪੂਰਾ ਖਾਕਾ ਦਿੱਤਾ ਗਿਆ ਹੈ ਜੋ ਪੂਰੇ ਦੇਸ਼ ਵਿੱਚ ਫੈਲਿਆ ਹੈ। ਇਨ੍ਹਾਂ ਵਿੱਚ 90% “ਨਿਰਮਾਣਅਧੀਨ” ਆਈਐੱਸਟੀਐੱਸ ਲਾਈਨਾਂ ਵੀ ਹਨ, ਜਿਨ੍ਹਾਂ ਨੇ ਪੋਰਟਲ ਦੇ ਨਾਲ ਜੋੜ ਦਿੱਤਾ ਗਿਆ ਹੈ। ਜਦ ਸੰਬੰਧੀ ਟ੍ਰਾਂਸਮਿਸ਼ਨ ਸੇਵਾ ਪ੍ਰਦਾਤਾ ਆਪਣੇ ਸਰਵੇਖਣ ਦਾ ਬਾਅਦ ਰੂਟ ਨੂੰ ਅੰਤਿਮ ਰੂਪ ਦੇ ਦੇਣਗੇ ਤਦ ਬਾਕੀ 10% ਆਈਐੱਸਟੀਐੱਸ ਲਾਈਨਾਂ ਨੂੰ ਵੀ ਪੋਰਟਲ ਨਾਲ ਜੋੜ ਦਿੱਤਾ ਜਾਵੇਗਾ।

ਪੀਐੱਮ ਗਤੀਸ਼ਕਤੀ ਪੋਰਟਲ ਤੋਂ ਆਰਥਿਕ ਜੋਨਾਂ ਨੂੰ ਨਿਰਵਿਘਨ ਕਨੈਕਟੀਵਿਟੀ ਦੇ ਮੱਦੇਨਜਰ ਬੁਨਿਆਦੀ ਢਾਂਚੇ ਦਾ ਆਯੋਜਨ ਦੇ ਲਈ ਸੁਰੱਖਿਅਤ, ਟਿਕਾਊ, ਕਿਫਾਇਤੀ ਅਤੇ ਸਹਿਭਾਗੀ ਨਜ਼ਰੀਏ ਦੇ ਰਾਹੀਂ ਦੇਸ਼ ਵਿੱਚ ਬਨਿਆਦੀ ਢਾਂਚੇ ਦੇ ਵਿਕਾਸ ਦੀ ਅੜਚਨਾਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ। ਹੁਣ, ਪੀਐੱਮ ਗਤੀਸ਼ਕਤੀ ਐੱਨਐੱਮਪੀ ਪੋਰਟਲ ਅਤੇ ਮੰਤਰਾਲੇ, ਸੁਵਿਧਾ ਕੇਂਦਰਾਂ ਅਤੇ ਬੁਨਿਆਦੀ ਢਾਂਚੇ ਦੇ ਲਈ ਯੋਜਨਾ ਸੰਬੰਧੀ ਆਮੁਲ ਅਤੇ ਸਮੁੱਚੇ ਦ੍ਰਿਸ਼ਟੀਕੋਣ ਦੇ ਅਧਾਰ ‘ਤੇ ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਭਰੋਸੇਯੋਗ “ਪਾਵਰ ਟੂ ਔਲ” ਨੂੰ ਕਾਰਗਰ ਬਣਾਉਂਦੇ ਹੋਏ ਪੰਜ ਟ੍ਰਿਲੀਅਨ ਡਾਲਰ ਅਰਥਵਿਵਸਥਾ ਦੇ ਰਸਤੇ ਤੇ ਤੇਜ਼ੀ ਨਾਲ ਅੱਗੇ ਵਧਣਗੇ। 

*******

 
ਐੱਨਜੀ/ਆਈਜੀ


(Release ID: 1840130) Visitor Counter : 177