ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ “ਹਰਿਆਲੀ ਮਹੋਤਸਵ” ਦਾ ਆਯੋਜਨ ਕੀਤਾ ਜਾਵੇਗਾ
ਦੇਸ਼ਭਰ ਦੇ 75 ਨਗਰ ਵਣਾਂ ਵਿੱਚ ਰੁੱਖ ਲਗਾਉਣ ਦਾ ਅਭਿਯਾਨ ਚਲਾਇਆ ਜਾਵੇਗਾ
Posted On:
06 JUL 2022 5:52PM by PIB Chandigarh
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਦੀ ਭਾਵਨਾ ਦੇ ਤਹਿਤ 8 ਜੁਲਾਈ, 2022 ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ “ਹਰਿਆਲੀ ਮਹੋਤਸਵ” ਦਾ ਆਯੋਜਨ ਕਰੇਗਾ।
ਹਰਿਆਲੀ ਮਹੋਤਸਵ- “ਟ੍ਰੀ ਫੈਸਟੀਵਲ” ਦਾ ਆਯੋਜਨ ਨਾ ਸਿਰਫ ਵਰਤਮਾਨ ਪੀੜ੍ਹੀ ਦੇ ਜੀਵਨ ਨੂੰ ਬਣਾਏ ਰੱਖਣ ਬਲਕਿ ਆਉਣ ਵਾਲਿਆਂ ਪੀੜ੍ਹੀਆ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਰੁੱਖ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ। ਜਲਵਾਯੂ ਪਰਿਵਤਰਨ ਦੇ ਪ੍ਰਤੀਕੂਲ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਰੁੱਖ ਅਤਿਅੰਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਮਹੋਤਸਵ ਨੂੰ ਵਣ ਸੁਰੱਖਿਆ ਅਤੇ ਰੁੱਖ ਲਗਾਉਣ ਦੇ ਪ੍ਰਤੀ ਜਨਤਾ ਵਿੱਚ ਉਤਸਾਹ ਪੈਦਾ ਕਰਨ ਦੇ ਇੱਕ ਪ੍ਰਭਾਵੀ ਉਪਕਰਣ ਦੇ ਤੌਰ ‘ਤੇ ਦੇਖਿਆ ਜਾਂਦਾ ਹੈ। ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿੱਚ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨਾਲ ਸੰਬੰਧਿਤ ਪਹਿਲ ਦੇ ਪੂਰਕ ਦੇ ਰੂਪ ਵਿੱਚ ਇਸ ਮਹੋਤਸਵ ਦਾ ਬਹੁਤ ਮਹੱਤਵ ਹੈ। ਵਾਤਾਵਰਣ ਸੰਤੁਲਨ ਬਣਾਏ ਰੱਖਣ ਅਤੇ ਇਸ ਧਰਤੀ ਨੂੰ ਈਕੋਸਿਸਟਮ ਨਾਲ ਜੁੜੀਆਂ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਵਿੱਚ ਵਣ/ਹਰਿਆਲੀ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਨ ਦੇ ਉਦੇਸ਼ ਨਾਲ ਦੇਸ਼ਭਰ ਵਿੱਚ ਹਰਿਆਲੀ ਮਹੋਤਸਵ ਮਨਾਇਆ ਜਾਂਦਾ ਹੈ।
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਮੰਤਰਾਲੇ ਦੁਆਰਾ ਹਰਿਆਲੀ ਮਹੋਤਸਵ 2022 ਦਾ ਆਯੋਜਨ ਇਸ ਅਵਸਰ ‘ਤੇ ਰੁੱਖ ਲਗਾਉ ਅਭਿਯਾਨ ਚਲਾਉਣ ਲਈ ਰਾਜ ਸਰਕਾਰਾਂ, ਪੁਲਿਸ ਸੰਸਥਾਨਾਂ ਅਤੇ ਦਿੱਲੀ ਦੇ ਸਕੂਲਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਦੇਸ਼ ਭਰ ਦੇ 75 ਨਗਰ ਵਣਾਂ, ਦਿੱਲੀ/ਐੱਨਸੀਆਰ ਦੇ 75 ਪੁਲਿਸ ਸਟੇਸ਼ਨਾਂ ਅਤੇ 75 ਸਕੂਲਾਂ ਦੀ ਭਾਗੀਦਾਰੀ ਦੇ ਨਾਲ ਅਤੇ ਵੱਖ-ਵੱਖ ਰਾਜਾਂ ਦੇ 75 ਘੱਟ ਘਣਤਾ ਵਾਲੇ ਪੌਦੇ ਸਥਾਨਾਂ ‘ਤੇ ਰੁੱਖ ਲਗਾਓ ਅਭਿਯਾਨ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਆਯੋਜਨ ਵਿੱਚ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੁਪੇਂਦਰ ਯਾਦਵ, ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਹਾਊਸਿੰਗ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਅਤੇ ਉਪਭੋਗਤਾ ਕਾਰਜ, ਫੂਡ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀ ਅਸ਼ਵਿਨੀ ਕੁਮਾਰ ਚੌਬੇ ਅਤੇ ਜੀਐੱਨਸੀਟੀਡੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੇਨਾ ਸ਼ਾਮਲ ਹੋਣਗੇ।
ਇਸ ਆਯੋਜਨ ਦੇ ਮੁੱਖ ਆਕਰਸ਼ਣ ਵਿੱਚ ਰਿਕੀ ਕੇਜ ਦਾ ਸੰਗੀਤ ਪ੍ਰੋਗਰਾਮ ਸ਼ਾਮਲ ਹੈ।
*****
ਐੱਚਐੱਸ/ਪੀਡੀ
(Release ID: 1839841)
Visitor Counter : 141