ਪ੍ਰਧਾਨ ਮੰਤਰੀ ਦਫਤਰ

ਅਗਰਦੂਤ ਗਰੁੱਪ ਆਵ੍ ਨਿਊਜ ਪੇਪਰਸ ਦੇ ਗੋਲਡਨ ਜੁਬਲੀ ਸਮਾਰੋਹ ਦੇ ਉਦਘਾਟਨ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾਮੂਲ-ਪਾਠ

Posted On: 06 JUL 2022 6:44PM by PIB Chandigarh

ਅਸਾਮ ਦੇ ਊਰਜਾਵਾਨ ਮੁੱਖ ਮੰਤਰੀ ਸ਼੍ਰੀ ਹਿਮੰਤਾ ਬਿਸਵਾ ਸ਼ਰਮਾ ਜੀ, ਮੰਤਰੀ ਸ਼੍ਰੀ ਅਤੁਲ ਬੋਰਾ ਜੀ, ਕੇਸ਼ਬ ਮਹੰਤਾ ਜੀ, ਪਿਜੂਸ਼ ਹਜ਼ਾਰਿਕਾ ਜੀ, ਗੋਲਡਨ ਜੁਬਲੀ ਸੈਲੀਬ੍ਰੇਸ਼ਨ ਕਮੇਟੀ ਦੇ ਪ੍ਰਧਾਨ ਡਾ. ਦਯਾਨੰਦ ਪਾਠਕ ਜੀ, ਅਗਰਦੂਤ ਦੇ ਚੀਫ਼ ਐਡੀਟਰ ਅਤੇ ਕਲਮ ਦੇ ਨਾਲ ਇਤਨੇ ਲੰਬੇ ਸਮੇਂ ਤੱਕ ਜਿਨ੍ਹਾਂ ਨੇ ਤਪੱਸਿਆ ਕੀਤੀ ਹੈ, ਸਾਧਨਾ ਕੀਤੀ ਹੈ, ਐਸੇ  ਕਨਕਸੇਨ ਡੇਕਾ ਜੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ,

ਅਸਮੀਆ ਭਾਸ਼ਾ ਵਿੱਚ ਨੌਰਥ ਈਸਟ ਦੀ ਸਸ਼ਕਤ ਆਵਾਜ਼, ਦੈਨਿਕ ਅਗਰਦੂਤ, ਨਾਲ ਜੁੜੇ ਸਭ ਸਾਥੀਆਂ, ਪੱਤਰਕਾਰ, ਕਰਮਚਾਰੀਆਂ ਅਤੇ ਪਾਠਕਾਂ ਨੂੰ 50 ਵਰ੍ਹੇ –ਪੰਜ ਦਹਾਕਿਆਂ ਦੀ ਇਸ ਸੁਨਹਿਰੀ ਯਾਤਰਾ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਆਉਣ ਵਾਲੇ ਸਮੇਂ ਵਿੱਚ ਅਗਰਦੂਤ ਨਵੀਆਂ ਉਚਾਈਆਂ ਨੂੰ ਛੂਹੇ, ਭਾਈ ਪ੍ਰਾਂਜਲ ਅਤੇ ਯੁਵਾ ਟੀਮ ਨੂੰ ਮੈਂ ਇਸ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।

ਇਸ  ਸਮਾਰੋਹ ਦੇ ਲਈ ਸ਼੍ਰੀਮੰਤ ਸ਼ੰਕਰਦੇਵ ਦੀ ਕਲਾ ਖੇਤਰ ਦੀ ਚੋਣ ਵੀ ਆਪਣੇ ਆਪ ਵਿੱਚ ਅਦਭੁਤ ਸੰਯੋਗ ਹੈ। ਸ਼੍ਰੀਮੰਤ ਸ਼ੰਕਰਦੇਵ ਜੀ ਨੇ ਅਸਮੀਆ ਕਾਵਿ ਅਤੇ ਰਚਨਾਵਾਂ ਦੇ ਮਾਧਿਅਮ ਨਾਲ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਸਸ਼ਕਤ ਕੀਤਾ ਸੀ। ਉਨ੍ਹਾਂ ਹੀ ਕਦਰਾਂ-ਕੀਮਤਾਂ ਨੂੰ ਦੈਨਿਕ ਅਗਰਦੂਤ ਨੇ ਵੀ ਆਪਣੀ ਪੱਤਰਕਾਰਤਾ (ਪੱਤਰਕਾਰੀ) ਨਾਲ ਸਮ੍ਰਿੱਧ ਕੀਤਾ ਹੈ। ਦੇਸ਼ ਵਿੱਚ ਸਦਭਾਵ ਦੀ, ਏਕਤਾ ਦੀ, ਅਲਖ ਨੂੰ ਜਗਾਏ ਰੱਖਣ ਵਿੱਚ ਤੁਹਾਡੇ ਅਖ਼ਬਾਰ ਨੇ ਪੱਤਰਕਾਰਤਾ (ਪੱਤਰਕਾਰੀ) ਦੇ ਜ਼ਰੀਏ ਬੜੀ ਭੂਮੀਕਾ ਨਿਭਾਈ ਹੈ।

ਡੇਕਾ ਜੀ ਦੇ ਮਾਰਗਦਰਸ਼ਨ ਵਿੱਚ ਦੈਨਿਕ ਅਗਰਦੂਤ ਨੇ ਸਦੈਵ ਰਾਸ਼ਟਰਹਿਤ ਨੂੰ ਸਰਵਉੱਚ ਰੱਖਿਆ। ਐਮਰਜੈਂਸੀ ਦੇ ਦੌਰਾਨ ਵੀ ਜਦੋਂ ਲੋਕਤੰਤਰ ’ਤੇ ਸਭ ਤੋਂ ਬੜਾ ਹਮਲਾ ਹੋਇਆ, ਉਦੋਂ ਵੀ ਦੈਨਿਕ ਅਗਰਦੂਤ ਅਤੇ ਡੇਕਾ ਜੀ ਨੇ ਪੱਤਰਾਕਾਰੀ ਕਦਰਾਂ ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਨੇ ਨਾ ਸਿਰਫ਼ ਅਸਾਮ ਵਿੱਚ ਭਾਰਤੀਅਤਾ ਨਾਲ ਓਤ-ਪੋਤ ਪੱਤਰਕਾਰਤਾ  (ਪੱਤਰਕਾਰੀ)  ਨੂੰ ਸਸ਼ਕਤ ਕੀਤਾ, ਬਲਕਿ ਕਦਰਾਂ-ਕੀਮਤਾਂ ਅਧਾਰਿਤ ਪੱਤਰਕਾਰਤਾ (ਪੱਤਰਕਾਰੀ) ਦੇ ਲਈ ਇੱਕ ਨਵੀਂ ਪੀੜ੍ਹੀ ਵੀ ਤਿਆਰ ਕੀਤੀ।

ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਦੈਨਿਕ ਅਗਰਦੂਤ ਦੀ ਗੋਲਡਨ ਜੁਬਲੀ ਸਮਾਰੋਹ ਸਿਰਫ਼ ਇੱਕ ਪੜਾਅ ’ਤੇ ਪਹੁੰਚਣਾ ਨਹੀਂ ਹੈ, ਬਲਕਿ ਇਹ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਪੱਤਰਕਾਰਤਾ (ਪੱਤਰਕਾਰੀ) ਦੇ ਲਈ, ਰਾਸ਼ਟਰੀ ਕਰਤੱਵਾਂ ਦੇ ਲਈ ਪ੍ਰੇਰਣਾ ਵੀ ਹੈ।

ਸਾਥੀਓ,

ਬੀਤੇ ਕੁਝ ਦਿਨਾਂ ਤੋਂ ਅਸਾਮ ਹੜ੍ਹਾਂ ਦੇ ਰੂਪ ਵਿੱਚ ਬੜੀ ਚੁਣੌਤੀ ਅਤੇ ਕਠਿਨਾਈਆਂ ਦਾ ਸਾਹਮਣਾ ਵੀ ਕਰ ਰਿਹਾ ਹੈ। ਅਸਾਮ ਦੇ ਅਨੇਕ ਜ਼ਿਲ੍ਹਿਆਂ ਵਿੱਚ ਆਮ ਜੀਵਨ ਬਹੁਤ ਅਧਿਕ ਪ੍ਰਭਾਵਿਤ ਹੋਇਆ ਹੈ। ਹਿਮੰਤਾ ਜੀ ਅਤੇ ਉਨ੍ਹਾਂ ਦੀ ਟੀਮ ਰਾਹਤ ਅਤੇ ਬਚਾਅ ਦੇ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ। ਮੇਰੀ ਵੀ ਸਮੇਂ-ਸਮੇਂ ’ਤੇ ਇਸ ਨੂੰ ਲੈ ਕੇ ਉੱਥੇ ਅਨੇਕ ਲੋਕਾਂ ਨਾਲ ਬਾਤਚੀਤ ਹੁੰਦੀ ਰਹਿੰਦੀ ਹੈ। ਮੁੱਖ ਮੰਤਰੀ ਜੀ ਨਾਲ ਬਾਤਚੀਤ ਹੁੰਦੀ ਰਹਿੰਦੀ ਹੈ। ਮੈਂ ਅੱਜ ਅਸਾਮ ਦੇ ਲੋਕਾਂ ਨੂੰ, ਅਗਰਦੂਤ ਦੇ ਪਾਠਕਾਂ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕੇਂਦਰ ਅਤੇ ਰਾਜ ਸਰਕਾਰ ਮਿਲ ਕੇ, ਉਨ੍ਹਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਵਿੱਚ ਜੁਟੀਆਂ ਹੋਈਆਂ ਹਨ।

ਸਾਥੀਓ,

ਭਾਰਤ ਦੀ ਪਰੰਪਰਾ, ਸੰਸਕ੍ਰਿਤੀ, ਆਜ਼ਾਦੀ ਦੀ ਲੜਾਈ ਅਤੇ ਵਿਕਾਸ ਯਾਤਰਾ ਵਿੱਚ ਭਾਰਤੀ ਭਾਸ਼ਾਵਾਂ ਦੀ ਪੱਤਰਕਾਰਤਾ (ਪੱਤਰਕਾਰੀ) ਦੀ ਭੂਮਿਕਾ ਮੋਹਰੀ ਰਹੀ ਹੈ। ਅਸਾਮ ਤਾਂ ਪੱਤਰਕਾਰਤਾ (ਪੱਤਰਕਾਰੀ) ਦੇ ਮਾਮਲੇ ਵਿੱਚ ਬਹੁਤ ਜਾਗ੍ਰਿਤ ਖੇਤਰ ਰਿਹਾ ਹੈ। ਅੱਜ ਤੋਂ ਕਰੀਬ ਡੇਢ ਸੌ ਵਰ੍ਹੇ ਪਹਿਲਾਂ ਹੀ ਅਸਮੀਆ ਵਿੱਚ ਪੱਤਰਕਾਰਤਾ (ਪੱਤਰਕਾਰੀ) ਸ਼ੁਰੂ ਹੋ ਚੁੱਕੀ ਸੀ ਅਤੇ ਜੋ ਸਮੇਂ ਦੇ ਨਾਲ ਸਮ੍ਰਿੱਧ ਹੁੰਦੀ ਰਹੀ। ਅਸਾਮ  ਨੇ ਐਸੇ  ਅਨੇਕ ਪੱਤਰਕਾਰ, ਐਸੇ ਅਨੇਕ ਸੰਪਾਦਕ ਦੇਸ਼ ਨੂੰ ਦਿੱਤੇ ਹਨ, ਜਿਨ੍ਹਾਂ ਨੇ ਭਾਸ਼ਾਈ ਪੱਤਰਕਾਰਤਾ  (ਪੱਤਰਕਾਰੀ) ਨੂੰ ਨਵੇਂ ਆਯਾਮ ਦਿੱਤੇ ਹਨ। ਅੱਜ ਵੀ ਇਹ ਪੱਤਰਕਾਰਤਾ (ਪੱਤਰਕਾਰੀ) ਆਮ ਜਨ ਨੂੰ ਸਰਕਾਰ ਅਤੇ ਸਰੋਕਾਰ ਨਾਲ ਜੋੜਨ ਵਿੱਚ ਬਹੁਤ ਬੜੀ ਸੇਵਾ ਕਰ ਰਹੀ ਹੈ।

ਸਾਥੀਓ, ਦੈਨਿਕ ਅਗਰਦੂਤ ਦੇ ਪਿਛਲੇ 50 ਵਰ੍ਹਿਆਂ ਦੀ ਯਾਤਰਾ ਅਸਾਮ ਵਿੱਚ ਹੋਏ ਬਦਲਾਅ ਦੀ ਕਹਾਣੀ ਸੁਣਾਉਂਦੀ ਹੈ। ਜਨ ਅੰਦੋਲਨਾਂ ਨੇ ਇਸ ਬਦਲਾਅ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜਨ ਅੰਦੋਲਨਾਂ ਨੇ ਅਸਾਮ ਦੀ ਸੱਭਿਆਚਾਰਕ ਵਿਰਾਸਤ ਅਤੇ ਅਸਮੀਆ ਗੌਰਵ (ਮਾਣ) ਦੀ ਰੱਖਿਆ ਕੀਤੀ। ਅਤੇ ਹੁਣ ਜਨ ਭਾਗੀਦਾਰੀ ਦੇ ਬਦੌਲਤ ਅਸਾਮ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ।

ਸਾਥੀਓ,

ਭਾਰਤ ਨੇ ਇਸ ਸਮਾਜ ਵਿੱਚ ਡੈਮੋਕ੍ਰੇਸੀ ਇਸ ਲਈ ਨਿਹਿਤ ਹੈ ਕਿਉਂਕਿ ਇਸ ਵਿੱਚ ਸਲਾਹ-ਮਸ਼ਵਰੇ ਨਾਲ, ਵਿਚਾਰ ਨਾਲ, ਹਰ ਮਤਭੇਦ ਨੂੰ ਦੂਰ ਕਰਨ ਦਾ ਰਸਤਾ ਹੈ। ਜਦੋਂ ਸੰਵਾਦ ਹੁੰਦਾ ਹੈ, ਤਦ ਸਮਾਧਾਨ ਨਿਕਲਦਾ ਹੈ। ਸੰਵਾਦ ਨਾਲ ਹੀ ਸੰਭਾਵਾਨਾਵਾਂ ਦਾ ਵਿਸਤਾਰ ਹੁੰਦਾ ਹੈ। ਇਸ ਲਈ ਭਾਰਤੀ ਲੋਕਤੰਤਰ ਵਿੱਚ ਗਿਆਨ ਦੇ ਪ੍ਰਵਾਹ ਦੇ ਨਾਲ ਹੀ ਸੂਚਨਾ ਦਾ ਪ੍ਰਵਾਹ ਵੀ ਅਵਿਰਲ ਵਹਿਆ ਅਤੇ ਨਿਰੰਤਰ ਵਹਿ ਰਿਹਾ ਹੈ। ਅਗਰਦੂਤ ਵੀ ਇਸੇ ਪਰੰਪਰਾ ਨੂੰ ਅੱਗੇ ਵਧਾਉਣ ਦਾ ਇੱਕ ਮਹੱਤਵਪੂਰਨ ਮਾਧਿਅਮ ਰਿਹਾ ਹੈ।

ਸਾਥੀਓ,

ਅੱਜ ਦੀ ਦੁਨੀਆ ਵਿੱਚ ਅਸੀਂ ਕਿਤੇ ਵੀ ਰਹੀਏ, ਸਾਡੀ ਮਾਤ੍ਰਭਾਸ਼ਾ ਵਿੱਚ ਨਿਕਲਣ ਵਾਲਾ ਅਖ਼ਬਾਰ ਸਾਨੂੰ ਘਰ ਨਾਲ ਜੁੜੇ ਹੋਣ ਦਾ ਅਹਿਸਾਸ ਕਰਾਉਂਦਾ ਹੈ। ਤੁਸੀਂ ਵੀ ਜਾਣਦੇ ਹੋ ਕਿ ਅਸਮੀਆ ਭਾਸ਼ਾ ਵਿੱਚ ਛਪਣ ਵਾਲਾ ਦੈਨਿਕ ਅਗਰਦੂਤ  ਸਪਤਾਹ ਵਿੱਚ ਦੋ ਵਾਰ ਛਪਦਾ ਸੀ। ਉੱਥੋਂ ਸ਼ੁਰੂ ਹੋਇਆ ਇਸ ਦਾ ਸਫ਼ਰ ਪਹਿਲਾਂ ਦੈਨਿਕ ਅਖ਼ਬਾਰ ਬਣਨ ਤੱਕ ਪਹੁੰਚਿਆ ਅਤੇ ਹੁਣ ਈ-ਪੇਪਰ ਦੇ ਰੂਪ ਵਿੱਚ ਔਨਲਾਈਨ ਵੀ ਮੌਜੂਦ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿ ਕੇ ਵੀ ਤੁਸੀਂ ਅਸਾਮ ਦੀਆਂ ਖ਼ਬਰਾਂ ਨਾਲ ਜੁੜੇ ਰਹਿ ਸਕਦੇ ਹੋ, ਅਸਾਮ ਨਾਲ ਜੁੜ ਰਹੇ ਸਕਦੇ ਹੋ।

ਇਸ ਅਖ਼ਬਾਰ ਦੀ ਵਿਕਾਸ ਯਾਤਰਾ ਵਿੱਚ ਸਾਡੇ ਦੇਸ਼ ਦੇ ਬਦਲਾਅ ਅਤੇ ਡਿਜੀਟਲ ਵਿਕਾਸ ਦੀ ਝਲਕ ਦਿਖਦੀ ਹੈ। ਡਿਜੀਟਲ ਇੰਡੀਆ ਅੱਜ ਲੋਕਲ ਕਨੈਕਟ ਦਾ ਮਜ਼ਬੂਤ ਮਾਧਿਅਮ ਬਣ ਚੁੱਕਿਆ ਹੈ। ਅੱਜ ਜੋ ਵਿਅਕਤੀ ਔਨਲਾਈਨ ਅਖ਼ਬਾਰ ਪੜ੍ਹਦਾ ਹੈ, ਉਹ ਔਨਲਾਈਨ ਪੇਮੈਂਟ ਵੀ ਕਰਨਾ ਜਾਣਦਾ ਹੈ। ਦੈਨਿਕ ਅਗਰਦੂਤ ਅਤੇ ਸਾਡਾ ਮੀਡੀਆ ਅਸਾਮ ਅਤੇ ਦੇਸ਼ ਦੇ ਇਸ ਬਦਲਾਅ ਦਾ ਸਾਖੀ ਰਹੇ ਹਨ।

ਸਾਥੀਓ,

ਆਜ਼ਾਦੀ ਦੇ 75 ਵਰ੍ਹੇ ਜਦੋਂ ਅਸੀਂ ਪੂਰਾ ਕਰ ਰਹੇ ਹਾਂਤਦ ਇੱਕ ਪ੍ਰਸ਼ਨ ਸਾਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ। Intellectual space ਕਿਸੇ ਵਿਸ਼ੇਸ਼ ਭਾਸ਼ਾ ਨੂੰ ਜਾਣਨ ਵਾਲੇ ਕੁਝ ਲੋਕਾਂ ਤੱਕ ਹੀ ਸੀਮਿਤ ਕਿਉਂ ਰਹਿਣਾ ਚਾਹੀਦਾ ਹੈਇਹ ਸਵਾਲ ਇਮੋਸ਼ਨ ਦਾ ਨਹੀਂ ਹੈਬਲਕਿ scientific logic ਦਾ ਵੀ ਹੈ। ਤੁਸੀਂ ਜ਼ਰਾ ਸੋਚੋਬੀਤੀਆਂ ਉਦਯੋਗਿਕ ਕ੍ਰਾਂਤੀਆਂ ਵਿੱਚ ਭਾਰਤ ਰਿਸਰਚ ਐਂਡ ਡਿਵੈਲਪਮੈਂਟ ਵਿੱਚ ਪਿੱਛੇ ਕਿਉਂ ਰਿਹਾਜਦਕਿ ਭਾਰਤ ਦੇ ਪਾਸ knowledge ਦੀਜਾਣਨ-ਸਮਝਣ ਦੀਨਵੀ ਸੋਚਣ ਨਵਾਂ ਕਰਨ ਦੀ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ।

ਇਸ ਦਾ ਇੱਕ ਬੜਾ ਕਾਰਨ ਇਹ ਹੈ ਕਿ ਸਾਡੀ ਇਹ ਸੰਪਦਾ ਭਾਰਤੀ ਭਾਸ਼ਾਵਾਂ ਵਿੱਚ ਸੀ। ਗ਼ੁਲਾਮੀ ਦੇ ਲੰਬੇ ਕਾਲਖੰਡ ਵਿੱਚ ਭਾਰਤੀ ਭਾਸ਼ਾਵਾਂ ਦੇ ਵਿਸਤਾਰ ਨੂੰ ਰੋਕਿਆ ਗਿਆਅਤੇ ਆਧੁਨਿਕ ਗਿਆਨ-ਵਿਗਿਆਨਰਿਸਰਚ ਇੱਕਾ-ਦੁੱਕਾ ਭਾਸ਼ਾਵਾਂ ਤੱਕ ਸੀਮਿਤ ਕਰ ਦਿੱਤਾ ਗਿਆ। ਭਾਰਤ ਦੇ ਬਹੁਤ ਬੜੇ ਵਰਗ ਦਾ ਉਨ੍ਹਾਂ ਭਾਸ਼ਾਵਾਂ ਤੱਕਉਸ ਗਿਆਨ ਤੱਕ access ਹੀ ਨਹੀਂ ਸੀ। ਯਾਨੀ Intellect ਦਾ, expertise ਦਾ ਦਾਇਰਾ ਨਿਰੰਤਰ ਸੁੰਗੜਦਾ ਗਿਆ। ਜਿਸ ਨਾਲ invention ਅਤੇ innovation ਦਾ pool ਵੀ limited ਹੋ ਗਿਆ।

21ਵੀਂ ਸਦੀ ਵਿੱਚ ਜਦੋਂ ਦੁਨੀਆ ਚੌਥੀ ਉਦਯੋਗਿਕ ਕ੍ਰਾਂਤੀ ਦੀ ਤਰਫ਼ ਵਧ ਰਹੀ ਹੈਤਦ ਭਾਰਤ ਦੇ ਪਾਸ  ਦੁਨੀਆ ਨੂੰ lead ਕਰਨ ਦਾ ਬਹੁਤ ਬੜਾ ਅਵਸਰ ਹੈ। ਇਹ ਅਵਸਰ ਸਾਡੀ ਡੇਟਾ ਪਾਵਰ ਦੇ ਕਾਰਨ ਹੈ, digital inclusion ਦੇ ਕਾਰਨ ਹੈ। ਕੋਈ ਵੀ ਭਾਰਤੀ best information, best knowledge, best skill ਅਤੇ best opportunity ਤੋਂ ਸਿਰਫ਼ ਭਾਸ਼ਾ ਦੇ ਕਾਰਨ ਵੰਚਿਤ ਨਾ ਰਹੇਇਹ ਸਾਡਾ ਪ੍ਰਯਾਸ ਹੈ।

ਇਸ ਲਈ ਅਸੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਾਈ ਨੂੰ ਪ੍ਰੋਤਸਾਹਨ ਦਿੱਤਾ। ਮਾਤ੍ਰਭਾਸ਼ਾ ਵਿੱਚ ਪੜ੍ਹਾਈ ਕਰਨ ਵਾਲੇ ਇਹ ਵਿਦਿਆਰਥੀ ਕੱਲ੍ਹ ਚਾਹੇ ਜਿਸ ਪ੍ਰੋਫੈਸ਼ਨ ਵਿੱਚ ਜਾਣਉਨ੍ਹਾਂ ਨੂੰ ਆਪਣੇ ਖੇਤਰ ਦੀਆਂ ਜ਼ਰੂਰਤਾਂ ਅਤੇ ਆਪਣੇ ਲੋਕਾਂ ਦੀਆਂ ਆਕਾਂਖਿਆਵਾਂ ਦੀ ਸਮਝ ਰਹੇਗੀ।। ਇਸ ਦੇ ਨਾਲ ਹੀ ਹੁਣ ਸਾਡਾ ਪ੍ਰਯਾਸ ਹੈ ਕਿ ਭਾਰਤੀ ਭਾਸ਼ਾਵਾਂ ਵਿੱਚ ਦੁਨੀਆ ਦਾ ਬਿਹਤਰੀਨ ਕੰਟੈਂਟ ਉਪਲਬਧ ਹੋਵੇ। ਇਸ ਦੇ ਲਈ national language translation mission 'ਤੇ ਅਸੀਂ ਕੰਮ ਕਰ ਰਹੇ ਹਾਂ।

ਪ੍ਰਯਾਸ ਇਹ ਹੈ ਕਿ ਇੰਟਰਨੈੱਟਜੋ ਕਿ knowledge ਦਾ, information ਦਾਬਹੁਤ ਬੜਾ ਭੰਡਾਰ ਹੈਉਸ ਨੂੰ ਹਰ ਭਾਰਤੀ ਆਪਣੀ ਭਾਸ਼ਾ ਵਿੱਚ ਪ੍ਰਯੋਗ ਕਰ ਸਕੇ। ਦੋ ਦਿਨ ਪਹਿਲਾਂ ਹੀ ਇਸ ਦੇ ਲਈ ਭਾਸ਼ੀਨੀ ਪਲੈਟਫਾਰਮ ਲਾਂਚ ਕੀਤਾ ਗਿਆ ਹੈ। ਇਹ ਭਾਰਤੀ ਭਾਸ਼ਾਵਾਂ ਦਾ Unified Language Interface ਹੈ, ਹਰ ਭਾਰਤੀ ਨੂੰ ਇੰਟਰਨੈੱਟ ਨਾਲ ਅਸਾਨੀ ਨਾਲ ਕਨੈਕਟ ਕਰਨ ਦਾ ਪ੍ਰਯਾਸ ਹੈ। ਤਾਕਿ ਉਹ ਜਾਣਕਾਰੀ ਦੇਗਿਆਨ ਦੇ ਇਸ ਆਧੁਨਿਕ ਸਰੋਤ ਨਾਲਸਰਕਾਰ ਨਾਲਸਰਕਾਰੀ ਸੁਵਿਧਾਵਾਂ ਨਾਲ ਅਸਾਨੀ ਨਾਲ ਆਪਣੀ ਭਾਸ਼ਾ ਨਾਲ ਜੁੜ ਸਕੇਸੰਵਾਦ ਕਰ ਸਕੇ।

ਇੰਟਰਨੈੱਟ ਨੂੰ ਕਰੋੜਾਂ-ਕਰੋੜ ਭਾਰਤੀਆਂ ਨੂੰ ਆਪਣੀ ਭਾਸ਼ਾ ਵਿੱਚ ਉਪਲਬਧ ਕਰਾਉਣਾ ਸਮਾਜਿਕ ਅਤੇ ਆਰਥਿਕਹਰ ਪਹਿਲੂ ਤੋਂ ਮਹੱਤਵਪੂਰਨ ਹੈ। ਸਭ ਤੋਂ ਬੜੀ ਬਾਤ ਇਹ ਏਕ ਭਾਰਤ, ਸ਼੍ਰੇਸ਼ਠ ਭਾਰਤ ਨੂੰ ਮਜ਼ਬੂਤ ਕਰਨ, ਦੇਸ਼ ਦੇ ਅਲੱਗ-ਅਲੱਗ ਰਾਜਾਂ ਨਾਲ ਜੁੜਨ, ਘੁੰਮਣ-ਫਿਰਨ ਅਤੇ ਕਲਚਰ ਨੂੰ ਸਮਝਣ ਵਿੱਚ ਇਹ ਬਹੁਤ ਬੜੀ ਮਦਦ ਕਰੇਗਾ।

ਸਾਥੀਓ,

ਅਸਾਮ ਸਮੇਤ ਪੂਰਾ ਨੌਰਥ ਈਸਟ ਤਾਂ ਟੂਰਿਸਟਕਲਚਰ ਅਤੇ ਬਾਇਓਡਾਇਵਰਸਿਟੀ ਕੇ ਲਿਹਾਜ਼ ਨਾਲ ਬਹੁਤ ਸਮ੍ਰਿੱਧ ਹੈ। ਫਿਰ ਵੀ ਹੁਣ ਤੱਕ ਇਹ ਪੂਰਾ ਖੇਤਰ ਉਤਨਾ explore ਨਹੀਂ ਹੋਇਆ,ਜਿਤਨਾ ਹੋਣਾ ਚਾਹੀਦਾ ਹੈ। ਅਸਾਮ ਦੇ ਪਾਸ ਭਾਸ਼ਾਗੀਤ-ਸੰਗੀਤ ਦੇ ਰੂਪ ਵਿੱਚ ਜੋ ਸਮ੍ਰਿੱਧ ਵਿਰਾਸਤ ਹੈ, ਉਸ ਨੂੰ ਦੇਸ਼ ਅਤੇ ਦੁਨੀਆ ਤੱਕ ਪਹੁੰਚਣਾ ਚਾਹੀਦਾ ਹੈ। ਪਿਛਲੇ ਵਰ੍ਹਿਆਂ ਤੋਂ ਅਸਾਮ ਅਤੇ ਪੂਰੇ ਨੌਰਥ ਈਸਟ ਨੂੰ ਆਧੁਨਿਕ ਕਨੈਕਟੀਵਿਟੀ ਦੇ ਹਿਸਾਬ ਨਾਲ ਜੋੜਨ ਦਾ ਅਭੂਤਪੂਰਵ ਪ੍ਰਯਾਸ ਚਲ ਰਿਹਾ ਹੈ। ਇਸ ਨਾਲ ਅਸਾਮ ਦੀ ਨੌਰਥ ਈਸਟ ਦੀਭਾਰਤ ਦੀ ਗ੍ਰੋਥ ਵਿੱਚ ਭਾਗੀਦਾਰੀ ਲਗਾਤਾਰ ਵਧ ਰਹੀ ਹੈ। ਹੁਣ ਭਾਸ਼ਾਵਾਂ ਦੇ ਲਿਹਾਜ਼ ਨਾਲ ਵੀ ਇਹ ਖੇਤਰ ਡਿਜੀਟਲੀ ਕਨੈਕਟ ਹੋਵੇਗਾ ਤਾਂ ਅਸਾਮ ਦੀ ਸੰਸਕ੍ਰਿਤੀ, ਜਨਜਾਤੀਯ ਪਰੰਪਰਾ ਅਤੇ ਟੂਰਿਜ਼ਮ ਨੂੰ ਬਹੁਤ ਲਾਭ ਹੋਵੇਗਾ।

ਸਾਥੀਓ,

ਇਸ ਲਈ ਮੇਰਾ ਅਗਰਦੂਤ ਜਿਹੇ ਦੇਸ਼ ਦੇ ਹਰ ਭਾਸ਼ਾਈ ਪੱਤਰਕਾਰਤਾ (ਪੱਤਰਕਾਰ) ਕਰਨ ਵਾਲੇ ਸੰਸਥਾਵਾਂ ਨੂੰ ਵਿਸ਼ੇਸ਼ ਨਿਵੇਦਨ ਰਹੇਗਾ ਕਿ ਡਿਜੀਟਲ ਇੰਡੀਆ ਦੇ ਐਸੇ ਹਰ ਪ੍ਰਯਾਸ ਨਾਲ ਆਪਣੇ ਪਾਠਕਾਂ ਨੂੰ ਜਾਗਰੂਕ ਕਰਨ। ਭਾਰਤ ਦੇ tech future ਨੂੰ ਸਮ੍ਰਿੱਧ ਅਤੇ ਸਸ਼ਕਤ ਬਣਾਉਣ ਦੇ ਲਈ ਸਬਕਾ ਪ੍ਰਯਾਸ ਚਾਹੀਦਾ ਹੈ। ਸਵੱਛ ਭਾਰਤ ਮਿਸ਼ਨ ਜਿਹੇ ਅਭਿਯਾਨ ਵਿੱਚ ਸਾਡੇ ਮੀਡੀਆ ਨੇ ਜੋ ਸਕਾਰਾਤਮਕ ਭੂਮਿਕਾ ਨਿਭਾਈ ਹੈਉਸ ਦੀ ਪੂਰੇ ਦੇਸ਼ ਅਤੇ ਦੁਨੀਆ ਵਿੱਚ ਅੱਜ ਵੀ ਸਰਾਹਨਾ (ਸ਼ਲਾਘਾ) ਹੁੰਦੀ ਹੈ। ਇਸੇ ਤਰ੍ਹਾਂਅੰਮ੍ਰਿਤ ਮਹੋਤਸਵ ਵਿੱਚ ਦੇਸ਼ ਦੇ ਸੰਕਲਪਾਂ ਵਿੱਚ ਵੀ ਆਪ ਭਾਗੀਦਾਰ ਬਣ ਕੇ ਇਸ ਨੂੰ ਇੱਕ ਦਿਸ਼ਾ ਦਿਓਨਵੀਂ ਊਰਜਾ ਦਿਓ।

ਅਸਾਮ ਵਿੱਚ ਜਲ-ਸੁਰੱਖਿਆ (ਸੰਭਾਲ਼) ਅਤੇ ਇਸ ਦੇ ਮਹੱਤਵ ਤੋਂ ਆਪ ਭਲੀਭਾਂਤ ਪਰੀਚਿਤ ਹੋ। ਇਸੇ ਦਿਸ਼ਾ ਵਿੱਚ ਦੇਸ਼ ਇਸ ਸਮੇਂ ਅੰਮ੍ਰਿਤ ਸਰੋਵਰ ਅਭਿਯਾਨ ਨੂੰ ਅੱਗੇ ਵਧਾ ਰਿਹਾ ਹੈ। ਦੇਸ਼ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰਾਂ ਦੇ ਲਈ ਕੰਮ ਕਰ ਰਿਹਾ ਹੈ। ਇਸ ਵਿੱਚ ਪੂਰਾ ਵਿਸ਼ਵਾਸ਼ ਹੈ ਕਿ ਅਗਰਦੂਤ ਦੇ ਮਾਧਿਅਮ ਨਾਲ ਅਸਾਮ ਦਾ ਕੋਈ ਨਾਗਰਿਕ ਐਸਾ ਨਹੀਂ ਹੋਵੇਗਾ ਜੋ ਇਸ ਨਾਲ ਜੁੜਿਆ ਨਹੀਂ ਹੋਵੇਗਾਸਬਕਾ ਪ੍ਰਯਾਸ ਨਵੀਂ ਗਤੀ ਦੇ ਸਕਦਾ ਹੈ।

ਇਸੇ ਤਰ੍ਹਾਂਆਜ਼ਾਦੀ ਦੀ ਲੜਾਈ ਵਿੱਚ ਅਸਾਮ ਦੇ ਸਥਾਨਕ ਲੋਕਾਂ ਦਾਸਾਡੇ ਆਦਿਵਾਸੀ ਸਮਾਜ ਦਾ ਇਤਨਾ ਬੜਾ ਯੋਗਦਾਨ ਰਿਹਾ ਹੈ। ਇੱਕ ਮੀਡੀਆ ਸੰਸਥਾਨ ਦੇ ਰੂਪ ਵਿੱਚ ਇਸ ਗੌਰਵਸ਼ਾਲੀ ਅਤੀਤ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਆਪ ਬੜੀ ਭੂਮਿਕਾ ਨਿਭਾ ਸਕਦੇ ਹੋ। ਮੈਨੂੰ ਯਕੀਨ ਹੈਅਗਰਦੂਤ ਸਮਾਜ ਦੇ ਇਨ੍ਹਾਂ ਸਕਾਰਾਤਮਕ ਪ੍ਰਯਾਸਾਂ ਨੂੰ ਊਰਜਾ ਦੇਣ ਦਾ ਆਪਣਾ ਕਰਤੱਵ ਜੋ ਪਿਛਲੇ 50 ਸਾਲ ਤੋਂ ਨਿਭਾ ਰਿਹਾ ਹੈਆਉਣ ਵਾਲੇ ਵੀ ਅਨੇਕ ਦਹਾਕਿਆਂ ਤੱਕ ਨਿਭਾਏਗਾਐਸਾ ਮੈਨੂੰ ਪੂਰਾ ਵਿਸ਼ਵਾਸ ਹੈ। ਅਸਾਮ ਦੇ ਲੋਕਾਂ ਅਤੇ ਅਸਾਮ ਦੀ ਸੰਸਕ੍ਰਿਤੀ ਦੇ ਵਿਕਾਸ ਵਿੱਚ ਉਹ ਲੀਡਰ ਦੇ ਤੌਰ ’ਤੇ ਕੰਮ ਕਰਦਾ ਰਹੇਗਾ।

Well informed, better informed society ਹੀ ਸਾਡਾ ਸਭ ਦਾ ਉਦੇਸ਼ ਹੋਵੇਅਸੀਂ ਸਾਰੇ ਮਿਲ ਕੇ ਇਸ ਦੇ ਲਈ ਕੰਮ ਕਰੀਏ, ਇਸੇ ਸਦਇੱਛਾ ਦੇ ਨਾਲ ਇੱਕ ਵਾਰ ਫਿਰ ਤੁਹਾਨੂੰ ਸੁਨਹਿਰੀ  ਸਫ਼ਰ ਦੀ ਵਧਾਈ ਅਤੇ ਬਿਹਤਰ ਭਵਿੱਖ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ!

 

*****

ਡੀਐੱਸ/ਟੀਐੱਸ/ਐੱਨਐੱਸ



(Release ID: 1839825) Visitor Counter : 115