ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤ ਵਿੱਚ ਨਿਰਮਿਤ ਜਾਂ ਆਯਾਤ ਵੱਖ-ਵੱਖ ਸ਼੍ਰੇਣੀਆਂ ਦੇ ਹਲਕੇ, ਮੱਧਮ ਅਤੇ ਭਾਰੀ ਮੋਟਰ ਵਾਹਨਾਂ ਲਈ ਈਂਧਣ ਖਪਤ ਮਾਨਕਾਂ (ਐੱਫਸੀਐੱਸ) ਦੇ ਅਨੁਪਾਲਨ ਨੂੰ ਸ਼ਾਮਲ ਕਰਨ ਦਾ ਨੋਟੀਫਿਕੇਸ਼ਨ ਜਾਰੀ
Posted On:
06 JUL 2022 2:22PM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ 1 ਜੁਲਾਈ 2022 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਭਾਰਤ ਨਿਰਮਿਤ ਜਾਂ ਆਯਾਤ ਵੱਖ-ਵੱਖ ਸ਼੍ਰੇਣੀਆਂ ਦੇ ਹਲਕੇ, ਮੱਧਮ ਅਤੇ ਭਾਰੀ ਮੋਟਰ ਵਾਹਨਾਂ ਲਈ ਈਂਧਣ ਖਪਤ ਮਾਨਕਾਂ (ਐੱਫਸੀਐੱਸ) ਦੇ ਅਨੁਪਾਲਨ ਨੂੰ ਸ਼ਾਮਲ ਕਰਨ ਲਈ ਕੇਂਦਰੀ ਮੋਟਰ ਵਾਹਨ ਨਿਯਮ (ਸੀਐੱਮਵੀਆਰ) 1989 ਦੇ ਨਿਯਮ 115 ਜੀ ਵਿੱਚ ਸੰਸ਼ੋਧਨ ਕੀਤਾ ਗਿਆ ਹੈ। ਮੋਟਰ ਵਾਹਨ ਉਦਯੋਗ ਮਾਨਕ 149 ਵਿੱਚ ਜ਼ਿਕਰ ਉਤਪਾਦਨ ਦੀ ਅਨੁਕੂਲਤਾ ਦੀ ਪ੍ਰਕਿਰਿਆ ਦੇ ਅਨੁਸਾਰ ਐੱਫਸੀਐੱਸ ਦਾ ਨਿਰੰਤਰ ਅਨੁਪਾਲਨ ਤਸਦੀਕ ਕੀਤਾ ਜਾਵੇਗਾ।
ਇਸ ਨੋਟੀਫਿਕੇਸ਼ਨ ਤੋਂ ਪਹਿਲੇ ਸਾਲਾਨਾ ਈਂਧਣ ਖਪਤ ਮਾਨਕ ਦਾ ਅਨੁਪਾਲਨ 3.5 ਟਨ ਤੱਕ ਸਫਲ ਵਾਹਨ ਭਾਰ (ਜੀਵੀਡਬਲਿਊ) ਦੇ ਨਾਲ ਐੱਮ1 ਸ਼੍ਰੇਣੀ ਦੇ ਮੋਟਰ ਵਾਹਨਾਂ (ਯਾਤਰੀਆਂ ਤੋਂ ਲੈ ਜਾਣ ਲਈ ਇਸਤੇਮਾਲ ਕੀਤੇ ਜਾਣ ਵਾਲਾ ਮੋਟਰ ਵਾਹਨ, ਜਿਸ ਵਿੱਚ ਚਾਲਕ ਦੀ ਸੀਟ ਦੇ ਇਲਾਵਾ 8 ਤੋਂ ਅਧਿਕ ਸੀਟਾਂ ਸ਼ਾਮਲ ਨਹੀਂ ਹਨ) ਤੱਕ ਸੀਮਿਤ ਸੀ। ਇਸ ਨੋਟੀਫਿਕੇਸ਼ਨ ਦਾ ਉਦੇਸ਼ ਐੱਫਸੀਐੱਸ ਦੇ ਅਨੁਪਾਲਨ ਲਈ ਵਾਹਨਾਂ ਦੇ ਦਾਅਰੇ ਦਾ ਵਿਸਤਾਰ ਕਰਨਾ ਹੈ ਅਤੇ ਇਸ ਲਈ ਅਧਿਕ ਕੁਸ਼ਲ ਵਾਹਨਾਂ ਨੂੰ ਪੇਸ਼ ਕਰਨਾ ਹੈ।
ਇਸ ਨੋਟੀਫਿਕੇਸ਼ਨ ਦੇ ਲਾਗੂ ਹੋਣ ਦੀ ਮਿਤੀ 01 ਅਪ੍ਰੈਲ 2023 ਹੈ। ਨੋਟੀਫਿਕੇਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਸਾਰੇ ਹਿਤਧਾਰਕਾਂ ਨਾਲ ਟਿੱਪਣੀਆਂ ਮੰਗ ਕੀਤੀ ਗਈ ਹੈ।
ਗਜ਼ਟ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ
************
ਐੱਮਜੇਪੀਐੱਸ
(Release ID: 1839652)
Visitor Counter : 120