ਕੋਲਾ ਮੰਤਰਾਲਾ

ਕੋਲ ਇੰਡੀਆ ਦਾ ਟੀਚਾ ਗੈਰ-ਕਾਰਜਕਾਰੀ ਕਰਮਚਾਰੀ ਲਈ ਛੇਤੀ ਤੋਂ ਛੇਤੀ ਵੇਤਨ ਸਮਝੌਤਾ ਕਰਨਾ ਹੈ


ਆਪਸੀ ਸਹਿਮਤੀ ਨਾਲ ਇਸ ਸਮਝੌਤੇ ਨੂੰ ਕਰਨ ਲਈ ਵਾਰਤਾ ਜਾਰੀ ਹੈ

Posted On: 06 JUL 2022 10:47AM by PIB Chandigarh

ਕੋਇਲਾ ਮੰਤਰਾਲੇ ਨੇ ਇਹ ਸਪੱਸ਼ਟ ਕੀਤਾ ਹੈ ਕਿ ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਨੇ ਐੱਨਸੀਡਬਲਿਊਏ- XI ਦੇ ਤਹਿਤ ਹੁਣ ਤੱਕ ਪੰਜ ਮੀਟਿੰਗਾਂ ਕੀਤੀਆਂ ਹਨ। ਇਸ ਕੰਪਨੀ ਦਾ ਉਦੇਸ਼ ਆਪਸੀ ਸਹਿਮਤੀ ਨਾਲ ਆਪਣੇ ਗੈਰ-ਕਾਰਜਕਾਰੀ ਕਰਮਚਾਰੀਆਂ ਦੇ ਵੇਤਨ ਸਮਝੌਤੇ ਨੂੰ ਛੇਤੀ ਤੋਂ ਛੇਤੀ ਪੂਰਾ ਕਰਨਾ ਹੈ।

ਸੀਆਈਐੱਲ ਆਪਣੇ ਸੰਘਾਂ (ਯੂਨੀਅਨ) ਦੇ ਨਾਲ ਸੁਹਿਰਦ ਅਤੇ ਦੋਸਤਾਨਾ ਸਬੰਧ ਬਣਾਏ ਰੱਖਦਾ ਹੈ ਨਾਲ ਹੀ ਦੇਸ਼ ਵਿੱਚ ਕੋਇਲਾ ਖੇਤਰ ਦੇ ਮਹੱਤਵ ਨੂੰ ਦੇਖਦੇ ਹੋਏ ਕਿਸੇ ਵੀ ਤਰ੍ਹਾਂ ਦੇ ਮਤਭੇਦ ਜਾਂ ਹੜਤਾਲ ਤੋਂ ਬਚਣ ਦਾ ਯਤਨ ਕਰਦਾ ਹੈ। ਇਸ ਸੰਬੰਧ ਵਿੱਚ ਵਾਰਤਾ ਚਲ ਰਹੀ ਹੈ ਅਤੇ ਆਮ ਤੌਰ ਤੇ ਸਮਝੌਤੇ ਨੂੰ ਪੂਰਾ ਕਰਨ ਵਿੱਚ ਸਮਾਂ ਲਗਦਾ ਹੈ।

ਇਹ ਜ਼ਿਕਰ ਕਰਨਾ ਉਚਿਤ ਹੈ ਕਿ ਸੀਆਈਐੱਲ ਦੇਸ਼ ਦਾ ਪਹਿਲਾ ਜਨਤਕ ਖੇਤਰ ਦਾ ਉਪਕ੍ਰਮ (ਸੀਪੀਐੱਸਯੂ) ਸੀ, ਜਿਸ ਨੇ ਪਿਛਲੇ ਤਿੰਨ ਵੇਤਨ ਸਮਝੌਤਿਆਂ  ਨੂੰ ਸਫਲਤਾਪੂਰਵਕ ਪੂਰਾ ਕੀਤਾ ਸੀ। ਇਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਸੀਆਈਐੱਲ ਨੂੰ ਉਮੀਦ ਹੈ ਕਿ ਇਸ ਬਾਰ ਵੀ ਜਲਦੀ ਤੋਂ ਵੇਤਨ ਸਮਝੌਤੇ ‘ਤੇ ਮੋਹਰ ਲਗ ਜਾਏਗੀ। ਉੱਥੇ ਹੀ ਇਸ ਦੇ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਉਪਰੋਕਤ ਕਥਨ ਦੇ ਵਿਪਰੀਤ ਕੋਈ ਵੀ ਰਿਪੋਰਟ ਤੱਥਾਤਮਕ ਰੂਪ ਤੋਂ ਗਲਤ ਅਤੇ ਇਕਤਰਫਾ ਹੈ।

 

****

ਏਕੇਐੱਨ/ਆਰਕੇਪੀ



(Release ID: 1839650) Visitor Counter : 103