ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮਣੀਪੁਰ ਦੀਆਂ ਮਹਿਲਾ ਵਪਾਰੀਆਂ ਲਈ ਸਮਰੱਥ ਨਿਰਮਾਣ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ
Posted On:
05 JUL 2022 5:14PM by PIB Chandigarh
ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਮਣੀਪੁਰ ਦੀਆਂ ਮਹਿਲਾ ਵਪਾਰੀਆਂ ਦੇ ਸਮੁੱਚੇ ਵਿਕਾਸ ਅਤੇ ਉਨ੍ਹਾਂ ਦੇ ਲਈ ਅਧਿਕ ਤੋਂ ਅਧਿਕ ਉੱਦਮਸ਼ੀਲਤਾ ਦੇ ਅਵਸਰਾਂ ਦਾ ਸਿਰਜਨ ਕਰਨ ਲਈ ਰਾਜ ਮਹਿਲਾ ਕਮਿਸ਼ਨ ਦੇ ਸਹਿਯੋਗ ਲਈ ਇੱਕ ਦਿਨ ਦਾ ‘ਸਮਰੱਥ ਨਿਰਮਾਣ ਟ੍ਰੇਨਿੰਗ ਪ੍ਰੋਗਰਾਮ’ ਆਯੋਜਿਤ ਕੀਤਾ। ਇਸ ਅਵਸਰ ਤੇ ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐੱਨ. ਬੀਰੇਨ ਸਿੰਘ, ਸਮਾਜ ਕਲਿਆਣ ਮੰਤਰੀ ਸ਼੍ਰੀ ਹੇਖਮ ਡਿੰਗੋ ਸਿੰਘ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਸ਼੍ਰੀ ਰੇਖਾ ਸ਼ਰਮਾ ਦੀ ਗਰਿਮਮਾਈ ਮੌਜੂਦਗੀ ਰਹੀ।
ਮਣੀਪੁਰ ਦੇ ਇਮਾ ਕੀਥੇਲ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਮਹਿਲਾ ਬਜ਼ਾਰ ਕਿਹਾ ਜਾਂਦਾ ਹੈ ਜਿੱਥੇ ਵੱਡੀ ਸੰਖਿਆ ਵਿੱਚ ਮਹਿਲਾਵਾਂ ਆਪਣੇ-ਆਪਣੇ ਸਟੌਲਾਂ ਦਾ ਪ੍ਰਬੰਧਨ ਕਰਦੀਆਂ ਹਨ। ਉੱਤਰ ਪੂਰਬੀ ਰਾਜਾਂ ਵਿੱਚ ਆਯੋਗ ਦੇ ਪ੍ਰੋਗਰਾਮਾਂ ਦੇ ਅਨੁਪਾਲਨ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਤਿੰਨ ਇਮਾ ਕੀਥਲ ਦੀਆਂ ਮਹਿਲਾ ਵਪਾਰੀਆਂ ਲਈ ਇੱਕ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਤਾਂਕਿ ਉਨ੍ਹਾਂ ਦੀ ਆਜੀਵਿਕਾ, ਸਮਾਜਿਕ ਸੁਰੱਖਿਆ ਅਤੇ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਲਿਆਇਆ ਜਾ ਸਕੇ।
ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐੱਨ .ਬੀਰੇਨ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਿੱਸਾ ਲਿਆ ਅਤੇ ਮਹਿਲਾ ਪ੍ਰਤੀਭਾਗੀਆਂ ਨੂੰ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਮਹਿਲਾ ਸਸ਼ਕਤੀਕਰਣ ਲਈ ਐੱਨਸੀਡਬਲਿਊ ਪ੍ਰੋਗਰਾਮ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੱਤ ਹੋਰ ਇਮਾ ਬਜ਼ਾਰਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇੱਕ ਬਜ਼ਾਰ ਦਾ ਜਲਦੀ ਹੀ ਨਿਰਮਾਣ ਕੀਤਾ ਜਾਵੇਗਾ।
ਆਪਣੇ ਸੰਬੋਧਨ ਵਿੱਚ ਐੱਨਸੀਡਬਲਿਊ ਦੀ ਚੇਅਰਪਰਸਨ ਸੁਸ਼੍ਰੀ ਰੇਖਾ ਸ਼ਰਮਾ ਨੇ ਕਿਹਾ ਕਿ ਮਣੀਪੁਰ ਦੇ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਦੀ ਹਾਜ਼ਰੀ ਦਰਜ ਹੋ ਰਹੀ ਹੈ ਅਤੇ ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਭ ਕੁੱਝ ਅਤੇ ਕੁਝ ਵੀ ਸੰਭਾਲ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਮਣੀਪੁਰ ਦੀਆਂ ਮਹਿਲਾਵਾਂ ਆਪਣੇ ਉਤਪਾਦਾਂ ਨੂੰ ਈ-ਮਾਰਕੀਟਿੰਗ ਵਿੱਚ ਵੀ ਵੇਚਣ।
ਇੱਥੇ ਦੀਆਂ ਮਹਿਲਾਵਾਂ ਨੂੰ ਮਣੀਪੁਰ ਤੱਕ ਹੀ ਆਪਏ ਉਤਪਾਦਾਂ ਨੂੰ ਸੀਮਿਤ ਨਹੀਂ ਰੱਖਣਾ ਚਾਹੀਦਾ। ਦੁਨੀਆ ਬਦਲ ਰਹੀ ਹੈ ਅਤੇ ਮਹਿਲਾਵਾਂ ਨੂੰ ਟੈਕਨੋਲੋਜੀ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਤਾਕਿ ਉਨ੍ਹਾਂ ਦੇ ਉਤਪਾਦ ਦੁਨੀਆ ਵਿੱਚ ਕਿਤੇ ਵੀ ਪਹੁੰਚ ਸਕਣ। ਅਸੀਂ ਉਨ੍ਹਾਂ ਨੂੰ ਈ-ਕਾਮਰਸ ਅਤੇ ਹੋਰ ਟੈਕਨੋਲੋਜੀ ਵਿੱਚ ਉਡਾਨ ਭਰਨ ਅਤੇ ਟ੍ਰੇਂਡ ਹੋਣ ਲਈ ਸੁਵਿਧਾ ਉਪਲਬਧ ਕਰਾਵਾਂਗੇ ਤਾਕਿ ਦੁਨੀਆ ਨੂੰ ਉਨ੍ਹਾਂ ਦੇ ਉਤਪਾਦਾਂ ਬਾਰੇ ਪਤਾ ਚਲ ਸਕੇ।
ਕਮਿਸ਼ਨ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਬੈਂਕਿੰਗ ਖੇਤਰ ਦੇ ਪ੍ਰਤੀਸ਼ਠਿਤ ਲੋਕਾਂ ਨੂੰ ਈ-ਕਾਮਰਸ, ਬੈਂਕਿੰਗ, ਟੈਕਸ ਕਾਨੂੰਨਾਂ ਜਿਹੇ ਮਹੱਤਵਪੂਰਨ ਵਿਸ਼ਿਆ ‘ਤੇ ਮਹਿਲਾਵਾਂ ਨੂੰ ਜਾਣਕਾਰੀ ਦੇਣ ਅਤੇ ਸਿਖਲਾਈ ਦੇਣ ਲਈ ਰਿਸਰੋਸ ਪਰਸਨਜ਼ ਦੇ ਰੂਪ ਵਿੱਚ ਸੱਦਾ ਦਿੱਤਾ। ਟ੍ਰੇਨਿੰਗ ਪ੍ਰੋਗਰਾਮ ਨੂੰ ਤਿੰਨ ਤਕਨੀਕੀ ਸੈਸ਼ਨਾਂ ਵਿੱਚ ਵਿਭਾਜਿਤ ਕੀਤਾ ਗਿਆ ਸੀ। ਪਹਿਲਾ ਸੈਸ਼ਨ ‘ਪ੍ਰਾਸੰਗਿਕ ਬੈਂਕਿੰਗ ਯੋਜਨਾਵਾਂ ਦਾ ਗਿਆਨ ਅਤੇ ਔਨਲਾਈਨ ਬੈਂਕਿੰਗ ਦਾ ਉਪਯੋਗ ਕਿਵੇਂ ਕਰੀਏ ਵਿਸ਼ੇ ‘ਤੇ ਆਧਾਰਿਤ ਸੀ ਜਦਕਿ ਦੂਜਾ ਸੈਸ਼ਨ ‘ਟੈਕਸ ਕਾਨੂੰਨਾਂ/ਜੀਐੱਸਟੀ ਕਾਨੂੰਨਾਂ ਅਤੇ ਟੈਕਸ ਅਨੁਪਾਲਨਾਂ ਦਾ ਗਿਆਨ’ ਵਿਸ਼ੇ ‘ਤੇ ਅਤੇ ਤੀਜਾ ਸੈਸ਼ਨ ‘ਈ-ਕਾਮਰਸ ਪ੍ਰਦਰਸ਼ਨ’ ਵਿਸ਼ੇ ਤੇ ਸੀ।
*****
ਬੀਵਾਈ
(Release ID: 1839649)
Visitor Counter : 117