ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇ ਨੇ ਉੱਤਰ ਭਾਰਤ ਦੇ 20 ਸ਼ਹਿਰਾਂ ਤੋਂ ਗੁਜਰਣ ਦੇ ਬਾਅਦ ਪੱਥਮੀ ਭਾਰਤ ਵਿੱਚ ਪ੍ਰਵੇਸ਼ ਕੀਤਾ
Posted On:
29 JUN 2022 3:03PM by PIB Chandigarh
ਪਹਿਲੀ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇ ਨੇ ਅੱਜ ਸਵੇਰੇ ਜੈਪੁਰ ਪਹੁੰਚਣ ਦੇ ਨਾਲ ਹੀ ਪੱਛਮੀ ਭਾਰਤ ਵਿੱਚ ਪ੍ਰਵੇਸ਼ ਕੀਤਾ। ਅਜਮੇਰ ਤੋਂ ਗਜੁਰਣ ਦੇ ਬਾਅਦ ਇਹ ਮਸ਼ਾਲ ਰਿਲੇ ਅਹਮਦਾਬਾਦ ਵਿੱਚ ਪ੍ਰਵੇਸ਼ ਕਰੇਗੀ ਅਤੇ ਫਿਰ ਕੇਵਡੀਆ, ਵਡੋਦਰਾ, ਸੂਰਤ, ਦਾਂਡੀ, ਦਮਨ, ਨਾਗਪੁਰ, ਪੁਣੇ, ਮੁੰਬਈ ਅਤੇ ਪੰਜਿਮ ਦੀ ਯਾਤਰਾ ਕਰੇਗੀ। ਇਸ ਦੇ ਬਾਅਦ ਇਹ ਮਸ਼ਾਲ ਰਿਲੇ ਭਾਰਤ ਦੇ ਪੂਰਬੀ ਭਾਗ, ਉੱਤਰ-ਪੂਰਬੀ ਭਾਰਤ ਵਿੱਚ ਪ੍ਰਵੇਸ਼ ਕਰੇਗੀ ਅਤੇ ਦੱਖਣ ਭਾਰਤ ਵਿੱਚ ਸਮਾਪਤ ਹੋਵੇਗੀ।
ਉੱਤਰ ਭਾਰਤ ਦੇ ਪਹਿਲੇ ਪੜਾਅ ਵਿੱਚ, ਇਹ ਮਸ਼ਾਲ ਪਿਛਲੇ 10 ਦਿਨਾਂ ਵਿੱਚ ਦਿੱਲੀ, ਜੰਮੂ ਤੇ ਕਸ਼ਮੀਰ, ਹਿਮਾਚਲ, ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ 20 ਸ਼ਹਿਰਾਂ ਤੋਂ ਹੋ ਕੇ ਗੁਜਰੀ।
ਇਹ ਰਿਲੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ - ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ – ਦੇ ਜਸ਼ਨ ਵਿੱਚ ਕੁੱਲ 75 ਸ਼ਹਿਰਾਂ ਤੋਂ ਹੋ ਕੇ ਗੁਜਰੀ। ਸ਼ਤਰੰਜ ਓਲੰਪਿਆਡ ਦੇ ਲਈ ਪਹਿਲੀ ਵਾਰ ਮਸ਼ਾਲ ਰਿਲੇ ਦਾ ਸ਼ੁਰੂਆਤ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 19 ਜੂਨ ਨੂੰ ਨਵੀਂ ਦਿੱਲੀ ਦੇ ਆਈਜੀ ਸਟੇਡੀਅਮ ਵਿੱਚ ਕੀਤੀ ਸੀ।
ਫਿਡੇ ਦੇ ਪ੍ਰਧਾਨ ਅਰਕਡੀ ਡਵੋਰਕੋਵਿਚ ਨੇ ਇਸ ਮਸ਼ਾਲ ਨੂੰ ਪ੍ਰਧਾਨ ਮੰਤਰੀ ਨੂੰ ਸੌਂਪਿਆ, ਜਿਨ੍ਹਾਂ ਨੇ ਇਸ ਨੂੰ ਭਾਰਤੀ ਸ਼ਤਰੰਜ ਦੇ ਦਿੱਗਜ ਵਿਸ਼ਵਨਾਥਨ ਆਨੰਦ ਨੂੰ ਸੌਂਪ ਦਿੱਤਾ। ਇਤਿਹਾਸਿਕ ਸ਼ੁਰੂਆਤ ਦੇ ਬਾਅਦ, ਇਹ ਮਸ਼ਾਲ ਰਾਸ਼ਟਰੀ ਰਾਜਧਾਨੀ ਵਿੱਚ ਲਾਲ ਕਿਲ੍ਹਾ, ਧਰਮਸ਼ਾਲਾ ਵਿੱਚ ਐੱਚਪੀਸੀਏ, ਅੰਮ੍ਰਿਤਸਰ ਵਿੱਚ ਅਟਾਰੀ ਸੀਮਾ, ਆਗਰਾ ਵਿੱਚ ਤਾਜ ਮਹਿਲ ਅਤੇ ਲਖਨਊ ਵਿੱਚ ਵਿਧਾਨ ਸਭਾ ਸਹਿਤ ਹੋਰ ਇਤਿਹਾਸਿਕ ਥਾਵਾਂ ‘ਤੇ ਹੋ ਕੇ ਗੁਜਰੀ।
ਇਸ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇ ਨਾਲ ਜੁੜੇ ਵਿਭਿੰਨ ਪ੍ਰੋਗਰਾਮਾਂ ਵਿੱਚ ਮੌਜੂਦ ਰਹਿਣ ਵਾਲੇ ਪ੍ਰਮੁੱਖ ਮੰਨੇ ਪ੍ਰਮੰਨੇ ਵਿਅਕਤੀਆਂ ਵਿੱਚ ਜੰਮੂ ਤੇ ਕਸ਼ਮੀਰ ਦੇ ਰਾਜਪਾਲ ਸ਼੍ਰੀ ਮਨੋਜ ਸਿਨ੍ਹਾ, ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਯਨਾਥ, ਕੇਂਦਰੀ ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਆਦਿ ਸ਼ਾਮਲ ਸਨ।
ਇਸ ਮਸ਼ਾਲ ਰਿਲੇ ਦੇ ਪ੍ਰੋਗਰਾਮ ਸਿਮੁਲ ਸ਼ਤਰੰਜ ਦੇ ਨਾਲ ਸ਼ੁਰੂ ਹੁੰਦੇ ਹਨ, ਜਿਸ ਵਿੱਚ ਗ੍ਰੈਂਡਮਾਸਟਰ ਅਤੇ ਗਣਮਾਣ ਵਿਅਕਤੀ ਸਥਾਨਕ ਐਥਲੀਟਾਂ ਦੇ ਨਾਲ ਸ਼ਤਰੰਜ ਖੇਡਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦੇ ਬਾਅਦ, ਇਹ ਮਸ਼ਾਲ ਜੀਪ ਦੇ ਜ਼ਰੀਏ ਵਿਭਿੰਨ ਥਾਵਾਂ ਤੋਂ ਹੋ ਕੇ ਗੁਜਰਦੀ ਹੈ। ਇਸ ਦੇ ਇਲਾਵਾ, ਇਸ ਮੌਕੇ ‘ਤੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਜਾਣ ਵਾਲੀ ਇੱਕ ਸੰਵਾਦਾਤਮਕ ਬਸ ਯਾਤਰਾ ਤੇ ਇੱਕ ਸੱਭਿਆਚਾਰਕ ਪਰੇਡ ਸਮੇਤ ਵਿਭਿੰਨ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ। ਸੱਭਿਆਚਾਰਕ ਪਰੇਡ ਅਲੱਗ-ਅਲੱਗ ਪ੍ਰਕਾਰ ਦੀ ਹੁੰਦੀ ਹੈ ਉਸ ਵਿੱਚ ਸ਼ਤਰੰਜ ਦੇ ਯੁਵਾ ਖਿਡਾਰੀ ਸ਼ਾਮਲ ਹੁੰਦੇ ਹਨ।
ਇਸ ਪ੍ਰਤਿਸ਼ਠਿਤ ਮੁਕਾਬਲੇ ਦੇ ਇਤਿਹਾਸ ਵਿੱਚ ਪਹਿਲੀ ਵਾਰ, ਭਾਰਤ ਨਾ ਸਿਰਫ 44ਵੇਂ ਫਿਡੇ ਸ਼ਤਰੰਜ ਓਲੰਪਿਆਡ ਦੀ ਮੇਜ਼ਬਾਨੀ ਕਰ ਰਿਹਾ ਹੈ, ਬਲਕਿ ਇੱਕ ਮਸ਼ਾਲ ਰਿਲੇ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਦੇਸ਼ ਵੀ ਹੈ। ਫਿਡੇ ਦੁਆਰਾ 1927 ਵਿੱਚ ਸ਼ੁਰੂ ਹੋਏ ਇਸ ਮੁਕਾਬਲੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਸ਼ਾਲ ਰਿਲੇ ਦੀ ਸ਼ੁਰੂਆਤ ਕੀਤੀ ਗਈ ਹੈ। ਮੇਜ਼ਬਾਨ ਦੇਸ਼ ਹੋਣ ਦੇ ਨਾਤੇ, ਭਾਰਤ 44ਵੇਂ ਫਿਡੇ ਸ਼ਤਰੰਜ ਓਲੰਪਿਆਡ ਵਿੱਚ ਹੁਣ ਤੱਕ ਦੇ ਆਪਣੇ ਸਭ ਤੋਂ ਵੱਡੇ ਦਲ ਦੇ ਰੂਪ ਵਿੱਚ 20 ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਣ ਦੇ ਲਈ ਤਿਆਰ ਹੈ। ਭਾਰਤ ਓਪਨ ਅਤੇ ਮਹਿਲਾ ਵਰਗ ਵਿੱਚੋਂ ਹਰੇਕ ਦੋ ਟੀਮਾਂ ਨੂੰ ਮੈਦਾਨ ਵਿੱਚ ਉਤਾਰਣ ਦਾ ਹਕਦਾਰ ਹੈ। ਇਸ ਆਯੋਜਨ ਵਿੱਚ 188 ਦੇਸ਼ਾਂ ਦੇ 2000 ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈਣਗੇ, ਜੋ ਕਿ ਸ਼ਤਰੰਜ ਓਲੰਪਿਆਡ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ। 44ਵਾਂ ਫਿਡੇ ਸ਼ਤਰੰਜ ਓਲੰਪਿਆਡ 28 ਜੁਲਾਈ ਤੋਂ 10 ਅਗਸਤ, 2022 ਦੌਰਾਨ ਚੇਨੱਈ ਵਿੱਚ ਆਯੋਜਿਤ ਕੀਤਾ ਜਾਵੇਗਾ।
*******
ਏਡੀ/ਓਏ
(Release ID: 1838206)
Visitor Counter : 108