ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਸੀਈਆਰਟੀ-ਇਨ ਨੇ ਐੱਮਐੱਸਐੱਮਈ’ਜ਼ ਲਈ ਸਾਈਬਰ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਅਤੇ ਸਬਸਕਰਾਈਬਰ/ਗਾਹਕਾਂ ਦੇ ਵੇਰਵਿਆਂ ਦੇ ਪ੍ਰਮਾਣਿਕਤਾ ਪਹਿਲੂਆਂ ਲਈ ਸਮਾਂ-ਸੀਮਾ 25 ਸਤੰਬਰ, 2022 ਤੱਕ ਵਧਾਈ


ਇਹ ਐੱਮਐੱਸਐੱਮਈ’ਜ਼ ਨੂੰ 28.04.2022 ਦੇ ਸਾਈਬਰ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਲੋੜੀਂਦੀ ਸਮਰੱਥਾ ਬਣਾਉਣ ਦੇ ਯੋਗ ਬਣਾਏਗਾ

ਡੇਟਾ ਸੈਂਟਰਾਂ, ਵੀਪੀਐੱਸ ਪ੍ਰਦਾਤਾਵਾਂ, ਕਲਾਉਡ ਸੇਵਾ ਪ੍ਰਦਾਤਾਵਾਂ ਅਤੇ ਵੀਪੀਐੱਨ ਸੇਵਾ ਪ੍ਰਦਾਤਾਵਾਂ ਨੂੰ ਸਬਸਕਰਾਈਬਰਾਂ/ਗਾਹਕਾਂ ਦੇ ਵੇਰਵਿਆਂ ਦੇ ਪ੍ਰਮਾਣਿਕਤਾ ਪਹਿਲੂਆਂ ਨਾਲ ਸਬੰਧਤ ਵਿਧੀਆਂ ਨੂੰ ਲਾਗੂ ਕਰਨ ਲਈ ਹੋਰ ਸਮਾਂ ਦਿੱਤਾ

Posted On: 28 JUN 2022 11:52AM by PIB Chandigarh

ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇਨ) ਆਈਟੀ ਐਕਟ, 2000 ਦੀ ਧਾਰਾ 70B ਦੇ ਉਪਬੰਧਾਂ ਦੇ ਅਨੁਸਾਰ ਦੇਸ਼ ਵਿੱਚ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਵੱਖ-ਵੱਖ ਕਾਰਜ ਕਰਨ ਲਈ ਰਾਸ਼ਟਰੀ ਏਜੰਸੀ ਵਜੋਂ ਕੰਮ ਕਰਦੀ ਹੈ। ਸੀਈਆਰਟੀ-ਇਨ ਲਗਾਤਾਰ ਸਾਈਬਰ ਖਤਰਿਆਂ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਸਾਈਬਰ ਘਟਨਾਵਾਂ ਨੂੰ ਟਰੈਕ ਕਰਦਾ ਹੈ ਅਤੇ ਇਸ ਦੀ ਸੂਚਨਾ ਦਿੰਦਾ ਹੈ। ਸੀਈਆਰਟੀ-ਇਨ ਨੇ 28 ਅਪ੍ਰੈਲ, 2022 ਨੂੰ ਦੇਸ਼ ਵਿੱਚ ਓਪਨ, ਸੁਰੱਖਿਅਤ ਅਤੇ ਭਰੋਸੇਮੰਦ ਅਤੇ ਜਵਾਬਦੇਹ ਇੰਟਰਨੈੱਟ ਨੂੰ ਉਤਸ਼ਾਹਿਤ ਕਰਨ ਲਈ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 70B(6) ਅਧੀਨ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਵਿੱਚ ਸੂਚਨਾ ਸੁਰੱਖਿਆ ਅਭਿਆਸਾਂ ਨਾਲ ਸਬੰਧਤ ਨਿਰਦੇਸ਼ ਜਾਰੀ ਕੀਤੇ। 

ਇਸ ਤੋਂ ਬਾਅਦ, ਸੀਈਆਰਟੀ-ਇਨ ਦੁਆਰਾ ਪ੍ਰਾਪਤ ਕੀਤੇ ਗਏ ਆਮ ਪ੍ਰਸ਼ਨਾਂ ਦੇ ਉੱਤਰ ਵਿੱਚ, 18 ਮਈ 2022 ਨੂੰ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਦੁਆਰਾ ਦੇਸ਼ ਵਿੱਚ ਓਪਨ, ਸੁਰੱਖਿਅਤ ਅਤੇ ਭਰੋਸੇਮੰਦ ਅਤੇ ਜਵਾਬਦੇਹ ਇੰਟਰਨੈੱਟ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵੱਖ-ਵੱਖ ਹਿੱਸੇਦਾਰਾਂ ਦੀ ਬਿਹਤਰ ਸਮਝ ਨੂੰ ਸਮਰੱਥ ਬਣਾਉਣ ਲਈ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (FAQs) ਦਸਤਾਵੇਜ਼ਾਂ ਦਾ ਇੱਕ ਸੈੱਟ ਵੀ ਜਾਰੀ ਕੀਤਾ ਗਿਆ ਸੀ। 

ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ’ਜ਼) ਦੇ ਸਬੰਧ ਵਿੱਚ 28 ਅਪ੍ਰੈਲ, 2022 ਨੂੰ ਇਨ੍ਹਾਂ ਸਾਈਬਰ ਸੁਰੱਖਿਆ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਸਮਾਂ ਸੀਮਾ ਵਧਾਉਣ ਲਈ ਐੱਮਈਆਈਟੀਵਾਈ (MeitY) ਅਤੇ ਸੀਈਆਰਟੀ-ਇਨ ਨੂੰ ਬੇਨਤੀਆਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ, ਡੇਟਾ ਸੈਂਟਰਾਂ, ਵਰਚੁਅਲ ਪ੍ਰਾਈਵੇਟ ਸਰਵਰ (ਵੀਪੀਐੱਸ) ਪ੍ਰਦਾਤਾਵਾਂ, ਕਲਾਉਡ ਸੇਵਾ ਪ੍ਰਦਾਤਾਵਾਂ ਅਤੇ ਵਰਚੁਅਲ ਪ੍ਰਾਈਵੇਟ ਨੈੱਟਵਰਕ ਸੇਵਾ (ਵੀਪੀਐੱਨ ਸੇਵਾ) ਪ੍ਰਦਾਤਾਵਾਂ ਦੁਆਰਾ ਸਬਸਕਰਾਈਬਰਾਂ/ਗਾਹਕਾਂ ਦੀ ਪ੍ਰਮਾਣਿਕਤਾ ਲਈ ਤੰਤਰ ਨੂੰ ਲਾਗੂ ਕਰਨ ਲਈ ਵਾਧੂ ਸਮੇਂ ਦੀ ਮੰਗ ਕੀਤੀ ਗਈ ਹੈ। 

ਇਸ ਮਾਮਲੇ 'ਤੇ ਸੀਈਆਰਟੀ-ਇਨ ਦੁਆਰਾ ਵਿਚਾਰ ਕੀਤਾ ਗਿਆ ਹੈ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਨੂੰ ਸਾਈਬਰ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਲੋੜੀਂਦੀ ਸਮਰੱਥਾ ਬਣਾਉਣ ਦੇ ਯੋਗ ਬਣਾਉਣ ਲਈ 25 ਸਤੰਬਰ, 2022 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਡਾਟਾ ਸੈਂਟਰਾਂ, ਵਰਚੁਅਲ ਪ੍ਰਾਈਵੇਟ ਸਰਵਰ (ਵੀਪੀਐੱਸ) ਪ੍ਰਦਾਤਾ, ਕਲਾਊਡ ਸੇਵਾ ਪ੍ਰਦਾਤਾ ਅਤੇ ਵਰਚੁਅਲ ਪ੍ਰਾਈਵੇਟ ਨੈੱਟਵਰਕ ਸੇਵਾ (ਵੀਪੀਐੱਨ ਸੇਵਾ) ਪ੍ਰਦਾਤਾਵਾਂ ਨੂੰ ਵੀ ਸਬਸਕਰਾਈਬਰਾਂ/ਗਾਹਕਾਂ ਦੇ ਵੇਰਵੇ ਪ੍ਰਮਾਣਿਤ ਕਰਨ ਲਈ 25 ਸਤੰਬਰ, 2022 ਤੱਕ ਦਾ ਵਾਧੂ ਸਮਾਂ ਦਿੱਤਾ ਗਿਆ ਹੈ।

ਇਸ ਸਬੰਧੀ ਆਦੇਸ਼ https://www.cert-in.org.in/Directions70B.jsp  'ਤੇ ਉਪਲੱਬਧ ਹੈ।

ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦਾ ਇੱਕ ਵਾਧੂ ਸੈੱਟ https://www.cert-in.org.in/Directions70B.jsp 'ਤੇ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਜੋ ਸੀਈਆਰਟੀ -ਇਨ ਦੁਆਰਾ ਹਾਲ ਹੀ ਵਿੱਚ ਪ੍ਰਾਪਤ ਹੋਏ ਖਾਸ ਪ੍ਰਸ਼ਨਾਂ ਦੇ ਉੱਤਰ ਦੇਵੇਗਾ।

************

ਆਰਕੇਜੇ/ਐੱਮ


(Release ID: 1837746) Visitor Counter : 183