ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ ਦੇ ਖਿਲਾਫ ਅੰਤਰਰਾਸ਼ਟਰੀ ਦਿਵਸ ਦੇ ਅਵਸਰ ‘ਤੇ ਨਸ਼ਾ ਮੁਕਤ ਭਾਰਤ ਅਭਿਯਾਨ ਚਲਾਇਆ ਗਿਆ

Posted On: 26 JUN 2022 12:15PM by PIB Chandigarh

ਸਮਾਜਿਕ ਨਿਆਂ ਤੇ ਸਸ਼ਕਤੀਕਰਣ ਵਿਭਾਗ ਦੁਆਰਾ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਵਿਹਾਰ ਵਿੱਚ ਭੀਸ਼ਮ ਪਿਤਾਮਹ ਮਾਰਗ ਸਥਿਤ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਨਸ਼ਾ ਮੁਕਤ ਭਾਰਤ ਅਭਿਯਾਨ ਦੌੜ-ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ ਦੇ ਖਿਲਾਫ 19ਵੀਂ ਦੌੜ ਦਾ ਆਯੋਜਨ ਕੀਤਾ ਗਿਆ। ਇਸ ਦੌੜ ਦਾ ਆਯੋਜਨ ਨਵੀਂ ਦਿੱਲੀ ਦੇ ਹੈਲਥ ਫਿਟਨੈੱਸ ਟ੍ਰਸਟ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਨੌਜਵਾਨਾਂ ਅਤੇ ਹੋਰ ਲੋਕਾਂ ਨੂੰ ਨਸ਼ੇ ਤੋਂ ਦੂਰ ਕਰਨ ਅਤੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਪ੍ਰਤੀਭਾਗੀਆਂ ਨੂੰ ਸੰਕਲਪ ਵੀ ਦਿਵਾਇਆ ਜਾਵੇਗਾ।

 


https://ci3.googleusercontent.com/proxy/IFSebzzB9_rdFn3uUIrEDmXcXRuIDGFY6sm6-ADJSFvoUHrTp38mI0r7BybusdEuQM91fGtBaSXHwJ4CrbXKEMCTUdL8qwJJnDKHsEGo6jQgf59YjSjw82QE8w=s0-d-e1-ft#https://static.pib.gov.in/WriteReadData/userfiles/image/image001BITP.jpghttps://ci4.googleusercontent.com/proxy/qlO1wWAoH_gwG6WVunNJsJZEYVV3z4OnobIqlU9qg_U0tjCEuninRJ-nFhGjQZWFJghoa5SqEuDSgauXbYM5gvK28UOcTkKxe0FUML_T3RQCagDijwoONzjc0A=s0-d-e1-ft#https://static.pib.gov.in/WriteReadData/userfiles/image/image002VKUY.jpg

 

ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ ਦੇ ਖਿਲਾਫ ਜਨ ਜਾਗਰੂਕਤਾ ਫੈਲਾਉਣ ਦੇ ਲਈ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਦੁਆਰਾ ਦੌੜ ਨੂੰ ਝੰਡੀ ਦਿਖਾਉਣ ਦੇ ਬਾਅਦ ਸਹੁੰ ਚੁਕਾਈ।

 

ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ ਅਤੇ ਅਵੈਧ ਤਸਕਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਵਸ ਹਰ ਸਾਲ 26 ਜੂਨ ਨੂੰ ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ ਤੋਂ ਮੁਕਤ ਦੁਨੀਆ ਦਾ ਨਿਰਮਾਣ ਕਰਨ ਦੇ ਲਈ ਉਠਾਏ ਗਏ ਕਦਮਾਂ ਅਤੇ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੇ ਲਈ ਮਨਾਇਆ ਜਾਂਦਾ ਹੈ। ਇਸ ਦੌੜ ਦਾ ਆਯੋਜਨ ਇਸ ਦੇ ਲਈ ਜਾਗਰੂਕਤਾ ਪੈਦਾ ਕਰਨ ਅਤੇ ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ ਦੇ ਖਿਲਾਫ ਇੱਕ ਸੰਯੁਕਤ ਮੋਰਚਾ ਪੇਸ਼ ਕਰਨ ਦੇ ਲਈ ਕੀਤਾ ਜਾਂਦਾ ਹੈ।

 


https://ci4.googleusercontent.com/proxy/iB0cAu4KurF_nHaL19dydb2U3rCP6wCUbIPGN-Tyh4HSBgOITNob6y0XtqD9sIh-3YWA8JqxqhyER_G_Ked32JkiQyJrh3G4hs4yik6OiQTq0g6lrma1_zMKww=s0-d-e1-ft#https://static.pib.gov.in/WriteReadData/userfiles/image/image003K19F.jpghttps://ci5.googleusercontent.com/proxy/t0IbS-2g1RKKPnZvS26d1CPsuOS_YUzDCCHjdSw41b-Zdb6BRlONy_CMubVLHyurSl65YYcR7cWeBLRZAMUE3ffkpXdvCQvZYTDfdzByUwjdEg3Ya56WYGjEDw=s0-d-e1-ft#https://static.pib.gov.in/WriteReadData/userfiles/image/image00461X8.jpg

ਦੇਸ਼ ਦੇ 272 ਚੁਣੇ ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤ ਭਾਰਤ ਅਭਿਯਾਨ ਨਾਮ ਨਾਲ ਇੱਕ ਰਾਸ਼ਟਵਿਆਪੀ ਨਸ਼ਾ ਮੁਕਤ ਭਾਰਤ ਅਭਿਯਾਨ ਚਲਾਇਆ ਜਾ ਰਿਹਾ ਹੈ। ਇਨ੍ਹਾਂ 272 ਜ਼ਿਲ੍ਹਿਆਂ ਵਿੱਚ ਅਭਿਯਾਨ ਗਤੀਵਿਧੀਆਂ ਦੇ ਲਈ 8000 ਤੋਂ ਵੱਧ ਮਾਸਟਰ ਵਲੰਟੀਅਰ ਹਨ, ਜੋ ਵਾਸਤਵ ਵਿੱਚ ਹੁਣ ਤੱਕ ਸ਼ੁਰੂ ਕੀਤੇ ਗਏ ਵਿਭਿੰਨ ਗਤੀਵਿਧੀਆਂ ਦੇ ਮਾਧਿਅਮ ਨਾਲ 1.20 ਕਰੋੜ ਤੋਂ ਵੱਧ ਨੌਜਵਾਨਾਂ ਅਤੇ 31 ਲੱਖ ਤੋਂ ਵੱਧ ਮਹਿਲਾਵਾਂ ਸਹਿਤ 3.10 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚ ਰਹੇ ਹਨ। ਨਸ਼ਾ ਮੁਕਤ ਭਾਰਤ ਅਭਿਯਾਨ ਦੇ ਪਰਿਣਾਮ ਹੁਣ ਤੱਕ ਬਹੁਤ ਉਤਸਾਹਜਨਕ ਰਹੇ ਹਨ ਅਤੇ ਇਹ ਮੰਤਰਾਲਾ ਵਰ੍ਹੇ 2022 ਦੇ ਅਖੀਰ ਤੱਕ 100 ਜ਼ਿਲ੍ਹਿਆਂ ਨੂੰ ਨਿਰਧਾਰਿਤ ਮਾਪਦੰਡਾਂ ਦੇ ਅੰਦਰ ਨਸ਼ਾ ਮੁਕਤ ਐਲਾਨ ਕਰਨ ਦੇ ਲਈ ਵੀ ਸਖਤੀ ਨਾਲ ਕੰਮ ਕਰ ਰਿਹਾ ਹੈ।

 

https://ci4.googleusercontent.com/proxy/rcDvXl4GogWRCW-ogfXGo-iCDsRrV54LmZvw2Nw0wwnLW8x_DRf1T0rM68oXw4fpjTVlFarDDa-S83zNmcL4m0pRUbuS4j25wQvewVKskf2RJoXitCFekLspaw=s0-d-e1-ft#https://static.pib.gov.in/WriteReadData/userfiles/image/image005ZETL.jpghttps://ci5.googleusercontent.com/proxy/hu9fB6Kw49ku2QNClQ28WtCIZLVBhvrEhLX7sivVwEn1Fl8yvJVlzRfhcdy3IUInLpqlt7TSKQfn2SIYUPXfEoJASQw1c-3hkc2USCFwpMbrep0FqjOMtU_LcQ=s0-d-e1-ft#https://static.pib.gov.in/WriteReadData/userfiles/image/image006OY6E.jpg

ਇਸ ਵਰ੍ਹੇ ਦੀ ਥੀਮ -'ਡ੍ਰਗਸ ‘ਤੇ ਤਥ ਸਾਂਝਾ ਕਰੀਏ, ਜੀਵਨ ਬਚਾਈਏ' ਹੈ। ਇਸ ਦਾ ਉਦੇਸ਼ ਦਵਾਈਆਂ- ਸਿਹਤ ਜੋਖਿਮ ਅਤੇ ਵਿਸ਼ਵ ਦਵਾ ਸਮੱਸਿਆ ਦੇ ਸਮਾਧਾਨ ਤੋਂ ਲੈ ਕੇ ਸਬੂਤ-ਅਧਾਰਿਤ ਰੋਕਥਾਮ, ਇਲਾਜ ਅਤੇ ਦੇਖਭਾਲ ਤੱਕ ਵਾਸਤਵਿਕ ਤਥਾਂ ਨੂੰ ਸਾਂਝਾ ਕਰਕੇ ਭ੍ਰਾਮਕ ਸੂਚਨਾ ਦਾ ਮੁਕਾਬਲਾ ਕਰਨਾ ਹੈ।

 

"ਨਸ਼ਾ ਮੁਕਤ ਭਾਰਤ ਅਭਿਯਾਨ ਦੌੜ- ਨਸ਼ੀਲੇ ਪਦਾਰਥਾਂ ਦੇ ਖਿਲਾਫ ਦੌੜ" ਦੇ ਲਈ ਸਮੂਹਿਕ ਪ੍ਰੋਗਰਾਮ ਨਾਲ ਸੰਬੰਧਿਤ ਪਹਿਲ ਕੀਤੀ ਜਾ ਰਹੀ ਹੈ ਅਤੇ 1 ਕਿਲੋਮੀਟਰ, 5 ਕਿਲੋਮੀਟਰ, 10 ਕਿਲੋਮੀਟਰ ਦੌੜ, ਜੁੰਬਾ ਕਲਾਸੇਜ, ਐਰੋਬਿਕਸ ਦਾ ਆਯੋਜਨ ਕੀਤਾ ਜਾ ਰਿਹਾ ਹੈ।

*******

ਐੱਮਜੀ/ਆਰਕੇ


(Release ID: 1837477) Visitor Counter : 185