ਰੱਖਿਆ ਮੰਤਰਾਲਾ
ਡੀਆਰਡੀਓ ਅਤੇ ਭਾਰਤੀ ਨੌਸੈਨਾ ਨੇ ਘੱਟ ਦੂਰੀ ਦੀ ਸਤ੍ਹਾ ਨਾਲ ਹਵਾ ਵਿੱਚ ਮਾਰ ਕਰਨ ਵਾਲੇ ਵਰਟੀਕਲ ਲਾਂਚ ਮਿਸਾਈਲ ਦਾ ਓਡੀਸ਼ਾ ਤੱਟ ਤੋਂ ਸਫਲਤਾਪੂਰਵਕ ਉਡਾਨ ਪਰੀਖਣ ਕੀਤਾ
Posted On:
24 JUN 2022 2:43PM by PIB Chandigarh
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤੀ ਨੌਸੈਨਾ ਨੇ ਘੱਟ ਦੂਰੀ ਦੀ ਸਤ੍ਹਾ ਨਾਲ ਹਵਾ ਵਿੱਚ ਮਾਰ ਕਰਨ ਵਾਲੀ ਵਰਟੀਕਲ ਲਾਂਚ ਮਿਸਾਈਲ ਦਾ ਅੱਜ ਓਡੀਸ਼ਾ ਤੱਟ ਸਥਿਤ ਚਾਂਦੀਪੁਰ ਸਮੇਕਿਤ ਪਰੀਖਣ ਰੇਂਜ ਨਾਲ ਸਫਲਤਾਪੂਰਵਕ ਉਡਾਨ ਪਰੀਖਣ ਕੀਤਾ। ਇਹ ਪਰੀਖਣ ਭਾਰਤੀ ਨੌਸੈਨਿਕ ਪੋਰਟ ਨਾਲ 24 ਜੂਨ, 2022 ਨੂੰ ਕੀਤਾ ਗਿਆ। ਵੀਐੱਲ-ਐੱਸਆਰਐੱਸਏਐੱਮ ਪੋਰਟ ‘ਤੇ ਤੈਨਾਤ ਕੀਤੇ ਜਾਣ ਵਾਲੀ ਹਥਿਆਰ ਪ੍ਰਣਾਲੀ ਹੈ ਜੋ ਸਮੁੰਦਰ-ਸਕਿਮਿੰਗ ਟੀਚਿਆਂ ਸਹਿਤ ਸੀਮਿਤ ਦੂਰੀ ਦੇ ਵੱਖ-ਵੱਖ ਹਵਾਈ ਖਤਰਿਆਂ ਨੂੰ ਬੇਅਸਰ ਕਰ ਸਕਦੀ ਹੈ।
ਪ੍ਰਣਾਲੀ ਦਾ ਲਾਂਚ ਇੱਕ ਉੱਚ ਗਤੀ ਵਾਲੇ ਹਵਾਈ ਟੀਚੇ ਦੇ ਪ੍ਰਤੀਰੂਪੀ ਏਅਰ ਕ੍ਰਾਫਟ ਦੇ ਖਿਲਾਫ ਸਫਲਤਾਪੂਰਵਕ ਕੀਤਾ ਗਿਆ। ਆਈਟੀਆਰ, ਚਾਂਦੀਪੁਰ ਦੁਆਰਾ ਤੈਨਾਤ ਕਈ ਟ੍ਰੈਕਿੰਗ ਉਪਕਰਣਾਂ ਦਾ ਉਪਯੋਗ ਕਰਦੇ ਹੋਏ ਅਤੇ ਹੈਲਥ ਪੈਰਾਮੀਟਰ ਦਾ ਧਿਆਨ ਰੱਖਦੇ ਹੋਏ ਵਾਹਨ ਦੇ ਉਡਾਨ ਮਾਰਗ ਦੀ ਨਿਗਰਾਨੀ ਕੀਤੀ ਗਈ। ਪਰੀਖਣ ਲਾਂਚ ਦੀ ਨਿਗਰਾਨੀ ਡੀਆਰਡੀਓ ਅਤੇ ਭਾਰਤੀ ਨੌਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਕੀਤੀ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ, ਭਾਰਤੀ ਨੌਸੈਨਾ ਅਤੇ ਉਦਯੋਗ ਨੂੰ ਸਫਲ ਉਡਾਨ ਪਰੀਖਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਪ੍ਰਣਾਲੀ ਦੇ ਰੂਪ ਵਿੱਚ ਇੱਕ ਅਜਿਹੇ ਹਥਿਆਰ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਹਵਾਈ ਖਤਰਿਆਂ ਦੇ ਖਿਲਾਫ ਭਾਰਤੀ ਨੌਸੈਨਾ ਦੇ ਜਹਾਜ਼ਾਂ ਦੀ ਰੱਖਿਆ ਸਮਰੱਥਾ ਨੂੰ ਹੋਰ ਵਧਾਏਗਾ।
ਨੌਸੈਨਾ ਪ੍ਰਮੁੱਖ ਐਡਮਿਰਲ ਆਰ ਹਰੀ ਕੁਮਾਰ ਨੇ ਵੀਐੱਲ-ਐੱਸਆਰਐੱਸਏਐੱਮ ਦੇ ਸਫਲ ਉਡਾਨ ਪਰੀਖਣ ਲਈ ਭਾਰਤੀ ਨੌਸੈਨਾ ਅਤੇ ਡੀਆਰਡੀਓ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਸਵਦੇਸ਼ੀ ਮਿਸਾਈਲ ਪ੍ਰਣਾਲੀ ਦੇ ਵਿਕਾਸ ਨਾਲ ਭਾਰਤੀ ਨੌਸੈਨਾ ਦੀਆਂ ਰੱਖਿਆਤਮਕ ਸਮਰੱਥਾਵਾਂ ਨੂੰ ਹੋਰ ਮਜਬੂਤੀ ਮਿਲੇਗੀ।
ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈੱਡੀ ਨੇ ਸਫਲ ਉਡਾਨ ਪਰੀਖਣ ਵਿੱਚ ਸ਼ਾਮਲ ਟੀਮਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਪਰੀਖਣ ਨੇ ਭਾਰਤੀ ਨੌਸੈਨਾ ਦੇ ਜਹਾਜ਼ਾਂ ‘ਤੇ ਸਵਦੇਸ਼ੀ ਹਥਿਆਰ ਪ੍ਰਣਾਲੀ ਦੇ ਏਕੀਕਰਣ ਨੂੰ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤੀ ਨੌਸੈਨਾ ਦੇ ਬਲ ਨੂੰ ਵਧਾਉਣ ਵਾਲਾ ਸਾਬਿਤ ਹੋਵੇਗਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਇੱਕ ਹੋਰ ਮੀਲ ਦਾ ਪੱਥਰ ਹੈ।
*****
ABB/Savvy
(Release ID: 1836840)
Visitor Counter : 208