ਸਿੱਖਿਆ ਮੰਤਰਾਲਾ
ਭਾਰਤ ਵਿੱਚ ਸਕੂਲੀ ਸਿੱਖਿਆ ਵਿੱਚ ਆਈਸੀਟੀ ਦੇ ਉਪਯੋਗ ਨੂੰ ਯੂਨੈਸਕੋ ਦੀ ਮਾਨਤਾ ਮਿਲੀ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਅੰਤਰਗਤ ,ਐੱਨਸੀਈਆਰਟੀ ਦੇ ਸੀਆਈਈਟੀ ਨੇ ਸਾਲ 2021 ਲਈ ਯੂਨੈਸਕੋ ਦਾ ਕਿੰਗ ਹਮਦ ਬਿਨ ਈਸਾ ਅਲ-ਖਲੀਫਾ ਪੁਰਸਕਾਰ ਜਿੱਤਿਆ
Posted On:
19 JUN 2022 3:47PM by PIB Chandigarh
ਕੇਂਦਰੀ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਵਿਭਾਗ ਦੁਆਰਾ ਖਾਸ ਕਰਕੇ ਕੋਵਿਡ-19 ਮਹਾਂਮਾਰੀ ਦੌਰਾਨ ਪੀਐਮ ਈਵਿਦਿਆ ਨਾਮਕ ਇੱਕ ਵਿਆਪਕ ਪਹਿਲ ਦੇ ਅੰਤਰਗਤ ਆਈਸੀਟੀ ਦੇ ਉਪਯੋਗ ਕਰਨ ਲਈ ਯੂਨੈਸਕੋ ਦੀ ਮਾਨਤਾ ਪ੍ਰਾਪਤ ਹੋਈ ਹੈ । 17 ਮਈ, 2020 ਨੂੰ ਸਿੱਖਿਆ ਮੰਤਰਾਲੇ ਦੁਆਰਾ ਆਤਮਨਿਰਭਰ ਭਾਰਤ ਅਭਿਆਨ ਦੇ ਹਿੱਸੇ ਵਜੋਂ ਪੀਐਮ ਈਵਿਦਿਆ ਨੂੰ ਲਾਂਚ ਕੀਤਾ ਗਿਆ ਸੀ, ਜੋ ਡਿਜੀਟਲ/ਔਨਲਾਈਨ/ਔਨ-ਏਅਰ ਸਿੱਖਿਆ ਨਾਲ ਸਬੰਧਤ ਸਾਰੇ ਯਤਨਾਂ ਨੂੰ ਏਕੀਕ੍ਰਿਤ ਕਰਦਾ ਹੈ ਤਾਂ ਜੋ ਬੱਚਿਆਂ ਨੂੰ ਟੈਕਨੋਲੋਜੀ ਦਾ ਉਪਯੋਗ ਕਰਕੇ ਸਿੱਖਿਆ ਪ੍ਰਦਾਨ ਕਰਨ ਅਤੇ ਸਿੱਖਣ ਦੇ ਨੁਕਸਾਨ ਨੂੰ ਘਟਾਉਣ ਲਈ ਮਲਟੀ-ਮੋਡ ਪਹੁੰਚ ਨੂੰ ਸਮਰੱਥ ਕੀਤਾ ਜਾ ਸਕੇ। । ਸੈਂਟਰਲ ਇੰਸਟੀਚਿਊਟ ਆਵ੍ ਐਜੂਕੇਸ਼ਨਲ ਟੈਕਨੋਲੋਜੀ (ਸੀਆਈਈਟੀ), ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐੱਸਈਐੱਲ), ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ (ਐੱਮਓਈ), ਦੇ ਅੰਤਰਗਤ ਨੈਸ਼ਨਲ ਕੌਂਸਲ ਆਵ੍ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਦੀ ਇੱਕ ਘਟਕ ਇਕਾਈ ਨੂੰ ਯੂਨੈਸਕੋ ਦੇ ਸਾਲ 2021 ਲਈ ਸਿੱਖਿਆ ਵਿੱਚ ਆਈ.ਸੀ.ਟੀ. ਦੀ ਵਰਤੋਂ ਲਈ ਕਿੰਗ ਹਮਦ ਬਿਨ ਈਸਾ ਅਲ-ਖਲੀਫਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਪੁਰਸਕਾਰ "ਸਥਾਈ ਵਿਕਾਸ ਲਈ ਸਾਲ 2030 ਏਜੰਡਾ ਅਤੇ ਸਿੱਖਿਆ 'ਤੇ ਇਸ ਦੇ ਟੀਚੇ 4 ਦੇ ਅਨੁਸਾਰ, ਸਾਰਿਆਂ ਲਈ ਵਿਦਿਅਕ ਅਤੇ ਜੀਵਨ ਭਰ ਸਿੱਖਣ ਦੇ ਮੌਕਿਆਂ ਦਾ ਵਿਸਤਾਰ ਕਰਨ ਲਈ ਨਵੀਆਂ ਤਕਨੀਕਾਂ ਦਾ ਲਾਭ ਉਠਾਉਣ ਲਈ ਨਵੀਨ ਦ੍ਰਿਸ਼ਟੀਕੋਣਾਂ ਨੂੰ ਮਾਨਤਾ ਪ੍ਰਦਾਨ ਕਰਦਾ ਹੈ।" ਬਹਿਰੀਨ ਸਾਮਰਾਜ ਦੇ ਸਮਰਥਨ ਨਾਲ ਸਾਲ 2005 ਵਿੱਚ ਸਥਾਪਿਤ ਕੀਤਾ ਗਿਆ ਇਹ ਪੁਰਸਕਾਰ ਉਨਾਂ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਪੁਰਸਕਾਰ ਦਿੰਦਾ ਹੈ ਜੋ ਸ਼ਾਨਦਾਰ ਪ੍ਰੋਜੈਕਟਾਂ ਨੂੰ ਲਾਗੂ ਕਰ ਰਹੇ ਹਨ ਅਤੇ ਡਿਜੀਟਲ ਯੁੱਗ ਵਿੱਚ ਸਿੱਖਣ, ਅਧਿਆਪਨ ਅਤੇ ਸਮੁੱਚੇ ਵਿਦਿਅਕ ਪ੍ਰਦਰਸ਼ਨ ਨੂੰ ਵਧਾਉਣ ਲਈ ਟੈਕਨੋਲੋਜੀਆਂ ਦੀ ਰਚਨਾਤਮਕ ਵਰਤੋਂ ਨੂੰ ਉਤਸ਼ਾਹਿਤ ਕਰ ਰਹੇ ਹਨ। ਇੱਕ ਅੰਤਰਰਾਸ਼ਟਰੀ ਜਿਊਰੀ ਹਰ ਸਾਲ ਦੋ ਸਰਵੋਤਮ ਪ੍ਰੋਜੈਕਟਾਂ ਦੀ ਚੋਣ ਕਰਦੀ ਹੈ। ਹਰੇਕ ਪੁਰਸਕਾਰ ਜੇਤੂ ਨੂੰ ਪੈਰਿਸ ਵਿੱਚ ਯੂਨੈਸਕੋ ਹੈੱਡਕੁਆਰਟਰ ਵਿੱਚ ਇੱਕ ਸਮਾਰੋਹ ਦੌਰਾਨ 25,000 ਅਮਰੀਕੀ ਡਾਲਰ, ਇੱਕ ਮੈਡਲ ਅਤੇ ਇੱਕ ਡਿਪਲੋਮਾ ਪ੍ਰਦਾਨ ਕੀਤਾ ਜਾਂਦਾ ਹੈ, ਜੋ ਇਸ ਸਾਲ 24 ਜੂਨ, 2022 ਨੂੰ ਆਯੋਜਿਤ ਕੀਤਾ ਜਾਵੇਗਾ।
ਸਾਰਿਆਂ ਲਈ ਵਿਦਿਅਕ ਮੌਕਿਆਂ ਨੂੰ ਵਧਾਉਣ, ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਅਤੇ ਦੇਸ਼ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਬਰਾਬਰੀ ਲਿਆਉਣ ਲਈ ਕਿਫਾਇਤੀ ਟੈਕਨੋਲੋਜੀ ਦਾ ਉਪਯੋਗ ਕਰਨ ਅਤੇ ਰਾਸ਼ਟਰੀ ਸਿੱਖਿਆ ਨੀਤੀ-2020 ਦੀਆਂ ਸਿਫ਼ਾਰਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੀਆਈਈਟੀ, ਐਨਸੀਈਆਰਟੀ ਦੇ ਮਾਧਿਅਮ ਨਾਲ ਸਿੱਖਿਆ ਮੰਤਰਾਲਾ ਵੱਡੀ ਗਿਣਤੀ ਵਿੱਚ ਈ-ਕਿਤਾਬਾਂ, ਈ- ਕੰਟੈਂਟ-ਆਡੀਓ, ਵੀਡੀਓ, ਇੰਟਰਐਕਟਿਵ, ਔਗਮੈਂਟੇਡ ਰਿਐਲਿਟੀ ਕੰਟੈਂਟ, ਇੰਡੀਅਨ ਸਾਈਨ ਲੈਂਗੂਏਜ (ISL) ਵੀਡੀਓਜ਼, ਆਡੀਓਬੁੱਕਸ, ਟਾਕਿੰਗ ਬੁੱਕਸ ਆਦਿ ਦੇ ਡਿਜ਼ਾਈਨ, ਵਿਕਾਸ ਅਤੇ ਪ੍ਰਸਾਰ ਵਿੱਚ ਅਣਥੱਕ ਮਿਹਨਤ ਅਤੇ ਸਾਵਧਾਨੀ ਨਾਲ ਕੰਮ ਕਰ ਰਿਹਾ ਹੈ; ਸਕੂਲ ਅਤੇ ਅਧਿਆਪਕ ਸਿੱਖਿਆ ਲਈ ਵੱਖ-ਵੱਖ ਕਿਸਮ ਦੇ ਈ-ਕੋਰਸ; ਔਨਲਾਈਨ/ਆਫਲਾਈਨ, ਔਨ-ਏਅਰ ਟੈਕਨੋਲੋਜੀ ਵਨ ਕਲਾਸ-ਵਨ ਚੈਨਲ, ਦੀਕਸ਼ਾ,ਈਪਾਠਸ਼ਾਲਾ, ਨਿਸ਼ਠਾ, ਸਵੈਯਮ ਪਲੈਟਫਾਰਮ 'ਤੇ ਸਕੂਲ ਐਮਓਓਸੀਸ ਆਦਿ ਦਾ ਲਾਭ ਉਠਾ ਕੇ ਮੁੱਖ ਤੌਰ 'ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਔਨਲਾਈਨ ਕਵਿਜ਼ ਵਰਗੇ ਡਿਜੀਟਲ ਪ੍ਰੋਗਰਾਮ ਆਯੋਜਿਤ ਕਰਨਾ ਸ਼ਾਮਲ ਹੈ।
ਰਾਸ਼ਟਰੀ ਸਿੱਖਿਆ ਨੀਤੀ ਅਤੇ ਸਰਬ ਸਿੱਖਿਆ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਅਤੇ ਉਪਰੋਕਤ ਸਤੰਭਾਂ ਨੂੰ ਸੰਬੋਧਿਤ ਕਰਨ ਲਈ, ਪੀਐਮ ਈਵਿਦਿਆ-ਇੱਕ ਵਿਆਪਕ ਪਹਿਲ ਜੋ ਸਾਰੇ ਯਤਨਾਂ ਨੂੰ ਏਕੀਕ੍ਰਿਤ ਕਰਦੀ ਹੈ ਅਤੇ ਡਿਜੀਟਲ/ਔਨਲਾਈਨ/ਔਨ-ਏਅਰ ਸਿੱਖਿਆ ਤੱਕ ਮਲਟੀ-ਮੋਡ ਪਹੁੰਚ ਪ੍ਰਦਾਨ ਕਰਦੀ ਹੈ, ਮਈ 2020 ਵਿੱਚ ਲਾਂਚ ਕੀਤਾ ਗਿਆ ਸੀ।
ਸੀਆਈਈਟੀ, ਪੀਐਮ ਈਵਿਦਿਆ ਪ੍ਰੋਗਰਾਮ ਦੇ ਅੰਤਰਗਤ ਕਮਿਊਨਿਟੀ ਰੇਡੀਓ ਸਟੇਸ਼ਨਾਂ ਸਮੇਤ 12 ਪੀਐਮ ਈਵਿਦਿਆ ਡੀਟੀਐੱਚ ਟੈਲੀਵਿਜ਼ਨ ਚੈਨਲਾਂ ਅਤੇ ਲਗਭਗ 397 ਰੇਡੀਓ ਸਟੇਸ਼ਨਾਂ ਦੀ ਵਿਆਪਕ, ਲਚਕਦਾਰ, ਨੈਤਿਕ ਅਤੇ ਵਿਆਪਕ, ਲਚਕੀਲਾ, ਨੈਤਿਕ ਅਤੇ ਸੁਚੱਜੀ ਵਰਤੋਂ ਰਾਹੀਂ ਬੱਚਿਆਂ ਦੇ ਘਰ ਤੱਕ ਸਿੱਖਣ ਵਿੱਚ ਸਰਗਰਮ ਸਹਿਯੋਗ ਸ਼ਾਮਲ ਸੀ। ਇਹ ਯਤਨ ਵਿਸ਼ੇਸ਼ ਤੌਰ 'ਤੇ ਮਹਾਂਮਾਰੀ ਦੀਆਂ ਸਥਿਤੀਆਂ ਵਿੱਚ, ਜਦੋਂ ਸਕੂਲ ਬੰਦ ਸਨ ਵਿਦਿਆਰਥੀਆਂ ਤੱਕ ਪਹੁੰਚਣ ਵਿੱਚ ਮਦਦਗਾਰ ਸਨ । ਇਨਾਂ ਯਤਨਾਂ ਨੇ ਸਿੱਖਣ ਦੇ ਅੰਤਰਾਲ ਨੂੰ ਰੋਕਣ ਵਿੱਚ ਵਿੱਚ ਕਾਫੀ ਹੱਦ ਤੱਕ ਮਦਦ ਕੀਤੀ।
*****
ਐੱਮਜੇਪੀਐੱਸ/ਏਕੇ
(Release ID: 1835646)
Visitor Counter : 144