ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਡੀਡੀ ਇੰਡੀਆ ਨੇ 21 ਜੂਨ, 2022 ਨੂੰ ਆਪਣੀ ਤਰ੍ਹਾਂ ਦੇ ਅਨੁੱਠੇ ਪ੍ਰੋਗਰਾਮ 'ਯੋਗ ਦੇ ਲਈ ਗਾਰਜੀਅਨ ਰਿੰਗ' ਦੇ ਲਈ ਵਿਆਪਕ ਪ੍ਰਬੰਧ ਕੀਤੇ

Posted On: 18 JUN 2022 10:21AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਮਨ ਕੀ ਬਾਤ ਪ੍ਰੋਗਰਾਮ ਵਿੱਚ ਐਲਾਨ ਦੇ ਅਨੁਰੂਪ ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ, 2022 ਦੇ ਲਈ ਇੱਕ ਅਨੁੱਠੇ ਅਤੇ ਅਭਿਨਵ ਪ੍ਰੋਗਰਾਮ, ‘ਦ ਗਾਰਜੀਅਨ ਰਿੰਗ’ ਦੀ ਪਰਿਕਲਪਨਾ ਕੀਤੀ ਗਈ ਹੈ। ਗਾਰਜੀਅਨ ਰਿੰਗ ਪ੍ਰੋਗਰਾਮ ਸੂਰਜ ਦੀ ਗਤੀ ਦਾ ਉੱਲਾਸ ਮਨਾਉਂਦਾ ਹੈ ਅਤੇ, ‘ਇੱਕ ਸੂਰਜ, ਇੱਕ ਪ੍ਰਿਥਵੀ’ ਦੀ ਅਵਧਾਰਣਾ ਨੂੰ ਰੇਖਾਂਕਿਤ ਕਰਦਾ ਹੈ।

ਪੂਰਬ ਤੋਂ ਪੱਛਮ ਤੱਕ, ਸਾਰੇ ਦੇਸ਼ਾਂ ਦੇ ਲੋਕ ਸੂਰਜ ਨਮਸਕਾਰ ਜਾਂ ਸੂਰਜ-ਨਮਸਕਾਰ ਦੀ ਭਾਰਤੀ ਪਰੰਪਰਾ ਦਾ ਉੱਲਾਸ ਮਨਾਉਂਦੇ ਹੋਏ ਯੋਗ ਦੇ ਨਾਲ ਸੂਰਜ ਦਾ ਸੁਆਗਤ ਕਰਨਗੇ। ਭਾਰਤ ਦੇ ਜਨਤਕ ਪ੍ਰਸਾਰਕ ਪ੍ਰਸਾਰ ਭਾਰਤੀ ਦੇ ਅੰਤਰਰਾਸ਼ਟਰੀ ਚੈਨਲ ਡੀਡੀ ਇੰਡੀਆ ’ਤੇ ਵਿਸ਼ੇਸ਼ ਰੂਪ ਨਾਲ ਇਸ ਤਰ੍ਹਾਂ ਦੇ ਅਨੁੱਠੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ।

ਇਸ ਸਾਲ ਦੇ ਵਿਸ਼ੇ ‘ਮਾਨਵਤਾ ਦੇ ਲਈ ਯੋਗ ਅਰਥਾਤ ਯੋਗ ਫਾਰ ਹਿਊਮੈਨਿਟੀ’ ਦੇ ਅਨੁਰੂਪ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਰਾਸ਼ਟਰੀ ਲੋਕਾਂ ਨੂੰ ਇੱਕਠੇ ਯੋਗ ਦਾ ਉੱਲਾਸ ਮਨਾਉਂਦੇ ਦਿਖਾਇਆ ਜਾਵੇਗਾ। ਆਗਾਮੀ 21 ਜੂਨ ਨੂੰ 80 ਤੋਂ ਅਧਿਕ ਭਾਰਤੀ ਮਿਸ਼ਨ ਅਤੇ ਦੂਤਾਵਾਸ ਵੱਡੇ ਪੈਮਾਨੇ ’ਤੇ ਆਪਣੇ ਕਾਰਜਖੇਤਰ ਦੇਸ਼ਾਂ ਵਿੱਚ ਪ੍ਰਤੀਸ਼ਠਿਤ ਸਥਾਨਾਂ ’ਤੇ ਯੋਗ ਪ੍ਰੋਗਰਾਮ ਆਯੋਜਿਤ ਕਰ ਰਹੇ ਹਨ। ਕਈ ਰਾਜਾਂ ਦੇ ਮੁਖੀ, ਪਤਵੰਤੇ ਅਤੇ ਮੰਨਿਆਂ-ਪ੍ਰਮਣਿਆਂ ਹਸਤੀਆਂ ਵੀ ਇਸ ਵਿੱਚ ਹਿੱਸਾ ਲੈਣਗੀਆਂ। 

ਜਦਕਿ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਯੋਗ ਗਤੀਵਿਧੀਆਂ ਦਾ ਆਯੋਜਨ ਕਰਦੇ ਹਨ ਤਦ ਇਹ ਪਹਿਲੀ ਵਾਰ ਹੈ ਕਿ ਇਸ ਨੂੰ ‘ਗਾਰਜੀਅਨ ਰਿੰਗ’ ਦੇ ਰੂਪ ਵਿੱਚ ਅਵਧਾਰਣਾਬੱਧ ਕੀਤਾ ਗਿਆ ਹੈ – ਪੂਰਬ ਤੋਂ ਸ਼ੁਰੂ ਹੋਏ ਵਾਲੇ ਵੱਖ-ਵੱਖ ਦੇਸ਼ਾਂ ਤੋ ਹੋਣ ਵਾਲਾ ਸਿੱਧਾ ਪ੍ਰਸਾਰਣ ਉਗਦੇ ਸੂਰਜ ਦੀ ਭੂਮੀ ਜਪਾਨ ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 3 ਵਜੇ ਤੋਂ  ਲੱਗਭਗ ਪੱਛਮ ਵੱਲ ਵਧੇਗਾ।

ਇਹ ਡੀਡੀ ਇੰਡੀਆ ਦੁਆਰਾ ਕੀਤੇ ਗਏ ਵਿਆਪਕ ਟੈਕਨੀਕਲਪ੍ਰੋਗਰਾਮ ਨਿਰਮਾਣ ਅਤੇ ਇੰਜੀਨਿਅਰਿੰਗ ਵਿਵਸਥਾ ਦੇ ਮਾਧਿਅਮ ਨਾਲ ਹੀ ਸੰਭਵ ਹੋ ਪਾਇਆ ਹੈ ਕਿ ਭਾਰਤੀ ਮਾਨਕ ਸਮੇਂ ਅਨੁਸਾਰ ਸਵੇਰੇ ਵਜੋਂ ਤੋਂ ਰਾਤ 10 ਵਜੇ ਤੱਕ ਮੈਰਾਥਨ ਪ੍ਰਸਾਰਣ ਤੋਂ ਦੂਨੀਆ ਭਰ ਤੋਂ 80 ਦੇਸ਼ਾਂ ਦੇ ਯੋਗ ਪ੍ਰੋਗਰਾਮਾਂ ਦਾ ਨਿਰਵਿਘਨ ਸਿੱਧਾ ਪ੍ਰਸਾਰਣ ਕੀਤਾ ਗਈਆ ਹੈ। ਆਸਟ੍ਰੇਲੀਆ ਤੋਂ ਨਿਊਯਾਰਕ ਤੱਕਅਫ਼ਰੀਕਾ ਤੋਂ ਦੱਖਣ ਅਮਰੀਕਾ ਤੱਕਵੱਖ-ਵੱਖ ਮਹਾਦਵੀਪਾਂ ਅਤੇ ਸਮੇਂ ਖੇਤਰਾਂ ਵਿੱਚ ਫੈਲੇ ਹੋਏ ਦੁਨਿਆ ਭਰ ਦੇ ਪ੍ਰਤੀਸ਼ਠਿਤ ਸਥਾਨਾਂ ਤੋਂ ਡੀਡੀ ਇੰਡੀਆ ਹਰ ਜਗ੍ਹਾ ਦਰਸ਼ਕਾਂ ਦੇ ਲਈ ਵਿਸ਼ੇਸ਼ ਦ੍ਰਿਸ਼ ਲੈ ਕੇ ਆਵੇਗਾ।

ਇਸ ਵਿਸ਼ਾਲ ਪ੍ਰੋਗਰਾਮ ਵਿੱਚ ਅਲੱਗ-ਅਲੱਗ ਮਿਸ਼ਨਾਂ ਅਤੇ ਦੂਤਾਵਾਸਾਂ ਦੇ ਨਾਲ ਤਾਲਮੇਲ ਦੇ ਇਲਾਵਾ ਆਯੁਸ਼ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਦਾ ਸਹਿਯੋਗ ਸ਼ਾਮਲ ਹੈ। ਇਹ ਇਤਿਹਾਸਕ ਪ੍ਰੋਗਰਾਮ ਭਾਰਤ ਦੇ ‘ਵਸੂਧੈਵ ਕੁਟੁੰਬਕਮ’ ਦੇ ਸੰਦੇਸ਼ ਨੂੰ ਅੱਗੇ ਲੈ ਕੇ ਜਾਵੇਗਾ ਅਤੇ ਭਾਰਤ ਦੀ ਯੋਗ ਪਰੰਪਰਾ ਦੀ ਏਕੀਕਰਣ ਸ਼ਕਤੀ ਦਾ ਪ੍ਰਦਰਸ਼ਨ ਕਰੇਗਾ।

 

******

ਸੌਰਭ ਸਿੰਘ



(Release ID: 1835373) Visitor Counter : 92