ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਅਤੇ ਯੂਰਪੀਅਨ ਸੰਘ ਨੇ 9 ਸਾਲ ਦੇ ਬਾਅਦ, ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਦੁਬਾਰਾ ਸ਼ੁਰੂ ਕੀਤੀ
ਸ਼੍ਰੀ ਪੀਯੂਸ਼ ਗੋਇਲ ਅਤੇ ਯੂਰਪੀਅਨ ਕਮਿਸ਼ਨ ਦੇ ਕਾਰਜਕਾਰੀ ਵਾਇਸ-ਪ੍ਰੈਜ਼ੀਡੈਂਟ ਸ਼੍ਰੀ ਵੈਲਡਿਸ ਡੋਮਰੋਵਸਕਿਸ (Mr. Valdis Dombrovskis) ਨੇ ਬ੍ਰਸੇਲਜ਼ ਵਿੱਚ ਯੂਰਪੀਅਨ ਸੰਘ ਦੇ ਹੈੱਡਕੁਆਟਰ ਵਿੱਚ ਇੱਕ ਸੰਯੁਕਤ ਸਮਾਗਮ ਵਿੱਚ ਇੱਕ ਨਿਵੇਸ਼ ਸੁਰੱਖਿਆ ਸਮਝੌਤੇ ਅਤੇ ਇੱਕ ਜੀਆਈ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ
ਨਵੀਂ ਦਿੱਲੀ ਵਿੱਚ 27 ਜੂਨ ਤੋਂ ਪਹਿਲੇ ਦੌਰੇ ਦੀ ਵਾਰਤਾ ਸ਼ੁਰੂ ਹੋਵੇਗੀ
ਯੂਰਪੀਅਨ ਸੰਘ ਦਾ ਭਾਰਤ ਦੀ ਦੂਸਰੀ ਸਭ ਤੋਂ ਵੱਡੀ ਵਪਾਰਕ ਸਾਂਝੇਦਾਰੀ ਹੋਣ ਦੇ ਨਤੀਜੇ ਵਜੋਂ, ਭਾਰਤ ਦੇ ਲਈ ਸਭ ਤੋਂ ਮਹੱਤਵਪੂਰਨ ਮੁਫਤ ਵਪਾਰ ਸਮਝੌਤੇ ਦੇ ਦਰਮਿਆਨ ਭਾਰਤ-ਯੂਰਪੀਅਨ ਸੰਘ ਦੇ ਵਪਾਰਕ ਕਾਰੋਬਾਰ ਨੇ 2021-22 ਵਿੱਚ 43.5 ਪ੍ਰਤੀਸ਼ਤ ਦੇ ਸਲਾਨਾ ਵਾਧੇ ਦੇ ਨਾਲ 116.36 ਬਿਲੀਅਨ ਅਮਰੀਕੀ ਡਾਲਰ ਮੁੱਲ ਦਾ ਸ਼ਾਨਦਾਰ ਕਾਰੋਬਾਰ ਕੀਤਾ
Posted On:
18 JUN 2022 11:21AM by PIB Chandigarh
ਬ੍ਰਸੇਲਜ਼ ਵਿੱਚ ਯੂਰਪੀਅਨ ਸੰਗ (ਈਯੂ) ਦੇ ਹੈੱਡਕੁਆਟਰ ਵਿੱਚ ਕੱਲ੍ਹ ਆਯੋਜਿਤ ਇੱਕ ਸੰਯੁਕਤ ਸਮਾਗਮ ਵਿੱਚ, ਕੇਂਦਰੀ ਵਪਾਰ ਅਤੇ ਉਦਯੋਗ, ਉਪਭੋਗਤਾ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਅਤੇ ਕਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਯੂਰਪੀਅਨ ਸੰਘ ਦੇ ਕਾਰਜਕਾਰੀ ਵਾਇਸ ਪ੍ਰੈਜ਼ੀਡੈਂਟ ਸ਼੍ਰੀ ਵੈਲਡਿਸ ਡੋਮਰੋਵਸਕਿਸ (Mr. Valdis Dombrovskis) ਨੇ ਰਸਮੀ ਤੌਰ ’ਤੇ ਭਾਰਤ-ਯੂਰਪੀਅਨ ਸੰਘ ਮੁਕਤ ਵਪਾਰ ਸਮਝੌਤਾ (ਐੱਫਟੀਏ) ਵਾਰਤਾ ਨੂੰ ਫਿਰ ਤੋਂ ਸ਼ੁਰੂ ਕੀਤਾ। ਇਸ ਦੇ ਇਲਾਵਾ, ਇੱਕ ਨਿਵੇਸ਼ ਸੁਰੱਖਿਆ ਸਮਝੌਤੇ (ਆਈਪੀਏ) ਅਤੇ ਇੱਕ ਜੀਆਈ ਸਮਝੌਤੇ ਦੇ ਲਈ ਵਾਰਤਾ ਸ਼ੁਰੂ ਕੀਤੀ ਗਈ।
ਪਿਛਲੇ ਸਾਲ, 8 ਮਈ, 2021 ਨੂੰ ਪੋਟੋ ਵਿੱਚ ਆਯੋਜਿਤ ਭਾਰਤ ਅਤੇ ਯੂਰਪੀਅਨ ਸੰਘ ਦੇ ਨੇਤਾਵਾਂ ਦੀ ਬੈਠਕ ਵਿੱਚ, ਇੱਕ ਸੰਤੁਲਿਤ , ਅਭਿਲਾਸ਼ੀ, ਵਪਾਰਕ ਅਤੇ ਪਰਸਪਰ ਰੂਪ ਨਾਲ ਲਾਭ ਮੁਫਤ ਵਪਾਰ ਸਮਝੌਤੇ ਦੇ ਲਈ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਅਤੇ ਆਈਪੀਏ ’ਤੇ ਨਵੇਂ ਸਿਰੇ ਤੋਂ ਗੱਲਬਾਤ ਸ਼ੂਰੂ ਕਰਨ ਅਤੇ ਜੀਆਈ ’ਤੇ ਇੱਕ ਅਲੱਗ ਸਮਝੌਤਾ-ਵਾਰਤਾ ਦੇ ਲਈ ਇੱਕ ਸਮਝੌਤਾ ਕੀਤਾ ਗਿਆ ਸੀ। ਦੋਨੋਂ ਸਾਂਝੇਦਾਰ ਹੁਣ ਲਗਭਗ ਨੌ ਸਾਲ ਦੇ ਬਾਅਦ ਮੁਕਤ ਵਪਾਰ ਸਮਝੌਤਾ ਵਾਰਤਾ ਫਿਰ ਤੋਂ ਸ਼ੁਰੂ ਕਰ ਰਹੇ ਹਨ, ਕਿਉਂਕਿ 2013 ਵਿੱਚ ਪਹਿਲਾ ਦੀ ਗੱਲਬਾਤ ਨੂੰ ਸੌਦੇ ਦੇ ਦਾਇਰੇ ਅਤੇ ਉਮੀਦਾਂ ਦੇ ਅੰਤਰ ਦੇ ਕਾਰਨ ਛੱਡ ਦਿੱਤਾ ਗਿਆ ਸੀ।
ਅਪ੍ਰੈਲ 2022 ਵਿੱਚ ਯੂਰਪੀਅਨ ਸੰਘ ਦੀ ਪ੍ਰਧਾਨ ਸੁਸ਼੍ਰੀ ਉਰਸੁਲਾ ਵੋਨ ਡੇਰ ਲੇਯੇਨ (Ms. Ursula von der Leyen) ਦੀ ਦਿੱਲੀ ਯਾਤਰਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਹਾਲ ਦੀ ਯੂਰੋਪ ਯਾਤਰਾ ਨੇ ਮੁਕਤ ਵਪਾਰ ਸਮਝੌਤਾ ਵਾਰਤਾ ਨੂੰ ਗਤੀ ਦਿੱਤੀ ਅਤੇ ਵਾਰਤਾ ਦੇ ਲਈ ਇੱਕ ਸਪਸ਼ਟ ਰੋਡਮੈਪ ਨੂੰ ਨਿਰਧਾਰਿਤ ਕਰਨ ਵਿੱਚ ਮਦਦ ਕੀਤੀ।
ਇਹ ਭਾਰਤ ਦੇ ਲਈ ਸਭ ਤੋਂ ਮਹੱਤਵਪੂਰਨ ਮੁਕਤ ਵਪਾਰ ਸਮਝੌਤੇ ਵਿੱਚ ਇੱਕ ਹੋਵੇਗਾ, ਕਿਉਂਕਿ ਯੂਰਪੀਅਨ ਸੰਘ ਅਮਰੀਕਾ ਦੇ ਬਾਅਦ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ। ਭਾਰਤ-ਯੂਰਪੀਅਨ ਸੰਘ ਦੇ ਵਪਾਰਕ ਕਾਰੋਬਾਰ ਨੇ 2021-22 ਵਿੱਚ 43.5 ਪ੍ਰਤੀਸ਼ਤ ਦੇ ਵਾਧੇ ਦੇ ਨਾਲ 116.36 ਬਿਲੀਅਨ ਅਮਰੀਕੀ ਡਾਲਰ ਮੁੱਲ ਦਾ ਸ਼ਾਨਦਾਰ ਕਾਰੋਬਾਰ ਕੀਤਾ ਹੈ। ਯੂਰਪੀਅਨ ਸੰਘ ਨੂੰ ਭਾਰਤ ਦਾ ਨਿਰਯਾਤ ਵਿੱਤੀ ਵਰ੍ਹੇ 2021-22 ਵਿੱਚ 57 ਪ੍ਰਤੀਸ਼ਤ ਵਧਾ ਕੇ 65 ਬਿਲੀਅਨ ਡਾਲਰ ਹੋ ਗਿਆ। ਭਾਰਤ ਦਾ ਯੂਰਪੀਅਨ ਸੰਘ ਦੇ ਨਾਲ ਨਿਧਾਰਣ ਤੋਂ ਅਧਿਕ ਵਪਾਰ ਹੈ।
ਦੋਨੋਂ ਭਾਗੀਦਾਰਾਂ ਦੇ ਇੱਕ ਸਮਾਨ ਮੁੱਢਲੀਆਂ ਕਦਰਾਂ-ਕੀਮਤਾਂ ਅਤੇ ਉਨ੍ਹਾਂ ਦੇ ਸਾਂਝੇ ਹਿਤਾਂ ਦੇ ਨਾਲ ਨਾਲ ਉਨ੍ਹਾਂ ਨੂੰ ਵਿਸ਼ਵ ਦੀਆਂ ਦੋ ਸਭ ਤੋਂ ਵੱਡੀਆਂ ਖੁੱਲ੍ਹੇ ਬਜ਼ਾਰ ਦੀ ਅਰਥਵਿਵਸਥਾਵਾਂ ਦੇ ਰੂਪ ਵਿੱਚ ਧਿਆਨ ਵਿੱਚ ਰੱਖਦੇ ਹੋਏ, ਇਹ ਵਪਾਰ ਸਮਝੌਤੇ ਸਪਲਾਈ ਚੇਨ ਵਿੱਚ ਵਿਵਿਧਾਵਾਂ ਲਿਆਉਣ ਅਤੇ ਸੁਰੱਖਿਅਤ ਕਰਨ, ਸਾਡੇ ਕਾਰੋਬਾਰਾਂ ਦੇ ਲਈ ਆਰਥਿਕ ਅਵਸਰਾਂ ਨੂੰ ਹੁਲਾਰਾ ਦੇਣ ਅਤੇ ਲੋਕਾਂ ਨੂੰ ਮਹੱਤਵਪੂਰਨ ਲਾਭ ਲਿਆਉਣ ਵਿੱਦ ਮਦਦ ਕਰੇਗਾ। ਦੋਨੋਂ ਪੱਖ ਨਿਰਪੱਖਤਾ ਅਤੇ ਪਰਸਪਰਤਾ ਦੇ ਸਿਧਾਂਤਾਂ ਦੇ ਅਧਾਰ ’ਤੇ ਵਪਾਰ ਵਾਰਤਾ ਨੂੰ ਵਿਸਤ੍ਰਿਤ, ਸੰਤੁਲਿਨ ਅਤੇ ਵਾਪਰਕ ਬਣਾਉਣ ਦਾ ਲਕਸ਼ ਬਣਾ ਰਹੇ ਹਨ। ਬਜ਼ਾਰ ਪਹੁੰਚ ਦੇ ਮੁੱਦਿਆਂ ਨੂੰ ਹਲ ਕਰਨ ’ਤੇ ਵੀ ਚਰਚਾ ਹੋਵੇਗੀ ਜੋ ਦੁਵੱਲੇ ਵਪਾਰ ਵਿੱਚ ਰੁਕਾਵਟ ਪਾ ਰਹੇ ਹਨ।
ਜਦੋਂ ਕਿ ਪ੍ਰਸਤਾਵਿਤ ਆਈਪੀਏ ਨਿਵੇਸ਼ਕਾਂ ਨੂੰ ਵਿਸ਼ਵਾਸ ਨੂੰ ਹੁਲਾਰੇ ਦੇ ਲਈ ਸੀਮਾ ਪਾਰ ਨਿਵੇਸ਼ ਦੇ ਲਈ ਇੱਕ ਕਾਨੂੰਨੀ ਢਾਂਚਾ ਪ੍ਰਦਾਨ ਕਰੇਗਾ, ਜੀਆਈ ਸਮਝੌਤਾ ਨਾਲ ਹਸਤਸ਼ਿਲਪ ਅਤੇ ਖੇਤੀਬਾਰੀ-ਵਸਤਾਂ ਸਮੇਤ ਜੀਆਈ ਉਤਪਾਦਾਂ ਦੇ ਵਪਾਰ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇੱਕ ਪਾਰਦਰਸ਼ੀ ਅਤੇ ਅਨੁਮਾਨ-ਯੋਗ ਰੈਗੂਲੇਟਰੀ ਵਾਤਾਵਰਣ ਸਥਾਪਿਤ ਹੋਣ ਦੀ ਸੰਭਾਵਨਾ ਹੈ। ਦੋਨੋਂ ਪੱਖ ਸਮਨਾਂਤਰ ਤੌਰ ’ਤੇ ਤਿੰਨ ਸਮਝੌਤਿਆਂ ’ਤੇ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਇੱਕ ਸਾਥ ਸਮਾਪਤ ਕਰਨ ਦਾ ਲਕਸ਼ ਬਣਾ ਰਹੇ ਹਨ। ਤਿੰਨਾਂ ਸਮਝੌਤਿਆਂ ਦੇ ਲਈ ਪਹਿਲੇ ਦੌਰ ਦੀ ਵਰਤਾ 27 ਜੂਨ ਤੋਂ 01 ਜੁਲਾਈ ਤੱਕ ਨਵੀਂ ਦਿੱਲੀ ਵਿੱਚ ਹੋਵੇਗੀ।
ਭਾਰਤ ਦੇ ਇਸ ਸਾਲ ਦੀ ਸ਼ੁਰੂਆਤ ਵਿੱਚ ਰਿਕਾਰਡ ਸਮੇਂ ਵਿੱਚ ਆਸਟ੍ਰੇਲੀਆ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਮੁਕਤ ਵਪਾਰ ਸਮਝੌਤਾ ਸੰਪਨ ਕੀਤਾ ਹੈ। ਕੇਨੈਡਾ ਅਤੇ ਯੂਨਾਈਟਿਡ ਕਿੰਗਡਮ ਦੇ ਨਾਲ ਵੀ ਮੁਕਤ ਵਪਾਰ ਸਮਝੌਤਾ ਵਾਰਤਾ ਚਲ ਰਹੀ ਹੈ। ਮੁਕਤ ਵਪਾਰ ਸਮਝੌਤਾ ਵਾਰਤਾ ਪ੍ਰਮੁੱਖ ਅਰਥਵਿਵਸਥਾਵਾਂ ਦੇ ਨਾਲ ਸੰਤੁਲਿਤ ਵਪਾਰ ਸਮਝੌਤੇ ਬਣਾਉਣ ਅਤੇ ਵਪਾਰ ਅਤੇ ਨਿਵੇਸ਼ ਵਿੱਚ ਸੁਧਾਰ ਦੇ ਲਈ ਮੌਜੂਦਾ ਵਪਾਰ ਸਮਝੌਤਿਆਂ ਵਿੱਚ ਸੁਧਾਰ ਲਿਆਉਣ ਦੇ ਲਈ ਭਾਰਤ ਦੀ ਵਪਾਰਕ ਰਣਨੀਤੀ ਦਾ ਹਿੱਸਾ ਹੈ।
****
ਏਐੱਮ
(Release ID: 1835162)
Visitor Counter : 208