ਰੱਖਿਆ ਮੰਤਰਾਲਾ
azadi ka amrit mahotsav

ਅਗਨੀਪਥ-ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅਗਨੀਵੀਰਾਂ ਦੇ ਲਈ ਭਾਰਤੀ ਕੋਸਟ ਗਾਰਡ, ਡਿਫੈਂਸ ਸਿਵਲੀਅਨ ਪੋਸਟਾਂ ਅਤੇ 16 ਡੀਪੀਐੱਸਯੂਜ਼ ਦੀਆਂ ਨੌਕਰੀਆਂ ਵਿੱਚ 10% ਰਾਖਵੇਂਕਰਨ ਨੂੰ ਪ੍ਰਵਾਨਗੀ ਦਿੱਤੀ

Posted On: 18 JUN 2022 3:34PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਲੋੜੀਂਦੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਅਗਨੀਵੀਰਾਂ ਦੇ ਲਈ ਰੱਖਿਆ ਮੰਤਰਾਲੇ ਵਿੱਚ ਨੌਕਰੀ ਦੀਆਂ ਅਸਾਮੀਆਂ ਦੇ 10% ਰਾਖਵੇਂਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ 10% ਰਾਖਵਾਂਕਰਨ ਇੰਡੀਅਨ ਕੋਸਟ ਗਾਰਡਡਿਫੈਂਸ ਸਿਵਲੀਅਨ ਪੋਸਟਾਂ ਅਤੇ ਸਾਰੇ 16 ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਜ਼ ਵਿੱਚ ਲਾਗੂ ਕੀਤਾ ਜਾਵੇਗਾ। ਇਨ੍ਹਾਂ ਵਿੱਚ ਸ਼ਾਮਲ ਹਨ- ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ (ਐੱਚਏਐੱਲ-HAL), ਭਾਰਤ ਇਲੈਕਟ੍ਰੌਨਿਕਸ ਲਿਮਿਟਿਡ (ਬੀਏਐੱਲ-BEL), ਭਾਰਤ ਅਰਥ ਮੂਵਰਸ ਲਿਮਿਟਿਡ (ਬੀਈਐੱਮਐੱਲ-BEML), ਭਾਰਤ ਡਾਇਨੌਮਿਕਸ ਲਿਮਿਟਿਡ (ਬੀਡੀਐੱਲ-BDL), ਗਾਰਡਨ ਰੀਚ ਸ਼ਿਪ ਬਿਲਡਰਜ਼ ਐਂਡ ਇੰਜੀਨੀਅਰਜ਼ (ਜੀਆਰਐੱਸਈ-GRSE) ਲਿਮਿਟਿਡ ਗੋਆ ਸ਼ਿਪਯਾਰਡ ਲਿਮਿਟਿਡ (ਜੀਐੱਸਐੱਲ-GSL), ਹਿੰਦੁਸਤਾਨ ਸ਼ਿਪਯਾਰਡ ਲਿਮਿਟਿਡ (ਐੱਚਐੱਸਐੱਲ)ਮਝਾਗੋਂਓ ਡੌਕ ਸ਼ਿਪਬਿਲਡਰਜ਼ (ਐੱਮਡੀਐੱਲ-MDL)ਮਿਸ਼ਰਾ ਧਾਤੂ ਨਿਗਮ (ਮਿਧਾਨੀ) ਲਿਮਿਟਿਡਆਰਮਰਡ ਵਹੀਕਲ ਨਿਗਮ ਲਿਮਿਟਿਡ (ਏਵੀਐੱਨਐੱਲ-AVNL)ਐਡਵਾਂਸਡ ਵੈਪਨਸ ਐਂਡ ਇਕੂਪਮੈਂਟ ਇੰਡੀਆ ਲਿਮਿਟਿਡ (ਏਡਬਲਿਊ ਐਂਡ ਈਆਈਐੱਲ- AW&EIL)ਮੁਨੀਸ਼ਨਜ਼ ਇੰਡੀਆ ਲਿਮਿਟਿਡ (ਐੱਮਆਈਐੱਲ)ਯੰਤਰਾ ਇੰਡੀਆ ਲਿਮਿਟਿਡ ਵਾਈਆਈਐੱਲ-YIL), ਗਲਾਈਡਰਜ਼ ਇੰਡੀਆ ਲਿਮਿਟਿਡ (ਜੀਆਈਐੱਲ-GIL), ਇੰਡੀਆ ਓਪਟਲ ਲਿਮਿਟਿਡ (ਆਈਓਐੱਲ-IOL) ਅਤੇ ਟਰੂਪ ਕਨਫਰਟ ਲਿਮਿਟਿਡ (ਟੀਸੀਐੱਲ-TCL)। ਇਹ ਰਾਖਵਾਂਕਰਨ ਸਾਬਕਾ ਸੈਨਿਕਾਂ ਲਈ ਵਰਤਮਾਨ ਰਾਖਵਾਂਕਰਨ ਤੋਂ ਅਤਿਰਿਕਤ ਉਪਲਬਧ ਕਰਵਾਇਆ ਜਾਵੇਗਾ।

ਇਨ੍ਹਾਂ ਪ੍ਰਾਵਧਾਨਾਂ ਨੂੰ ਲਾਗੂ ਕਰਨ ਲਈ  ਪ੍ਰਾਸੰਗਿਕ ਭਰਤੀ ਨਿਯਮਾਂ ਵਿੱਚ ਲੋੜੀਂਦੀਆਂ ਸੋਧਾਂ ਲਾਗੂ ਕੀਤੀਆਂ ਜਾਣਗੀਆਂ। ਡੀਪੀਐੱਸਯੂਜ਼ ਨੂੰ ਸਲਾਹ ਦਿੱਤੀ ਜਾਵੇਗੀ ਕਿ ਉਹ ਆਪਣੇ  ਸਬੰਧਿਤ ਭਰਤੀ ਨਿਯਮਾਂ ਵਿੱਚ ਸਮਾਨ ਸੋਧਾਂ ਕਰਨ। ਉਪਰੋਕਤ ਨੌਕਰੀਆਂ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਲੋੜੀਂਦੀ ਉਮਰ ਸੀਮਾ ਵਿੱਚ ਛੋਟ ਦਾ ਵੀ ਪ੍ਰਾਵਧਾਨ ਵੀ ਕੀਤਾ ਜਾਵੇਗਾ।

 

*******

 ਏਬੀਬੀ/ਸਏਵੀਵੀਵਾਈ/ਨਿਰਮਿਤ


(Release ID: 1835155) Visitor Counter : 204