ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਵਿਸ਼ਵ ਵਪਾਰ ਸੰਗਠਨ ਦੀ 12ਵੀਂ ਮੰਤਰੀ ਪੱਧਰੀ ਕਾਨਫਰੰਸ ਵਿੱਚ ਅੱਗੇ ਕੰਮ ਕਰ ਰਿਹਾ ਹੈ: ਸ਼੍ਰੀ ਪੀਯੂਸ਼ ਗੋਇਲ
"ਗਰੀਬਾਂ ਦੀ ਭਲਾਈ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਫੋਕਸ ਵਿਸ਼ਵ ਪੱਧਰ 'ਤੇ ਅਪਣਾਇਆ ਗਿਆ"
ਭਾਰਤ ਆਪਣੇ ਐੱਮਐੱਸਐੱਮਈ’ਜ਼, ਕਿਸਾਨਾਂ ਅਤੇ ਮਛੇਰਿਆਂ ਲਈ ਮਜ਼ਬੂਤੀ ਨਾਲ ਖੜ੍ਹਾ ਹੈ। ਵਿਸ਼ਵ ਵਪਾਰ ਸੰਗਠਨ 'ਚ ਭਾਰਤ ਦੇ ਸਟੈਂਡ ਨਾਲ ਗਰੀਬਾਂ ਅਤੇ ਕਮਜ਼ੋਰਾਂ ਦੀ ਅਵਾਜ਼ ਵਿਸ਼ਵ ਪੱਧਰ 'ਤੇ ਮਜ਼ਬੂਤ ਹੋਈ: ਸ਼੍ਰੀ ਗੋਇਲ
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਵਿਸ਼ਵ ਵਪਾਰ ਸੰਗਠਨ ਗੱਲਬਾਤ ਦੇ ਕੇਂਦਰ ਵਿੱਚ ਸੀ, ਇਸ ਦੀ ਹਰ ਮੀਟਿੰਗ ਦੇ ਨਤੀਜਿਆਂ ਵਿੱਚ ਭਾਰਤ ਦੀ ਦ੍ਰਿੜ ਛਾਪ ਦਿਖਾਈ ਦਿੰਦੀ ਹੈ
“ਭਾਰਤ ਨੇ ਅਗਵਾਈ ਕੀਤੀ ਅਤੇ ਗੱਲਬਾਤ ਦੇ ਮੋੜ ਨੂੰ ਅਸਫਲਤਾ, ਉਦਾਸੀ ਅਤੇ ਤਬਾਹੀ ਤੋਂ ਆਸ਼ਾਵਾਦ, ਉਤਸ਼ਾਹ ਅਤੇ ਸਹਿਮਤੀ ਅਧਾਰਿਤ ਨਤੀਜੇ ਵੱਲ ਮੋੜ ਦਿੱਤਾ”: ਸ਼੍ਰੀ ਗੋਇਲ
ਮੌਜੂਦਾ ਭੂ-ਰਾਜਨੀਤਿਕ ਵਿਵਸਥਾ ਦੀ ਪਰਵਾਹ ਕੀਤੇ ਬਿਨਾਂ ਮੁੱਦਿਆਂ 'ਤੇ ਚਰਚਾ ਕਰਨ ਲਈ ਮੈਂਬਰਾਂ ਨੂੰ ਮੇਜ਼ 'ਤੇ ਲਿਆਉਣ ਦੇ ਭਾਰਤ ਦੇ ਯਤਨਾਂ ਨੇ ਵਿਸ਼ਵ ਦੇ ਲੋਕਾਂ ਲਈ ਲਾਭ ਯਕੀਨੀ ਬਣਾਇਆ
ਭਾਰਤ ਨੇ ਨਾ ਸਿਰਫ਼ ਆਪਣੇ ਮੁੱਦੇ ਉਠਾਏ ਹਨ ਸਗੋਂ ਹੋਰ ਵਿਕਾਸਸ਼ੀਲ ਦੇਸ਼ਾਂ, ਐਲਡੀਸੀ’ਜ਼, ਗਰੀਬਾਂ ਅਤੇ ਕਮਜ਼ੋਰਾਂ ਦੇ ਮੁੱਦਿਆਂ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਉਠਾਇਆ
“ਉਹ ਦਿਨ ਚਲੇ ਗਏ, ਜਦੋਂ ਭਾਰਤ ਨੂੰ ਗਰੀਬਾਂ ਨੂੰ ਠੇਸ ਪਹੁੰਚਾਉਣ ਵਾਲੇ ਨਤੀਜਿਆਂ ਨੂੰ ਸਵੀਕਾਰ ਕਰਨ ਲਈ ਪਾਬੰਦ ਕੀਤਾ ਜਾਂਦਾ ਸੀ”: ਸ਼੍ਰੀ ਗੋਇਲ
Posted On:
17 JUN 2022 2:17PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਜਨੇਵਾ ਵਿੱਚ ਵਿਸ਼ਵ ਵਪਾਰ ਸੰਗਠਨ ਦੀ 12ਵੀਂ ਮੰਤਰੀ ਪੱਧਰੀ ਕਾਨਫਰੰਸ ਦੀ ਸਮਾਪਤੀ ’ਤੇ ਕਿਹਾ ਕਿ ਭਾਰਤ ਸਾਡੇ ਕਿਸਾਨਾਂ ਅਤੇ ਮਛੇਰਿਆਂ ਦੇ ਖਿਲਾਫ਼ ਇੱਕ ਮਜ਼ਬੂਤ ਆਲਮੀ ਮੁਹਿੰਮ ਦੇ ਬਾਵਜੂਦ, ਕਈ ਸਾਲਾਂ ਬਾਅਦ ਵਿਸ਼ਵ ਵਪਾਰ ਸੰਗਠਨ ਵਿੱਚ ਇੱਕ ਅਨੁਕੂਲ ਨਤੀਜਾ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ ਹੈ। ਹਾਲ ਹੀ ਵਿੱਚ ਸਮਾਪਤ ਹੋਈ ਐੱਮਸੀ12 ਨੂੰ "ਨਤੀਜਾ ਮੁਖੀ" ਸਫਲਤਾ ਕਰਾਰ ਦਿੰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਲਗਾਤਾਰ ਮਾਰਗਦਰਸ਼ਨ ਕੀਤਾ ਗਿਆ ਭਾਰਤੀ ਵਫ਼ਦ ਭਾਰਤ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਤਰਜੀਹੀ ਮੁੱਦਿਆਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਵਿੱਚ 100 ਪ੍ਰਤੀਸ਼ਤ ਸਫਲ ਰਿਹਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤੀ ਵਫ਼ਦ ਨੇ ਵਿਸ਼ਵ ਦੇ ਨਾਲ ਭਾਰਤ ਦੇ ਮਜ਼ਬੂਤ ਸਬੰਧਾਂ ਦਾ ਲਾਭ ਉਠਾਇਆ, ਜਿਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਕੁਝ ਸਾਲਾਂ ਵਿੱਚ ਪਾਲਿਆ ਹੈ।
“ਕੁਝ ਦੇਸ਼ਾਂ ਨੇ ਸ਼ੁਰੂ ਵਿੱਚ ਐਤਵਾਰ ਅਤੇ ਸੋਮਵਾਰ ਨੂੰ ਝੂਠੀ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਅੜੀਅਲਪਣ ਕਾਰਨ ਕੋਈ ਪ੍ਰਗਤੀ ਨਹੀਂ ਹੋ ਰਹੀ। ਸ਼੍ਰੀ ਗੋਇਲ ਨੇ ਜਨੇਵਾ ਵਿੱਚ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਅਸਲ ਸਥਿਤੀ ਸਾਡੇ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ, ਭਾਰਤ ਦੁਆਰਾ ਉਠਾਏ ਗਏ ਜਿਨ੍ਹਾਂ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਨੇ ਸਾਨੂੰ ਧਿਆਨ ਕੇਂਦਰਤ ਕਰਨ ਲਈ ਕਿਹਾ ਸੀ, ਹੁਣ ਪੂਰੀ ਦੁਨੀਆ ਮੰਨਦੀ ਹੈ ਕਿ ਇਹ ਸਹੀ ਏਜੰਡਾ ਸੀ ਅਤੇ ਅੰਤ ਵਿੱਚ ਭਾਰਤ ਨੇ ਸਾਰੇ ਸਮਾਧਾਨਾਂ ਤੱਕ ਪਹੁੰਚਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।
ਇਹ ਦੱਸਦੇ ਹੋਏ ਕਿ ਅੱਜ ਵਿਸ਼ਵ ਵਪਾਰ ਸੰਗਠਨ ਵਿੱਚ 135 ਕਰੋੜ ਭਾਰਤੀਆਂ ਲਈ ਇੱਕ ਮਾਣ ਵਾਲਾ ਦਿਨ ਹੈ, ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਅਗਵਾਈ ਕੀਤੀ ਅਤੇ ਕਾਨਫਰੰਸ ਦੇ ਕੇਂਦਰ ਵਿੱਚ ਸੀ। ਉਨ੍ਹਾਂ ਨੇ ਕਿਹਾ “ਇਸ ਨੇ ਗੱਲਬਾਤ ਦੇ ਮੋੜ ਨੂੰ ਪੂਰੀ ਅਸਫਲਤਾ, ਉਦਾਸੀ ਅਤੇ ਤਬਾਹੀ ਤੋਂ ਆਸ਼ਾਵਾਦ, ਉਤਸ਼ਾਹ ਅਤੇ ਸਹਿਮਤੀ ਅਧਾਰਿਤ ਫੈਸਲੇ ਵਿੱਚ ਬਦਲ ਦਿੱਤਾ। ਮੌਜੂਦਾ ਭੂ-ਰਾਜਨੀਤਿਕ ਵਿਵਸਥਾ ਦੀ ਪਰਵਾਹ ਕੀਤੇ ਬਿਨਾਂ ਮੁੱਦਿਆਂ 'ਤੇ ਚਰਚਾ ਕਰਨ ਲਈ ਮੈਂਬਰਾਂ ਨੂੰ ਇੱਕ ਮੇਜ਼ 'ਤੇ ਲਿਆਉਣ ਦੇ ਭਾਰਤ ਦੇ ਯਤਨਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਵਿਸ਼ਵ ਵਿਵਸਥਾ ਨਹੀਂ ਟੁੱਟੀ ਹੈ।”
ਇਹ ਸਵੀਕਾਰ ਕਰਦੇ ਹੋਏ ਕਿ ਭਾਰਤ ਅਤੇ ਵਿਕਾਸਸ਼ੀਲ ਦੇਸ਼ਾਂ ਨੇ 30 ਸਾਲ ਪਹਿਲਾਂ ਜਦੋਂ ਵਿਸ਼ਵ ਵਪਾਰ ਸੰਗਠਨ ਦੀ ਸਥਾਪਨਾ ਕੀਤੀ ਗਈ ਸੀ ਅਤੇ ਉਰੂਗਵੇ ਦੌਰ ਦੀ ਗੱਲਬਾਤ ਦੌਰਾਨ ਕੁਝ ਸਮਝੌਤਾਕਾਰੀ ਫੈਸਲਿਆਂ ਨੂੰ ਸਵੀਕਾਰ ਕੀਤਾ ਸੀ, ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਅੱਜ ਵੱਖ-ਵੱਖ ਮੁੱਦਿਆਂ 'ਤੇ ਡਰਨ ਦੀ ਬਜਾਏ ਫਰੰਟ ਫੁੱਟ 'ਤੇ ਬੱਲੇਬਾਜ਼ੀ ਕਰਦਾ ਹੈ ਭਾਵੇਂ ਉਹ ਵਾਤਾਵਰਣ, ਸਟਾਰਟਅੱਪ, ਐੱਮਐੱਸਐੱਮਈ ਜਾਂ ਲਿੰਗ ਸਮਾਨਤਾ ਹੋਵੇ। ਇਹ ਨਿਊ ਇੰਡੀਆ ਦੇ ਭਰੋਸੇ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਬਸੰਮਤੀ ਬਣਾਉਣ ਅਤੇ ਵਿਸ਼ਵ ਲਈ ਹਰ ਤਰ੍ਹਾਂ ਦੇ ਫਾਇਦੇ ਦਾ ਸੌਦਾ ਕਰਨ ਦੇ ਯੋਗ ਹੈ।
“ਅੱਜ ਜਦੋਂ ਅਸੀਂ ਭਾਰਤ ਵਾਪਸ ਆ ਰਹੇ ਹਾਂ ਤਾਂ ਅਜਿਹਾ ਕੋਈ ਮੁੱਦਾ ਨਹੀਂ ਹੈ ਜਿਸ ਬਾਰੇ ਸਾਨੂੰ ਘੱਟ ਤੋਂ ਘੱਟ ਚਿੰਤਤ ਹੋਣਾ ਚਾਹੀਦਾ ਹੈ, ਭਾਵੇਂ ਇਹ ਖੇਤੀਬਾੜੀ ਨਾਲ ਸਬੰਧਤ ਹੈ ਜਿਵੇਂ ਕਿ ਐੱਮਐੱਸਪੀ, ਰਾਸ਼ਟਰੀ ਖੁਰਾਕ ਸੁਰੱਖਿਆ ਪ੍ਰੋਗਰਾਮ ਜਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੂੰ ਪੂਰਾ ਕਰਨ ਲਈ ਜਨਤਕ ਸਟਾਕਹੋਲਡਿੰਗ ਪ੍ਰੋਗਰਾਮ ਦੀ ਪ੍ਰਸੰਗਿਕਤਾ, ਬੌਧਿਕ ਸੰਪਤੀ ਅਧਿਕਾਰਾਂ (ਟ੍ਰਿਪਸ-ਟੀਆਰਆਈਪੀਐੱਸ) ’ਤੇ ਛੋਟ, ਈ-ਕਾਮਰਸ ਮੋਰਟੋਰੀਅਮ, ਕੋਵਿਡ ਅਤੇ ਮੱਛੀ ਪਾਲਣ ਬਾਰੇ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨਾ ਹੋਵੇ। ਸ਼੍ਰੀ ਗੋਇਲ ਨੇ ਕਿਹਾ, "ਇਸੇ ਤਰ੍ਹਾਂ ਮੱਛੀਆਂ ਫੜਨ ਬਾਰੇ ਸਾਡੇ ਮਛੇਰੇ ਬਹੁਤ ਚਿੰਤਤ ਸਨ ਜੋ ਕਿ ਭਾਰਤ ਦੇ ਕਾਰੀਗਰ ਅਤੇ ਪਰੰਪਰਾਗਤ ਮਛੇਰਿਆਂ ਦੇ ਭਵਿੱਖ ਨੂੰ ਬੰਨ੍ਹ ਦਿੰਦਾ, ਉਸ ’ਤੇ ਕੋਈ ਪਾਬੰਦੀ ਨਹੀਂ ਲਗਾਈ। ਭਾਰਤ ਇਸ ਵਿੱਚ ਸ਼ਤ ਪ੍ਰਤੀ ਸ਼ਤ ਸਫਲ ਰਿਹਾ ਹੈ; ਭਾਰਤ ਜਾਂ ਸਰਕਾਰ 'ਤੇ ਕੋਈ ਪਾਬੰਦੀਆਂ ਜਾਂ ਸ਼ਰਤਾਂ ਨਹੀਂ ਲਗਾਈਆਂ ਗਈਆਂ ਹਨ, ਸਗੋਂ ਅਸੀਂ ਗੈਰ-ਕਾਨੂੰਨੀ ਮੱਛੀ ਫੜਨ, ਅੰਡਰ-ਰਿਪੋਰਟਿੰਗ ਜਾਂ ਬਾਹਰੀ ਨਿਯਮ, ਜਿਵੇਂ ਕਿ ਆਈ.ਯੂ.ਯੂ ਫਿਸ਼ਿੰਗ 'ਤੇ ਜਾਂਚ ਸ਼ੁਰੂ ਕਰਨ ਵਿੱਚ ਸਫਲ ਰਹੇ ਹਾਂ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂਐੱਫਪੀ) ਦਾ ਸਮਰਥਨ ਕਰਨ ਲਈ ਵਚਨਬੱਧ ਹੈ। ਅਫ਼ਗਾਨਿਸਤਾਨ ਨੂੰ ਭਾਰਤ ਦੀ ਤਾਜ਼ਾ ਕਣਕ ਦੀ ਸਪਲਾਈ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੂਜੇ ਦੇਸ਼ਾਂ ਵਿੱਚ ਖੁਰਾਕ ਸੁਰੱਖਿਆ ਲਈ ਡਬਲਯੂ.ਐੱਫ.ਪੀ. ਦੀ ਖਰੀਦ 'ਤੇ ਕੋਈ ਨਿਰਯਾਤ ਪਾਬੰਦੀਆਂ ਨਹੀਂ ਲਗਾਈਆਂ ਹਨ; ਹਾਲਾਂਕਿ, ਘਰੇਲੂ ਭੋਜਨ ਸੁਰੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ।
ਕੋਵਿਡ 19 ਦੇ ਵਿਰੁੱਧ ਵਿਸ਼ਵਵਿਆਪੀ ਲੜਾਈ 'ਤੇ, ਸ਼੍ਰੀ ਗੋਇਲ ਨੇ ਕਿਹਾ ਕਿ ਬੌਧਿਕ ਸੰਪਤੀ ਅਧਿਕਾਰਾਂ ਦੇ ਵਪਾਰ ਨਾਲ ਸਬੰਧਤ ਪਹਿਲੂਆਂ (ਟ੍ਰਿਪਸ-ਟੀਆਰਆਈਪੀਐੱਸ) ਦੇ ਫੈਸਲੇ ਨਾਲ ਵੈਕਸੀਨ ਦੀ ਸਮਾਨਤਾ (ਇਕੁਇਟੀ), ਪਹੁੰਚਯੋਗਤਾ ਅਤੇ ਸਮਰੱਥਾ ਨੂੰ ਹੁਲਾਰਾ ਮਿਲੇਗਾ। ਇਹ ਪੇਟੈਂਟ ਟੀਕਿਆਂ ਦੇ ਉਤਪਾਦਨ ਲਈ ਅਧਿਕਾਰਤਾ ਨੂੰ ਆਸਾਨ ਬਣਾਵੇਗਾ ਅਤੇ ਭਾਰਤ ਘਰੇਲੂ ਜ਼ਰੂਰਤਾਂ ਅਤੇ ਨਿਰਯਾਤ ਲਈ ਉਤਪਾਦਨ ਕਰ ਸਕਦਾ ਹੈ।
ਵਿਸ਼ਵ ਵਪਾਰ ਸੰਗਠਨ ਦੇ ਸੁਧਾਰਾਂ ਦੇ ਏਜੰਡੇ 'ਤੇ, ਸ਼੍ਰੀ ਗੋਇਲ ਨੇ ਕਿਹਾ ਕਿ ਇਸ ਨੂੰ ਹੋਰ ਸਮਕਾਲੀ ਬਣਾਉਂਦੇ ਹੋਏ, ਸਹਿਮਤੀ, ਐੱਸਐਂਡਡੀਟੀ ਪ੍ਰਬੰਧਾਂ, ਐੱਸਡੀਜੀ ਟੀਚਿਆਂ ਸਮੇਤ ਵਿਸ਼ਵ ਵਪਾਰ ਸੰਗਠਨ ਦੇ ਬੁਨਿਆਦੀ ਢਾਂਚੇ ਅਤੇ ਮੂਲ ਸਿਧਾਂਤਾਂ ਨੂੰ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ "ਮੇਰਾ ਮੰਨਣਾ ਹੈ ਕਿ ਇਹ ਵਿਸ਼ਵ ਵਪਾਰ ਸੰਗਠਨ ਲਈ ਚੰਗਾ ਹੋਵੇਗਾ, ਅਤੇ ਭਵਿੱਖ ਵਿੱਚ ਵਿਕਾਸਸ਼ੀਲ ਅਤੇ ਘੱਟ-ਵਿਕਸਤ ਦੇਸ਼ਾਂ ਲਈ ਚੰਗਾ ਹੋਵੇਗਾ ਅਤੇ ਪਾਰਦਰਸ਼ੀ ਸਾਧਨਾਂ ਰਾਹੀਂ ਵਿਸ਼ਵ ਵਪਾਰ ਨੂੰ ਉਤਸ਼ਾਹਿਤ ਕਰੇਗਾ।’’
ਸ਼੍ਰੀ ਗੋਇਲ ਨੇ ਕਿਹਾ ਕਿ ਵਿਸ਼ਵ ਵਪਾਰ ਸੰਗਠਨ ਵਿੱਚ ਭਾਰਤ ਦਾ ‘ਵਸੁਧੈਵ ਕੁਟੁੰਬਕਮ’ ਦਾ ਮਨੋਰਥ ਗੂੰਜਦਾ ਹੈ, ਭਾਰਤ ਨੇ ਨਾ ਸਿਰਫ਼ ਆਪਣੇ ਮੁੱਦੇ ਉਠਾਏ, ਸਗੋਂ ਹੋਰ ਵਿਕਾਸਸ਼ੀਲ ਦੇਸ਼ਾਂ, ਘੱਟ ਵਿਕਸਤ ਦੇਸ਼ਾਂ (ਐੱਲਡੀਸੀ), ਗਰੀਬ ਅਤੇ ਕਮਜ਼ੋਰ ਦੇ ਮੁੱਦਿਆਂ ਨੂੰ ਸੰਵੇਦਨਸ਼ੀਲਤਾ ਨਾਲ ਉਠਾਇਆ ਅਤੇ ਉਨ੍ਹਾਂ ਦੇ ਉਦੇਸ਼ ਲਈ ਬਹਾਦਰੀ ਨਾਲ ਲੜਿਆ।
ਵਿਸ਼ਵ ਵਪਾਰ ਸੰਗਠਨ ਐੱਮਸੀ12 ਮੀਟਿੰਗ ਦੇ ਨਤੀਜੇ
-
ਮੱਛੀ ਪਾਲਣ 'ਤੇ, ਸਾਡੇ ਜਲ ਖੇਤਰਾਂ ਅਤੇ ਹੋਰ ਥਾਵਾਂ 'ਤੇ ਗੈਰ-ਸੂਚਿਤ ਅਤੇ ਅਨਿਯੰਤ੍ਰਿਤ ਮੱਛੀ ਫੜਨ 'ਤੇ ਜਾਂਚ ਕੀਤੀ ਜਾਵੇਗੀ। ਵੱਧ ਮੱਛੀਆਂ ਵਾਲੇ ਖੇਤਰਾਂ 'ਤੇ ਬਹੁਤ ਸਖ਼ਤ ਨਿਯੰਤਰਣ ਹੋਵੇਗਾ ਤਾਂ ਜੋ ਮੱਛੀ ਦੇ ਭੰਡਾਰ ਨੂੰ ਬਹਾਲ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਵਿਸ਼ੇਸ਼ ਆਰਥਿਕ ਖੇਤਰਾਂ (ਈਈਜ਼ੈੱਡ) ਜਾਂ ਖੇਤਰੀ ਮੱਛੀ ਪ੍ਰਬੰਧਨ ਸੰਸਥਾਨਾਂ (ਆਰਐੱਫਐੱਮਓ’ਜ਼) ਤੋਂ ਬਾਹਰ ਦੇ ਖੇਤਰਾਂ ਵਿੱਚ ਮੱਛੀਆਂ ਫੜਨ ਲਈ ਕੋਈ ਸਬਸਿਡੀ ਨਹੀਂ ਦਿੱਤੀ ਜਾਵੇਗੀ
-
ਟ੍ਰਿਪਸ (ਟੀਆਰਆਈਪੀਐੱਸ) ਦਾ ਫੈਸਲਾ ਨਿਰਯਾਤ, ਵੈਕਸੀਨ ਇਕੁਇਟੀ, ਪਹੁੰਚਯੋਗਤਾ ਅਤੇ ਸਮਰੱਥਾ ਨੂੰ ਵਧਾਏਗਾ। ਕੋਈ ਦੇਸ਼ ਕਿਤੇ ਹੋਰ ਪੇਟੈਂਟ ਕੀਤੇ ਟੀਕਿਆਂ ਦੇ ਉਤਪਾਦਨ ਨੂੰ ਅਧਿਕਾਰਤ ਕਰ ਸਕਦਾ ਹੈ ਅਤੇ ਇਸ ਲਈ ਕੋਈ ਸਹਿਮਤੀ ਦੀ ਲੋੜ ਨਹੀਂ ਹੋਵੇਗੀ ਅਤੇ ਨਾਲ ਹੀ ਨਿਰਯਾਤ 'ਤੇ ਕੋਈ ਸੀਮਾ ਨਹੀਂ ਹੋਵੇਗੀ। ਡਾਇਗਨੌਸਟਿਕਸ/ਥੈਰੇਪਿਊਟਿਕਸ ਬਾਰੇ ਫੈਸਲਾ 6 ਮਹੀਨਿਆਂ ਵਿੱਚ ਲਿਆ ਜਾਵੇਗਾ। ਭਵਿੱਖ ਵਿੱਚ ਤੇਜ਼ ਮਹਾਮਾਰੀ ਪ੍ਰਤੀਕਿਰਿਆ ਹੋਵੇਗੀ ਅਤੇ ਮਹਾਮਾਰੀ ਵਿੱਚ ਘੱਟ ਵਪਾਰਕ ਰੁਕਾਵਟਾਂ ਹੋਣਗੀਆਂ।
-
ਵਿਸ਼ਵ ਵਪਾਰ ਸੰਗਠਨ ਸੁਧਾਰਾਂ 'ਤੇ ਫੈਸਲਾ ਕੀਤਾ ਗਿਆ ਏਜੰਡਾ ਵਿਸ਼ਵ ਵਪਾਰ ਸੰਗਠਨ ਨੂੰ ਵਧੇਰੇ ਕੁਸ਼ਲ, ਚੁਸਤ ਸੰਸਥਾ ਬਣਾ ਦੇਵੇਗਾ। ਵਿਵਾਦ ਨਿਪਟਾਰਾ ਸੰਸਥਾ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਵਪਾਰਕ ਝਗੜਿਆਂ ਦੇ ਨਿਪਟਾਰੇ ਵਿੱਚ ਆਪਣੀ ਸੰਭਾਵਿਤ ਭੂਮਿਕਾ ਨਿਭਾਏਗਾ। ਇਹ ਸੁਧਾਰ ਵਿਕਾਸਸ਼ੀਲ ਦੇਸ਼ਾਂ ਲਈ ਬਿਹਤਰ ਵਪਾਰਕ ਨਤੀਜੇ ਪ੍ਰਦਾਨ ਕਰੇਗਾ। ਵਿਸ਼ਵ ਵਪਾਰ ਸੰਗਠਨ ਸੁਧਾਰ ਏਜੰਡੇ ਵਿੱਚ ਲਿੰਗ, ਵਾਤਾਵਰਣ ਅਤੇ ਐੱਮਐੱਸਐੱਮਈ ਦਾ ਹਵਾਲਾ ਦਿੱਤਾ ਗਿਆ ਹੈ।
-
ਈ-ਕਾਮਰਸ 'ਤੇ ਅਸਥਾਈ ਰੋਕ ’ਤੇ ਸਹਿਮਤ ਹੁੰਦੇ ਹੋਏ, ਭਾਰਤ ਨੇ ਇਸ 'ਤੇ ਅਧਿਸੂਚਿਤ ਫੈਸਲਾ ਲੈਣ ਲਈ ਇਸ ਦੇ ਦਾਇਰੇ, ਪਰਿਭਾਸ਼ਾ ਅਤੇ ਪ੍ਰਭਾਵ ਸਮੇਤ ਰੋਕ 'ਤੇ ਤੇਜ਼ ਚਰਚਾ ਕਰਨ ਲਈ ਕਿਹਾ।
-
ਖੁਰਾਕ ਸੁਰੱਖਿਆ ਘੋਸ਼ਣਾ, ਉਤਪਾਦਕਤਾ ਅਤੇ ਉਤਪਾਦਨ ਨੂੰ ਵਧਾਉਣ ਲਈ ਕੰਮ ਕਰਦੇ ਹੋਏ ਵਿਕਾਸਸ਼ੀਲ ਦੇਸ਼ਾਂ ਵਿੱਚ ਭੋਜਨ ਉਪਲੱਬਧ ਕਰਾਉਣ 'ਤੇ ਕੇਂਦਰਿਤ ਹੈ।
-
ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯਐੱਫਪੀ) ਦੇ ਸਬੰਧ ਵਿੱਚ, ਦੂਜੇ ਦੇਸ਼ਾਂ ਵਿੱਚ ਭੋਜਨ ਸੁਰੱਖਿਆ ਲਈ ਡਬਲਯੂਐੱਫਪੀ ਖਰੀਦਾਂ 'ਤੇ ਕੋਈ ਨਿਰਯਾਤ ਪਾਬੰਦੀਆਂ ਨਹੀਂ ਹੋਣਗੀਆਂ; ਹਾਲਾਂਕਿ, ਘਰੇਲੂ ਖੁਰਾਕ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇਗੀ।
*********
AM
(Release ID: 1834973)
Visitor Counter : 212