ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
‘ਪੰਛੀ ਪਛਾਣ ਅਤੇ ਮੂਲ ਪੰਛੀ ਵਿਗਆਨ’ ਕੋਰਸ ਦਾ ਚੌਥਾ ਬੈਚ ਪੂਰਾ ਹੋਇਆ
ਜੀਐੱਸਡੀਪੀ-ਐੱਮਓਈਐੱਫਐਂਡਸੀਸੀ ਦੁਆਰਾ ਅਖਿਲ ਭਾਰਤੀ ਪਹਿਲਕਦਮੀ
ਜੀਐੱਸਡੀਪੀ-ਵਾਤਾਵਰਣ ਯੋਗਦਾਨ ਅਤੇ ਰੋਜ਼ਗਾਰ ਸੁਰੱਖਿਅਤ ਕਰਨ ਦਾ ਇੱਕ ਅਵਸਰ
Posted On:
16 JUN 2022 1:15PM by PIB Chandigarh
ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਐਂਡਸੀਸੀ) ਨੇ ਪ੍ਰਧਾਨ ਮੰਤਰੀ ਦੇ ਸਕਿੱਲ ਇੰਡੀਆ ਮਿਸ਼ਨ ਦੇ ਅਨੁਸਾਰ, ਵਾਤਾਵਰਣ ਅਤੇ ਜੰਗਲਾਤ ਖੇਤਰ ਵਿੱਚ ਹੁਨਰ ਵਿਕਾਸ ਦੀ ਪਹਿਲ ਨੂੰ ਅੱਗੇ ਵਧਾਇਆ ਹੈ ਤਾਂ ਕਿ ਭਾਰਤ ਦੇ ਨੌਜਵਾਨਾਂ ਨੂੰ ਵਿਕਾਸ ਪ੍ਰੋਗਰਾਮ (ਜੀਐੱਸਡੀਪੀ) ਦੀ ਗ੍ਰੀਨ ਸਕਿੱਲ ਤਹਿਤ ਲਾਭਦਾਇਕ ਰੋਜ਼ਗਾਰ ਮਿਲ ਸਕੇ। ਪ੍ਰੋਗਰਾਮ ਰਾਸ਼ਟਰੀ ਪੱਧਰ 'ਤੇ ਨਿਰਧਾਰਤ ਯੋਗਦਾਨ (ਐੱਨਡੀਸੀ), ਸਥਿਰ ਵਿਕਾਸ ਟੀਚਿਆਂ (ਐੱਸਡੀਜੀ), ਰਾਸ਼ਟਰੀ ਜੈਵ ਵਿਭਿੰਨਤਾ ਟੀਚਿਆਂ (ਐੱਨਬੀਟੀ) ਦੇ ਨਾਲ-ਨਾਲ ਰਹਿੰਦ ਖੂੰਹਦ ਪ੍ਰਬੰਧਨ ਨਿਯਮ (2016) ਦੀ ਪ੍ਰਾਪਤੀ ਲਈ ਤਕਨੀਕੀ ਗਿਆਨ ਅਤੇ ਟਿਕਾਊ ਵਿਕਾਸ ਪ੍ਰਤੀ ਵਚਨਬੱਧਤਾ ਰੱਖਣ ਵਾਲੇ ਗ੍ਰੀਨ ਹੁਨਰਮੰਦ ਕਾਮਿਆਂ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰਦਾ ਹੈ।
ਮੌਜੂਦਾ ਵਿੱਤੀ ਸਾਲ, ਅਰਥਾਤ 2022-2023 ਵਿੱਚ, WWF ENVIS RP ਨੇ “ਪੰਛੀ ਪਛਾਣ ਅਤੇ ਮੂਲ ਪੰਛੀ ਵਿਗਿਆਨ’’ ਵਿੱਚ ਜੀਐੱਸਡੀਪੀ ਸਰਟੀਫਿਕੇਟ ਕੋਰਸ ਦੇ ਚਾਰ ਬੈਚ ਕਰਵਾਏ ਹਨ। ਕੋਰਸ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਪੰਛੀ ਵਿਗਿਆਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਉਣ ਦਾ ਮੌਕਾ ਦਿੱਤਾ। ਕੋਰਸਾਂ ਵਿੱਚ ਭਾਗ ਲੈਣ ਵਾਲੇ 30% ਵਿਦਿਆਰਥੀਆਂ ਨੂੰ ਪਹਿਲਾਂ ਹੀ ਸਬੰਧਤ ਖੇਤਰਾਂ ਵਿੱਚ ਰੱਖਿਆ ਗਿਆ ਹੈ। ਇਹ ਕੋਰਸ ਮੁਫ਼ਤ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਐੱਮਓਈਐੱਫਐਂਡਸੀਸੀ ਦੁਆਰਾ ਫੰਡ ਪ੍ਰਦਾਨ ਕੀਤਾ ਜਾਂਦਾ ਹੈ।
*****
ਐੱਚਐੱਸ
(Release ID: 1834640)
Visitor Counter : 135