ਇਸਪਾਤ ਮੰਤਰਾਲਾ

ਇਸਪਾਤ ਮੰਤਰੀ ਨੇ ਗੁਜਰਾਤ ਦੇ ਸੂਰਤ ਵਿੱਚ ਇਸਪਾਤ ਸਲੈਗ ਤੋਂ ਬਣੀ ਪਹਿਲੀ ਛੇ ਮਾਰਗੀ ਰਾਜਮਾਰਗ ਸੜਕ ਦਾ ਉਦਘਾਟਨ ਕੀਤਾ


ਸੜਕ ਨਿਰਮਾਣ ਵਿੱਚ ਇਸਪਾਤ ਸਲੈਗ ਦੇ ਵਿਆਪਕ ਉਪਯੋਗ ਦੇ ਲਈ ਦਿਸ਼ਾ-ਨਿਰਦੇਸ਼ ਤਿਆਰ ਕੀਤਾ ਜਾਣਾ ਹੈ

Posted On: 15 JUN 2022 4:58PM by PIB Chandigarh

ਕੇਂਦਰੀ ਇਸਪਾਤ ਮੰਤਰੀ, ਸ਼੍ਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਸ਼ਹਿਰ ਦੇ ਨਾਲ ਬੰਦਰਗਾਹ ਨੂੰ ਜੋੜਨ ਲਈ ਇਸਪਾਤ ਸਲੈਗ (ਧਾਤੂ ਦੀ ਤਲਛੱਟ ਜਾਂ ਮੈਲ) ਦੇ ਉਪਯੋਗ ਕਰਕੇ ਬਣਾਈ ਗਈ ਪਹਿਲੀ ਛੇ ਮਾਰਗੀ ਰਾਜਮਾਰਗ ਸੜਕ ਦਾ ਉਦਘਾਟਨ ਕੀਤਾ। ਇਸ ਅਵਸਰ 'ਤੇ ਮੰਤਰੀ ਨੇ ਸਾਰੇ ਰਹਿੰਦ-ਖੂੰਹਦ ਨੂੰ ਸੰਪੱਤੀ ਵਿੱਚ ਤਬਦੀਲ ਕਰਕੇ ਸਰਕੂਲਰ ਆਰਥਿਕਤਾ ਅਤੇ ਸੰਸਾਧਨ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

 

ਉਨ੍ਹਾਂ ਨੇ 15 ਅਗਸਤ, 2021 ਨੂੰ ਦਿੱਤੇ ਗਏ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਯਾਦ ਕੀਤਾ। ਮੰਤਰੀ ਸ਼੍ਰੀ ਸਿੰਘ ਨੇ ਇੱਕ ਸਰਕੂਲਰ ਅਰਥਚਾਰੇ ਨੂੰ ਪ੍ਰੋਤਸਾਹਨ ਦੇਣ ਦੀ ਜ਼ਰੂਰਤ ਦਾ ਵਿਸ਼ੇਸ਼ ਜ਼ਿਕਰ ਕੀਤਾ, ਕਿਉਂਕਿ ਵਿਸ਼ਵ ਵਿੱਚ ਸਾਰੇ ਪ੍ਰਕਾਰ ਦੇ ਕੁਦਰਤੀ ਸੰਸਾਧਨਾਂ ਦੀ ਕਮੀ ਹੋ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ, "ਅਜਿਹੀ ਸਥਿਤੀ ਵਿੱਚ, ਸਰਕੂਲਰ ਆਰਥਿਕਤਾ ਸਮੇਂ ਦੀ ਲੋੜ ਹੈ ਅਤੇ ਇਸ ਨੂੰ ਸਾਡੇ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਬਣਾਉਣ ਦੀ ਜ਼ਰੂਰਤ ਹੈ। ਸਟੀਲ ਪ੍ਰੋਸੈੱਸਡ ਸਲੈਗ ਦੀ 100% ਵਰਤੋਂ ਨਾਲ ਬਣਾਈ ਗਈ ਸੜਕ ਰਹਿੰਦ-ਖੂੰਹਦ ਨੂੰ ਸੰਪੱਤੀ ਵਿੱਚ ਬਦਲਣ ਅਤੇ ਸਟੀਲ ਪਲਾਂਟਾਂ ਵਿੱਚ ਸੁਧਾਰ ਦਾ ਇੱਕ ਵਾਸਤਵਿਕ ਅਸਲ ਉਦਾਹਰਣ ਹੈ।” ਮੰਤਰੀ ਨੇ ਅੱਗੇ ਕਿਹਾ ਕਿ ਸੜਕ ਦੇ ਨਿਰਮਾਣ ਵਿੱਚ ਅਜਿਹੀ ਸਮੱਗਰੀ ਦੇ ਉਪਯੋਗ ਨਾਲ ਨਾ ਕੇਵਲ ਟਿਕਾਊਪਣ ਵਧੇਗਾ ਬਲਕਿ ਉਸਾਰੀ ਦੀ ਲਾਗਤ ਨੂੰ ਘਟਾਉਣ ਵਿੱਚ ਵੀ ਸਹਾਇਤਾ ਮਿਲੇਗੀ, ਕਿਉਂਕਿ ਸਲੈਗ ਅਧਾਰਿਤ ਸਮੱਗਰੀ ਵਿੱਚ ਕੁਦਰਤੀ ਤੱਤਾਂ ਦੀ ਤੁਲਨਾ ਵਿੱਚ ਬਿਹਤਰ  ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਇਸ ਤੋਂ ਪ੍ਰਾਪਤ ਅਨੁਭਵ ਦਾ ਉਪਯੋਗ ਸੜਕ ਨਿਰਮਾਣ ਵਿੱਚ ਸਟੀਲ ਸਲੈਗ ਦੇ ਵਿਆਪਕ ਇਸਤੇਮਾਲ ਦੇ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਵਿਕਸਿਤ ਕਰਨ ਵਿੱਚ ਕੀਤਾ ਜਾਵੇਗਾ। ।

 

ਇਸਪਾਤ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਸੜਕ ਨਿਰਮਾਣ,ਖੇਤੀਬਾੜੀ ਵਿੱਚ ਮਿੱਟੀ ਦੇ ਪੌਸ਼ਟਿਕ ਤੱਤਾਂ ਅਤੇ ਖਾਦਾਂ ਨੂੰ ਬਦਲਣ, ਰੇਲਵੇ ਦੇ ਲਈ ਗਿੱਟੀ (ਰੋੜਾ) ਅਤੇ ਹਰਿਤ ਸੀਮੈਂਟ ਮਨਾਉਣ ਦੇ ਲਈ ਅਜਿਹੀ ਸਮੱਗਰੀ ਦੀ ਵਰਤੋਂ ਕਰਨ ਨੂੰ ਲੈ ਕੇ ਹੋਰ ਸਾਰੇ ਵਿਕਲਪਾਂ ਦੀ ਤਲਾਸ਼ ਕਰ ਰਿਹਾ ਹੈ। ਇਸਪਾਤ ਮੰਤਰਾਲਾ ਪਹਿਲਾਂ ਹੀ ਇਸਪਾਤ ਨਿਰਮਾਣ ਦੌਰਾਨ ਪ੍ਰਾਪਤ ਹੋਏ ਵੱਖ-ਵੱਖ ਕਿਸਮਾਂ ਦੇ ਸਲੈਗ ਦੀ ਵਰਤੋਂ ਲਈ ਕਈ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਚੁੱਕਾ ਹੈ ਅਤੇ ਇਨਾਂ ਵਿੱਚੋਂ ਜ਼ਿਆਦਾਤਰ ਨੂੰ ਇੱਕ ਜ਼ਿੰਮੇਵਾਰੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸਪਾਤ ਸਲੈਗ ਦੀ ਵਰਤੋਂ ਕਰਕੇ ਸੜਕ ਦਾ ਨਿਰਮਾਣ ਕਰਨਾ ਹੋਰ ਵੱਡੀਆਂ ਇਸਪਾਤ ਕੰਪਨੀਆਂ ਦੇ ਨਾਲ ਖੋਜ ਅਤੇ ਵਿਕਾਸ ਪ੍ਰੋਜੈਕਟ ਦਾ ਇੱਕ ਹਿੱਸਾ ਹੈ, ਜੋ ਮੰਤਰਾਲਾ ਦੁਆਰਾ ਸਪਾਂਸਰ ਜੋ ਹਨ ।

 

 

ਕਿਉਂਕਿ,ਦੇਸ਼ ਵਿੱਚ ਵਿਭਿੰਨ ਪ੍ਰਕ੍ਰਿਆਗਤ ਸਾਧਨਾਂ ਨਾਲ ਇਸਪਾਤ ਸਲੈਗ ਦਾ ਉਤਪਾਦਨ ਹੁਣੇ ਤੋਂ 2030 ਤੱਕ ਵੱਧਣ ਦੀ ਸੰਭਾਵਨਾ ਹੇ,ਇਸ ਨੂੰ ਦੇਖਦੇ ਹੋਏ ਸੜਕ ਨਿਰਮਾਣ ਵਿੱਚ ਇਸਪਾਤ ਸਲੈਗ ਦੇ ਉਪਯੋਗ ਨਾਲ ਦੇਸ਼ ਵਿੱਚ ਕੁਦਰਤੀ ਤੱਤਾਂ ਦੀ ਕਮੀ ਦੂਰ ਹੋ ਸਕੇਗੀ।                                                     

*****

ਏਕੇਐੱਨ/ਐੱਸਕੇ



(Release ID: 1834546) Visitor Counter : 131