ਮੰਤਰੀ ਮੰਡਲ
azadi ka amrit mahotsav

ਇੱਕ ਪਰਿਵਰਤਨਕਾਰੀ ਸੁਧਾਰ ਦੇ ਤਹਿਤ, ਕੈਬਨਿਟ ਨੇ ਆਰਮਡ ਫੋਰਸਿਜ਼ ਵਿੱਚ ਨੌਜਵਾਨਾਂ ਦੀ ਭਰਤੀ ਲਈ ‘ਅਗਨੀਪਥ’ ਸਕੀਮ ਨੂੰ ਪ੍ਰਵਾਨਗੀ ਦਿੱਤੀ


ਅਗਨੀਵੀਰਾਂ ਨੂੰ ਸਬੰਧਿਤ ਸੇਵਾ ਕਾਨੂੰਨਾਂ ਅਧੀਨ ਚਾਰ ਵਰ੍ਹਿਆਂ ਲਈ ਭਰਤੀ ਕੀਤਾ ਜਾਵੇਗਾ

ਤਿੰਨਾਂ ਸੇਵਾਵਾਂ ਵਿੱਚ ਲਾਗੂ ਹੋਣ ਵਾਲੇ ਜੋਖਮ ਅਤੇ ਕਠਿਨਾਈ ਭੱਤਿਆਂ ਦੇ ਨਾਲ ਆਕਰਸ਼ਕ ਮਾਸਿਕ ਪੈਕੇਜ

ਅਗਨੀਵੀਰਾਂ ਨੂੰ ਚਾਰ ਵਰ੍ਹਿਆਂ ਦਾ ਕਾਰਜਕਾਲ ਪੂਰਾ ਹੋਣ 'ਤੇ ਇਕਮੁਸ਼ਤ 'ਸੇਵਾ ਨਿਧੀ' ਪੈਕੇਜ ਦਿੱਤਾ ਜਾਵੇਗਾ

ਇਸ ਵਰ੍ਹੇ 46,000 ਅਗਨੀਵੀਰਾਂ ਦੀ ਭਰਤੀ ਕੀਤੀ ਜਾਵੇਗੀ

ਭਰਤੀ ਰੈਲੀਆਂ 90 ਦਿਨਾਂ ਵਿੱਚ ਸ਼ੁਰੂ ਹੋਣਗੀਆਂ

ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਥਿਆਰਬੰਦ ਬਲਾਂ ਕੋਲ ਇੱਕ ਯੁਵਾ, ਫਿਟਰ, ਵਿਵਿਧ ਪ੍ਰੋਫਾਈਲ ਉਪਲਭਦ ਹੋਵੇਗੀ

Posted On: 14 JUN 2022 2:13PM by PIB Chandigarh

ਕੇਂਦਰੀ ਕੈਬਨਿਟ ਨੇ ਅੱਜ ਭਾਰਤੀ ਨੌਜਵਾਨਾਂ ਲਈ ਹਥਿਆਰਬੰਦ ਬਲਾਂ ਵਿੱਚ ਸੇਵਾ ਕਰਨ ਲਈ ਇੱਕ ਆਕਰਸ਼ਕ ਭਰਤੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਕੀਮ ਨੂੰ ਅਗਨੀਪਥ (AGNIPATH) ਦਾ ਨਾਮ ਦਿੱਤਾ ਗਿਆ ਹੈ। ਇਸ ਸਕੀਮ ਅਧੀਨ ਚੁਣੇ ਗਏ ਨੌਜਵਾਨਾਂ ਨੂੰ ਅਗਨੀਵੀਰ (Agniveers) ਵਜੋਂ ਜਾਣਿਆ ਜਾਵੇਗਾ। ਅਗਨੀਪਥ ਸਕੀਮ ਦੇਸ਼ ਭਗਤ ਅਤੇ ਪ੍ਰੇਰਿਤ ਨੌਜਵਾਨਾਂ ਨੂੰ ਚਾਰ ਵਰ੍ਹਿਆਂ ਦੀ ਅਵਧੀ ਲਈ ਹਥਿਆਰਬੰਦ ਬਲਾਂ ਵਿੱਚ ਸੇਵਾ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ।

 ਅਗਨੀਪਥ ਸਕੀਮ ਹਥਿਆਰਬੰਦ ਬਲਾਂ ਦੇ ਨੌਜਵਾਨ ਪ੍ਰੋਫਾਈਲ ਨੂੰ ਸਮਰੱਥ ਬਣਾਉਣ ਲਈ ਤਿਆਰ ਕੀਤੀ ਗਈ ਹੈ। ਇਹ ਸਕੀਮ ਉਨ੍ਹਾਂ ਨੌਜਵਾਨਾਂ ਨੂੰ ਇੱਕ ਮੌਕਾ ਪ੍ਰਦਾਨ ਕਰੇਗੀ ਜੋ ਸਮਾਜ ਦੀ ਨੌਜਵਾਨ ਪ੍ਰਤਿਭਾ ਨੂੰ ਆਕਰਸ਼ਿਤ ਕਰਕੇ ਯੂਨੀਫਾਰਮ ਪਹਿਨਣ ਲਈ ਉਤਸੁਕ ਹੋ ਸਕਦੇ ਹਨ ਜੋ ਸਮਕਾਲੀ ਟੈਕਨੋਲੋਜੀਕਲ ਰੁਝਾਨਾਂ ਨਾਲ ਮੇਲ ਖਾਂਦੇ ਹਨ ਅਤੇ ਸਮਾਜ ਵਿੱਚ ਸਕਿੱਲਡਅਨੁਸ਼ਾਸਿਤ ਅਤੇ ਪ੍ਰੇਰਿਤ ਮਾਨਵ ਸ਼ਕਤੀ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ। ਜਿੱਥੋਂ ਤੱਕ ਆਰਮਡ ਫੋਰਸਿਜ਼ ਦੀ ਗੱਲ ਹੈਇਹ ਹਥਿਆਰਬੰਦ ਬਲਾਂ ਦੀ ਨੌਜਵਾਨ ਪ੍ਰੋਫਾਈਲ ਨੂੰ ਵਧਾਏਗੀ ਅਤੇ 'ਜੋਸ਼ਅਤੇ 'ਜਜ਼ਬਾਦੀ ਨਵੀਂ ਲੀਜ਼ ਪ੍ਰਦਾਨ ਕਰੇਗੀ ਜਦੋਂ ਕਿ ਇਸ ਦੇ ਨਾਲ ਹੀ ਇੱਕ ਹੋਰ ਟੈਕਨੋਲੋਜੀਕਲ ਸਮਝ ਵਾਲੇ ਹਥਿਆਰਬੰਦ ਬਲਾਂ ਵੱਲ ਇੱਕ ਪਰਿਵਰਤਨਕਾਰੀ ਤਬਦੀਲੀ ਲਿਆਏਗੀ - ਜੋ ਕਿ ਅਸਲ ਵਿੱਚ ਸਮੇਂ ਦੀ ਲੋੜ ਹੈ। ਇਹ ਕਲਪਨਾ ਕੀਤੀ ਗਈ ਹੈ ਕਿ ਇਸ ਯੋਜਨਾ ਦੇ ਲਾਗੂ ਹੋਣ ਨਾਲ ਭਾਰਤੀ ਹਥਿਆਰਬੰਦ ਬਲਾਂ ਦੀ ਔਸਤ ਉਮਰ ਪ੍ਰੋਫਾਈਲ ਲਗਭਗ 4-5 ਸਾਲ ਘੱਟ ਜਾਵੇਗੀ। ਸਵੈ-ਅਨੁਸ਼ਾਸਨਲਗਨ ਅਤੇ ਫੋਕਸ ਦੀ ਗਹਿਰੀ ਸਮਝ ਦੇ ਨਾਲ ਪ੍ਰੇਰਿਤ ਨੌਜਵਾਨਾਂ ਦੀ ਸ਼ਮੂਲੀਅਤ ਦੁਆਰਾ ਰਾਸ਼ਟਰ ਨੂੰ ਬਹੁਤ ਲਾਭ ਹੋਵੇਗਾਜੋ ਲੋੜੀਂਦੇ ਕੌਸ਼ਲ ਸੰਪੰਨ ਹੋਣਗੇ ਅਤੇ ਹੋਰ ਖੇਤਰਾਂ ਵਿੱਚ ਯੋਗਦਾਨ ਪਾਉਣ ਦੇ ਸਮਰੱਥ ਹੋਣਗੇ। ਰਾਸ਼ਟਰਸਮਾਜ ਅਤੇ ਰਾਸ਼ਟਰ ਦੇ ਨੌਜਵਾਨਾਂ ਲਈ ਇੱਕ ਸ਼ੋਰਟ ਮਿਲਟਰੀ ਸਰਵਿਸ ਦੇ ਲਾਭਅੰਸ਼ ਬਹੁਤ ਵੱਡੇ ਹਨ। ਇਸ ਵਿੱਚ ਦੇਸ਼ ਭਗਤੀਟੀਮ ਵਰਕਸਰੀਰਕ ਤੰਦਰੁਸਤੀ ਨੂੰ ਵਧਾਉਣਾਦੇਸ਼ ਪ੍ਰਤੀ ਸੰਜੀਦਾ ਵਫ਼ਾਦਾਰੀ ਅਤੇ ਬਾਹਰੀ ਖਤਰਿਆਂਅੰਦਰੂਨੀ ਖਤਰਿਆਂ ਅਤੇ ਕੁਦਰਤੀ ਆਪਦਾ ਦੇ ਸਮੇਂ ਰਾਸ਼ਟਰੀ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਟ੍ਰੇਨਡ ਪ੍ਰਸੋਨਲ ਦੀ ਉਪਲਬਧਤਾ ਸ਼ਾਮਲ ਹੈ। ਇਹ ਤਿੰਨਾਂ ਸੇਵਾਵਾਂ ਦੀ ਮਾਨਵ ਸੰਸਾਧਨ ਨੀਤੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਇੱਕ ਪ੍ਰਮੁੱਖ ਰੱਖਿਆ ਨੀਤੀ ਸੁਧਾਰ ਹੈ। ਇਹ ਨੀਤੀਜੋ ਤੁਰੰਤ ਪ੍ਰਭਾਵ ਵਿੱਚ ਆ ਗਈ ਹੈਇਸ ਤੋਂ ਬਾਅਦ ਤਿੰਨਾਂ ਸੇਵਾਵਾਂ ਲਈ ਭਰਤੀ ਨੂੰ ਨਿਯੰਤਰਿਤ ਕਰੇਗੀ।

ਅਗਨੀਵੀਰਾਂ ਨੂੰ ਲਾਭ

ਅਗਨੀਵੀਰਾਂ ਨੂੰ ਤਿੰਨੋਂ ਸੇਵਾਵਾਂ ਵਿੱਚ ਲਾਗੂ ਹੋਣ ਵਾਲੇ ਜੋਖਮ ਅਤੇ ਕਠਿਨਾਈ ਭੱਤਿਆਂ ਦੇ ਨਾਲ ਇੱਕ ਆਕਰਸ਼ਕ ਅਨੁਕੂਲਿਤ ਮਹੀਨਾਵਾਰ ਪੈਕੇਜ ਦਿੱਤਾ ਜਾਵੇਗਾ।

ਚਾਰ ਵਰ੍ਹਿਆਂ ਦੀ ਸਰਵਿਸ ਦੀ ਅਵਧੀ ਪੂਰੀ ਹੋਣ 'ਤੇਅਗਨੀਵਰਾਂ ਨੂੰ ਇੱਕਮੁਸ਼ਤ 'ਸੇਵਾ ਨਿਧੀਪੈਕੇਜ ਦਾ ਭੁਗਤਾਨ ਕੀਤਾ ਜਾਵੇਗਾ ਜਿਸ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਨਾਲ-ਨਾਲ ਵਿਆਜ ਵੀ ਸ਼ਾਮਲ ਹੋਵੇਗਾ ਅਤੇ ਵਿਆਜ ਸਮੇਤ ਉਨ੍ਹਾਂ ਦੇ ਯੋਗਦਾਨ ਦੀ ਸੰਚਿਤ ਰਕਮ ਦੇ ਬਰਾਬਰ ਸਰਕਾਰ ਤੋਂ ਮੈਚਿੰਗ ਯੋਗਦਾਨ ਸ਼ਾਮਲ ਹੋਵੇਗਾਜਿਵੇਂ ਕਿ ਹੇਠਾਂ ਦਿਖਾਇਆ ਗਿਆ ਹੈ:

ਸਾਲ

ਅਨੁਕੂਲਿਤ ਪੈਕੇਜ (ਮਾਸਿਕ) 

ਹੱਥ ਵਿੱਚ (70%)

ਅਗਨੀਵੀਰ ਕਾਰਪਸ ਫੰਡ ਵਿੱਚ ਯੋਗਦਾਨ 

ਭਾਰਤ ਸਰਕਾਰ ਦੁਆਰਾ ਕਾਰਪਸ ਫੰਡ ਵਿੱਚ ਯੋਗਦਾਨ

 

ਸਾਰੇ ਅੰਕੜੇ ਰੁਪਏ ਵਿੱਚ (ਮਾਸਿਕ ਯੋਗਦਾਨ)

     

ਪਹਿਲਾ ਸਾਲ

30000

21000

9000

9000

ਦੂਸਰਾ ਸਾਲ

33000

23100

9900

9900

ਤੀਸਰਾ ਸਾਲ

36500

25580

10950

10950

ਚੌਥਾ ਸਾਲ

40000

28000

12000

12000

ਚਾਰ ਸਾਲਾਂ ਬਾਅਦ ਅਗਨੀਵੀਰਾਂ ਲਈ ਕਾਰਪੱਸ ਫੰਡ ਵਿੱਚ ਕੁੱਲ ਯੋਗਦਾਨ

   

 5.02 ਲੱਖ ਰੁਪਏ

5.02 ਲੱਖ ਰੁਪਏ

ਸਾਲ ਦੇ ਕਾਰਜਕਾਲ ਤੋਂ ਬਾਅਦ ਬਾਹਰ ਨਿਕਲਣ ਤੇ

ਸੇਵਾ ਨਿਧੀ ਪੈਕੇਜ ਵਜੋਂ 11.71 ਲੱਖ ਰੁਪਏ  (ਉਪਰੋਕਤ ਰਕਮ 'ਤੇ ਲਾਗੂ ਵਿਆਜ ਦਰਾਂ ਅਨੁਸਾਰ ਸੰਚਿਤ ਵਿਆਜ ਸਮੇਤ) ਦਾ ਭੁਗਤਾਨ ਵੀ ਕੀਤਾ ਜਾਵੇਗਾ।

     

 

'ਸੇਵਾ ਨਿਧੀਨੂੰ ਇਨਕਮ ਟੈਕਸ ਤੋਂ ਛੋਟ ਹੋਵੇਗੀ।  ਗ੍ਰੈਚੁਟੀ ਅਤੇ ਪੈਨਸ਼ਨਰੀ ਲਾਭਾਂ ਦਾ ਕੋਈ ਹੱਕ ਨਹੀਂ ਹੋਵੇਗਾ। ਅਗਨੀਵੀਰਾਂ ਨੂੰ ਭਾਰਤੀ ਹਥਿਆਰਬੰਦ ਬਲਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੀ ਅਵਧੀ ਲਈ 48 ਲੱਖ ਰੁਪਏ ਦਾ ਗੈਰ-ਅੰਸ਼ਦਾਨੀ ਜੀਵਨ ਬੀਮਾ ਕਵਰ ਪ੍ਰਦਾਨ ਕੀਤਾ ਜਾਵੇਗਾ।

 

 ਰਾਸ਼ਟਰ ਦੀ ਸੇਵਾ ਦੇ ਇਸ ਸਮੇਂ ਦੌਰਾਨਅਗਨੀਵੀਰਾਂ ਨੂੰ ਵਿਭਿੰਨ ਮਿਲਟਰੀ ਸਕਿੱਲਸ ਅਤੇ ਅਨੁਭਵਅਨੁਸ਼ਾਸਨਸਰੀਰਕ ਤੰਦਰੁਸਤੀਲੀਡਰਸ਼ਿਪ ਗੁਣਸਾਹਸ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਸਬੰਧਿਤ ਟ੍ਰੇਨਿੰਗ ਦਿੱਤੀ ਜਾਵੇਗੀ। ਚਾਰ ਸਾਲਾਂ ਦੇ ਇਸ ਕਾਰਜਕਾਲ ਤੋਂ ਬਾਅਦਅਗਨੀਵੀਰਾਂ ਨੂੰ ਸਿਵਲ ਸੋਸਾਇਟੀ ਵਿੱਚ ਸ਼ਾਮਲ ਕੀਤਾ ਜਾਵੇਗਾ ਜਿੱਥੇ ਉਹ ਰਾਸ਼ਟਰ ਨਿਰਮਾਣ ਪ੍ਰਕਿਰਿਆ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ। ਹਰੇਕ ਅਗਨੀਵੀਰ ਦੁਆਰਾ ਹਾਸਲ ਕੀਤੇ ਸਕਿੱਲਸ ਨੂੰ ਉਸ ਦੇ ਵਿਲੱਖਣ ਰੈਜ਼ਿਊਮੇ ਦਾ ਹਿੱਸਾ ਬਣਾਉਣ ਲਈ ਇੱਕ ਸਰਟੀਫਿਕੇਟ ਵਿੱਚ ਦਰਸਾਇਆ ਜਾਵੇਗਾ। ਅਗਨੀਵੀਰਆਪਣੀ ਭਰ ਜਵਾਨੀ ਦੀ ਉਮਰ ਵਿੱਚ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ 'ਤੇਪ੍ਰੋਫੈਸ਼ਨਲ ਅਤੇ ਵਿਅਕਤੀਗਤ ਤੌਰ 'ਤੇ ਵੀ ਆਪਣੇ ਆਪ ਦਾ ਬਿਹਤਰ ਸੰਸਕਰਣ ਬਣਨ ਲਈ ਸਮਝ ਦੇ ਨਾਲ ਪਰਿਪੱਕ ਅਤੇ ਸਵੈ-ਅਨੁਸ਼ਾਸਿਤ ਹੋਣਗੇ। ਅਗਨੀਵੀਰ ਦੇ ਕਾਰਜਕਾਲ ਤੋਂ ਬਾਅਦ ਸਿਵਲ ਜਗਤ ਵਿੱਚ ਉਨ੍ਹਾਂ ਦੀ ਪ੍ਰਗਤੀ ਲਈ ਜੋ ਰਸਤੇ ਅਤੇ ਅਵਸਰ ਪੈਦਾ ਹੋਣਗੇਉਹ ਨਿਸ਼ਚਿਤ ਤੌਰ 'ਤੇ ਰਾਸ਼ਟਰ ਨਿਰਮਾਣ ਲਈ ਲਾਭਕਾਰੀ ਹੋਣਗੇ। ਇਸ ਤੋਂ ਇਲਾਵਾਲਗਭਗ 11.71 ਲੱਖ ਰੁਪਏ ਦੀ ਸੇਵਾ ਨਿਧੀ ਅਗਨੀਵੀਰ ਨੂੰ ਵਿੱਤੀ ਦਬਾਅ ਤੋਂ ਬਿਨਾਂ ਉਸਦੇ ਭਵਿੱਖ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਕਰੇਗੀਜੋ ਕਿ ਆਮ ਤੌਰ 'ਤੇ ਸਮਾਜ ਦੇ ਵਿੱਤੀ ਤੌਰ 'ਤੇ ਵੰਚਿਤ ਵਰਗ ਦੇ ਨੌਜਵਾਨਾਂ ਨੂੰ ਪੇਸ਼ ਆਉਂਦਾ ਹੈ।

 

 ਆਰਮਡ ਫੋਰਸਿਜ਼ ਵਿੱਚ ਰੈਗੂਲਰ ਕਾਡਰ ਵਜੋਂ ਭਰਤੀ ਲਈ ਚੁਣੇ ਗਏ ਵਿਅਕਤੀਆਂ ਨੂੰ ਘੱਟੋ-ਘੱਟ 15 ਸਾਲਾਂ ਦੀ ਹੋਰ ਸ਼ਮੂਲੀਅਤ ਦੀ ਅਵਧੀ ਲਈ ਸੇਵਾ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਭਾਰਤੀ ਫੌਜ ਵਿੱਚ ਜੂਨੀਅਰ ਕਮਿਸ਼ਨਡ ਅਫਸਰਾਂ / ਹੋਰ ਰੈਂਕਾਂ ਅਤੇ ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਵਿੱਚ ਉਨ੍ਹਾਂ ਦੇ ਬਰਾਬਰ ਅਤੇ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਕੀਤੇ ਗੈਰ-ਲੜਾਕੂਆਂ ਦੇ ਮੌਜੂਦਾ ਨਿਯਮਾਂ ਅਤੇ ਸ਼ਰਤਾਂ ਦੁਆਰਾ ਨਿਯੰਤਰਿਤ ਕੀਤਾ ਜਾਵੇਗਾਜਿਵੇਂ ਕਿ ਸਮੇਂ-ਸਮੇਂ ਤੇ ਸੋਧਿਆ ਜਾਂਦਾ ਹੈ।

 

 ਇਹ ਸਕੀਮ ਹਥਿਆਰਬੰਦ ਬਲਾਂ ਵਿੱਚ ਯੁਵਾ ਅਤੇ ਅਨੁਭਵੀ ਪ੍ਰਸੋਨਲ ਦਰਮਿਆਨ ਵਧੀਆ ਸੰਤੁਲਨ ਨੂੰ ਯਕੀਨੀ ਬਣਾ ਕੇ ਬਹੁਤ ਜ਼ਿਆਦਾ ਯੁਵਾ ਅਤੇ ਟੈਕਨੀਕਲੀ ਨਿਪੁੰਨ ਯੁੱਧ ਲੜਨ ਵਾਲੀ ਫੋਰਸ ਦੀ ਸੁਵਿਧਾ ਪ੍ਰਦਾਨ ਕਰੇਗੀ।

 ਲਾਭ

•           ਹਥਿਆਰਬੰਦ ਬਲਾਂ ਦੀ ਭਰਤੀ ਨੀਤੀ ਵਿੱਚ ਇੱਕ ਪਰਿਵਰਤਨਕਾਰੀ ਸੁਧਾਰ।

•           ਨੌਜਵਾਨਾਂ ਲਈ ਦੇਸ਼ ਦੀ ਸੇਵਾ ਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਇੱਕ ਵਿਲੱਖਣ ਮੌਕਾ।

•           ਹਥਿਆਰਬੰਦ ਬਲਾਂ ਦੀ ਪ੍ਰੋਫਾਈਲ ਜਵਾਨ ਅਤੇ ਗਤੀਸ਼ੀਲ ਬਣੇਗੀ।

•           ਅਗਨੀਵੀਰਾਂ ਲਈ ਆਕਰਸ਼ਕ ਵਿੱਤੀ ਪੈਕੇਜ।

•           ਅਗਨੀਵੀਰਾਂ ਲਈ ਸਰਵੋਤਮ ਸੰਸਥਾਵਾਂ ਵਿੱਚ ਟ੍ਰੇਨਿੰਗ ਲੈਣ ਅਤੇ ਆਪਣੇ ਕੌਸ਼ਲ ਅਤੇ ਯੋਗਤਾਵਾਂ ਵਿੱਚ ਵਾਧਾ ਕਰਨ ਦਾ ਮੌਕਾ।

•           ਸਿਵਲ ਸੋਸਾਇਟੀ ਵਿੱਚ ਫੌਜੀ ਕਦਰਾਂ-ਕੀਮਤਾਂ ਵਾਲੇ ਚੰਗੀ ਤਰ੍ਹਾਂ ਅਨੁਸ਼ਾਸਿਤ ਅਤੇ ਕੌਸ਼ਲ ਸੰਪੰਨ ਨੌਜਵਾਨਾਂ ਦੀ ਉਪਲਬਧਤਾ।

•           ਸਮਾਜ ਵਿੱਚ ਪਰਤਣ ਵਾਲਿਆਂ ਲਈ ਪੁਨਰ-ਰੋਜ਼ਗਾਰ ਦੇ ਢੁਕਵੇਂ ਮੌਕੇ ਅਤੇ ਜੋ ਨੌਜਵਾਨਾਂ ਲਈ ਰੋਲ ਮਾਡਲ ਬਣ ਸਕਦੇ ਹਨ।

 

 

ਨਿਯਮ ਅਤੇ ਸ਼ਰਤਾਂ

 ਅਗਨੀਪਥ ਸਕੀਮ ਦੇ ਤਹਿਤਅਗਨੀਵੀਰਾਂ ਨੂੰ ਚਾਰ ਵਰ੍ਹਿਆਂ ਦੀ ਅਵਧੀ ਲਈ ਸਬੰਧਿਤ ਸੇਵਾ ਕਾਨੂੰਨਾਂ ਦੇ ਅਧੀਨ ਬਲਾਂ ਵਿੱਚ ਭਰਤੀ ਕੀਤਾ ਜਾਵੇਗਾ। ਉਹ ਆਰਮਡ ਫੋਰਸਿਜ਼ ਵਿੱਚ ਇੱਕ ਵੱਖਰਾ ਰੈਂਕ ਬਣਾਉਣਗੇਕਿਸੇ ਵੀ ਹੋਰ ਮੌਜੂਦਾ ਰੈਂਕ ਤੋਂ ਵੱਖਰਾ। ਚਾਰ ਸਾਲ ਦੀ ਸੇਵਾ ਪੂਰੀ ਹੋਣ 'ਤੇਆਰਮਡ ਫੋਰਸਿਜ਼ ਦੁਆਰਾ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਗਈਆਂ ਸੰਗਠਨਾਤਮਕ ਜ਼ਰੂਰਤਾਂ ਅਤੇ ਨੀਤੀਆਂ ਦੇ ਅਧਾਰ 'ਤੇਅਗਨੀਵੀਰਾਂ ਨੂੰ ਹਥਿਆਰਬੰਦ ਬਲਾਂ ਵਿੱਚ ਸਥਾਈ ਭਰਤੀ ਲਈ ਅਰਜ਼ੀ ਦੇਣ ਦਾ ਮੌਕਾ ਦਿੱਤਾ ਜਾਵੇਗਾ। ਇਨ੍ਹਾਂ ਅਰਜ਼ੀਆਂ ਨੂੰ ਉਨ੍ਹਾਂ ਦੀ ਚਾਰ-ਸਾਲ ਦੀ ਸ਼ਮੂਲੀਅਤ ਦੀ ਅਵਧੀ ਦੇ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਸਮੇਤ ਉਦੇਸ਼ ਮਾਪਦੰਡਾਂ ਦੇ ਅਧਾਰ 'ਤੇ ਕੇਂਦਰੀਕ੍ਰਿਤ ਤਰੀਕੇ ਨਾਲ ਵਿਚਾਰਿਆ ਜਾਵੇਗਾ ਅਤੇ ਅਗਨੀਵੀਰਾਂ ਦੇ ਹਰੇਕ ਵਿਸ਼ਿਸ਼ਟ ਬੈਚ ਦੇ 25% ਤੱਕਆਰਮਡ ਫੋਰਸਿਜ਼ ਦੇ ਨਿਯਮਿਤ ਕਾਡਰ ਵਿੱਚ ਭਰਤੀ ਕੀਤੇ ਜਾਣਗੇ। ਵਿਸਤ੍ਰਿਤ ਦਿਸ਼ਾ-ਨਿਰਦੇਸ਼ ਵੱਖਰੇ ਤੌਰ 'ਤੇ ਜਾਰੀ ਕੀਤੇ ਜਾਣਗੇ।

 

 ਇਨ੍ਹਾਂ ਤਿੰਨਾਂ ਸੇਵਾਵਾਂ ਲਈ ਮਾਨਤਾ ਪ੍ਰਾਪਤ ਟੈਕਨੀਕਲ ਇੰਸਟੀਟਿਊਟਸ ਜਿਵੇਂ ਕਿ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟਸ ਅਤੇ ਨੈਸ਼ਨਲ ਸਕਿੱਲ ਕੁਆਲੀਫੀਕੇਸ਼ਨਸ ਫਰੇਮਵਰਕ ਅਤੇ ਹੋਰਨਾਂ ਤੋਂ ਵਿਸ਼ੇਸ਼ ਰੈਲੀਆਂ ਅਤੇ ਕੈਂਪਸ ਇੰਟਰਵਿਊ ਦੇ ਨਾਲ ਇੱਕ ਔਨਲਾਈਨ ਕੇਂਦਰੀਕ੍ਰਿਤ ਪ੍ਰਣਾਲੀ ਰਾਹੀਂ ਭਰਤੀ ਕੀਤੀ ਜਾਵੇਗੀ। ਭਰਤੀ 'ਆਲ ਇੰਡੀਆ ਆਲ ਕਲਾਸਦੇ ਅਧਾਰ 'ਤੇ ਹੋਵੇਗੀ ਅਤੇ ਪਾਤਰਤਾ ਉਮਰ 17.5 ਤੋਂ 21 ਸਾਲ ਦੇ ਦਰਮਿਆਨ ਹੋਵੇਗੀ। ਅਗਨੀਵੀਰ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਨਿਰਧਾਰਿਤ ਮੈਡੀਕਲ ਯੋਗਤਾ ਸ਼ਰਤਾਂ ਨੂੰ ਪੂਰਾ ਕਰਨਗੇ ਜਿਵੇਂ ਕਿ ਸੰਬੰਧਿਤ ਸ਼੍ਰੇਣੀਆਂ/ਟਰੇਡਾਂ 'ਤੇ ਲਾਗੂ ਹੁੰਦਾ ਹੈ। ਅਗਨੀਵੀਰਾਂ ਲਈ ਵਿਭਿੰਨ ਸ਼੍ਰੇਣੀਆਂ ਵਿੱਚ ਭਰਤੀ ਲਈ ਵਿਦਿਅਕ ਯੋਗਤਾ ਬਿਨਾ ਕਿਸੇ ਬਦਲਾਅ ਦੇ ਜਾਰੀ ਰਹੇਗੀ।  {ਉਦਾਹਰਣ ਲਈ: ਜਨਰਲ ਡਿਊਟੀ (ਜੀਡੀ) ਸਿਪਾਹੀ ਵਿੱਚ ਦਾਖਲੇ ਲਈ ਵਿਦਿਅਕ ਯੋਗਤਾਜਮਾਤ 10 ਹੈ}

 *************

 

 ਡੀਐੱਸ


(Release ID: 1834439) Visitor Counter : 282