ਜਲ ਸ਼ਕਤੀ ਮੰਤਰਾਲਾ
azadi ka amrit mahotsav

ਜਲ ਸ਼ਕਤੀ ਮੰਤਰਾਲਾ ਕੱਲ੍ਹ ਡੈਮ ਸੇਫਟੀ ਐਕਟ, 2021 ਬਾਰੇ ਨੈਸ਼ਨਲ ਵਰਕਸ਼ਾਪ ਆਯੋਜਿਤ ਕਰੇਗਾ ਨੈਸ਼ਨਲ ਵਰਕਸ਼ਾਪ ਦਾ ਉਦੇਸ਼ ਇਸ ਐਕਟ ਦੇ ਪ੍ਰਾਵਧਾਨਾਂ ਬਾਰੇ ਸਾਰੇ ਹਿਤਧਾਰਕਾਂ ਨੂੰ ਸੰਵੇਦਨਸ਼ੀਲ ਬਣਾਉਣਾ ਤੇ ਡੈਮ ਸੁਰੱਖਿਆ ਸ਼ਾਸਨ ਬਾਰੇ ਵਿਚਾਰ-ਮੰਥਨ ਕਰਨਾ ਹੈ

Posted On: 15 JUN 2022 9:52AM by PIB Chandigarh

ਜਲ ਸੰਸਾਧਨ ਵਿਭਾਗ, ਆਰਡੀਐਂਡਜੀਆਰ, ਜਲ ਸ਼ਕਤੀ ਮੰਤਰਾਲਾ, ਭਾਰਤ ਸਰਕਾਰ ਦੇ ਤਤਵਾਧਾਨ ਵਿੱਚ ਕੇਂਦਰੀ ਜਲ ਆਯੋਗ 16 ਜੂਨ, 2022 ਨੂੰ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, 15 ਜਨਪਥ, ਨਵੀਂ ਦਿੱਲੀ ਵਿੱਚ ਦੇਸ਼ ਵਿੱਚ ਡੈਮ ਸੁਰੱਖਿਆ ਸ਼ਾਸਨ ਦੇ ਲਈ ਡੈਮ ਸੁਰੱਖਿਆ ਐਕਟ-2021 ਬਾਰੇ ਇੱਕ ਦਿਨਾਂ ਨੈਸ਼ਨਲ ਵਰਕਸ਼ਾਪ ਦਾ ਆਯੋਜਨ ਕਰ ਰਿਹਾ ਹੈ। ਨੈਸ਼ਨਲ ਵਰਕਸ਼ਾਪ ਦਾ ਉਦੇਸ਼ ਇਸ ਐਕਟ ਦੇ ਪ੍ਰਾਵਧਾਨਾਂ ਬਾਰੇ ਸਾਰੇ ਹਿਤਧਾਰਕਾਂ ਨੂੰ ਸੰਵੇਦਨਸ਼ੀਲ ਬਣਾਉਣਾ ਤੇ ਦੇਸ਼ ਵਿੱਚ ਡੈਮ ਸੁਰੱਖਿਆ ਸ਼ਾਸਨ ਬਾਰੇ ਵਿੱਚ ਵਿਚਾਰ-ਮੰਥਨ ਕਰਨਾ ਹੈ।

ਭਾਰਤ ਵਿੱਚ ਵਰਤਮਾਨ ਵਿੱਚ 5,334 ਵੱਡੇ ਡੈਮ ਮੌਜੂਦ ਹਨ, ਜਦਕਿ 411 ਹੋਰ ਵੱਡੇ ਡੈਮ ਨਿਰਮਾਣ ਦੇ ਵਿਭਿੰਨ ਪੜਾਵਾਂ ਵਿੱਚ ਹਨ। ਮਹਾਰਾਸ਼ਟਰ 2,394 ਡੈਮਾਂ ਦੇ ਨਾਲ ਪਹਿਲੇ ਸਥਾਨ ‘ਤੇ ਹੈ, ਜਦਕਿ ਮੱਧ ਪ੍ਰਦੇਸ਼ ਅਤੇ ਗੁਜਰਾਤ ਡੈਮਾਂ ਦੀ ਸੰਖਿਆ ਦੇ ਮਾਮਲੇ ਵਿੱਚ ਦੂਸਰੇ ਅਤੇ ਤੀਸਰੇ ਸਥਾਨ ‘ਤੇ ਹਨ। ਭਾਰਤ ਦੇ ਡੈਮਾਂ ਵਿੱਚ ਸਲਾਨਾ ਤੌਰ ‘ਤੇ ਲਗਭਗ 300 ਬਿਲੀਅਨ ਕਿਊਬਿਕ ਮੀਟਰ ਪਾਣੀ ਦਾ ਭੰਡਾਰਣ ਹੁੰਦਾ ਹੈ। ਇਹ ਡੈਮ ਬਹੁਤ ਪੁਰਾਣੇ ਹਨ। ਲਗਭਗ 80 ਪ੍ਰਤੀਸ਼ਤ ਡੈਮ 25 ਵਰ੍ਹੇ ਤੋਂ ਵੱਧ ਪੁਰਾਣੇ ਹਨ ਅਤੇ 227 ਤੋਂ ਵੱਧ ਡੈਮ ਤਾਂ 100 ਵਰ੍ਹੇ ਤੋਂ ਵੀ ਵੱਧ ਉਮਰ ਦੇ ਹਨ। ਇਨ੍ਹਾਂ ਡੈਮਾਂ ਦੀ ਉਮਰ ਵਧਣ ਅਤੇ ਡੈਮਾਂ ਦਾ ਰੱਖ-ਰਖਾਵ ਠੀਕ ਨਾ ਹੋਣ ਨਾਲ ਡੈਮਾਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

ਡੈਮ ਸੇਫਟੀ ਐਕਟ-2021 ਸੰਸਦ ਦੁਆਰਾ ਲਾਗੂ ਕੀਤਾ ਗਿਆ ਸੀ ਅਤੇ ਇਹ 30 ਦਸੰਬਰ, 2021 ਤੋਂ ਲਾਗੂ ਹੋ ਗਿਆ ਸੀ। ਇਸ ਐਕਟ ਦਾ ਉਦੇਸ਼ ਡੈਮ ਦੀਆਂ ਨਕਾਮੀ ਨਾਲ ਸੰਬੰਧਿਤ ਆਪਦਾਵਾਂ ਦੀ ਰੋਕਥਾਮ ਅਤੇ ਇਨ੍ਹਾਂ ਦੇ ਸੁਰੱਖਿਅਤ ਕੰਮਕਾਜ ਨੂੰ ਸੁਨਿਸ਼ਚਿਤ ਕਰਨ ਤੇ ਇੱਕ ਸੰਸਥਾਗਤ ਤੰਤਰ ਉਪਲਬਧ ਕਰਵਾਉਣ ਦੇ ਲਈ ਨਿਰਦਿਸ਼ਟ ਡੈਮ ਦੀ ਨਿਗਰਾਨੀ, ਨਿਰੀਖਣ, ਸੰਚਾਲਨ ਅਤੇ ਰੱਖ-ਰਖਾਵ ਸੁਨਿਸ਼ਚਿਤ ਕਰਨਾ ਹੈ।

ਐਕਟ ਦੇ ਪ੍ਰਾਵਧਾਨਾਂ ਦੇ ਅਨੁਸਾਰ, ਕੇਂਦਰ ਸਰਕਾਰ ਨੇ ਇੱਕ ਸਮਾਨ ਡੈਮ ਸੇਫਟੀ ਸੁਰੱਖਿਆ ਨੀਤੀਆਂ, ਪ੍ਰੋਟੋਕੋਲ ਅਤੇ ਪ੍ਰਕਿਰਿਆਵਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਦੇ ਲਈ ਕੇਂਦਰੀ ਜਲ ਆਯੋਗ (ਸੀਡਬਲਿਊਸੀ) ਦੇ ਚੇਅਰਮੈਨ ਦੀ ਚੇਅਰਮੈਨਸ਼ਿਪ ਵਿੱਚ ਨੈਸ਼ਨਲ ਕਮੇਟੀ ਔਨ ਡੈਮ ਸੇਫਟੀ (ਐੱਨਸੀਡੀਐੱਸ) ਦੇ ਗਠਨ ਨੂੰ ਪਹਿਲਾਂ ਹੀ ਨੋਟੀਫਾਈ ਕਰ ਦਿੱਤਾ ਹੈ। ਇਸ ਦੇ ਇਲਾਵਾ, ਨੈਸ਼ਨਲ ਡੈਮ ਸੇਫਟੀ ਅਥਾਰਿਟੀ (ਐੱਨਡੀਐੱਸਏ) ਨੂੰ ਵੀ ਡੈਮ ਸੁਰੱਖਿਆ ਨੀਤੀਆਂ ਅਤੇ ਮਾਨਕਾਂ ਦੇ ਰਾਸ਼ਟਰਵਿਆਪੀ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਇੱਕ ਰੈਗੂਲੇਟਿੰਗ ਸੰਸਥਾ ਦੇ ਰੂਪ ਵਿੱਚ ਕੰਮ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਹੈ।

ਇਹ ਐਕਟ ਮੌਜੂਦਾ ਤੇ ਜਲਵਾਯੂ ਪਰਿਵਰਤਨ ਜਿਹੇ ਨਵੇਂ ਮੁੱਦਿਆਂ ਦੇ ਤਹਿਤ ਮਹੱਤਵਪੂਰਨ ਡੈਮ ਸੁਰੱਖਿਆ ਮਾਮਲਿਆਂ ਦਾ ਵਿਆਪਕ ਤੌਰ ‘ਤੇ ਨਿਪਟਾਨ ਕਰਦਾ ਹੈ। ਇਸ ਦੇ ਪ੍ਰਮੁੱਖ ਪ੍ਰਾਵਧਾਨਾਂ ਵਿੱਚ ਡੈਮਾਂ ਦਾ ਨਿਯਮਿਤ ਨਿਰੀਖਣ, ਡੈਮਾਂ ਦਾ ਜੋਖਿਮ ਵਰਗੀਕਰਣ; ਐਮਰਜੰਸੀ ਐਕਸ਼ਨ ਪਲਾਨ; ਇੱਕ ਸੁਤੰਤਰ ਪੈਨਲ ਦੁਆਰਾ ਵਿਆਪਕ ਡੈਮ ਸੁਰੱਖਿਆ ਸਮੀਖਿਆ; ਡੈਮਾਂ ਦੀ ਸਮੇਂ ‘ਤੇ ਮੁਰੰਮਤ ਅਤੇ ਰੱਖ-ਰਖਾਵ ਦੇ ਲਈ ਧਨ; ਓਪਰੇਸ਼ਨ ਅਤੇ ਮੇਨਟੇਨੈਂਸ ਮੈਨੂਅਲ; ਘਟਨਾਵਾਂ ਅਤੇ ਨਾਕਾਮੀਆਂ ਦਾ ਰਿਕਾਰਡ: ਜੋਖਿਮ ਮੁਲਾਂਕਣ ਸਟਡੀ; ਜਲ-ਮੌਸਮ ਵਿਗਿਆਨ ਅਤੇ ਸੀਸਮੋਲੋਜੀਕਲ ਨੈਟਵਰਕ ਸਹਿਤ ਡੈਮ ਉਪਕਰਣ; ਏਜੰਸੀਆਂ ਦੀ ਮਾਨਤਾ; ਆਕਸਮਿਕ ਜਾਂ ਐਮਰਜੰਸੀ ਫਲੱਡ ਵਾਰਨਿੰਗ ਪ੍ਰਣਾਲੀ ਅਤੇ ਅਪਰਾਧ ਤੇ ਦੰਡ ਜਿਹੇ ਪ੍ਰਾਵਧਾਨ ਸ਼ਾਮਲ ਹਨ।

ਇਸ ਵਰਕਸ਼ਾਪ ਵਿੱਚ ਮੰਤਰੀ/ਨੀਤੀ-ਨਿਰਮਾਤਾ, ਜਲ ਸ਼ਕਤੀ ਮੰਤਰਾਲਾ, ਕੇਂਦਰ/ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਟੈਕਨੋਕ੍ਰੈਟਸ ਕੇਂਦਰੀ ਜਲ ਆਯੋਗ, ਅਕਾਦਮੀਆਂ, ਜਨਤਕ ਉਪਕ੍ਰਮਾਂ, ਪ੍ਰਾਈਵੇਟ ਖੇਤਰ ਅਤੇ ਡੈਮ ਮਾਲਕਾਂ ਦੇ ਨਾਲ-ਨਾਲ ਡੈਮ ਅਤੇ ਡੈਮ ਸੁਰੱਖਿਆ ਸ਼ਾਸਨ ਨਾਲ ਜੁੜੇ ਸਾਰੇ ਲੋਕ ਸ਼ਾਮਲ ਹੋਣਗੇ।

****

ਬੀਵਾਈ


(Release ID: 1834289) Visitor Counter : 155