ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਕੈਬਨਿਟ ਨੇ ਅਹਿਮਦਾਬਾਦ ਦੇ ਧੋਲੇਰਾ ਵਿਖੇ ਨਿਊ ਗ੍ਰੀਨਫੀਲਡ ਏਅਰਪੋਰਟ ਦੇ ਵਿਕਾਸ ਨੂੰ ਪ੍ਰਵਾਨਗੀ ਦਿੱਤੀ

Posted On: 14 JUN 2022 4:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਦੀ ਕਮੇਟੀ ਨੇ ਧੋਲੇਰਾ, ਗੁਜਰਾਤ ਵਿਖੇ ਨਿਊ ਗ੍ਰੀਨਫੀਲਡ ਹਵਾਈ ਅੱਡੇ ਦੇ ਪਹਿਲੇ ਪੜਾਅ ਦੇ ਵਿਕਾਸ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਅਨੁਮਾਨਿਤ ਲਾਗਤ 1305 ਕਰੋੜਰੁਪਏ ਹੈ।ਇਸਨੂੰ ਪ੍ਰੋਜੈਕਟ ਨੂੰ 48 ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ।

ਇਹ ਪ੍ਰੋਜੈਕਟ ਧੋਲੇਰਾ ਇੰਟਰਨੈਸ਼ਨਲ ਏਅਰਪੋਰਟ ਕੰਪਨੀ ਲਿਮਟਿਡ (ਡੀਆਈਏਸੀਐੱਲ) ਦੁਆਰਾ ਲਾਗੂ ਕੀਤਾ ਜਾ ਰਿਹਾ ਹੈ, ਜੋ ਕਿ ਇੱਕ ਜੋਆਇੰਟ ਵੈਂਚਰ ਕੰਪਨੀ ਹੈ ਜਿਸ ਵਿੱਚ ਏਅਰਪੋਰਟ ਅਥਾਰਟੀ ਆਵ੍ ਇੰਡੀਆ (ਏਏਆਈ), ਗੁਜਰਾਤ ਸਰਕਾਰ ਅਤੇ ਨੈਸ਼ਨਲ ਇੰਡਸਟ੍ਰੀਅਲ ਕੌਰੀਡੋਰ ਡਿਵੈਲਪਮੈਂਟ ਐਂਡ ਇੰਪਲੀਮੈਂਟੇਸ਼ਨ ਟ੍ਰਸਟ (ਐੱਨਆਈਸੀਡੀਆਈਟੀ) ਸ਼ਾਮਲ ਹਨ। ਇਨ੍ਹਾਂ ਦੀ ਇਕੁਈਟੀ ਦਾ ਅਨੁਪਾਤ 51:33:16 ਹੈ

ਧੋਲੇਰਾ ਹਵਾਈ ਅੱਡਾ ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ (ਡੀਐੱਸਆਈਆਰ) ਤੋਂ ਯਾਤਰੀ ਅਤੇ ਕਾਰਗੋ ਟ੍ਰੈਫਿਕ ਪ੍ਰਾਪਤ ਕਰਨ ਲਈ ਬਣਾਇਆ ਗਿਆ ਹੈ ਅਤੇ ਉਦਯੋਗਿਕ ਖੇਤਰ ਦੀ ਸੇਵਾ ਕਰਨ ਲਈ ਇਸ ਦੀ ਇੱਕ ਪ੍ਰਮੁੱਖ ਕਾਰਗੋ ਹੱਬ ਬਣਨ ਦੀ ਉਮੀਦ ਹੈ। ਇਹ ਹਵਾਈ ਅੱਡਾ ਨੇੜਲੇ ਖੇਤਰ ਦੀਆਂ ਲੋੜਾਂ ਨੂੰ ਵੀ ਪੂਰਾ ਕਰੇਗਾ ਅਤੇ ਅਹਿਮਦਾਬਾਦ ਲਈ ਦੂਜੇ ਹਵਾਈ ਅੱਡੇ ਵਜੋਂ ਵੀ ਕੰਮ ਕਰੇਗਾ।

ਧੋਲੇਰਾ ਵਿਖੇ ਨਿਊ ਗ੍ਰੀਨਫੀਲਡ ਹਵਾਈ ਅੱਡਾ ਅਹਿਮਦਾਬਾਦ ਹਵਾਈ ਅੱਡੇ ਤੋਂ 80 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਹਵਾਈ ਅੱਡੇ ਨੂੰ ਸਾਲ 2025-26 ਤੋਂ ਸ਼ੁਰੂ ਕਰਨ ਦੀ ਯੋਜਨਾ ਹੈ ਅਤੇ ਸ਼ੁਰੂਆਤੀ ਯਾਤਰੀ ਟ੍ਰੈਫਿਕ ਪ੍ਰਤੀ ਸਾਲ 3 ਲੱਖ ਯਾਤਰੀ ਹੋਣ ਦਾ ਅਨੁਮਾਨ ਹੈ, ਜੋ ਕਿ 20 ਸਾਲਾਂ ਦੀ ਮਿਆਦ ਵਿੱਚ ਵਧ ਕੇ 23 ਲੱਖ ਹੋਣ ਦੀ ਉਮੀਦ ਹੈ। ਸਾਲ 2025-26 ਤੋਂ 20,000 ਟਨ ਸਾਲਾਨਾ ਕਾਰਗੋ ਟ੍ਰੈਫਿਕ ਦਾ ਵੀ ਅਨੁਮਾਨ ਹੈ, ਜੋ ਕਿ 20 ਸਾਲਾਂ ਦੀ ਮਿਆਦ ਵਿੱਚ ਵਧ ਕੇ 2,73,000 ਟਨ ਹੋ ਜਾਵੇਗਾ।

****

ਡੀਐੱਸ(Release ID: 1834074) Visitor Counter : 143