ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਿਊਜ਼ੀਅਮ ਹਰ ਨਾਗਰਿਕ ਵਿੱਚ ਗੌਰਵ ਦਾ ਸੰਚਾਰ ਕਰਦਾ ਹੈ


ਸ਼੍ਰੀ ਨਾਇਡੂ ਨੇ ਕਿਹਾ, ਇਹ ਅਜਾਇਬ ਘਰ ਗਰੀਬੀ ਨਾਲ ਲੜਾਈ ਦੀ ਯਾਤਰਾ, ਅਨਪੜ੍ਹਤਾ ਤੋਂ ਲੈ ਕੇ ਪੁਲਾੜ ਖੋਜ ਵਿੱਚ ਨਵੀਆਂ ਉਚਾਈਆਂ ਤੱਕ ਪਹੁੰਚਣ ਤੱਕ ਦਾ ਵਿਆਪਕ ਅਨੁਭਵ ਪ੍ਰਦਾਨ ਕਰਦਾ ਹੈ



ਅੱਜ ਪ੍ਰਧਾਨ ਮੰਤਰੀ ਮਿਊਜ਼ੀਅਮ ਵਿੱਚ 90 ਮਿੰਟ ਬਿਤਾਏ

Posted On: 13 JUN 2022 3:40PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਅਜਾਇਬ ਘਰ (ਪ੍ਰਧਾਨਮੰਤਰੀ ਸੰਘਰਹਾਲਿਆ) ਆਜ਼ਾਦੀ ਦੇ ਬਾਅਦ, ਦੇਸ਼ ਦੀ ਸਫ਼ਲ ਲੋਕਤੰਤਰੀ ਯਾਤਰਾ ਅਤੇ ਇਸ ਦੇ ਸਮਾਜਿਕ-ਆਰਥਿਕ ਪਰਿਵਰਤਨ ਦਾ ਇੱਕ ਸ਼ਾਨਦਾਰ ਅਨੁਭਵ ਪੇਸ਼ ਕਰਕੇ ਰਾਸ਼ਟਰ ਲਈ ਹਰ ਨਾਗਰਿਕ ਵਿੱਚ ਗੌਰਵ ਦਾ ਸੰਚਾਰ ਕਰਦਾ ਹੈ।

 

ਸ਼੍ਰੀ ਵੈਂਕਈਆ ਨਾਇਡੂ ਨੇ, ਆਪਣੀ ਪਤਨੀ ਸ਼੍ਰੀਮਤੀ ਊਸ਼ਾ ਨਾਇਡੂ ਦੇ ਨਾਲ, ਅੱਜ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ (ਐੱਨਐੱਮਐੱਮਐੱਲ) ਵਿੱਚ ਸਥਿਤ ਪ੍ਰਧਾਨ ਮੰਤਰੀ ਸੰਘਰਹਾਲਿਆ ਦਾ ਦੌਰਾ ਕੀਤਾ ਅਤੇ ਭਾਰਤ ਦੀ ਵਰਤਮਾਨ ਤੱਕ ਦੀ ਯਾਤਰਾ 'ਤੇ ਆਡੀਓ-ਵਿਜ਼ੂਅਲ ਪੇਸ਼ਕਾਰੀਆਂ ਦੇ ਵਿਭਿੰਨ ਹਿੱਸਿਆਂ ਨੂੰ ਉਤਸੁਕਤਾ ਨਾਲ ਦੇਖਦੇ ਹੋਏ 90 ਮਿੰਟ ਬਿਤਾਏ।

 

https://static.pib.gov.in/WriteReadData/userfiles/image/image001YRY9.jpg

 

https://static.pib.gov.in/WriteReadData/userfiles/image/image002BWV7.jpg

 

https://static.pib.gov.in/WriteReadData/userfiles/image/image003IOUC.jpg

 

https://static.pib.gov.in/WriteReadData/userfiles/image/image004OMXF.jpg

 

https://static.pib.gov.in/WriteReadData/userfiles/image/image005I3GB.jpg

 

https://static.pib.gov.in/WriteReadData/userfiles/image/image006C43T.jpg

 

https://static.pib.gov.in/WriteReadData/userfiles/image/image007PS3C.jpg

https://static.pib.gov.in/WriteReadData/userfiles/image/image00832WZ.jpg

 

https://static.pib.gov.in/WriteReadData/userfiles/image/image009K496.jpg

 

https://static.pib.gov.in/WriteReadData/userfiles/image/image010JLIR.jpg

 

https://static.pib.gov.in/WriteReadData/userfiles/image/image011Q0MA.jpg

 

https://static.pib.gov.in/WriteReadData/userfiles/image/image012OXRR.jpg

 

https://static.pib.gov.in/WriteReadData/userfiles/image/image01393HV.jpg

 

https://static.pib.gov.in/WriteReadData/userfiles/image/image014Z0QF.jpg

 

https://static.pib.gov.in/WriteReadData/userfiles/image/image015BMZM.jpg

 

ਉਪ ਰਾਸ਼ਟਰਪਤੀ ਅੱਜ ਆਪਣੀ ਪਤਨੀ ਨਾਲ ਪ੍ਰਧਾਨ ਮੰਤਰੀ ਸੰਘਰਹਾਲਿਆ ਦਾ ਦੌਰਾ ਕਰਦੇ ਹੋਏ।

 

ਵਿਜ਼ਿਟਰਜ਼ ਬੁੱਕ ਵਿੱਚ ਆਪਣੀਆਂ ਟਿੱਪਣੀਆਂ ਲਿਖਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ; "ਅਜਾਇਬ ਘਰ ਸਾਡੀ ਰਾਸ਼ਟਰੀ ਲੀਡਰਸ਼ਿਪ ਵਿੱਚ ਵਿਵਿਧਤਾ ਦਾ ਪ੍ਰਦਰਸ਼ਨ ਅਤੇ ਸਨਮਾਨ ਕਰਦਾ ਹੈ ਅਤੇ ਇਸ ਤਰ੍ਹਾਂ ਸਮਾਵੇਸ਼ ਦਾ ਸੰਦੇਸ਼ ਦਿੰਦਾ ਹੈ, ਜੋ ਕਿ ਸਾਡੇ ਜਿਹੇ ਜੀਵੰਤ ਲੋਕਤੰਤਰ ਲਈ ਬਹੁਤ ਜ਼ਰੂਰੀ ਹੈ।

ਇਹ ਪ੍ਰਦਰਸ਼ਨੀ ਸਾਡੇ ਦੇਸ਼ ਨੂੰ ਗਰੀਬੀ ਅਤੇ ਅਨਪੜ੍ਹਤਾ ਨਾਲ ਲੜਨ ਤੋਂ ਲੈ ਕੇ ਪੁਲਾੜ ਖੋਜ ਵਿੱਚ ਨਵੀਆਂ ਉਚਾਈਆਂ ਤੱਕ ਲੈ ਜਾਣ ਦੇ ਵਿਸ਼ਾਲ ਅਨੁਭਵ ਰਾਹੀਂ ਹਰੇਕ ਨਾਗਰਿਕ ਨੂੰ ਪ੍ਰੇਰਿਤ ਕਰੇਗੀ।"

ਸ਼੍ਰੀ ਨ੍ਰਿਪੇਂਦਰ ਮਿਸ਼ਰਾ, ਕਾਰਜਕਾਰੀ ਪ੍ਰੀਸ਼ਦ, ਐੱਨਐੱਮਐੱਮਐੱਲ ਦੇ ਚੇਅਰਮੈਨ ਅਤੇ ਡਾ. ਏ. ਸੂਰਿਆ ਪ੍ਰਕਾਸ਼, ਕਾਰਜਕਾਰੀ ਪ੍ਰੀਸ਼ਦ, ਐੱਨਐੱਮਐੱਮਐੱਲ ਦੇ ਵਾਈਸ ਚੇਅਰਮੈਨ ਨੇ ਪ੍ਰਧਾਨ ਮੰਤਰੀ ਅਜਾਇਬ ਘਰ ਦੇ ਵਿਭਿੰਨ ਕੰਪੋਨੈਂਟਸ ਬਾਰੇ ਜਾਣਕਾਰੀ ਦਿੱਤੀ ਅਤੇ ਸ਼੍ਰੀ ਵੈਂਕਈਆ ਨਾਇਡੂ ਦੇ ਕੁਝ ਸੁਆਲਾਂ ਦੇ ਜਵਾਬ ਦਿੱਤੇ।

ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਸੈਲਾਨੀਆਂ ਨੂੰ ਆਧੁਨਿਕ, ਟੈਕਨੋਲੋਜੀ ਅਧਾਰਿਤ ਅਜਾਇਬ ਘਰ ਦੀ ਪੇਸ਼ਕਸ਼ ਦਾ ਉੱਚ ਅਨੁਭਵ "ਰਾਸ਼ਟਰ ਪ੍ਰਤੀ ਉਨ੍ਹਾਂ ਦੇ ਗੌਰਵ ਨੂੰ ਵਧਾਉਣਾ ਯਕੀਨੀ ਬਣਾਉਂਦਾ ਹੈ ਅਤੇ ਕੌਮਾਂ ਦੇ ਸਮੂਹ ਵਿੱਚ ਸਿਖਰ 'ਤੇ ਪਹੁੰਚਣ ਲਈ ਆਉਣ ਵਾਲੇ ਵਰ੍ਹਿਆਂ ਵਿੱਚ ਰਾਸ਼ਟਰ ਦੁਆਰਾ ਚੁੱਕੇ ਜਾਣ ਵਾਲੇ ਵੱਡੇ ਕਦਮਾਂ ਲਈ ਉਨ੍ਹਾਂ ਨੂੰ ਤਿਆਰ ਕਰਦਾ ਹੈ।"

ਸ਼੍ਰੀ ਨਾਇਡੂ ਨੇ ਇੱਕ ਫੇਸਬੁੱਕ ਪੋਸਟ ਵਿੱਚ ਸੰਗ੍ਰਿਹਾਲਿਆ ਵਿੱਚ ਆਪਣੇ ਤਜ਼ਰਬੇ ਦਾ ਜ਼ਿਕਰ ਕੀਤਾ ਅਤੇ ਹਰ ਨਾਗਰਿਕ ਨੂੰ ਪ੍ਰੇਰਨਾ ਲੈਣ ਅਤੇ ਗੌਰਵ ਨਾਲ ਸੰਚਾਰਿਤ ਹੋਣ ਲਈ ਇਸ ਨੂੰ ਦੇਖਣ ਦੀ ਤਾਕੀਦ ਕੀਤੀ।

 

ਇੱਥੇ ਫੇਸਬੁੱਕ ਲਿੰਕ 'ਤੇ ਕਲਿੱਕ ਕਰੋ:- https://m.facebook.com/story.php?story_fbid=340884731548091&id=100068797016931

 

 

ਉਪ ਰਾਸ਼ਟਰਪਤੀ ਵਿਸ਼ੇਸ਼ ਤੌਰ 'ਤੇ ਭਾਰਤ ਦੇ ਭਵਿੱਖ 'ਤੇ ਸਿਮੂਲੇਟਿਡ ਹੈਲੀਕੌਪਟਰ ਦੀ ਸਵਾਰੀ ਤੋਂ ਬਹੁਤ ਰੋਮਾਂਚਿਤ ਸਨ, ਜਿਸ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਰਾਸ਼ਟਰੀ ਰਾਜਮਾਰਗਾਂ, ਲੰਬੇ ਪੁਲਾਂ ਅਤੇ ਸੁਰੰਗਾਂ, ਸਮਾਰਟ ਸ਼ਹਿਰਾਂ ਅਤੇ ਹੋਰ ਨਵੇਂ ਪ੍ਰੋਜੈਕਟਾਂ ਜਿਹੇ ਵਿਭਿੰਨ ਮੈਗਾ ਬੁਨਿਆਦੀ ਢਾਂਚੇ ਦੇ ਚਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦੇ ਵੇਰਵੇ ਨੂੰ ਸ਼ਾਮਲ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਅਜਾਇਬ ਘਰ ਆਜ਼ਾਦੀ ਤੋਂ ਪਹਿਲਾਂ ਦੀਆਂ ਪ੍ਰਮੁੱਖ ਘਟਨਾਵਾਂ, 18ਵੀਂ ਸਦੀ ਦੇ ਮੱਧ ਵਿੱਚ ਦੇਸ਼ ਦੀ ਸਮ੍ਰਿਧੀ ਅਤੇ ਬਾਅਦ ਵਿੱਚ ਬ੍ਰਿਟਿਸ਼ ਵਿਰਾਸਤ, ਸੰਵਿਧਾਨ ਦੇ ਨਿਰਮਾਣ, ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤੱਕ 14 ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਦੌਰਾਨ ਪੇਸ਼ ਆਈਆਂ ਚੁਣੌਤੀਆਂ ਅਤੇ ਪ੍ਰਾਪਤੀਆਂ ਦੇ ਲੇਖਾ-ਜੋਖਾ ਪੇਸ਼ ਕਰਦਾ ਹੈ।

 

ਇਸ ਮਿਊਜ਼ੀਅਮ ਨੂੰ ਇਸ ਵਰ੍ਹੇ 14 ਅਪ੍ਰੈਲ ਨੂੰ ਲੋਕਾਂ ਲਈ ਖੋਲ੍ਹਿਆ ਗਿਆ ਸੀ। ਸ਼੍ਰੀ ਨ੍ਰਿਪੇਂਦਰ ਮਿਸ਼ਰਾ, ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੀ ਕਾਰਜਕਾਰੀ ਪ੍ਰੀਸ਼ਦ ਦੇ ਚੇਅਰਪਰਸਨ, ਸ਼੍ਰੀ ਏ ਸੂਰਿਆ ਪ੍ਰਕਾਸ਼, ਉਪ-ਚੇਅਰਮੈਨ, ਐਗਜ਼ੀਕਿਊਟਿਵ ਕੌਂਸਲ, ਐੱਨਐੱਮਐੱਮਐੱਲ, ਸ਼੍ਰੀ ਆਈਵੀ ਸੁਬਾਰਾਓ, ਉਪ ਰਾਸ਼ਟਰਪਤੀ ਦੇ ਸਕੱਤਰ, ਸ਼੍ਰੀ ਸੰਜੀਵ ਨੰਦਨ ਸਹਾਏ, ਡਾਇਰੈਕਟਰ, ਐੱਨਐੱਮਐੱਮਐੱਲ, ਸੁਸ਼੍ਰੀ ਗੌਰੀ ਕ੍ਰਿਸ਼ਨਨ, ਚੀਫ ਕਿਊਰੇਟਰ, ਪ੍ਰਧਾਨ ਮੰਤਰੀ ਸੰਘਰਹਾਲਿਆ ਅਤੇ ਹੋਰ ਪਤਵੰਤੇ ਇਸ ਦੌਰੇ ਦੌਰਾਨ ਮੌਜੂਦ ਸਨ।

 

***********

 

ਐੱਮਐੱਸ/ਆਰਕੇ/ਐੱਨਐੱਸ/ਡੀਪੀ


(Release ID: 1833894) Visitor Counter : 153