ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਭਾਰਤੀ ਹਾਕੀ 2028 ਓਲੰਪਿਕਸ ਵਿੱਚ ਸਰਵਸ੍ਰੇਸ਼ਠ ਗੌਰਵ ਪ੍ਰਾਪਤ ਕਰਨ ਵੱਲ ਵਧ ਰਹੀ ਹੈ, ਹਾਈ ਪਰਫਾਰਮੈਂਸ ਡਾਇਰੈਕਟਰ ਡੇਵਿਡ ਜੌਹਨ ਨੇ ਭਵਿੱਖਬਾਣੀ ਕੀਤੀ

Posted On: 10 JUN 2022 1:39PM by PIB Chandigarh

 ਭਾਰਤ ਦੇ ਸਾਬਕਾ ਹਾਈ ਪਰਫਾਰਮੈਂਸ ਡਾਇਰੈਕਟਰ ਡੇਵਿਡ ਜੌਹਨ ਨੇ ਭਰੋਸਾ ਜਤਾਇਆ ਹੈ ਕਿ ਭਾਰਤੀ ਹਾਕੀ ਟੀਮ 2028 ਓਲੰਪਿਕਸ ਵਿੱਚ ਆਪਣੇ ਸਿਖਰ 'ਤੇ ਪਹੁੰਚ ਜਾਵੇਗੀ ਅਤੇ ਕਈ ਵਰ੍ਹਿਆਂ ਬਾਅਦ ਸੋਨ ਤਗਮਾ ਜਿੱਤਣ ਲਈ ਸਰਵੋਤਮ ਪ੍ਰਦਰਸ਼ਨ ਕਰੇਗੀ।

 

 ਭਾਰਤੀ ਟੀਮ ਵਿੱਚ ਸਾਡੇ ਮੌਜੂਦਾ ਜੂਨੀਅਰ ਵਿਸ਼ਵ ਕੱਪ ਦੇ ਜ਼ਿਆਦਾਤਰ ਖਿਡਾਰੀ 2024 ਅਤੇ 2028 ਦੀਆਂ ਖੇਡਾਂ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਉਸ ਸਮੇਂ ਤੱਕ ਕਰੀਬ 300 ਅੰਤਰਰਾਸ਼ਟਰੀ ਮੈਚ ਖੇਡੇ ਹੋਣਗੇ ਅਤੇ ਹਰ ਇੱਕ ਦੀ ਉਮਰ ਤਕਰੀਬਨ 30 ਸਾਲ ਹੋਵੇਗੀ। ਡੇਵਿਡ ਜੌਹਨ ਨੇ ਖੇਲੋ ਇੰਡੀਆ ਯੂਥ ਗੇਮਸ ਦੇ ਮੈਚ ਦੇ ਸਾਈਡਲਾਈਨਸ 'ਤੇ ਗੱਲਬਾਤ ਕਰਦਿਆਂ ਕਿਹਾ ਕਿ, ਟੀਮ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਨਾਲ ਨਜਿੱਠਣ ਦਾ ਸਹੀ ਅਨੁਭਵ ਹੋਵੇਗਾ।

 

 ਹਾਲ ਹੀ ਵਿੱਚ ਹੋਈਆਂ ਟੋਕੀਓ ਖੇਡਾਂ ਵਿੱਚ ਪੁਰਸ਼ਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਮਹਿਲਾਵਾਂ ਨੇ ਬਹਾਦਰੀ ਨਾਲ ਪ੍ਰਦਰਸ਼ਨ ਕਰਦੇ ਹੋਏ ਚੌਥਾ ਸਥਾਨ ਹਾਸਲ ਕਰਨ ਦੇ ਨਾਲ ਭਾਰਤੀ ਹਾਕੀ ਨੇ ਦਿਲ ਨੂੰ ਛੂਹ ਲੈਣ ਵਾਲੇ ਪੁਨਰ-ਉਭਾਰ ਦੇ ਸੰਕੇਤ ਦਿਖਾਏ ਹਨ। 

 

 ਡੇਵਿਡ ਨੇ ਚੇਤਾਵਨੀ ਦਿੱਤੀ, “ਇਹ ਭਾਰਤ ਲਈ ਰੋਮਾਂਚਕ ਸਮਾਂ ਹੈ ਪਰ ਜਰਮਨੀ, ਆਸਟਰੇਲੀਆ, ਬੈਲਜੀਅਮ ਅਤੇ ਹਾਲੈਂਡ ਸਮੇਤ ਕਈ ਟੀਮਾਂ ਵੀ ਬਿਹਤਰ ਹੋ ਰਹੀਆਂ ਹਨ।

 

 ਅਸਤੀਫਾ ਦੇਣ ਤੋਂ ਪਹਿਲਾਂ ਕਈ ਵਰ੍ਹਿਆਂ ਤੱਕ ਟੀਮ ਇੰਡੀਆ ਦੇ ਨਾਲ ਰਹੇ ਹਾਈ-ਪ੍ਰਫਾਰਮੈਂਸ ਡਾਇਰੈਕਟਰ ਡੇਵਿਡ, ਹੁਣ ਓਡੀਸ਼ਾ ਦੇ ਹਾਕੀ ਡਾਇਰੈਕਟਰ ਵਜੋਂ ਦੇਸ਼ ਵਿੱਚ ਵਾਪਸ ਆ ਗਏ ਹਨ। ਉਹ ਆਪਣੀ ਜ਼ਿੰਮੇਵਾਰੀ ਨੂੰ ਲੈ ਕੇ ਉਤਸ਼ਾਹਿਤ ਹਨ, ਖਾਸ ਤੌਰ 'ਤੇ ਕਿਉਂਕਿ ਉਨ੍ਹਾਂ ਨੂੰ ਰਾਜ ਦੇ ਖੇਡ ਪ੍ਰੇਮੀ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਪੂਰਾ ਸਮਰਥਨ ਪ੍ਰਾਪਤ ਹੈ। 

 

 ਡੇਵਿਡ ਨੇ ਕਿਹਾ ਕਿ ਇਹ ਇੱਕ ਚੁਣੌਤੀਪੂਰਨ ਭੂਮਿਕਾ ਹੈ। ਪਰ ਜੇਕਰ ਓਡੀਸ਼ਾ ਮਜ਼ਬੂਤ ​​ਹੁੰਦਾ ਹੈ, ਤਾਂ ਭਾਰਤੀ ਹਾਕੀ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਬਿਹਤਰ ਹੋ ਜਾਂਦੀਆਂ ਹਨ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਟੀਚਾ ਅਤੇ ਫੋਕਸ ਆਪਣੀ ਟੀਮ ਨੂੰ ਦੇਸ਼ ਵਿੱਚ ਨੰਬਰ 1 ਬਣਾਉਣਾ ਹੈ।

 

 ਇਸ ਲਕਸ਼ ਦੀ ਪ੍ਰਾਪਤੀ ਲਈ, ਓਡੀਸ਼ਾ ਪਹਿਲਾਂ ਹੀ ਹਾਕੀ ਲਈ 20 ਹੋਰ ਸਿੰਥੈਟਿਕ ਮੈਦਾਨਾਂ ਦਾ ਨਿਰਮਾਣ ਕਰ ਰਿਹਾ ਹੈ, ਖਾਸ ਤੌਰ 'ਤੇ ਰਾਜ ਦੇ ਸਭ ਤੋਂ ਅੰਦਰੂਨੀ ਖੇਤਰਾਂ ਵਿੱਚ ਜਿੱਥੇ ਕੁਦਰਤੀ ਪ੍ਰਤਿਭਾ ਦੀ ਭਰਪੂਰਤਾ ਦੇ ਨਾਲ, ਅਤਿ ਗਰੀਬੀ ਸਹਿ-ਮੌਜੂਦ ਹੈ।

 

 ਉਨ੍ਹਾਂ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ "ਜਲਦੀ ਹੀ, ਸਾਡੇ ਬੱਚੇ ਜ਼ਮੀਨੀ ਪੱਧਰ ਤੋਂ ਹੀ ਘਾਹ 'ਤੇ ਨਹੀਂ ਬਲਕਿ ਸਿੰਥੈਟਿਕ ਟਰਫ 'ਤੇ ਖੇਡਣਗੇ।" ਉਨ੍ਹਾਂ ਨੇ ਇਸ ਧਾਰਣਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਭਾਰਤੀ ਹਾਕੀ ਲਈ ਇਹੀ ਇੱਕੋ ਇੱਕ ਰਸਤਾ ਹੈ।

 

 “ਸਾਡਾ ਅਗਲਾ ਕਦਮ ਇਨ੍ਹਾਂ ਵਿੱਚੋਂ ਹਰੇਕ ਨਵੇਂ ਮੈਦਾਨ ਵਿੱਚ ਚੰਗੇ ਕੋਚ ਲਗਾਉਣਾ ਹੈ ਤਾਂ ਜੋ ਹਰ ਕੋਈ ਜ਼ਮੀਨੀ ਪੱਧਰ 'ਤੇ ਹੀ ਵਧੀਆ ਕੋਚਿੰਗ ਪ੍ਰਾਪਤ ਕਰ ਸਕੇ।  8 ਸਾਲਾਂ ਵਿੱਚ, ਤੁਸੀਂ ਹਾਕੀ ਵਿੱਚ ਇੱਕ ਵੱਖਰਾ ਓਡੀਸ਼ਾ ਦੇਖੋਗੇ, ਅਤੇ ਉਮੀਦ ਹੈ ਕਿ ਇੱਕ ਵੱਖਰਾ ਭਾਰਤ।"

 

 ਬਹੁਤ ਹੀ ਸਤਿਕਾਰਤ ਆਸਟਰੇਲੀਅਨ ਨੇ ਭਾਰਤੀਆਂ ਦੇ ਡਰਿਬਲਿੰਗ ਸਕਿੱਲ 'ਤੇ ਹੈਰਾਨੀ ਪ੍ਰਗਟ ਕੀਤੀ ਪਰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਦੁਬਾਰਾ ਵਿਸ਼ਵ ਸ਼ਕਤੀ ਬਣਨ ਲਈ ਉਸ ਨੂੰ ਕੁਰਬਾਨ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਮੈਚ ਦੇ ਤੇਜ਼ ਪ੍ਰਵਾਹ ਵੱਲ ਇਸ਼ਾਰਾ ਕਰਦਿਆਂ ਕਿਹਾ “ਆਪਣੇ ਵਿਰੋਧੀਆਂ ਨੂੰ ਡਰਿਬਲ ਕਰਕੇ ਪਿੱਛੇ ਛੱਡਣ ਦੀ ਕੋਸ਼ਿਸ਼ ਨਾ ਕਰੋ। ਆਧੁਨਿਕ ਹਾਕੀ 3ਡੀ ਅਤੇ ਏਰੀਅਲ ਸਕਿੱਲਸ ਨਾਲ ਸਬੰਧਿਤ ਹੈ। ਖੁਸ਼ਕਿਸਮਤੀ ਨਾਲ, ਇਨ੍ਹਾਂ ਨੌਜਵਾਨਾਂ ਨੇ ਇਨ੍ਹਾਂ ਸਕਿੱਲਸ ਨੂੰ ਗ੍ਰਹਿਣ ਕਰ ਲਿਆ ਹੈ।”

 

 ਡੇਵਿਡ, ਜੋ ਕਿ ਸਹਿਜ ਦਿੱਖ ਰਹੇ ਸਨ ਨੇ ਕਿਹਾ “ਸਾਡੇ ਖਿਡਾਰੀ ਤੇਜ਼ ਹਨ ਅਤੇ ਹਮਲਾ ਕਰਨ ਵਿੱਚ ਨਿਪੁੰਨ ਹਨ ਪਰ ਉਹ ਵਿਰੋਧੀ ‘ਡੀ’ ਵਿੱਚ ਗੇਂਦ ਗੁਆ ਦਿੰਦੇ ਹਨ ਕਿਉਂਕਿ ਉਹ ਡਿਫੈਂਡਰਾਂ ਦੇ ਬਹੁਤ ਨੇੜੇ ਭੱਜਦੇ ਹਨ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਸ ਨਾਲ ਦੂਸਰੀ ਧਿਰ ਨੂੰ ਵਿਨਾਸ਼ਕਾਰੀ ਪ੍ਰਭਾਵ ਨਾਲ ਜਵਾਬੀ ਹਮਲਾ ਕਰਨ ਦਾ ਮੌਕਾ ਮਿਲ ਜਾਂਦਾ ਹੈ।”

 

 ਓਡੀਸ਼ਾ ਦੇ ਲੜਕਿਆਂ ਨੇ ਕੇਆਈਵਾਈਜੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ ਅਤੇ ਉਨ੍ਹਾਂ ਦੀਆਂ ਲੜਕੀਆਂ ਦਾ ਫਾਈਨਲ ਵਿੱਚ ਹਰਿਆਣਾ ਨਾਲ ਮੁਕਾਬਲਾ ਹੋਣਾ ਨਿਸ਼ਚਿਤ ਹੋ ਗਿਆ ਹੈ।

 

 

 ***********

 

ਐੱਨਬੀ/ਓਏ



(Release ID: 1833054) Visitor Counter : 116