ਪੁਲਾੜ ਵਿਭਾਗ
ਕੈਬਨਿਟ ਨੇ ਭਾਰਤ ਸਰਕਾਰ ਤੋਂ ਨਿਊ ਸਪੇਸ ਇੰਡੀਆ ਲਿਮਿਟਿਡ (ਐੱਨਐੱਸਆਈਐੱਲ) ਨੂੰ 10 ਇਨ-ਆਰਬਿਟ ਕਮਿਊਨੀਕੇਸ਼ਨ ਸੈਟੇਲਾਈਟਸ ਦੇ ਤਬਾਦਲੇ ਨੂੰ ਪ੍ਰਵਾਨਗੀ ਦਿੱਤੀ
Posted On:
08 JUN 2022 4:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਸਰਕਾਰ ਤੋਂ ਨਿਊ ਸਪੇਸ ਇੰਡੀਆ ਲਿਮਿਟਿਡ (ਐੱਨਐੱਸਆਈਐੱਲ) ਨੂੰ 10 ਇਨ-ਆਰਬਿਟ ਕਮਿਊਨੀਕੇਸ਼ਨ ਸੈਟੇਲਾਈਟਸ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਿਊ ਸਪੇਸ ਇੰਡੀਆ ਲਿਮਿਟਿਡ (ਐੱਨਐੱਸਆਈਐੱਲ) ਪੁਲਾੜ ਵਿਭਾਗ ਦੇ ਪ੍ਰਬੰਧਕੀ ਨਿਯੰਤਰਣ ਅਧੀਨ ਭਾਰਤ ਸਰਕਾਰ ਦੀ ਪੂਰੀ ਮਲਕੀਅਤ ਵਾਲੀ ਸਰਕਾਰੀ ਕੰਪਨੀ ਹੈ।
ਕੇਂਦਰੀ ਕੈਬਨਿਟ ਨੇ ਐੱਨਐੱਸਆਈਐੱਲ ਦੀ ਅਧਿਕਾਰਤ ਸ਼ੇਅਰ ਪੂੰਜੀ ਨੂੰ 1000 ਕਰੋੜ ਰੁਪਏ ਤੋਂ ਵਧਾ ਕੇ 7500 ਕਰੋੜ ਰੁਪਏ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਐੱਨਐੱਸਆਈਐੱਲ ਨੂੰ ਇਨ੍ਹਾਂ ਸੰਪਤੀਆਂ ਦਾ ਤਬਾਦਲਾ ਕੰਪਨੀ ਨੂੰ ਕੈਪੀਟਲ ਇੰਟੈਂਸਿਵ ਪ੍ਰੋਗਰਾਮਾਂ/ਪ੍ਰੋਜੈਕਟਾਂ ਨੂੰ ਸਾਕਾਰ ਕਰਨ ਲਈ ਲੋੜੀਂਦੀ ਵਿੱਤੀ ਖੁਦਮੁਖਤਿਆਰੀ ਪ੍ਰਦਾਨ ਕਰੇਗਾ ਅਤੇ ਇਸ ਤਰ੍ਹਾਂ ਅਰਥ ਵਿਵਸਥਾ ਦੇ ਹੋਰ ਖੇਤਰਾਂ ਲਈ ਵੱਡੀਆਂ ਰੋਜ਼ਗਾਰ ਸੰਭਾਵਨਾਵਾਂ ਅਤੇ ਟੈਕਨੋਲੋਜੀ ਸਪਿਨ-ਆਵ੍ ਦੀ ਪੇਸ਼ਕਸ਼ ਕਰੇਗਾ। ਇਸ ਮਨਜ਼ੂਰੀ ਨਾਲ ਪੁਲਾੜ ਖੇਤਰ ਵਿੱਚ ਘਰੇਲੂ ਆਰਥਿਕ ਗਤੀਵਿਧੀ ਸ਼ੁਰੂ ਹੋਣ ਅਤੇ ਵਿਸ਼ਵ ਪੁਲਾੜ ਬਾਜ਼ਾਰ ਵਿੱਚ ਭਾਰਤ ਦੀ ਹਿੱਸੇਦਾਰੀ ਵਧਣ ਦੀ ਉਮੀਦ ਹੈ।
ਪੁਲਾੜ ਖੇਤਰ ਦੇ ਸੁਧਾਰਾਂ ਨੇ ਐੱਨਐੱਸਆਈਐੱਲਨੂੰ ਐਂਡ-ਟੂ-ਐਂਡ ਵਪਾਰਕ ਪੁਲਾੜ ਗਤੀਵਿਧੀਆਂ ਨੂੰ ਸ਼ੁਰੂ ਕਰਨ ਅਤੇ ਇੱਕ ਪੂਰੀ ਤਰ੍ਹਾਂ ਦੇ ਸੈਟੇਲਾਈਟ ਓਪਰੇਟਰ ਵਜੋਂ ਆਰਜ਼ੀ ਤੌਰ ’ਤੇ ਕੰਮ ਕਰਨ ਦਾ ਹੁਕਮ ਦਿੱਤਾ ਹੈ। ਐੱਨਐੱਸਆਈਐੱਲ ਇੱਕ ਸਿੰਗਲ-ਵਿੰਡੋ ਓਪਰੇਟਰ ਦੇ ਤੌਰ ’ਤੇ ਕੰਮ ਕਰਨ ਨਾਲ ਸਪੇਸ ਖੇਤਰ ਵਿੱਚ ਕਾਰੋਬਾਰ ਕਰਨ ਦੀ ਸੌਖ ਨੂੰ ਵੀ ਸੁਵਿਧਾ ਪ੍ਰਦਾਨ ਕਰੇਗਾ। ਐੱਨਐੱਸਆਈਐੱਲਬੋਰਡ ਨੂੰ ਹੁਣ ਸੈਟੇਲਾਈਟ ਕਮਿਊਨੀਕੇਸ਼ਨ ਸੈਕਟਰ ਵਿੱਚ ਮਾਰਕੀਟ ਗਤੀਸ਼ੀਲਤਾ ਅਤੇ ਗਲੋਬਲ ਰੁਝਾਨਾਂ ਦੇ ਅਨੁਸਾਰ ਟਰਾਂਸਪੌਂਡਰਾਂ ਦੀ ਕੀਮਤ ਨਿਰਧਾਰਤ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। ਐੱਨਐੱਸਆਈਐੱਲ ਆਪਣੀਆਂ ਅੰਦਰੂਨੀ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਮਰੱਥਾ ਪ੍ਰਦਾਨ ਕਰਨ ਅਤੇ ਨਿਰਧਾਰਤ ਕਰਨ ਲਈ ਵੀ ਅਧਿਕਾਰਤ ਹੈ।
************
ਡੀਐੱਸ
(Release ID: 1832586)
Visitor Counter : 135