ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ 105 ਘੰਟੇ ਅਤੇ 33 ਮਿੰਟ ਵਿੱਚ ਐੱਨਐੱਚ53 ‘ਤੇ ਇੱਕ ਹੀ ਲੇਨ ਵਿੱਚ 75 ਕਿਲੋਮੀਟਰ ਬਿਟੁਮਿਨਸ ਕੰਕ੍ਰੀਟ ਬਿਛਾਉਣ ਵਿੱਚ ਐੱਨਐੱਚਏਆਈ ਦੇ ਬਣਾਏ ਗਏ ਨਵੇਂ ਗਿਨੀਜ ਵਰਲਡ ਰਿਕਾਰਡ ਦੀ ਘੋਸ਼ਣਾ ਕੀਤੀ
Posted On:
08 JUN 2022 12:06PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ 105 ਘੰਟੇ ਅਤੇ 33 ਮਿੰਟ ਵਿੱਚ ਐੱਨਐੱਚ53 ‘ਤੇ ਇੱਕ ਹੀ ਲੇਨ ਵਿੱਚ 75 ਕਿਲੋਮੀਟਰ ਬਿਟੁਮਿਨਸ ਕੰਕ੍ਰੀਟ ਬਿਛਾਉਣ ਵਿੱਚ ਨੈਸ਼ਨਲ ਹਾਈਵੇਅਜ ਅਥਾਰਟੀ ਆਵ੍ ਇੰਡੀਆ (ਐੱਨਐੱਚਏਆਈ) ਦੇ ਬਣਾਏ ਗਏ ਨਵੇਂ ਗਿਨੀਜ ਵਰਲਡ ਰਿਕਾਰਡ ਦੀ ਅੱਜ ਘੋਸ਼ਣਾ ਕੀਤੀ। ਇੱਕ ਵੀਡੀਓ ਸੰਦੇਸ਼ ਵਿੱਚ ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਘੋਸ਼ਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਐੱਨਐੱਚਏਆਈ ਨੇ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ।
ਜਿਸ ਨੂੰ ਗਿਨੀਜ ਵਰਲਡ ਰਿਕਾਰਡਸ ਨੇ ਪ੍ਰਮਾਣਿਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਅਕੋਲਾ ਜ਼ਿਲ੍ਹਿਆਂ ਦਰਮਿਆਨ ਐੱਨਐੱਚ 53 竢‘ਤੇ ਇੱਕ ਲੇਨ ਵਿੱਚ 105 ਘੰਟੇ 33 ਮਿੰਟ ਵਿੱਚ 75 ਕਿਲੋਮੀਟਰ ਬਿਟੁਮਿਨਸ ਕੰਕ੍ਰੀਟ ਬਿਛਾਉਣ ਦਾ ਰਿਕਾਰਡ ਬਣਾਇਆ ਗਿਆ ਹੈ। 75 ਕਿਲੋਮੀਟਰ ਸਿੰਗਲ ਲੇਨ ਨਿਰੰਤਰ ਬਿਟੁਮਿਨਸ ਕੰਕ੍ਰੀਟ ਰੋਡ ਦੀ ਕੁੱਲ ਲੰਬਾਈ, 37.5 ਕਿਲੋਮੀਟਰ ਟੂ-ਲੇਨ ਪੱਕੀ ਸ਼ੋਲਡਰ ਰੋਡ ਦੇ ਬਰਾਬਰ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕੰਮ 3 ਜੂਨ 2022 ਨੂੰ ਸਵੇਰੇ 7.27 ਵਜੇ ਸ਼ੁਰੂ ਹੋਇਆ ਅਤੇ 7 ਜੂਨ 2022 ਨੂੰ ਸ਼ਾਮ 5 ਵਜੇ ਪੂਰਾ ਹੋਇਆ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਵਿੱਚ 2,070 ਮੀਟ੍ਰਿਕ ਟਨ ਬਿਟੁਮੇਨ ਤੋਂ ਯੁਕਤ 36,634 ਮੀਟ੍ਰਿਕ ਟਨ ਬਿਟੁਮਿਨਸ ਮਿਸ਼ਰਣ ਦਾ ਉਪਯੋਗ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਸੁਤੰਤਰ ਸਲਾਹਕਾਰਾਂ ਦੀ ਇੱਕ ਟੀਮ ਸਹਿਤ 720 ਕਰਮਚਾਰੀਆਂ ਨੇ ਦਿਨ-ਰਾਤ ਕੰਮ ਕੀਤਾ।
ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਤੋਂ ਪਹਿਲੇ, ਸਭ ਤੋਂ ਲੰਬੇ 25.275 ਕਿਲੋਮੀਟਰ ਸੜਕ ਲਈ ਲਗਾਤਾਰ ਬਿਟੁਮਿਨਸ ਬਿਛਾਉਣ ਦਾ ਗਿਨੀਜ ਵਰਲਡ ਰਿਕਾਰਡ ਸੀ ਜਿਸ ਨੂੰ ਫਰਵਰੀ 2019 ਵਿੱਚ ਦੋਹਾ, ਕਤਰ ਵਿੱਚ ਹਾਸਿਲ ਕੀਤਾ ਗਿਆ ਸੀ। ਇਸ ਕਾਰਜ ਨੂੰ ਪੂਰਾ ਹੋਣ ਵਿੱਚ 10 ਦਿਨ ਲੱਗੇ ਸਨ।
ਕੇਂਦਰੀ ਮੰਤਰੀ ਸ਼੍ਰੀ ਗਡਕਰੀ ਨੇ ਕਿਹਾ ਕਿ ਅਮਰਾਵਤੀ ਤੋਂ ਅਲੌਕਾ ਸੈਕਟਰ ਐੱਨਐੱਚ 53 ਦਾ ਹਿੱਸਾ ਹੈ ਇਹ ਇੱਕ ਮਹੱਤਵਪੂਰਨ ਗਲਿਆਰਾ ਹੈ ਜੋ ਕੋਲਕਾਤਾ, ਰਾਏਪੁਰ, ਨਾਗਪੁਰ ਅਤੇ ਸੂਰਤ ਜਿਹੇ ਪ੍ਰਮੁੱਖ ਸ਼ਹਿਰਾਂ ਨੂੰ ਜੋੜਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦ ਇਹ ਪੂਰਾ ਹੋ ਜਾਵੇਗਾ ਤਾਂ ਇਹ ਸੈਕਟਰ ਇਸ ਮਾਰਗ ਤੇ ਆਵਾਜਾਈ ਅਤੇ ਮਾਲ ਦੀ ਆਵਾਜਾਈ ਨੂੰ ਅਸਾਨ ਬਣਾਉਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਏਗਾ।
ਸ਼੍ਰੀ ਗਡਕਰੀ ਨੇ ਐੱਨਐੱਚਏਆਈ ਅਤੇ ਰਾਜਪਥ ਇੰਫ੍ਰਾਕੌਨ ਪ੍ਰਾਈਵੇਟ ਲਿਮਿਟਿਡ ਦੇ ਸਾਰੇ ਇੰਜੀਨੀਅਰਾਂ, ਠੇਕੇਦਾਰਾਂ, ਸਲਾਹਕਾਰਾਂ, ਅਤੇ ਵਰਕਰਾਂ ਨੂੰ ਪ੍ਰੋਜੈਕਟ ਦੇ ਕੁਸ਼ਲ ਲਾਗੂਕਰਣ ਲਈ , ਜਿਨ੍ਹਾਂ ਨੇ ਇਸ ਵਿਸ਼ਵ ਰਿਕਾਰਡ ਨੂੰ ਸਫਲਤਾਪੂਵਰਕ ਹਾਸਲ ਕਰਨ ਮਦਦ ਕੀਤੀ ਹੈ ਉਨ੍ਹਾਂ ਨੇ ਵਧਾਈ ਦਿੱਤੀ।
****************
ਐੱਮਜੇਪੀਐੱਸ
(Release ID: 1832420)
Visitor Counter : 215