ਜਹਾਜ਼ਰਾਨੀ ਮੰਤਰਾਲਾ

ਸਰਕਾਰ ਨੇ ਅੱਠ ਸਾਲ ਪੂਰੇ ਹੋਣ ‘ਤੇ ਡੀਡੀ ਨਿਊਜ਼ ਕਨਕਲੇਵ


ਕਨਕਲੇਵ ਦੇ ਦੂਜੇ ਦਿਨ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਹਿੱਸਾ ਲਿਆ

ਬੀਤੇ ਅੱਠ ਸਾਲ ਵਿੱਚ ਆਯੁਸ਼ ਦੀ ਰੂਪਰੇਖਾ ਵਿੱਚ ਵਿਸਤਾਰ ਹੋਇਆ ਹੈ ਅਤੇ ਇਸ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਵਿਸ਼ਵਾਸ ਵਧਿਆ ਹੈ: ਸ਼੍ਰੀ ਸਰਬਾਨੰਦ ਸੋਨੋਵਾਲ

ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਗਤੀਸ਼ਕਤੀ ਦੇ ਤਹਿਤ ਮੰਤਰਾਲੇ ਦੇ ਤਾਲਮੇਲ ਨਜਰੀਏ ਦੀ ਸਰਾਹਨਾ ਕੀਤੀ

Posted On: 07 JUN 2022 2:51PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਅੱਠ ਸਾਲ ਪੂਰੇ ਹੋਣ ‘ਤੇ ਡੀਡੀ ਨਿਊਜ਼ 3 ਤੋਂ 11 ਜੂਨ, 2022 ਦੇ ਦੌਰਾਨ ਇੱਕ ਹਫਤੇ ਤੱਕ ਚਲਣ ਵਾਲੇ ਨਿਊਜ਼ ਕਨਕਲੇਵ  ਦਾ ਆਯੋਜਨ ਕਰ ਰਿਹਾ ਹੈ, ਜਿਸ ਦਾ ਸਿਰਲੇਖ ‘ਅੱਠ ਸਾਲ ਮੋਦੀ ਸਰਕਾਰ: ਸੁਪਨੇ ਕਿੰਨੇ ਹੋਏ ਸਾਕਾਰ ’ ਹੈ। ਇਸ ਕਨਕਲੇਵ ਦੇ ਦੂਜੇ ਦਿਨ 4 ਜੂਨ 2022 ਨੂੰ ਕੇਂਦਰੀ ਪੋਰਟ, ਟ੍ਰਾਂਸਪੋਰਟ ਅਤੇ ਜਲਮਾਰਗ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਹਿੱਸਾ ਲਿਆ।

ਆਪਣੇ ਇੰਟਰਵਿਊ ਦੇ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦ੍ਰਿਸ਼ਟੀ ਹੈ ਜਿਸ ਵਿੱਚ ਆਯੁਸ਼ ਨੂੰ ਨਾ ਸਿਰਫ ਭਾਰਤ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਵਿਸ਼ਵਾਸ ਅਤੇ ਮਨਜ਼ੂਰ ਮਿਲੀ ਹੈ। ਉਹ, ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫਾਰ ਟ੍ਰੇਡੀਸ਼ਨਲ ਮੈਡੀਸਿਨ ਦੀ ਸਥਾਪਨਾ ਦੇ ਨਾਲ-ਨਾਲ ਭਾਰਤ ਨੇ ਪਾਰੰਪਰਿਕ ਮੈਡੀਕਲ ਦੇ ਵਿਕਾਸ ਲਈ ਸਾਰੇ ਦੇਸ਼ਾਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹਮੇਸ਼ਾ ਯੋਗ ਦਾ ‘ਵਿਸ਼ਵਗੁਰੂ’ ਰਿਹਾ ਹੈ ਅਤੇ 25 ਕਰੋੜ ਤੋਂ ਅਧਿਕ ਲੋਕਾਂ ਦੀ ਭਾਗੀਦਾਰੀ ਦੇ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਯੋਜਨਾ ਹੈ।

ਪੋਰਟ ਟ੍ਰਾਂਸਪੋਰਟ ਅਤੇ ਜਲਮਾਰਗ ਖੇਤਰ ਵਿੱਚ ਪੋਰਟ ਦੇ ਆਧੁਨਿਕੀਕਰਣ ਅਤੇ ਪੀਐੱਮ ਗਤੀ ਸ਼ਕਤੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਲਈ ਕੁਸ਼ਲਤਾ ਅਤੇ ਸਮਰੱਥਾ ਦੋਨਾਂ ਦੇ ਮਾਮਲੇ ਵਿੱਚ ਆਪਣੇ ਬੰਦਰਗਾਹਾਂ ਦੀ ਮੁਕਾਬਲੇਬਾਜ਼ੀ ਨੂੰ ਹੁਲਾਰਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੀ ਉਨ੍ਹਾਂ ਸਰਕਾਰਾਂ ਦੁਆਰਾ ਉੱਤਰ ਪੂਰਬ ਦੀ ਉਮੀਦ ਨੂੰ ਦੂਰ ਕਰਨ ਲਈ ਪ੍ਰਤੀਬੱਧ ਹੈ ਜਿਨ੍ਹਾਂ ਨੇ ਨਿਹਿਤ ਹਿੱਤਾ ਨੂੰ ਲੈਕੇ ਅਸ਼ਾਂਤੀ ਪੈਦਾ ਕਰਨ ਨੂੰ ਪ੍ਰੋਤਸਾਹਤ ਦਿੱਤਾ।

ਪੂਰਾ ਇੰਟਰਵਿਊ ਦੇਖੋ: https://youtu.be/PFtxu_yZs7I

********

ਐੱਮਜੇਪੀਐੱਸ



(Release ID: 1832116) Visitor Counter : 115