ਬਿਜਲੀ ਮੰਤਰਾਲਾ
ਨਵਿਆਉਣਯੋਗ ਊਰਜਾ ਨੂੰ ਹੁਲਾਰਾ ਦੇਣ ਲਈ ਹਰਿਤ ਊਰਜਾ ਖੁੱਲ੍ਹੀ ਪਹੁੰਚ ਦੇ ਰਾਹੀਂ ਇੱਕ ਹੋਰ ਵੱਡਾ ਸੁਧਾਰ
ਵਣਜ ਅਤੇ ਉਦਯੌਗਿਕ ਉਪਭੋਗਤਾਵਾਂ ਨੂੰ ਹਰਿਤ ਊਰਜਾ ਅਪਣਾਉਣ ਵਿੱਚ ਸਮਰੱਥ ਬਣਾਉਂਦਾ ਹੈ
ਉਪਭੋਗਤਾ ਡਿਸਕੌਮ ਨਾਲ ਹਰਿਤ ਬਿਜਲੀ ਦੀ ਮੰਗ ਕਰ ਸਕਦੇ ਹਨ
2030 ਤੱਕ 500 ਗੀਗਾਵਾਟ ਨੌਨ-ਫੋਸਿਲ ਈਂਧਨ ਪ੍ਰਾਪਤ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਵਿੱਚ ਯੋਗਦਾਨ ਕਰਨ ਲਈ ਹਰ ਇੱਕ ਉਪਭੋਗਤਾ ਹੁਣ ਹਿਤਧਾਰਕ ਬਣ ਗਿਆ ਹੈ
Posted On:
07 JUN 2022 4:36PM by PIB Chandigarh
6 ਜੂਨ, 2022 ਨੂੰ ਸਾਡੇ ਮਹੱਤਵਆਕਾਂਖੀ ਨਵਿਆਉਣਯੋਗ ਊਰਜਾ ਪ੍ਰੋਗਰਾਮਾਂ ਵਿੱਚ ਹੋਰ ਅਧਿਕ ਤੇਜ਼ੀ ਲਿਆਉਣ ਅਤੇ ਸਾਰੀਆਂ ਲਈ ਸਸਤੀ, ਭਰੋਸੇਯੋਗ , ਟਿਕਾਊ ਅਤੇ ਹਰਿਤ ਊਰਜਾ ਤੱਕ ਪਹੁੰਚ ਸੁਨਿਸ਼ਚਿਤ ਕਰਨ ਦੇ ਸਿਖਰ ਟੀਚੇ ਦੇ ਨਾਲ ਹਰਿਤ ਊਰਜਾ ਖੁੱਲ੍ਹੀ ਪਹੁੰਚ ਨਿਯਮ-2022 ਨੂੰ ਨੋਟੀਫਾਇਡ ਕੀਤਾ ਗਿਆ ।
ਇਨ੍ਹਾਂ ਨਿਯਮਾਂ ਨੂੰ ਵੇਸਟ-ਟੁ-ਐਨਰਜੀ ਪਲਾਟਾਂ ਤੋਂ ਊਰਜਾ ਸਹਿਤ ਹਰਿਤ ਊਰਜਾ ਦੇ ਉਤਪਾਦਨ, ਖਰੀਦ ਅਤੇ ਖਪਤ ਨੂੰ ਹੁਲਾਰਾ ਦੇਣ ਲਈ ਨੋਟੀਫਾਇਡ ਕੀਤਾ ਗਿਆ ਹੈ।
ਇਹ ਨੋਟੀਫਾਈਡ ਨਿਯਮ, ਹਰਿਤ ਊਰਜਾ ਦੀ ਖੁੱਲ੍ਹੀ ਪਹੁੰਚ ਲਈ ਪ੍ਰਕਿਰਿਆ ਨੂੰ ਸਰਲ ਬਣਾਉਂਦੇ ਹਨ। ਇਹ ਹਰਿਤ ਖੁੱਲ੍ਹੀ ਪਹੁੰਚ (ਓਏ), ਯੂਨੀਫਾਰਮ ਬੈਂਕਿੰਗ, ਵਣਜ ਅਤੇ ਉਦਯੌਗਿਕ ਉਪਭੋਗਤਾਵਾਂ ਦੀ ਨਵਿਆਉਣਯੋਗ ਊਰਜਾ ਦੀ ਸਵੈ-ਇੱਛਕ ਖਰੀਦ ਤੇ ਖੁੱਲ੍ਹੀ ਪਹੁੰਚ ਸ਼ੁਲਕਾਂ ਦੀ ਲਾਗੂ ਹੋਣ ਆਦਿ ਦਾ ਤੇਜ਼ੀ ਨਾਲ ਪ੍ਰਵਾਨਗੀ ਨੂੰ ਸਮਰੱਥ ਕਰੇਗਾ।
ਵਣਜ ਅਤੇ ਉਦਯੌਗਿਕ ਉਪਭੋਗਤਾ ਨੂੰ ਸਵੈਇਛਕ ਰੂਪ ਤੋਂ ਹਰਿਤ ਬਿਜਲੀ ਖਰੀਦਣ ਦੀ ਅਨੁਮਤੀ ਹੋਵੇਗੀ।
ਕੈਪਟਿਵ ਉਪਭੋਗਤਾ ਬਿਨਾ ਕਿਸੇ ਨਿਊਨਤਮ ਸੀਮਾ ਦੇ ਹਰਿਤ ਖੁੱਲ੍ਹੀ ਪਹੁੰਚ ਦੇ ਤਹਿਤ ਬਿਜਲੀ ਪ੍ਰਾਪਤ ਕਰ ਸਕਦੇ ਹਨ।
ਇਸ ਦੇ ਇਲਾਵਾ ਡਿਸਕੌਮ ਉਪਭੋਗਤਾ ਉਨ੍ਹਾਂ ਵਿੱਚ ਹਰਿਤ ਬਿਜਲੀ ਦੀ ਸਪਲਾਈ ਦੀ ਮੰਗ ਕਰ ਸਕਦੇ ਹਨ।
ਇਨ੍ਹਾਂ ਨਿਯਮਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਨਿਮਨਲਿਖਤ ਹਨ:
-
ਕਿਸੇ ਵੀ ਉਪਭੋਗਤਾ ਨੂੰ ਹਰਿਤ ਖੁੱਲ੍ਹੀ ਪਹੁੰਚ ਦੀ ਅਨੁਮਤੀ ਹੈ। ਨਾਲ ਹੀ, ਛੋਟੇ ਉਪਭੋਗਤਾਵਾਂ ਨੂੰ ਵੀ ਖੁੱਲ੍ਹੀ ਪਹੁੰਚ ਦੇ ਰਾਹੀਂ ਨਵਿਆਉਣਯੋਗ ਊਰਜਾ ਨੂੰ ਖਰੀਦਣ ਵਿੱਚ ਸਮਰੱਥ ਬਣਾਉਣ ਲਈ ਹਰਿਤ ਊਰਜਾ ਲਈ ਖੁੱਲ੍ਹੀ ਪਹੁੰਚ ਲੈਣ-ਦੇਣ ਦੀ ਸੀਮਾ 1 ਮੈਗਾਵਾਟ ਤੋਂ ਘਟਾਕੇ 100 ਕਿਲੋਵਾਟ ਕਰ ਦਿੱਤੀ ਗਈ ਹੈ।
-
ਹਰਿਤ ਊਰਜਾ ਖੁੱਲ੍ਹੀ ਪਹੁੰਚ ਵਾਲੇ ਉਪਭੋਗਤਾਵਾਂ ‘ਤੇ ਲਗਾਏ ਜਾਣ ਵਾਲੇ ਓਪਨ ਐਕਸੇਸ ਸ਼ੁਲਕ ‘ਤੇ ਨਿਸ਼ਚਿਤਤਾ ਪ੍ਰਦਾਨ ਕੀਤੀ ਗਈ ਹੈ। ਇਨ੍ਹਾਂ ਵਿੱਚ ਟ੍ਰਾਂਸਮਿਸ਼ਨ ਸ਼ੁਲਕ, ਵਹੀਲਿੰਗ ਸ਼ੁਲਕ, ਕ੍ਰਾਸ-ਸਬਸਿਡੀ ਸਰਚਾਰਜ ਅਤੇ ਅਤਿਰਕਿਤ ਸ਼ੁਲਕ ਸ਼ਾਮਲ ਹਨ। ਕ੍ਰਾਸ-ਸਬਸਿਡੀ ਸੈੱਸ ਵਧਾਉਣ ਦੇ ਨਾਲ-ਨਾਲ ਅਤਿਰਿਕਤ ਸਰਚਾਰਜ ਨੂੰ ਹਟਾਉਣ ਤੋਂ ਨਾ ਕੇਵਲ ਉਪਭੋਗਤਾਵਾਂ ਨੂੰ ਹਰਿਤ ਊਰਜਾ ਨੂੰ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ ਬਲਕਿ ਉਨ੍ਹਾਂ ਮੁੱਦਿਆ ‘ਤੇ ਵੀ ਗੱਲ ਕੀਤੀ ਗਈ ਹੈ, ਜਿਨ੍ਹਾਂ ਨੇ ਭਾਰਤ ਵਿੱਚ ਖੁੱਲ੍ਹੀ ਪਹੁੰਚ ਦੇ ਵਿਕਾਸ ਵਿੱਚ ਰੁਕਾਵਟ ਉਤਪੰਨ ਕੀਤੀ ਹੈ।
-
ਖੁੱਲ੍ਹੀ ਪਹੁੰਚ ਲਈ ਬਿਨੈਕਾਰ ਦੀ ਸਵੀਕ੍ਰਿਤੀ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਅਪਣਾਈ ਗਈ ਹੈ। ਇਸ ਦੇ ਤਹਿਤ 15 ਦਿਨਾਂ ਦੇ ਅੰਤਰ ਸਵੀਕ੍ਰਿਤੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਹੋਰ ਇਸ ਨੂੰ ਤਕਨੀਕੀ ਜ਼ਰੂਰਤਾ ਨੂੰ ਪੂਰਾ ਕੀਤੇ ਜਾਣ ਦੇ ਅਧੀਨ ਪ੍ਰਵਾਨ ਮੰਨਿਆ ਜਾਵੇਗਾ। ਇਹ ਇੱਕ ਰਾਸ਼ਟਰੀ ਪੋਰਟਲ ਦੇ ਜ਼ਰੀਏ ਹੋਵੇਗਾ।
-
ਹਰਿਤ ਟੈਰਿਫ ਦਾ ਨਿਰਧਾਰਣ: ਹਰਿਤ ਊਰਜਾ ਲਈ ਟੈਰਿਫ ਸੰਬੰਧਿਤ ਆਯੋਗ ਦੁਆਰਾ ਅਲਗ ਤੋਂ ਨਿਰਧਾਰਿਤ ਕੀਤਾ ਜਾਵੇਗਾ। ਇਸ ਨਾਲ ਨਵਿਆਉਯੋਗ ਊਰਜਾ ਦੀ ਔਸਤ ਭੰਡਾਰਿਤ ਬਿਜਲੀ ਖਰੀਦ ਲਾਗਤ ਅਤੇ ਕ੍ਰਾਸ-ਸਬਸਿਡੀ ਸ਼ੁਲਕ, ਅਗਰ ਕਈ ਹੋਵੇ ਤੇ ਉਪਭੋਗਤਾਵਾਂ ਨੂੰ ਹਰਿਤ ਊਰਜਾ ਪ੍ਰਦਾਨ ਕਰਨ ਲਈ ਡਿਸਟ੍ਰੀਬਿਊਸ਼ਨ ਲਾਇਸੰਸਧਾਰਕ ਦੀ ਦੂਰਦਰਸ਼ੀ ਲਾਗਤ ਨੂੰ ਕਵਰ ਕਰਨ ਵਾਲੇ ਸੇਵਾ ਸ਼ੁਲਕ ਸ਼ਾਮਲ ਕੀਤਾ ਜਾਵੇਗਾ।
-
ਇਹ ਨਿਯਮ ਨਵਿਆਉਣਯੋਗ ਊਰਜਾ ਉਤਪਾਦਕਾਂ ਲਈ ਨਕਦੀ ਪ੍ਰਵਾਹ ਦੀ ਪੁਨਰਅਨੁਮਾਨ ਵਿੱਚ ਸੁਧਾਰ ਕਰਨ ਤੋਂ ਲੈਕੇ ਸਮੇਂ ‘ਤੇ ਪ੍ਰਵਾਨਗੀ ਸਹਿਤ ਖੁੱਲ੍ਹੀ ਪਹੁੰਚ ਪ੍ਰਦਾਨ ਕਰਨ ਲਈ ਸਮੁੱਚੇ ਤੌਰ ਤੇ ਪ੍ਰਵਾਨ ਪ੍ਰਕਿਰਿਆ ਨੂੰ ਸਾਫ਼-ਸੁਥਰਾ ਕਰਨ ਵਿੱਚ ਸਹਾਇਤਾ ਕਰਨਗੇ। ਇਸ ਦੇ ਇਲਾਵਾ ਇਹ ਐਪਲੀਕੇਸ਼ਨ ਪ੍ਰਕਿਰਿਆ ਵਿੱਚ ਇੱਕਰੂਪਤਾ ਵੀ ਲਿਆਵੇਗਾ।
-
ਡਿਸਟ੍ਰੀਬਿਊਸ਼ਨ ਲਾਇਸੰਸਧਾਰਕ ਦੇ ਨਾਲ ਵਾਧੂ ਹਰਿਤ ਊਰਜਾ ਦੀ ਬੈਂਕਿੰਗ ਲਾਜ਼ਮੀ ਹੈ।
-
ਡਿਸਟ੍ਰੀਬਿਊਸ਼ਨ ਲਾਇਸੰਸਧਾਰਕ ਦੇ ਖੇਤਰ ਵਿੱਚ ਸਾਰੀਆਂ ਬੰਨਿਆ ਸੰਸਥਾਵਾਂ ‘ਤੇ ਇੱਕ ਸਮਾਨ ਨਵਿਆਉਣਯੋਗ ਖਰੀਦ ਦੀ ਜ਼ਿੰਮੇਵਾਰੀ ਹੋਵੇਗੀ। ਇਸ ਨੇ ਆਪਣੇ ਆਰਪੀਓ ਨੂੰ ਪੂਰਾ ਕਰਨ ਲਈ ਹਰਿਤ ਹਾਈਡ੍ਰੋਜਨ/ਹਰਿਤ ਅਮੋਨੀਆ ਨੂੰ ਵੀ ਸ਼ਾਮਲ ਕੀਤਾ ਹੈ।
-
ਹਰਿਤ ਊਰਜਾ ਦਾ ਉਪਭੋਗ ਕਰਨ ਵਾਲੇ ਉਪਭੋਗਤਾਵਾਂ ਨੂੰ ਹਰਿਤ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤਾ ਜਾਵੇਗਾ।
-
ਅਗਰ ਹਰਿਤ ਹਾਈਡ੍ਰੋਜਨ ਅਤੇ ਹਰਿਤ ਅਮੋਨੀਆ ਦੇ ਉਤਪਾਦਨ ਲਈ ਹਰਿਤ ਊਰਜਾ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਕ੍ਰਾਸ ਸਬਸਿਡੀ ਸਰਚਾਰਜ ਅਤੇ ਅਤਿਰਕਿਤ ਸਰਚਾਰਜ ਲਾਗੂ ਨਹੀਂ ਹੋਵੇਗਾ।
****
ਐੱਨਜੀ
(Release ID: 1832112)
Visitor Counter : 200