ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲ ਨੇ ਵਿਸ਼ਵ ਵਾਤਾਵਰਣ ਦਿਵਸ ਨੂੰ ਉਪਯੁਕਤ ਤਰੀਕੇ ਨਾਲ ਮਨਾਇਆ


ਵਾਤਾਵਰਣ ‘ਤੇ ਸਕਾਰਾਤਮਕ ਪ੍ਰਭਾਵ ਦੇ ਨਾਲ ਭਾਰਤੀ ਰੇਲ ਲਗਾਤਾਰ ਵੱਡੀ ਪਹਿਲ ਕਰ ਰਹੀ ਹੈ

ਭਾਰਤੀ ਰੇਲ ਨੂੰ ਹਾਲ ਹੀ ਵਿੱਚ 25 ਕੇਵੀ ਏਸੀ ਟ੍ਰੈਕਸ਼ਨ ਸਿਸਟਮ ਨੂੰ ਸਿੱਧੇ ਸੌਰ ਊਰਜਾ ਪ੍ਰਦਾਨ ਕਰਨ ਲਈ “ਜ਼ੀਰੋ-ਕਾਰਬਨ ਟੈਕਨੋਲੋਜੀ ਦਾ ਸਰਵਸ਼੍ਰੇਸ਼ਠ ਉਪਯੋਗ” ਦੀ ਸ਼੍ਰੇਣੀ ਵਿੱਚ ਯੂਆਈਸੀ ਇੰਟਰਨੈਸ਼ਨਲ ਸਸਟੇਨੇਬਲ ਰੇਲਵੇ ਅਵਾਰਡਸ (ਆਈਐੱਸਆਰਏ) ਨਾਲ ਸਨਮਾਨਿਤ ਕੀਤਾ ਗਿਆ ਹੈ

Posted On: 05 JUN 2022 4:18PM by PIB Chandigarh

ਵਾਤਾਵਰਣ ਸੰਬੰਧਿਤ ਮੁੱਦਿਆਂ ‘ਤੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ।

ਇਸ ਸਾਲ ਦੇ ਵਾਤਾਵਰਣ ਦਿਵਸ ਲਈ ਅਭਿਯਾਨ ਦਾ ਨਾਰਾ ਹੈ-‘ਕੇਵਲ ਇੱਕ ਧਰਤੀ’ ਜਿਸ ਵਿੱਚ ‘ਕੁਦਰਤੀ ਦੇ ਨਾਲ ਸਦਭਾਵਨਾ ਵਿੱਚ ਰਹਿਣ’ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਕਿਉਂਕਿ ਬ੍ਰਹਮਾਂਡ ਵਿੱਚ ਅਰਬਾਂ ਆਕਾਸ਼ਗੰਗਾ ਹਨ ਅਤੇ ਸਾਡੇ ਆਕਾਸ਼ਗੰਗਾ ਵਿੱਚ ਅਰਬਾਂ ਗ੍ਰਹਿ ਹਨ। ਲੇਕਿਨ ਕੇਵਲ ਇੱਕ ਧਰਤੀ ਹੈ। ਧਰਤੀ ਮਾਤਾ ਸਾਡਾ ਨਿਵਾਸ ਹੈ ਅਤੇ ਅਨੁਕੂਲ ਵਾਤਾਵਰਣ ਨੂੰ ਬਣਾਏ ਰੱਖਣ ਲਈ ਇਸ ਨੂੰ ਵਧਦੇ ਪ੍ਰਦੂਸ਼ਣ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।

ਹਰ ਸਾਲ ਦੀ ਤਰ੍ਹਾਂ ਭਾਰਤੀ ਰੇਲ ਇਸ ਸਾਲ ਦੇ ਵਿਸ਼ਵ ਵਾਤਾਵਰਣ ਦਿਵਸ ਦੀ ਥੀਮ ਦੇ ਅਨੁਰੂਪ ਉਪਯੁਕਤ ਤਰੀਕੇ ਨਾਲ 5 ਜੂਨ, 2022 ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾ ਰਿਹਾ ਹੈ।

ਭਾਰਤੀ ਰੇਲ ਵਿਸ਼ਾਲ ਟ੍ਰਾਂਸਪੋਰਟੇਸ਼ਨ ਦਾ ਵਾਤਾਵਰਣ-ਅਨੁਕੂਲ ਸਾਧਨ ਹੈ। ਵਾਤਾਵਰਣ ਸੁਰੱਖਿਆ ਲਈ, ਰੇਲਵੇ ਪ੍ਰਦੂਸ਼ਣ/ਜੀਐੱਚਜੀ ਨਿਕਾਸ ਨੂੰ ਘੱਟ ਕਰਨ, ਸੰਸਾਧਨਾਂ ਅਤੇ ਊਰਜਾ ਕੁਸ਼ਲਤਾ ਨੂੰ ਹੁਲਾਰਾ ਦੇਣ ਅਤੇ ਸਸਟੇਨੇਬਿਲਿਟੀ ਪਾਉਣ ਵਿੱਚ ਯੋਗਦਾਨ ਦੇ ਰਾਹੀਂ ਵਾਤਾਵਰਣ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਵਾਲੀ ਪ੍ਰਮੁੱਖ ਪਹਿਲ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਕੁੱਝ ਪਹਿਲਾਂ ਨਿਮਨਲਿਖਤ ਹਨ-

ਨੈਟਵਰਕ ਨੂੰ ਮਜ਼ਬੂਤ ਕਰਨ ਅਤੇ ਡੇਡੀਕੇਟੇਡ ਫ੍ਰੇਟ ਕਾਰੀਡੋਰ (ਡੀਐੱਫਸੀ) ਦੀ ਸਥਾਪਨਾ ਦੇ ਰਾਹੀਂ ਸਮੁੱਚੇ ਤੌਰ ਤੇ ਭੂਮੀ ਅਧਾਰਿਤ ਮਾਲ ਟ੍ਰਾਂਸਪੋਰਟ ਵਿੱਚ ਰੇਲਵੇ ਦੇ ਵਧਦੇ ਮਾਡਲ ਸ਼ੇਅਰ

 

ਊਰਜਾ ਕੁਸ਼ਲ ਟੈਕਨੋਲੋਜੀਆਂ ਅਤੇ ਐੱਲਈਡੀ ਦੇ ਉਪਯੋਗ ਜਿਹੇ ਊਰਜਾ ਕੁਸ਼ਲ ਉਪਾਵਾਂ ਦੇ ਰਾਹੀਂ ਊਰਜਾ ਕੁਸ਼ਲਤਾ ਵਿੱਚ ਸੁਧਾਰ

  •  ਊਰਜਾ ਮਿਸ਼ਰਣ ਵਿੱਚ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ ਵਧਾਉਣ 

  • ਸੀਐੱਨਜੀ ਜਿਹੇ ਵਿਕਲਪਕ ਈਂਧਨ ਦਾ ਉਪਯੋਗ

  • ਜਲ ਰੀਸਾਈਕਲਿੰਗ ਅਤੇ ਵਰਖਾ ਜਲ ਸਟੋਰੇਜ ਜਿਹੇ ਉਪਾਵਾਂ ਦੇ ਰਾਹੀਂ ਜਲ ਉਪਯੋਗ ਕੁਸ਼ਲਤਾ ਵਿੱਚ ਸੁਧਾਰ ਕਰਨਾ।

  • ਕਾਰਬਨ ਸਿੰਕ ਵਧਾਉਣ ਲਈ ਰੇਲਵੇ ਭੂਮੀ ‘ਤੇ ਵਨ

  • ਬੀਜੀ ਕੋਚਾਂ ਦੇ ਪੂਰੇ ਬੇੜੇ ਵਿੱਚ ਜੈਵ ਪਖਾਨੇ ਦੀ ਸਥਾਪਨਾ।

  • ਉਦਯੋਗਿਕ ਇਕਾਈਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਰੇਲਵੇ ਸੰਸਥਾਵਾਂ ਦਾ ਗ੍ਰੀਨ ਸਰਟੀਫਿਕੇਸ਼ਨ।

  • ਵਾਤਾਵਰਣ ਪ੍ਰਬੰਧਨ ਪ੍ਰਣਾਲੀ (ਈਐੱਮਐੱਸ): ਰੇਲਵੇ ਸਟੇਸ਼ਨਾਂ ਦਾ ਆਈਐੱਸਓ 14001 ਪ੍ਰਮਾਣੀਕਰਨ।

  • ਸੀਪੀਸੀਬੀ ਨਾਲ ਰੇਲਵੇ ਸਟੇਸ਼ਨਾਂ ਲਈ ਸੰਚਾਲਨ ਦੀ ਸਹਿਮਤੀ (ਸੀਟੀਓ)/ਸਥਾਪਨਾ ਦੀ ਸਹਿਮਤੀ (ਸੀਟੀਈ)।

  • ਠੋਸ ਰਹਿੰਦ-ਖੂੰਹਦ ਪ੍ਰਬੰਧਨ।

ਬਰਲਿਨ ਵਿੱਚ 1 ਜੂਨ 2022 ਨੂੰ ਇੱਕ ਸ਼ਾਨਦਾਰ ਸਮਾਰੋਹ ਵਿੱਚ ਭਾਰਤੀ ਰੇਲ ਨੂੰ “ਜ਼ੀਰੋ-ਕਾਰਬਨ ਟੈਕਨੋਲੋਜੀ ਦੇ ਸਰਵਸ਼੍ਰੇਸ਼ਠ ਉਪਯੋਗ” ਦੀ ਸ਼੍ਰੇਣੀ ਵਿੱਚ ਸਿੱਧੇ 25 ਕੇਵੀ ਏਸੀ ਟ੍ਰੈਕਸ਼ਨ ਸਿਸਟਮ ਨੂੰ ਸੌਰ ਊਰਜਾ ਪ੍ਰਦਾਨ ਕਰਨ ਲਈ ਯੂਆਈਸੀ ਇੰਟਰਨੈਸ਼ਨਲ ਸਸਟੇਨੇਬਲ ਰੇਲਵੇ ਅਵਾਰਡਸ (ਆਈਐੱਸਆਰਏ) ਨਾਲ ਸਨਮਾਨਿਤ ਕੀਤਾ ਗਿਆ ਹੈ।

******

 

ਆਰਕੇਜੇ/ਐੱਮ


(Release ID: 1831534) Visitor Counter : 147