ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਭਾਰਤ ਦੀ ਆਈਸੀਟੀ ਰਣਨੀਤੀ ਸਮਾਜ ਦੇ ਸਾਰੇ ਵਰਗਾਂ ਲਈ ਸਮਾਵੇਸ਼ੀ ਵਿਕਾਸ 'ਤੇ ਟਿਕੀ ਹੈ: ਡਬਲਿਊਐੱਸਆਈਐੱਸ 2022 ਵਿਖੇ ਸ਼੍ਰੀ ਦੇਵੂਸਿੰਹ ਚੌਹਾਨ
ਆਰਟੀਫੀਸ਼ੀਅਲ ਇੰਟੈਲੀਜੈਂਸ - ਏਆਈ ਕ੍ਰਾਂਤੀ ਵਧਦੀ ਰਹੇਗੀ ਅਤੇ ਅਗਲੇ ਦਹਾਕੇ ਵਿੱਚ ਭਾਰਤ ਦੁਨੀਆ ਲਈ ਏਆਈ ਦਾ ਹੱਬ ਬਣ ਜਾਵੇਗਾ - ਸ਼੍ਰੀ ਦੇਵੂਸਿੰਹ ਚੌਹਾਨ
ਜਪਾਨੀ ਕੰਪਨੀਆਂ ਨੂੰ ਟੈਲੀਕੌਮ ਸੈਕਟਰ ਵਿੱਚ ਭਾਰਤ ਦੀ ਪਹਿਲ ਦਾ ਹਿੱਸਾ ਬਣਨ ਦੀ ਤਾਕੀਦ ਕੀਤੀ
ਭਾਰਤ ਸਾਡੇ ਸੱਚੇ ਦੋਸਤ ਅਤੇ ਸਾਥੀ ਵਜੋਂ ਈਰਾਨ ਨਾਲ ਕੋ-ਵਿਨ ਪਲੈਟਫਾਰਮ ਲਈ ਸਰੋਤ ਕੋਡ ਸਾਂਝਾ ਕਰਨ ਲਈ ਹਮੇਸ਼ਾ ਤਿਆਰ ਹੈ: ਸ਼੍ਰੀ ਦੇਵੂਸਿੰਹ ਚੌਹਾਨ
Posted On:
02 JUN 2022 11:38AM by PIB Chandigarh
1 ਜੂਨ, 2022 ਨੂੰ, ਡਬਲਿਊਐੱਸਆਈਐੱਸ 2022 ਦੇ ਦੂਸਰੇ ਦਿਨ, ਸੰਚਾਰ ਰਾਜ ਮੰਤਰੀ, ਸ਼੍ਰੀ ਦੇਵੂਸਿੰਹ ਚੌਹਾਨ ਨੇ ਆਈਸੀਟੀ ਫੌਰ ਵੈਲ-ਬੀਇੰਗ, ਇਨਕਲੂਜ਼ਨ ਅਤੇ ਲਚੀਲੇਪਨ: ਐੱਸਡੀਜੀ’ਸ 'ਤੇ ਪ੍ਰਗਤੀ ਨੂੰ ਤੇਜ਼ ਕਰਨ ਲਈ ਡਬਲਿਊਐੱਸਆਈਐੱਸ ਸਹਿਯੋਗ ਬਾਰੇ ਮੰਤਰੀ ਪੱਧਰੀ ਗੋਲਮੇਜ਼ ਬੈਠਕ ਵਿੱਚ ਹਿੱਸਾ ਲਿਆ। ਇਹ ਸੈਸ਼ਨ ਵਰਲਡ ਸਮਿਟ ਆਵੑ ਇਨਫਰਮੇਸ਼ਨ ਸੋਸਾਇਟੀ (ਡਬਲਿਊਐੱਸਆਈਐੱਸ) 2022 ਦੇ ਮੌਕੇ 'ਤੇ ਆਯੋਜਿਤ ਕੀਤਾ ਗਿਆ ਸੀ। ਡਬਲਿਊਐੱਸਆਈਐੱਸ ਦਾ ਆਯੋਜਨ 30 ਮਈ ਤੋਂ 3 ਜੂਨ, 2022 ਤੱਕ ਜਨੇਵਾ, ਸਵਿਟਜ਼ਰਲੈਂਡ ਵਿੱਚ ਇਸਦੇ ਮੁੱਖ ਦਫ਼ਤਰ ਵਿਖੇ ਅੰਤਰਰਾਸ਼ਟਰੀ ਦੂਰਸੰਚਾਰ ਯੂਨੀਅਨਾਂ (ਆਈਟੀਯੂ) ਦੁਆਰਾ ਕੀਤਾ ਜਾ ਰਿਹਾ ਹੈ।
ਸੈਸ਼ਨ ਵਿੱਚ ਬੋਲਦੇ ਹੋਏ, ਮੰਤਰੀ ਨੇ ਕਿਹਾ ਕਿ ਇਸ ਦੇ ਬੇਮਿਸਾਲ ਪੈਮਾਨੇ ਅਤੇ ਰੋਜ਼ਾਨਾ ਜੀਵਨ 'ਤੇ ਵੱਧ ਰਹੇ ਪ੍ਰਭਾਵ ਦੇ ਨਾਲ, ਆਈਸੀਟੀ ਅੱਜਕੱਲ੍ਹ, ਵਧੇਰੇ ਸਮਾਵੇਸ਼ੀ, ਲਚੀਲੇ ਅਤੇ ਸਮ੍ਰਿੱਧ ਸਮਾਜਾਂ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੈ। ਸਾਨੂੰ ਅੱਗੇ ਵਧਣ ਲਈ ਵਧੇਰੇ ਏਕਤਾ ਦੀ ਲੋੜ ਹੈ। ਡਬਲਿਊਐੱਸਆਈਐੱਸ ਕਮਿਊਨਿਟੀ ਕੋਲ ਐੱਸਡੀਜੀ’ਸ 'ਤੇ ਪ੍ਰਗਤੀ ਨੂੰ ਤੇਜ਼ ਕਰਨ ਵਿੱਚ ਸਾਡੀ ਮਦਦ ਕਰਨ ਲਈ ਸਮੂਹਿਕ ਤੌਰ 'ਤੇ ਮਹਾਰਤ ਅਤੇ ਸੰਸਾਧਨ ਉਪਲਬਦ ਹਨ।
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅੰਤਯੋਦਿਆ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦਾ ਹੈ, ਜਿਸਦਾ ਅਰਥ ਹੈ ਸਭ ਤੋਂ ਹੇਠਲੇ ਪੱਧਰ ਦੇ ਲੋਕਾਂ, ਹਾਸ਼ੀਏ 'ਤੇ ਪਏ ਲੋਕਾਂ, ਦੂਰ-ਦਰਾਜ ਖੇਤਰਾਂ ਵਿੱਚ ਰਹਿਣ ਵਾਲੇ ਅਤੇ ਮੁੱਖ ਧਾਰਾ ਤੋਂ ਕੱਟੇ ਹੋਏ ਲੋਕਾਂ ਦਾ ਵਿਕਾਸ। ਭਰੋਸੇਯੋਗ ਆਈਸੀਟੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਛੇ ਲੱਖ ਪਿੰਡਾਂ ਨੂੰ ਔਪਟੀਕਲ ਫਾਈਬਰ ਕੇਬਲ ਰਾਹੀਂ ਜੋੜਿਆ ਜਾ ਰਿਹਾ ਹੈ। ਸੈਟੇਲਾਈਟ ਸੰਚਾਰ ਸੇਵਾਵਾਂ ਅਤੇ ਪਣਡੁੱਬੀ ਕੇਬਲ ਨੈੱਟਵਰਕ ਦੀ ਵਰਤੋਂ ਰਾਹੀਂ, ਛੋਟੇ ਅਤੇ ਦੂਰ-ਦਰਾਜ ਟਾਪੂਆਂ ਅਤੇ ਹੋਰ ਅਪਹੁੰਚਯੋਗ ਖੇਤਰਾਂ ਨੂੰ ਜੋੜਿਆ ਜਾ ਰਿਹਾ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਇੱਕ ਉੱਚ ਪੱਧਰੇ ਸੰਵਾਦ ਵਿੱਚ ਬੋਲਦੇ ਹੋਏ, ਸ਼੍ਰੀ ਦੇਵੂਸਿੰਹ ਨੇ ਕਿਹਾ, "ਭਾਰਤ, ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਣ ਦੇ ਨਾਤੇ, ਇਸਦੇ ਵਿਘਟਨਕਾਰੀ ਸੁਭਾਅ ਅਤੇ ਅਰਥਵਿਵਸਥਾਵਾਂ ਨੂੰ ਬਦਲਣ ਦੀ ਸਮਰੱਥਾ ਦੇ ਕਾਰਨ, ਏਆਈ ਕ੍ਰਾਂਤੀ ਵਿੱਚ ਮਹੱਤਵਪੂਰਨ ਹਿੱਸੇਦਾਰੀ ਰੱਖਦਾ ਹੈ।" ਡਬਲਿਊਐੱਸਆਈਐੱਸ 2022 ਦੇ ਹਿੱਸੇ ਵਜੋਂ ਏਆਈ ਅਤੇ ਸਹਾਇਕ ਖੇਤਰਾਂ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕਰਨ ਲਈ 'ਲੈਬ ਤੋਂ ਰੀਅਲ ਵਰਲਡ ਤੱਕ ਉੱਚ ਪੱਧਰੀ ਸੰਵਾਦ: ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਦ ਡੇਕੇਡ ਆਵੑ ਐਕਸ਼ਨ' ਵੀ ਆਯੋਜਿਤ ਕੀਤਾ ਗਿਆ ਸੀ।
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਵਿੱਚ ਉੱਚ ਪੱਧਰੀ ਗੱਲਬਾਤ ਦੌਰਾਨ, ਸ਼੍ਰੀ ਦੇਵੂਸਿੰਹ ਚੌਹਾਨ ਨੇ ਭਾਗੀਦਾਰਾਂ ਨੂੰ ਇਸ ਉਭਰ ਰਹੇ ਸੈਕਟਰ ਨੂੰ ਲਾਮਬੰਦ ਕਰਨ ਲਈ ਭਾਰਤ ਸਰਕਾਰ ਦੁਆਰਾ ਕੀਤੀਆਂ ਗਈਆਂ ਨੀਤੀਗਤ ਪਹਿਲਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਭਾਰਤ ਦੀ ਰਾਸ਼ਟਰੀ ਰਣਨੀਤੀ ਦਾ ਜ਼ਿਕਰ ਕੀਤਾ ਜਿਸ ਨੇ ਵਿਭਿੰਨ ਖੇਤਰਾਂ ਵਿੱਚ ਖਾਸ ਤੌਰ 'ਤੇ ਸਿਹਤ ਸੰਭਾਲ਼, ਖੇਤੀਬਾੜੀ, ਸਿੱਖਿਆ, ਸਮਾਰਟ ਸ਼ਹਿਰਾਂ ਅਤੇ ਬੁਨਿਆਦੀ ਢਾਂਚੇ, ਅਤੇ ਸਮਾਰਟ ਮੋਬਿਲਟੀ ਅਤੇ ਆਵਾਜਾਈ ਵਿੱਚ ਏਆਈ ਦੀ ਸ਼ਕਤੀ ਨੂੰ ਵਰਤਣ ਲਈ ਅੱਗੇ ਦਾ ਮਾਰਗ ਤਿਆਰ ਕੀਤਾ ਹੈ।
ਮੰਤਰੀ ਨੇ ਫੋਰਮ ਨੂੰ ਭਾਰਤੀ ਏਆਈ ਸਟੈਕ ਦੇ ਵਿਕਾਸ ਲਈ ਭਾਰਤ ਸਰਕਾਰ ਦੁਆਰਾ ਬਣਾਏ ਗਏ ਵੱਖੋ-ਵੱਖਰੇ ਸਮੂਹਾਂ ਬਾਰੇ ਅਤੇ ਨਿਰਮਾਣ ਅਤੇ ਸੇਵਾਵਾਂ ਦੇ ਵਿਭਿੰਨ ਖੇਤਰਾਂ ਵਿੱਚ ਵਿਕਾਸ ਲਈ ਏਆਈ ਦਾ ਲਾਭ ਉਠਾਉਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ 'ਏਆਈ ਗੇਮਚੇਂਜਰਸ' ਵਜੋਂ ਜਾਣੇ ਜਾਂਦੇ ਇੱਕ ਅਧਿਕਾਰਿਤ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ ਜੋ ਭਾਰਤ ਵਿੱਚ, ਖਾਸ ਤੌਰ 'ਤੇ ਭਾਰਤ ਵਿੱਚ ਨਵੇਂ ਏਆਈ ਅਧਾਰਿਤ ਸਟਾਰਟ-ਅੱਪਸ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਮਾਡਲਾਂ ਨੂੰ ਚਲਾਉਣ 'ਤੇ ਫੋਕਸਡ ਹੈ।
ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਏਆਈ ਕ੍ਰਾਂਤੀ ਵਧਦੀ ਰਹੇਗੀ ਅਤੇ ਅਗਲੇ ਦਹਾਕੇ ਵਿੱਚ ਭਾਰਤ ਦੁਨੀਆ ਲਈ ਏਆਈ ਹੱਬ ਬਣ ਜਾਵੇਗਾ ਕਿਉਂਕਿ ਅਸੀਂ ਭਾਰਤੀ ਅਰਥਵਿਵਸਥਾ ਦੇ ਪ੍ਰਾਇਮਰੀ, ਸੈਕੰਡਰੀ ਅਤੇ ਤੀਸਰੇ ਦਰਜੇ ਦੇ ਖੇਤਰਾਂ ਵਿੱਚ ਆਈਸੀਟੀ ਅਤੇ ਏਆਈ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਡਬਲਿਊਐੱਸਆਈਐੱਸ ਫੋਰਮ 2022 ਦੇ ਮੌਕੇ 'ਤੇ ਆਯੋਜਿਤ ਜਪਾਨ ਨਾਲ ਦੁਵੱਲੀ ਗੱਲਬਾਤ ਦੌਰਾਨ, ਸ਼੍ਰੀ ਦੇਵੂਸਿੰਹ ਚੌਹਾਨ ਨੇ ਜਪਾਨੀ ਕੰਪਨੀਆਂ ਨੂੰ ਟੈਲੀਕੌਮ ਸੈਕਟਰ ਵਿੱਚ ਭਾਰਤ ਦੀਆਂ ਪਹਿਲਾਂ ਦਾ ਹਿੱਸਾ ਬਣਨ ਦੀ ਤਾਕੀਦ ਕੀਤੀ। ਡਬਲਿਊਐੱਸਆਈਐੱਸ 2022 ਵਿਖੇ
ਜਪਾਨੀ ਵਫ਼ਦ ਦੀ ਅਗਵਾਈ ਮਹਾਮਹਿਮ ਸਾਸਾਕੀ ਯੂਜੀ, ਉਪ-ਮੰਤਰੀ, ਨੀਤੀ ਤਾਲਮੇਲ (ਅੰਤਰਰਾਸ਼ਟਰੀ ਮਾਮਲੇ), ਐੱਮਆਈਸੀ, ਕਰ ਰਹੇ ਹਨ।
ਸ਼੍ਰੀ ਦੇਵੂਸਿੰਹ ਚੌਹਾਨ ਨੇ ਕਿਹਾ ਕਿ ਭਾਰਤ ਸਭ ਤੋਂ ਕਿਫਾਇਤੀ ਦੂਰਸੰਚਾਰ ਸੇਵਾਵਾਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਟੈਲੀਕੌਮ ਨੈੱਟਵਰਕਾਂ ਵਿੱਚੋਂ ਇੱਕ ਹੈ। ਪਿਛਲੇ ਸਾਲ ਭਾਰਤ ਸਰਕਾਰ ਨੇ ਦੂਰਸੰਚਾਰ ਉਦਯੋਗ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ, ਸੁਅਸਥ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਅਤੇ ਬਰੌਡਬੈਂਡ ਅਤੇ ਟੈਲੀਕੌਮ ਕਨੈਕਟੀਵਿਟੀ ਦੇ ਪ੍ਰਵੇਸ਼ ਨੂੰ ਵਧਾਉਣ ਲਈ ਟੈਲੀਕੌਮ ਸੈਕਟਰ ਵਿੱਚ ਵੱਡੇ ਸੁਧਾਰਾਂ ਦੀ ਘੋਸ਼ਣਾ ਕੀਤੀ ਸੀ। ਇਹ ਸੁਧਾਰ ਸੈਕਟਰ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ ਅਤੇ ਉਦਯੋਗ ਦੁਆਰਾ ਨਿਵੇਸ਼ ਨੂੰ ਉਤਸ਼ਾਹਿਤ ਕਰਨਗੇ।
ਸ਼੍ਰੀ ਦੇਵੂਸਿੰਹ ਚੌਹਾਨ ਨੇ ਕਿਹਾ ਕਿ ਓਪਨ ਆਰਏਐੱਨ (RAN), ਵਿਸ਼ਾਲ ਐੱਮਆਈਐੱਮਓ (MIMO), ਕੁਆਂਟਮ ਕਮਿਊਨੀਕੇਸ਼ਨਜ਼, ਕਨੈਕਟਡ ਕਾਰਾਂ, 5ਜੀ ਯੂਜ਼ ਕੇਸ, 6ਜੀ ਇਨੋਵੇਸ਼ਨ ਦੇ ਖੇਤਰ ਵਿੱਚ ਭਾਰਤ-ਜਾਪਾਨ ਸਹਿਯੋਗ ਮੋਹਰੀ ਗਲੋਬਲ ਸਮਾਧਾਨਾਂ ਦੀ ਸਿਰਜਣਾ ਦੀ ਇਜਾਜ਼ਤ ਦੇਣ ਵਾਲੇ ਦੋ ਪਰਿਆਵਰਣ ਪ੍ਰਣਾਲੀਆਂ ਦੀ ਮਜ਼ਬੂਤੀ ਨੂੰ ਸਾਹਮਣੇ ਲਿਆਵੇਗਾ।
ਭਾਰਤ ਵਿੱਚ ਉਪਲਬਧ ਨੌਜਵਾਨ ਇੰਜੀਨੀਅਰਿੰਗ ਪ੍ਰਤਿਭਾ ਦੇ ਮੱਦੇਨਜ਼ਰ, ਮੰਤਰੀ ਨੇ ਜਪਾਨੀ ਉਦਯੋਗਾਂ ਨੂੰ ਭਾਰਤ ਵਿੱਚ ਆਪਣੇ ਖੋਜ ਅਤੇ ਵਿਕਾਸ ਕੇਂਦਰ ਸਥਾਪਿਤ ਕਰਨ ਬਾਰੇ ਵਿਚਾਰ ਕਰਨ ਦੀ ਤਾਕੀਦ ਕੀਤੀ। ਇਹ ਛੋਟੇ ਵਿਕਾਸ ਨਾਲ ਸ਼ੁਰੂ ਹੋ ਸਕਦਾ ਹੈ ਅਤੇ ਮੂਲ ਕੰਪਨੀਆਂ ਦੀਆਂ ਗਲੋਬਲ ਲੋੜਾਂ ਨੂੰ ਪੂਰਾ ਕਰਨ ਲਈ ਪੂਰੇ ਵਿਕਾਸ ਕੇਂਦਰ ਤੱਕ ਸਕੇਲ ਕੀਤਾ ਜਾ ਸਕਦਾ ਹੈ। ਅਸੀਂ ਇੱਕ ਨਵੀਂ ਸੈਮੀਕੰਡਕਟਰ ਨੀਤੀ ਦਾ ਵੀ ਐਲਾਨ ਕੀਤਾ ਹੈ। ਇਸ ਤਹਿਤ ਅਸੀਂ ਜਪਾਨੀ ਕੰਪਨੀਆਂ ਨੂੰ ਸਾਡੇ ਨਾਲ ਸਾਂਝੇਦਾਰੀ ਕਰਨ ਲਈ ਸੱਦਾ ਦਿੰਦੇ ਹਾਂ। ਅਸੀਂ ਸੈਮੀਕੰਡਕਟਰ ਟੈਕਨੋਲੋਜੀ ਦੇ ਖੇਤਰ ਵਿੱਚ 85,000 ਇੰਜੀਨੀਅਰਾਂ ਨੂੰ ਟ੍ਰੇਨਿੰਗ ਦੇਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। ਜਾਪਾਨ ਇਸ ਮਕਸਦ ਲਈ ਭਾਰਤ ਦਾ ਨੋਲੇਜ ਪਾਰਟਨਰ ਬਣ ਸਕਦਾ ਹੈ।
ਡਬਲਿਊਐੱਸਆਈਐੱਸ ਫੋਰਮ, ਜਨੇਵਾ, ਸੂਚਨਾ ਸੋਸਾਇਟੀ 2022 'ਤੇ ਵਰਲਡ ਸਮਿਟ ਦੌਰਾਨ ਈਰਾਨੀ ਵਫ਼ਦ ਦੇ ਮੁਖੀ, ਈਰਾਨ ਦੇ ਸੰਚਾਰ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਮਹਾਮਹਿਮ ਇਸਾ ਜ਼ਾਰੇਪੁਰ ਨਾਲ ਦੁਵੱਲੀ ਮੀਟਿੰਗ ਵਿੱਚ ਬੋਲਦਿਆਂ, ਸ਼੍ਰੀ ਦੇਵੂਸਿੰਹ ਚੌਹਾਨ ਨੇ ਕਿਹਾ ਕਿ "ਹਾਲ ਹੀ ਦੇ ਸਾਲਾਂ ਵਿੱਚ ਸਾਡੇ ਦੁਵੱਲੇ ਸਹਿਯੋਗ ਵਿੱਚ ਕਾਫ਼ੀ ਗਤੀ ਦੇਖਣ ਨੂੰ ਮਿਲੀ ਹੈ ਅਤੇ ਇਸ ਨੂੰ ਕਾਇਮ ਰੱਖਣਾ ਹੈ। ਅਸੀਂ ਆਪਣੇ ਬਹੁ-ਖੇਤਰੀ ਅਤੇ ਬਹੁ-ਆਯਾਮੀ ਸਬੰਧਾਂ ਨੂੰ ਵਧਾਉਣ ਲਈ ਪ੍ਰਤੀਬੱਧ ਹਾਂ।
ਅਸੀਂ ਈਰਾਨ ਦੀਆਂ 'ਨੇਬਰਹੁੱਡ ਫਸਟ' ਅਤੇ 'ਲੁੱਕ ਈਸਟ, ਐਕਟ ਈਸਟ' ਨੀਤੀਆਂ ਨੂੰ ਵੀ ਨੋਟ ਕੀਤਾ ਹੈ।"
ਮੰਤਰੀ ਨੇ ਕਿਹਾ ਕਿ ਅਸੀਂ ਈਰਾਨ ਦੇ ਮਜ਼ਬੂਤ ਟੈਲੀਕੌਮ ਅਤੇ ਆਈਟੀ ਸੈਕਟਰ ਅਤੇ 'ਐਪ ਅਧਾਰਿਤ' ਸਟਾਰਟ-ਅੱਪ ਈਕੋਸਿਸਟਮ ਬਾਰੇ ਜਾਣਨਾ ਚਾਹੁੰਦੇ ਹਾਂ ਅਤੇ ਦੁਵੱਲੇ ਸਹਿਯੋਗ ਦੀ ਸੰਭਾਵਨਾ ਨੂੰ ਵਧਾਉਣਾ ਚਾਹੁੰਦੇ ਹਾਂ। ਭਾਰਤ ਅਤੇ ਈਰਾਨ ਦਰਮਿਆਨ ਸਿਹਤ ਸੰਭਾਲ਼ 'ਤੇ ਆਈਸੀਟੀ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ, ਮੰਤਰੀ ਨੇ ਕਿਹਾ ਕਿ ਭਾਰਤ ਸਾਡੇ ਸੱਚੇ ਦੋਸਤ ਅਤੇ ਸਾਥੀ ਵਜੋਂ, ਈਰਾਨ ਨਾਲ ਕੋ-ਵਿਨ ਪਲੈਟਫਾਰਮ ਲਈ ਸਰੋਤ ਕੋਡ ਸਾਂਝਾ ਕਰਨ ਲਈ ਹਮੇਸ਼ਾ ਤਿਆਰ ਹੈ।
*****
ਆਰਕੇਜੇ/ਐੱਮ
(Release ID: 1830898)
Visitor Counter : 138