ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 3 ਤੋਂ 6 ਜੂਨ ਤੱਕ ਉੱਤਰ ਪ੍ਰਦੇਸ਼ ਦੇ ਦੌਰੇ ਉੱਤੇ ਰਹਿਣਗੇ
Posted On:
02 JUN 2022 6:37PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 3 ਤੋਂ 6 ਜੂਨ, 2022 ਤੱਕ ਉੱਤਰ ਪ੍ਰਦੇਸ਼ ਦੇ ਦੌਰੇ ਉੱਤੇ ਰਹਿਣਗੇ ।
3 ਜੂਨ 2022 ਨੂੰ ਰਾਸ਼ਟਰਪਤੀ ਕਾਨਪੁਰ ਦੇਹਾਤ ਵਿੱਚ ਆਪਣੇ ਜੱਦੀ ਪਿੰਡ ਪਰੌਂਖ ਜਾਣਗੇ , ਜਿੱਥੇ ਉਹ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ । ਇਸ ਅਵਸਰ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੀ ਉੱਥੇ ਮੌਜੂਦ ਰਹਿਣਗੇ ।
4 ਜੂਨ 2022 ਨੂੰ ਰਾਸ਼ਟਰਪਤੀ ਕਾਨਪੁਰ ਵਿੱਚ ਮਰਚੈਂਟਸ ਚੈਂਬਰ ਆਵ੍ ਉੱਤਰ ਪ੍ਰਦੇਸ਼ ਦੇ 9ਵੇਂ ਵਰ੍ਹੇ ਦੇ ਸਮਾਰੋਹ ਨੂੰ ਸੰਬੋਧਨ ਕਰਨਗੇ। ਉਸੇ ਦਿਨ ਉਹ ਗੋਰਖਪੁਰ ਵਿੱਚ ਗੀਤਾਪ੍ਰੈੱਸ ਦੇ ਸ਼ਤਾਬਦੀ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ ।
5 ਜੂਨ, 2022 ਨੂੰ ਰਾਸ਼ਟਰਪਤੀ ਮਗਹਰ ਜਾਣਗੇ ਜਿੱਥੇ ਉਹ ਸੰਤ ਕਬੀਰ ਦਾਸ ਜੀ ਨੂੰ ਸ਼ਰਧਾਸੁਮਨ ਅਰਪਿਤ ਕਰਨਗੇ ਅਤੇ ਸੰਤਕਬੀਰ ਅਕੈਡਮੀ ਅਤੇ ਖੋਜ ਕੇਂਦਰ ਅਤੇ ਆਪਣੇ ਸਵਦੇਸ਼ ਦਰਸ਼ਨ ਯੋਜਨਾ ਦਾ ਉਦਘਾਟਨ ਕਰਨਗੇ ।
ਰਾਸ਼ਟਰਪਤੀ 6 ਜੂਨ 2022 ਨੂੰ ਉੱਤਰ ਪ੍ਰਦੇਸ਼ ਵਿਧਾਨ ਮੰਡਲ ਦੇ ਵਿਸ਼ੇਸ਼ ਸੰਯੁਕਤ ਸੈਸ਼ਨ ਨੂੰ ਸੰਬੋਧਨ ਕਰਨਗੇ ।
*****
ਡੀਐੱਸ/ਬੀਐੱਮ
(Release ID: 1830801)
Visitor Counter : 153