ਸਹਿਕਾਰਤਾ ਮੰਤਰਾਲਾ
ਜੀਈਐੱਮ (ਜੈੱਮ) ਪਲੈਟਫਾਰਮ ‘ਤੇ ਸਹਿਕਾਰੀ ਕਮੇਟੀਆਂ : ਇੱਕ ਪਾਰਦਰਸ਼ੀ, ਪ੍ਰਭਾਵੀ ਤੇ ਆਰਥਿਕ ਖਰੀਦ ਪ੍ਰਣਾਲੀ ਦੀ ਦਿਸ਼ਾ ਵਿੱਚ ਇੱਕ ਕਦਮ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ (ਜੈੱਮ)) ਪਲੈਟਫਾਰਮ ‘ਤੇ ‘ਖਰੀਦਾਰਾਂ’ ਦੇ ਰੂਪ ਵਿੱਚ ਸਹਿਕਾਰੀ ਕਮੇਟੀਆਂ ਦੇ ਰਜਿਸਟ੍ਰੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ
ਕੇਂਦਰੀ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਸਹਿਕਾਰਿਤਾ ਮੰਤਰਾਲਾ ਰਾਜ ਸਹਿਕਾਰੀ ਅਧਿਨਿਯਮਾਂ ਦੇ ਤਹਿਤ ਰਜਿਸਟਰਡ ਮਲਟੀ ਸਟੇਟ ਸਹਿਕਾਰੀ ਕਮੇਟੀਆਂ ਅਤੇ ਸਹਿਕਾਰੀ ਕਮੇਟੀਆਂ ਨੂੰ ਜੀਈਐੱਮ (ਜੈੱਮ) ਵਿੱਚ ਸ਼ਾਮਲ ਹੋਣ ਦੇ ਲਈ ਪ੍ਰੋਤਸਾਹਿਤ ਕਰ ਰਿਹਾ ਹੈ
Posted On:
02 JUN 2022 10:19AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ (ਜੈੱਮ)) ਪਲੈਟਫਾਰਮ ‘ਤੇ ‘ਖਰੀਦਾਰਾਂ’ ਦੇ ਰੂਪ ਵਿੱਚ ਸਹਿਕਾਰੀ ਕਮੇਟੀਆਂ ਦੇ ਰਜਿਸਟ੍ਰੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਹਿਕਾਰੀ ਕਮੇਟੀਆਂ ਨੂੰ ਇੱਕ ਏਕਲ ਪਲੈਟਫਾਰਮ ‘ਤੇ 45 ਲੱਖ ਤੋਂ ਵੱਧ ਵੈਂਡਰਾਂ ਨੂੰ ਐਕਸੈੱਸ ਕਰਨ ਤੇ ਇੱਕ ਪਾਰਦਰਸ਼ੀ, ਆਰਥਿਕ ਤੇ ਪ੍ਰਭਾਵੀ ਖਰੀਦ ਪ੍ਰਣਾਲੀ ਦਾ ਅਨੁਸਰਣ ਕਰਨ ਵਿੱਚ ਸਮਰੱਥ ਬਣਾਵੇਗਾ।
ਕੇਂਦਰੀ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਸਹਿਕਾਰਿਤਾ ਮੰਤਰਾਲਾ ਰਾਜ ਸਹਿਕਾਰੀ ਨਿਯਮਾਂ ਦੇ ਤਹਿਤ ਰਜਿਸਟਰਡ ਮਲਟੀ ਸਟੇਟ ਸਹਿਕਾਰੀ ਕਮੇਟੀਆਂ ਤੇ ਸਹਿਕਾਰੀ ਕਮੇਟੀਆਂ ਨੂੰ ਉਨ੍ਹਾਂ ਦੇ ਮੈਂਬਰਾਂ ਦੇ ਲਾਭ ਦੇ ਲਈ ਜੀਈਐੱਮ (ਜੈੱਮ) ਪਲੈਟਫਾਰਮ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੋਤਸਾਹਿਤ ਕਰ ਰਿਹਾ ਹੈ ਤੇ ਉਸ ਨੂੰ ਉਮੀਦ ਹੈ ਕਿ ਜੀਈਐੱਮ (ਜੈੱਮ) ਪਲੈਟਫਾਰਮ ਵਿੱਚ ਸ਼ਾਮਲ ਹੋਣ ਦੇ ਦੁਆਰਾ ਹੋਰ ਵੱਧ ਤੋਂ ਵੱਧ ਸਹਿਕਾਰੀ ਕਮੇਟੀਆਂ ਇਸ ਨਾਲ ਲਾਭਵੰਦ ਹੋਣਗੀਆਂ।
ਵਰਤਮਾਨ ਵਿੱਚ, ਭਾਰਤ ਵਿੱਚ ਲਗਭਗ 29 ਕਰੋੜ ਮੈਂਬਰਸ਼ਿਪ ਦੇ ਨਾਲ ਕਰੀਬ 8.54 ਲੱਖ ਸਹਿਕਾਰੀ ਕਮੇਟੀਆਂ ਹਨ। ਇਹ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਦੇ ਲਈ ਵਿਵਿਧ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਨਿਸ਼ਪਾਦਨ ਕਰਦੇ ਰਹੇ ਹਨ। ਇਹ ਸਹਿਕਾਰੀ ਕਮੇਟੀਆਂ ਆਪਣੇ ਪਰਿਚਾਲਨਾਂ ਦੀ ਸਹਾਇਤਾ ਕਰਨ ਦੇ ਲਈ ਖੁੱਲ੍ਹੇ ਬਜ਼ਾਰ ਨਾਲ ਬਹੁਤ ਜਿਆਦਾ ਮਾਤਰਾ ਵਿੱਚ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਕਰਦੀ ਹਨ। ਇੱਕ ਪਾਰਦਰਸ਼ੀ ਅਤੇ ਕੁਸ਼ਲ ਪ੍ਰਕਿਰਿਆ ਰਾਹੀਂ ਪ੍ਰਤੀਯੋਗੀ ਕੀਮਤਾਂ ਦਾ ਲਾਭ ਉਠਾਉਣ ਦੇ ਲਈ ਉਨ੍ਹਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਜਿਸ ਦਾ ਪਰਿਣਾਮ ਸਹਿਕਾਰੀ ਕਮੇਟੀਆਂ ਦੇ ਮੈਂਬਰਾਂ ਨੂੰ ਲਾਭ ਪ੍ਰਾਪਤ ਕਰਨ ਦੇ ਰੂਪ ਵਿੱਚ ਆਇਆ।
ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ (ਜੈੱਮ)) ਪਲੈਟਫਾਰਮ ਨੂੰ ਇੱਕ ਪਾਰਦਰਸ਼ੀ ਅਤੇ ਪ੍ਰਭਾਵੀ ਤਰੀਕੇ ਨਾਲ ਸਧਾਰਣ ਉਪਯੋਗ ਦੀਆਂ ਵਸਤੂਆਂ ਦੀ ਖਰੀਦ ਦੇ ਲਈ ਕੇਂਦਰੀ ਅਤੇ ਰਾਜ ਸਰਕਾਰ ਮੰਤਰਾਲਿਆਂ/ਵਿਭਾਗਾਂ ਅਤੇ ਪੀਐੱਸਯੂ ਆਦਿ ਦੇ ਲਈ ਇੱਕ ਸਮੁੱਚੀ ਔਨਲਾਈਨ ਮਾਰਕਿਟ ਪਲੇਸ ਉਪਲਬਧ ਕਰਾਉਣ ਦੇ ਲਈ ਇੱਕ ਰਾਸ਼ਟਰੀ ਖਰੀਦ ਪੋਰਟਲ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ। ਵਿੱਤ ਵਰ੍ਹੇ 2021-22 ਵਿੱਚ ਜੀਈਐੱਮ (ਜੈੱਮ) ਦਾ ਉਪਯੋਗ ਕਰਨ ਦੇ ਜ਼ਰੀਏ ਖਰੀਦ ਦਾ ਸਕਲ ਵਪਾਰਕ ਮੁੱਲ 1 ਲੱਖ ਕਰੋੜ ਰੁਪਏ ਤੋਂ ਵੱਧ ਸੀ। 9,702 ਉਤਪਾਦ ਸ਼੍ਰੇਣੀਆਂ ਅਤੇ 279 ਸੇਵਾ ਸ਼੍ਰੇਣੀਆਂ ਵਿੱਚ ਲਗਭਗ 54 ਲੱਖ ਉਤਪਾਦ ਸੂਚੀਬੱਧ ਹੈ। ਵਿੱਤ ਵਰ੍ਹੇ 2021-22 ਦੌਰਾਨ ਲਗਭਗ 10,000 ਕਰੋੜ ਰੁਪਏ ਦੀ ਅਨੁਮਾਨਤ ਬਚਤ ਹੋਈ ਸੀ।
ਜੀਈਐੱਮ (ਜੈੱਮ) ਦੇ ਮਾਧਿਅਮ ਨਾਲ ਕੀਤੀ ਗਈ ਖਰੀਦ ਨਾਲ ਨਿਮਨਲਿਖਿਤ ਲਾਭ ਪ੍ਰਾਪਤ ਹੋਣਗੇ:
1.ਸਹਿਕਾਰੀ ਕਮੇਟੀਆਂ ਨੂੰ ਇੱਕ ਖੁੱਲ੍ਹੀ ਅਤੇ ਪਾਰਦਰਸ਼ੀ ਪ੍ਰਕਿਰਿਆ ਦੇ ਮਾਧਿਅਮ ਨਾਲ ਪ੍ਰਤੀਯੋਗੀ ਕੀਮਤ ਪ੍ਰਾਪਤ ਹੋਵੇਗੀ ਅਤੇ ਇਹ ਸਹਿਕਾਰੀ ਕਮੇਟੀਆਂ ਦੇ ਮੈਂਬਰਾਂ ਦੇ ਲਈ ਆਰਥਿਕ ਤੌਰ ‘ਤੇ ਲਾਭਦਾਇਕ ਸਿੱਧ ਹੋਵੇਗੀ।
2.ਸਹਿਕਾਰੀ ਕਮੇਟੀਆਂ ਇੱਕ ਸਿੰਗਲ ਜੀਈਐੱਮ (ਜੈੱਮ) ਪਲੈਟਫਾਰਮ ‘ਤੇ ਦੇਸ਼ ਭਰ ਵਿੱਚ ਉਪਲਬਧ ਲਗਭਗ 45 ਲੱਖ ਪ੍ਰਮਾਣਿਤ ਵਿਕ੍ਰੇਤਾਵਾਂ/ਸੇਵਾ ਪ੍ਰਦਾਤਾਵਾਂ ਤੋਂ ਖਰੀਦ ਕਰ ਸਕਦੇ ਹਨ।
3.ਜੀਈਐੱਮ (ਜੈੱਮ) ‘ਤੇ ਮਾਨਕ ਪ੍ਰਕਿਰਿਆਵਾਂ ਦਾ ਅਨੁਪਾਲਨ ਕਰਨ ‘ਤੇ ਸਮੇਂ ਦੀ ਬਚਤ ਹੋਵੇਗੀ ਅਤੇ ਪ੍ਰਸ਼ਾਸਨਿਕ ਬੋਝ ਵਿੱਚ ਕਮੀ ਆਵੇਗੀ।
4.ਇਸ ਨਾਲ ਸਹਿਕਾਰੀ ਕਮੇਟੀਆਂ ਦੀ ਭਰੋਸੇਯੋਗਤਾ ਵਿੱਚ ਵਾਧਾ ਹੋਵੇਗੀ ਕਿਉਂਕਿ ਫੰਡਾਂ ਦੇ ਕੁਪ੍ਰਬੰਧਨ ਦੀਆਂ ਸ਼ਿਕਾਇਤਾਂ ਵਿੱਚ ਕਮੀ ਆਵੇਗੀ।
ਜੀਈਐੱਮ (ਜੈੱਮ) ਅਧਿਕਾਰੀ ਉਪਲਬਧ ਸੰਪਰਕ ਕੇਂਦਰਾਂ, ਵਿਵਹਾਰਿਕ ਟ੍ਰੇਨਿੰਗਾਂ ਅਤੇ ਹੋਰ ਸਹਾਇਕ ਸੇਵਾਵਾਂ ਦੇ ਮਾਧਿਅਮ ਨਾਲ ਔਨ-ਬੋਰਡਿੰਗ ਅਤੇ ਲੈਣ-ਦੇਣ ਦੇ ਲਈ ਸਹਿਕਾਰੀ ਕਮੇਟੀਆਂ, ਤਕਨੀਕੀ ਢਾਂਚਾ ਅਤੇ ਸਹਾਇਤਾ ਦੇ ਲਈ ਇੱਕ ਸਮਰਪਿਤ ਔਨ-ਬੋਰਡਿੰਗ ਪ੍ਰਕਿਰਿਆ ਉਪਲਬਧ ਕਰਵਾਉਣਗੇ।
****
ਐੱਨਡਬਲਿਊ/ਆਰਕੇ/ਏਵਾਈ/ਆਰਆਰ
(Release ID: 1830544)
Visitor Counter : 177