ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਅਤੇ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਦੀਆਂ ਪ੍ਰੀਮੀਅਮ ਦਰਾਂ ਵਿੱਚ 1 ਜੂਨ 2022 ਤੋਂ ਸੰਸ਼ੋਧਨ


7 ਸਾਲ ਪਹਿਲਾਂ 2015 ਵਿੱਚ ਦੋਵਾਂ ਸਕੀਮਾਂ ਦੀ ਸ਼ੁਰੂਆਤ ਤੋਂ ਬਾਅਦ ਪ੍ਰੀਮੀਅਮ ਦਰਾਂ ਵਿੱਚ ਪਹਿਲਾ ਸੰਸ਼ੋਧਨ

Posted On: 31 MAY 2022 4:58PM by PIB Chandigarh

 ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਅਤੇ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਦੇ ਲੰਬੇ ਸਮੇਂ ਤੋਂ ਚੱਲ ਰਹੇ ਪ੍ਰਤੀਕੂਲ ਦਾਅਵਿਆਂ ਦੇ ਤਜ਼ਰਬੇ ਨੂੰ ਧਿਆਨ ਵਿੱਚ ਰੱਖਦੇ ਹੋਏ, ਅਤੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਵਿਵਹਾਰਕ ਬਣਾਉਣ ਲਈ, 

ਸਕੀਮਾਂ ਦੀਆਂ ਪ੍ਰੀਮੀਅਮ ਦਰਾਂ ਨੂੰ ਦੋਵਾਂ ਸਕੀਮਾਂ ਲਈ 1.25 ਰੁਪਏ ਪ੍ਰਤੀ ਦਿਨ ਪ੍ਰੀਮੀਅਮ ਬਣਾ ਕੇ ਸੋਧਿਆ ਗਿਆ ਹੈ ਜਿਸ ਵਿੱਚ ਪੀਐੱਮਜੇਜੇਬੀਵਾਈ ਨੂੰ 330 ਰੁਪਏ ਤੋਂ 436 ਰੁਪਏ ਅਤੇ ਪੀਐੱਮਐੱਸਬੀਵਾਈ ਨੂੰ 12 ਰੁਪਏ ਤੋਂ 20 ਰੁਪਏ ਤੱਕ ਸੋਧਣਾ ਸ਼ਾਮਲ ਹੈ।

 

 31.3.2022 ਤੱਕ ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦੇ ਅਧੀਨ ਦਾਖਲ ਹੋਏ ਸਰਗਰਮ ਗਾਹਕਾਂ ਦੀ ਸੰਖਿਆ ਕ੍ਰਮਵਾਰ 6.4 ਕਰੋੜ ਅਤੇ 22 ਕਰੋੜ ਹੈ। ਪੀਐੱਮਐੱਸਬੀਵਾਈ ਦੀ ਸ਼ੁਰੂਆਤ ਤੋਂ ਲੈ ਕੇ, ਲਾਗੂ ਕਰਨ ਵਾਲੇ ਬੀਮਾ ਕਰਤਾਵਾਂ ਦੁਆਰਾ ਪ੍ਰੀਮੀਅਮ ਲਈ 1,134 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ ਗਈ ਹੈ ਅਤੇ 31.3.2022 ਤੱਕ ਪੀਐੱਮਐੱਸਬੀਵਾਈ ਦੇ ਤਹਿਤ 2,513 ਕਰੋੜ ਰੁਪਏ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਲਾਗੂ ਕਰਨ ਵਾਲੇ ਬੀਮਾ ਕਰਤਾਵਾਂ ਦੁਆਰਾ ਪੀਐੱਮਜੇਜੇਬੀਵਾਈ ਦੇ ਤਹਿਤ ਪ੍ਰੀਮੀਅਮ ਲਈ 9,737 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ ਗਈ ਹੈ ਅਤੇ 31.3.2022 ਤੱਕ 14,144 ਕਰੋੜ ਰੁਪਏ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਗਿਆ ਹੈ। ਦੋਵਾਂ ਸਕੀਮਾਂ ਦੇ ਅਧੀਨ ਦਾਅਵੇ ਡੀਬੀਟੀ ਰੂਟ ਰਾਹੀਂ ਲਾਭਾਰਥੀਆਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਕੀਤੇ ਗਏ ਹਨ। 

 

 ਕੋਵਿਡ ਦੌਰਾਨ ਇਨ੍ਹਾਂ ਸਕੀਮਾਂ ਜ਼ਰੀਏ ਲਾਭਾਂ ਦੇ ਭੇਜੇ ਜਾਣ ਦੀ ਨੇੜਿਓਂ ਨਿਗਰਾਨੀ ਕੀਤੀ ਗਈ ਸੀ ਅਤੇ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਦਾਅਵਿਆਂ ਨੂੰ ਤੇਜ਼ ਕਰਨ ਲਈ ਬਹੁਤ ਸਾਰੇ ਉਪਾਅ ਕੀਤੇ ਗਏ ਸਨ, ਜਿਨ੍ਹਾਂ ਵਿੱਚ ਕੋਵਿਡ ਦੌਰਾਨ ਮਰਨ ਵਾਲੇ ਲੋਕਾਂ ਦੇ ਲਾਭਾਰਥੀਆਂ ਤੱਕ ਪਹੁੰਚ ਕਰਨ ਲਈ ਬੈਂਕਾਂ ਦੇ ਆਊਟਰੀਚ ਪ੍ਰੋਗਰਾਮਾਂ ਅਤੇ ਸੰਦੇਸ਼ਾਂ ਨੂੰ ਸਰਲ ਬਣਾਉਣਾ ਅਤੇ ਦਾਅਵਾ ਫਾਰਮ ਅਤੇ ਮੌਤ ਦੇ ਸਬੂਤ ਅਤੇ ਹੋਰ ਬਹੁਤ ਸਾਰੇ ਉਪਾਅ ਕਰਨਾ ਸ਼ਾਮਲ ਹੈ। 

 

 ਗ਼ੌਰਤਲਬ ਹੈ ਕਿ 2015 ਵਿੱਚ ਸਕੀਮਾਂ ਦੀ ਸ਼ੁਰੂਆਤ ਦੇ ਸਮੇਂ ਪ੍ਰੀਮੀਅਮ ਦੀ ਰਕਮ (ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਲਈ 12/- ਰੁਪਏ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਲਈ 330/- ਰੁਪਏ) ਦੀ ਮੂਲ ਮਨਜ਼ੂਰੀ, ਦਾਅਵਿਆਂ ਦੇ ਤਜ਼ਰਬੇ 'ਤੇ ਅਧਾਰ ‘ਤੇ, ਸਾਲਾਨਾ ਸਮੀਖਿਆ ਲਈ ਪ੍ਰਦਾਨ ਕੀਤੀ ਗਈ ਸੀ। ਹਾਲਾਂਕਿ, ਬੀਮਾਕਰਤਾਵਾਂ ਨੂੰ ਵਾਰ-ਵਾਰ ਨੁਕਸਾਨ ਹੋਣ ਦੇ ਬਾਵਜੂਦ, ਯੋਜਨਾਵਾਂ ਦੀ ਸ਼ੁਰੂਆਤ ਤੋਂ ਬਾਅਦ ਪਿਛਲੇ ਸੱਤ ਵਰ੍ਹਿਆਂ ਵਿੱਚ ਪ੍ਰੀਮੀਅਮ ਦਰਾਂ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਸੀ।

 

 ਸਕੀਮਾਂ ਦੇ ਦਾਅਵਿਆਂ ਦੇ ਤਜਰਬੇ ਦੀ ਜਾਂਚ ਕਰਨ 'ਤੇ, ਆਈਆਰਡੀਏਆਈ ਨੇ ਦੱਸਿਆ ਕਿ ਜਦੋਂ ਕਿ 31 ਮਾਰਚ, 2022 ਤੱਕ ਦੀ ਅਵਧੀ ਲਈ ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਨਾਲ ਸਬੰਧਿਤ ਦਾਅਵਿਆਂ ਦਾ ਅਨੁਪਾਤ (ਪ੍ਰੀਮੀਅਮ ਪ੍ਰਾਪਤ ਕੀਤੇ ਗਏ ਦਾਅਵਿਆਂ ਦੀ ਪ੍ਰਤੀਸ਼ਤਤਾ) 145.24% ਅਤੇ 221% ਹੈ,  31 ਮਾਰਚ, 2022 ਤੱਕ ਦੀ ਅਵਧੀ ਲਈ ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਨਾਲ ਸੰਬੰਧਿਤ ਸੰਯੁਕਤ ਅਨੁਪਾਤ (ਦਾਅਵਿਆਂ ਦੇ ਅਨੁਪਾਤ ਅਤੇ ਖਰਚੇ ਅਨੁਪਾਤ ਦਾ ਜੋੜ) ਕ੍ਰਮਵਾਰ 163.98% ਅਤੇ 254.71% ਹੈ। 

 

 ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦੇ ਪ੍ਰਤੀਕੂਲ ਦਾਅਵਿਆਂ ਦੇ ਤਜ਼ਰਬੇ ਦੇ ਮੱਦੇਨਜ਼ਰ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਾਲੇ ਬੀਮਾਕਰਤਾਵਾਂ ਲਈ ਵਿਵਹਾਰਕ ਬਣਾਉਣ ਲਈ ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਸਕੀਮਾਂ ਦੀਆਂ ਪ੍ਰੀਮੀਅਮ ਦਰਾਂ ਨੂੰ 1.6.2022 ਤੋਂ ਸੰਸ਼ੋਧਿਤ ਕੀਤਾ ਗਿਆ ਹੈ। ਇਹ ਯੋਜਨਾਵਾਂ ਨੂੰ ਲਾਗੂ ਕਰਨ ਲਈ ਪ੍ਰਾਈਵੇਟ ਬੀਮਾਕਰਤਾਵਾਂ ਨੂੰ ਵੀ ਅੱਗੇ ਆਉਣ ਲਈ ਉਤਸ਼ਾਹਿਤ ਕਰੇਗਾ, ਜਿਸ ਨਾਲ ਪਾਤਰ ਲਕਸ਼ਿਤ ਆਬਾਦੀ ਵਿੱਚ ਯੋਜਨਾਵਾਂ ਦੀ ਸੰਤ੍ਰਿਪਤਾ ਵਧੇਗੀ, ਖਾਸ ਤੌਰ 'ਤੇ ਭਾਰਤ ਦੀ ਉਹ ਆਬਾਦੀ ਜਿਸ ਨੂੰ ਘੱਟ ਸੇਵਾਵਾਂ ਪ੍ਰਾਪਤ ਹੋ ਰਹੀਆਂ ਹਨ ਜਾਂ ਉਹ ਸੇਵਾਵਾਂ ਤੋਂ ਬਿਲਕੁਲ ਵੰਚਿਤ ਹੈ। 

 

 ਭਾਰਤ ਨੂੰ ਪੂਰੀ ਤਰ੍ਹਾਂ ਬੀਮਾਯੁਕਤ ਸਮਾਜ ਬਣਾਉਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਪੂਰਾ ਕਰਨ ਲਈ, ਅਗਲੇ ਪੰਜ ਸਾਲਾਂ ਵਿੱਚ ਪੀਐੱਮਜੇਜੇਬੀਵਾਈ ਦੇ ਤਹਿਤ ਕਵਰੇਜ 6.4 ਕਰੋੜ ਤੋਂ ਵਧਾ ਕੇ 15 ਕਰੋੜ ਅਤੇ ਪੀਐੱਮਐੱਸਬੀਵਾਈ ਦੇ ਤਹਿਤ 22 ਕਰੋੜ ਤੋਂ ਵਧਾ ਕੇ 37 ਕਰੋੜ ਕਰਨ ਦਾ ਲਕਸ਼ ਰੱਖਿਆ ਗਿਆ ਹੈ ਜੋ ਕਿ ਇਨ੍ਹਾਂ ਦੋ ਫਲੈਗਸ਼ਿਪ ਸਕੀਮਾਂ ਰਾਹੀਂ ਸਾਨੂੰ ਯੋਗ ਆਬਾਦੀ ਨੂੰ ਸਮਾਜਿਕ ਸੁਰੱਖਿਆ ਲਈ ਕਵਰ ਕਰਨ ਦੇ ਨੇੜੇ ਲੈ ਜਾਵੇਗਾ। 

 

 ***********

 

ਆਰਐੱਮ/ਐੱਮਵੀ/ਕੇਐੱਮਐੱਨ



(Release ID: 1830048) Visitor Counter : 85