ਪ੍ਰਧਾਨ ਮੰਤਰੀ ਦਫਤਰ

ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਭਾਰਤ ਡ੍ਰੋਨ ਮਹੋਤਸਵ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 MAY 2022 3:27PM by PIB Chandigarh

ਮੰਚ ਤੇ ਉਪਸਥਿਤ ਕੇਂਦਰੀ ਮੰਤਰੀਮੰਡਲ ਦੇ ਮੇਰੇ ਸਹਿਯੋਗੀਗਣਭਾਰਤ ਡ੍ਰੋਨ ਮਹੋਤਸਵ ਵਿੱਚ ਦੇਸ਼ਭਰ ਤੋਂ ਜੁਟੇ ਸਾਰੇ ਅਤਿਥੀਗਣਇੱਥੇ ਉਪਸਥਿਤ ਹੋਰ ਮਹਾਨੁਭਾਵਦੇਵੀਓ ਅਤੇ ਸੱਜਣੋਂ!

ਆਪ ਸਭ ਨੂੰ ਭਾਰਤ ਡ੍ਰੋਨ ਮਹੋਤਸਵ ਇਸ ਆਯੋਜਨ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।  ਮੈਂ ਦੇਖ ਰਿਹਾ ਹਾਂ ਕਿ ਸਾਰੇ ਸੀਨੀਅਰ ਲੋਕ ਇੱਥੇ ਮੇਰੇ ਸਾਹਮਣੇ ਬੈਠੇ ਹਨ। ਮੈਨੂੰ ਆਉਣ ਵਿੱਚ ਵਿਲੰਭ (ਦੇਰੀ) ਹੋ ਗਿਆ। ਵਿਲੰਭ ਇਸ ਲਈ ਨਹੀਂ ਹੋਇਆ ਕਿ ਮੈਂ ਦੇਰ ਨਾਲ ਆਇਆ। ਇੱਥੇ ਤਾਂ ਮੈਂ ਸਮੇਂ ਤੇ ਆ ਗਿਆ ਸੀ। ਲੇਕਿਨ ਇਹ ਡ੍ਰੋਨ ਦੀ ਜੋ ਪ੍ਰਦਰਸ਼ਨੀ ਲਗੀ ਹੈ। ਉਸ ਨੂੰ ਦੇਖਣ ਵਿੱਚ ਮੇਰਾ ਮਨ ਅਜਿਹਾ ਲਗ ਗਿਆ ਕਿ ਮੈਨੂੰ ਸਮੇਂ ਦਾ ਧਿਆਨ ਹੀ ਨਹੀਂ ਰਿਹਾ। ਇਤਨਾ ਲੇਟ ਆਇਆ ਫਿਰ ਵੀ ਮੈਂ ਮੁਸ਼ਕਿਲ ਨਾਲ ਦਸ ਪ੍ਰਤੀਸ਼ਤ ਚੀਜ਼ਾਂ ਨੂੰ ਦੇਖ ਪਾਇਆ ਅਤੇ ਮੈਂ ਇਤਨਾ ਪ੍ਰਭਾਵਿਤ ਹੋਇਆਅੱਛਾ ਹੁੰਦਾ ਮੇਰੇ ਪਾਸ ਸਮਾਂ ਹੁੰਦਾ ਮੈਂ ਪੂਰਾ ਇੱਕ-ਇੱਕ ਸਟਾਲ ਤੇ ਜਾਂਦਾ ਅਤੇ ਨੌਜਵਾਨਾਂ ਨੇ ਜੋ ਕੰਮ ਕੀਤਾ ਹੈ ਉਸ ਨੂੰ ਦੇਖਦਾਉਨ੍ਹਾਂ ਦੀ ਕਥਾ ਸੁਣਦਾ। ਸਭ ਤਾਂ ਨਹੀਂ ਕਰ ਪਾਇਆਲੇਕਿਨ ਜੋ ਵੀ ਮੈਂ ਕਰ ਪਾਇਆਮੈਂ ਆਪ ਸਭ ਨੂੰ ਤਾਕੀਦ ਕਰਾਂਗਾਂਮੈਂ ਸਰਕਾਰ ਦੇ ਵੀ ਸਾਰੇ ਵਿਭਾਗਾਂ ਨੂੰ ਤਾਕੀਦ ਕਰਾਂਗਾ ਕਿ ਤੁਹਾਡੇ ਅਲੱਗ-ਅਲੱਗ ਪੱਧਰ ਦੇ ਜਿਤਨੇ ਅਧਿਕਾਰੀ ਹਨ,  ਜੋ ਪਾਲਿਸੀ ਮੇਕਿੰਗ ਵਿੱਚ ਜਿਨ੍ਹਾਂ ਦਾ ਰੋਲ ਰਹਿੰਦਾ ਹੈ। ਉਹ ਜ਼ਰੂਰ ਦੋ-ਤਿੰਨ ਘੰਟੇ ਇੱਥੇ ਕੱਢਣਇੱਕ-ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਇੱਥੇ ਉਨ੍ਹਾਂ ਨੂੰ ਟੈਕਨੋਲੋਜੀ ਨੂੰ ਦੇਖਣ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿੱਚ ਹੀ ਪਤਾ ਚਲੇਗਾ ਕਿ ਇਹ ਟੈਕਨੋਲੋਜੀ ਆਪਣੇ ਇੱਥੇ ਅਜਿਹੇ ਉਪਯੋਗ ਵਿੱਚ ਹੋ ਸਕਦੀ ਹੈ। ਯਾਨੀ ਗਵਰਨੈਂਸ ਵਿੱਚ ਵੀ ਅਨੇਕ ਅਜਿਹੇ initiatives ਹਨਜੋ ਅਸੀਂ ਇਸ ਦੇ ਅਧਾਰ ਤੇ ਚਲਾ ਸਕਦੇ ਹਾਂ। ਲੇਕਿਨ ਮੈਂ ਵਾਕਈ ਵਿੱਚ ਕਹਿੰਦਾ ਹਾਂ ਕਿ ਮੇਰੇ ਲਈ ਇੱਕ ਬਹੁਤ ਹੀ ਸੁਖਦ ਅਨੁਭਵ ਰਿਹਾ ਅੱਜਅਤੇ ਭਾਰਤ ਦੇ ਨੌਜਵਾਨਾਂ ਅਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਸੀ ਕਿ ਜਿਨ੍ਹਾਂ-ਜਿਨ੍ਹਾਂ ਸਟਾਲ ਤੇ ਗਿਆ ਤਾਂ ਬੜੇ ਮਾਣ ਨਾਲ ਕਹਿੰਦਾ ਸੀਸਾਹਬ ਇਹ ਮੇਕ ਇਨ ਇੰਡੀਆ ਹੈਇਹ ਸਭ ਅਸੀਂ ਬਣਾਇਆ ਹੈ।

ਸਾਥੀਓ,

ਇਸ ਮਹੋਤਸਵ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਸਾਡੇ ਕਿਸਾਨ ਭਾਈ-ਭੈਣ ਵੀ ਹਨ,  ਡ੍ਰੋਨ ਇੰਜੀਨੀਅਰ ਵੀ ਹਨਸਟਾਰਟ-ਅੱਪਸ ਵੀ ਹਨਵਿਭਿੰਨ ਕੰਪਨੀਆਂ ਦੇ ਲੀਡਰਸ ਵੀ ਇੱਥੇ ਮੌਜੂਦ ਹਨ। ਅਤੇ ਦੋ ਦਿਨਾਂ ਵਿੱਚ ਇੱਥੇ ਹਜ਼ਾਰਾਂ ਲੋਕ ਇਸ ਮਹੋਤਸਵ ਦਾ ਹਿੱਸਾ ਬਣਨ ਵਾਲੇ ਹਨਮੈਨੂੰ ਪੱਕਾ ਵਿਸ਼ਵਾਸ ਹੈ। ਅਤੇ ਹੁਣੇ ਮੈਂ ਇੱਕ ਤਾਂ ਮੈਂ ਪ੍ਰਦਰਸ਼ਨੀ ਵੀ ਦੇਖੀਲੇਕਿਨ ਜੋ actually ਡ੍ਰੋਨ ਦੇ ਨਾਲ ਆਪਣਾ ਕੰਮਕਾਜ ਚਲਾਉਂਦੇ ਹਨ। ਅਤੇ ਉਸ ਵਿੱਚ ਮੈਨੂੰ ਕਈ ਯੁਵਾ ਕਿਸਾਨਾਂ ਨੂੰ ਮਿਲਣ ਦਾ ਮੌਕਾ ਮਿਲਿਆਜੋ ਖੇਤੀ ਵਿੱਚ ਡ੍ਰੋਨ ਟੈਕਨੋਲੋਜੀ ਦਾ ਉਪਯੋਗ ਕਰ ਰਹੇ ਹਨ। ਮੈਂ ਉਨ੍ਹਾਂ ਯੁਵਾ ਇੰਜੀਨੀਅਰਸ ਨੂੰ ਵੀ ਮਿਲਿਆਜੋ ਡ੍ਰੋਨ ਟੈਕਨੋਲੋਜੀ ਨੂੰ ਪ੍ਰੋਤਸਾਹਿਤ ਕਰ ਰਹੇ ਹਨ।  ਅੱਜ 150 drone pilot certificate ਵੀ ਇੱਥੇ ਦਿੱਤੇ ਗਏ ਹਨ। ਮੈਂ ਇਨ੍ਹਾਂ ਸਾਰੇ drone pilots ਨੂੰ ਅਤੇ ਇਸ ਕੰਮ ਵਿੱਚ ਜੁੜੇ ਹੋਏ ਸਾਰਿਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਡ੍ਰੋਨ ਟੈਕਨੋਲੋਜੀ ਨੂੰ ਲੈ ਕੇ ਭਾਰਤ ਵਿੱਚ ਜੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਉਹ ਅਦਭੁਤ ਹੈ। ਇਹ ਜੋ ਊਰਜਾ ਨਜ਼ਰ ਆ ਰਹੀ ਹੈਉਹ ਭਾਰਤ ਵਿੱਚ ਡ੍ਰੋਨ ਸਰਵਿਸ ਅਤੇ ਡ੍ਰੋਨ ਅਧਾਰਿਤ ਇੰਡਸਟ੍ਰੀ ਦੀ ਲੰਬੀ ਛਲਾਂਗ ਦਾ ਪ੍ਰਤੀਬਿੰਬ ਹੈ। ਇਹ ਭਾਰਤ ਵਿੱਚ Employment Generation ਦੇ ਇੱਕ ਉੱਭਰਦੇ ਹੋਏ ਬੜੇ ਸੈਕਟਰ ਦੀਆਂ ਸੰਭਾਵਨਾਵਾਂ ਦਿਖਾਉਂਦੀ ਹੈ। ਅੱਜ ਭਾਰਤਸਟਾਰਟ-ਅੱਪ ਪਾਵਰ ਦੇ ਦਮ ਤੇ ਦੁਨੀਆ ਵਿੱਚ ਡ੍ਰੋਨ ਟੈਕਨੋਲੋਜੀ ਦਾ ਸਭ ਤੋਂ ਬੜਾ ਐਕਸਪਰਟ ਬਣਨ ਦੇ ਵੱਲ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ।

ਸਾਥੀਓ,

ਇਹ ਉਤਸਵਸਿਰਫ਼ ਇੱਕ ਟੈਕਨੋਲੋਜੀ ਦਾ ਨਹੀਂ ਬਲਕਿ ਨਵੇਂ ਭਾਰਤ ਦੀ ਨਵੀਂ ਗਵਰਨੈਂਸ ਦਾਨਵੇਂ ਪ੍ਰਯੋਗਾਂ ਦੇ ਪ੍ਰਤੀ ਅਭੂਤਪੂਰਵ Positivity ਦਾ ਵੀ ਉਤਸਵ ਹੈ। ਸੰਜੋਗ ਨਾਲ 8 ਵਰ੍ਹੇ ਪਹਿਲਾਂ ਇਹੀ ਉਹ ਸਮਾਂ ਸੀਜਦੋਂ ਭਾਰਤ ਵਿੱਚ ਅਸੀਂ ਸੁਸ਼ਾਸਨ ਦੇ ਨਵੇਂ ਮੰਤਰਾਂ ਨੂੰ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਸੀ। ਮਿਨੀਮਮ ਗਵਰਨਮੈਂਟਮੈਕਸੀਮਮ ਗਵਰਨੈਂਸ ਦੇ ਰਸਤੇ ਤੇ ਚਲਦੇ ਹੋਏ, ease of living, ease of doing business ਨੂੰ ਅਸੀਂ ਪ੍ਰਾਥਮਿਕਤਾ ਬਣਾਇਆ। ਅਸੀਂ ਸਬਕਾ ਸਾਥਸਬਕਾ ਵਿਕਾਸ ਦੇ ਮੰਤਰ ਤੇ ਚਲਦੇ ਹੋਏ ਦੇਸ਼ ਦੇ ਹਰ ਨਾਗਰਿਕਹਰ ਖੇਤਰ ਨੂੰ ਸਰਕਾਰ ਨਾਲ ਕਨੈਕਟ ਕਰਨ ਦਾ ਰਸਤਾ ਚੁਣਿਆ। ਦੇਸ਼ ਵਿੱਚ ਸੁਵਿਧਾਵਾਂ ਦਾਪਹੁੰਚ ਦਾਡਿਲਿਵਰੀ ਦਾ ਇੱਕ ਜੋ divide ਸਾਨੂੰ ਅਨੁਭਵ ਹੁੰਦਾ ਸੀਉਸ ਦੇ ਲਈ ਅਸੀਂ ਆਧੁਨਿਕ Technology ’ਤੇ ਭਰੋਸਾ ਕੀਤਾਉਸ ਨੂੰ ਇੱਕ ਮਹੱਤਵਪੂਰਨ bridge ਦੇ ਰੂਪ ਵਿੱਚ ਵਿਵਸਥਾ ਦਾ ਹਿੱਸਾ ਬਣਾਇਆ। ਜਿਸ technology ਤੱਕ ਦੇਸ਼ ਦੇ ਇੱਕ ਬਹੁਤ ਛੋਟੇ ਜਿਹੇ ਵਰਗ ਦੀ ਪਹੁੰਚ ਸੀਸਾਡੇ ਇੱਥੇ ਇਹ ਮੰਨ ਲਿਆ ਗਿਆ ਟੈਕਨੋਲੋਜੀ ਯਾਨੀ ਇੱਕ ਬੜੇ ਰਹੀਸ ਲੋਕਾਂ ਦੇ ਬਾਰੇ ਹੈ। ਸਾਧਾਰਣ ਮਾਨਵੀ ਦੀ ਜ਼ਿੰਦਗੀ ਵਿੱਚ ਉਸ ਦਾ ਕੋਈ ਸਥਾਨ ਨਹੀਂ ਹੈ। ਉਸ ਪੂਰੀ ਮਾਨਸਿਕਤਾ ਨੂੰ ਬਦਲ ਕੇ ਅਸੀਂ ਟੈਕਨੋਲੋਜੀ ਨੂੰ ਸਰਵਜਨ ਦੇ ਲਈ ਸੁਲਭ ਕਰਨ ਦੀ ਦਿਸ਼ਾ ਵਿੱਚ ਅਨੇਕ ਕਦਮ ਉਠਾਏ ਹਨਅਤੇ ਅੱਗੇ ਵੀ ਉਠਾਉਣ ਵਾਲੇ ਹਾਂ।

ਸਾਥੀਓ,

ਜਦੋਂ ਟੈਕਨੋਲੋਜੀ ਦੀ ਗੱਲ ਆਉਂਦੀ ਹੈ ਤਾਂ ਅਸੀਂ ਦੇਖਿਆ ਹੈਸਾਡੇ ਇੱਥੇ ਕੁਝ ਲੋਕ ਟੈਕਨੋਲੋਜੀ ਦਾ ਡਰ ਦਿਖਾ ਕੇ ਉਸ ਨੂੰ ਨਕਾਰਣ ਦਾ ਪ੍ਰਯਾਸ ਵੀ ਕਰਦੇ ਹਨ। ਇਹ ਟੈਕਨੋਲੋਜੀ ਆਵੇਗੀ ਤਾਂ ਅਜਿਹਾ ਹੋ ਜਾਵੇਗਾਵੈਸਾ ਹੋ ਜਾਵੇਗਾ। ਹੁਣ ਇਹ ਗੱਲ ਸਹੀ ਹੈ ਕਿ ਇੱਕ ਜ਼ਮਾਨੇ ਵਿੱਚ ਪੂਰੇ ਸ਼ਹਿਰ ਵਿੱਚ ਇੱਕ ਟਾਵਰ ਹੋਇਆ ਕਰਦਾ ਸੀ। ਉਸ ਦੀ ਘੜੀ ਦੇ ਘੰਟ ਵਜਦੇ ਸਨ ਅਤੇ ਪਿੰਡ ਦਾ ਸਮਾਂ ਤੈਅ ਹੁੰਦਾ ਸੀ ਤੱਕ ਕਿਸ ਨੇ ਸੋਚਿਆ ਸੀ ਕਿ ਹਰ ਗਲੀ ਹਰ ਇੱਕ ਦੀ ਕਲਾਈ ਤੇ ਘੜੀ ਲਗੇਗੀ।  ਤਾਂ ਜਦੋਂ ਪਰਿਵਰਤਨ ਆਇਆ ਹੋਵੇਗਾ ਤਾਂ ਉਨ੍ਹਾਂ ਨੂੰ ਵੀ ਅਜੂਬਾ ਲਗਿਆ ਹੋਵੇਗਾ ਅਤੇ ਅੱਜ ਵੀ ਕੁਝ ਲੋਕ ਹੋਣਗੇਜਿਨ੍ਹਾਂ ਦਾ ਮਨ ਕਰਦਾ ਹੋਵੇਗਾ ਕਿ ਅਸੀਂ ਵੀ ਪਿੰਡ ਵਿੱਚ ਇੱਕ ਟਾਵਰ ਬਣਾ ਦੇਈਏ ਅਤੇ ਉੱਥੇ ਅਸੀਂ ਵੀ ਇੱਕ ਘੜੀ ਲਗਾ ਦੇਈਏ। ਕਿਸੇ ਜ਼ਮਾਨੇ ਵਿੱਚ ਉਪਯੋਗੀ ਹੋਵੇਗਾ ਯਾਨੀ ਜੋ ਬਦਲਾਅ ਹੁੰਦਾ ਹੈ। ਉਸ ਬਦਲਾਅ ਦੇ ਨਾਲ ਸਾਨੂੰ ਆਪਣੇ ਨੂੰ ਬਦਲਣਾ ਵਿਵਸਥਾਵਾਂ ਨੂੰ ਬਦਲਣਾ ਤਦ ਪ੍ਰਗਤੀ ਸੰਭਵ ਹੁੰਦੀ ਹੈ। ਅਸੀਂ ਹਾਲ ਹੀ ਵਿੱਚ ਕੋਰੋਨਾ ਵੈਕਸੀਨੇਸ਼ਨ ਦੇ ਦੌਰਾਨ ਵੀ ਬਹੁਤ ਅਨੁਭਵ ਕੀਤਾ ਹੈ। ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਟੈਕਨੋਲੋਜੀ ਨੂੰ problem ਦਾ ਹਿੱਸਾ ਸਮਝਿਆ ਗਿਆ,  ਉਸ ਨੂੰ anti-poor ਸਾਬਤ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ। ਇਸ ਕਾਰਨ 2014 ਤੋਂ ਪਹਿਲਾਂ ਗਵਰਨੈਂਸ ਵਿੱਚ ਟੈਕਨੋਲੋਜੀ ਦੇ ਉਪਯੋਗ ਨੂੰ ਲੈ ਕੇ ਇੱਕ ਪ੍ਰਕਾਰ ਨਾਲ ਉਦਾਸੀਨਤਾ ਦਾ ਹੀ ਵਾਤਾਵਰਣ ਰਿਹਾ।  ਕਿਸੇ ਨੇ ਇੱਕੇ-ਦੁੱਕੇ ਵਿਅਕਤੀ ਨੇ ਆਪਣੀ ਰੂਚੀ ਦੇ ਅਨੁਸਾਰ ਕਰ ਲਿਆ ਤਾਂ ਕਰ ਲਿਆਵਿਵਸਥਾ ਦਾ ਸੁਭਾਅ ਨਹੀਂ ਬਣਿਆ। ਇਸ ਦਾ ਸਭ ਤੋਂ ਅਧਿਕ ਨੁਕਸਾਨ ਦੇਸ਼ ਦੇ ਗ਼ਰੀਬ ਨੂੰ ਹੋਇਆ ਹੈਦੇਸ਼ ਦੇ ਵੰਚਿਤ ਨੂੰ ਹੋਇਆ ਹੈਦੇਸ਼ ਦੇ ਮਿਡਿਲ ਕਲਾਸ ਨੂੰ ਹੋਇਆ ਹੈਅਤੇ ਜੋ aspirations ਦੇ ਜਜ਼ਬੇ ਨਾਲ ਭਰੇ ਹੋਏ ਲੋਕ ਸਨ ਉਨ੍ਹਾਂ ਨੂੰ ਨਿਰਾਸ਼ਾ ਦੀ ਗਰਤ ਵਿੱਚ ਜ਼ਿੰਦਗੀ ਗੁਜਾਰਨ ਦੇ ਲਈ ਮਜ਼ਬੂਰ ਹੋਣਾ ਪਿਆ ਹੈ।

ਸਾਥੀਓ,

ਅਸੀਂ ਇਸ ਗੱਲ ਦਾ ‍ਇਨਕਾਰ ਨਹੀਂ ਕਰਦੇ ਕਿ ਨਵੀਂ ਟੈਕਨੋਲੋਜੀ disruption ਲਿਆਉਂਦੀ ਹੈ। ਉਹ ਨਵੇਂ ਮਾਧਿਅਮ ਖੋਜਦੀ ਹੈਉਹ ਨਵੇਂ ਅਧਿਆਇ ਲਿਖਦੀ ਹੈ। ਉਹ ਨਵੇਂ ਰਸਤੇਨਵੀਂ ਵਿਵਸਥਾ ਵੀ ਬਣਾਉਂਦੀ ਹੈ।  ਅਸੀਂ ਸਭ ਨੇ ਉਹ ਦੌਰ ਦੇਖਿਆ ਹੈ ਕਿ ਜੀਵਨ ਨਾਲ ਜੁੜੇ ਕਿਤਨੇ ਹੀ ਅਸਾਨ ਵਿਸ਼ਿਆਂ ਨੂੰ ਕਿਤਨਾ ਮੁਸ਼ਕਿਲ ਬਣਾ ਦਿੱਤਾ ਗਿਆ ਸੀ। ਮੈਨੂੰ ਨਹੀਂ ਪਤਾ ਕਿ ਤੁਹਾਡੇ ਵਿੱਚੋਂ ਕਿਤਨੇ ਲੋਕਾਂ ਨੇ ਬਚਪਨ ਵਿੱਚ ਰਾਸ਼ਨ ਦੀ ਦੁਕਾਨ ਤੇ ਅਨਾਜ ਦੇ ਲਈ,  ਕੈਰੋਸੀਨ ਦੇ ਲਈਚੀਨੀ ਦੇ ਲਈ ਲਾਈਨ ਲਗਾਈ ਹੋਵੇਗੀ। ਲੇਕਿਨ ਇੱਕ ਸਮਾਂ ਅਜਿਹਾ ਸੀ ਕਿ ਘੰਟਿਆਂ ਇਸੇ ਕੰਮ ਵਿੱਚ ਲਾਈਨ ਵਿੱਚ ਲਗੇ ਹੋਏ ਗੁਜਰ ਜਾਂਦੇ ਸਨ। ਅਤੇ ਮੈਨੂੰ ਤਾਂ ਆਪਣਾ ਬਚਪਨ ਯਾਦ ਹੈ ਕਿ ਹਮੇਸ਼ਾ ਇੱਕ ਡਰ ਰਹਿੰਦਾ ਸੀ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਮੇਰਾ ਨੰਬਰ ਆਉਣ ਤੱਕ ਅਨਾਜ ਖ਼ਤਮ ਹੋ ਜਾਵੇਗਾਦੁਕਾਨ ਬੰਦ ਹੋਣ ਦਾ ਸਮਾਂ ਤਾਂ ਨਹੀਂ ਹੋ ਜਾਵੇਗਾਇਹ ਡਰ 7- 8 ਸਾਲ ਪਹਿਲਾਂ ਹਰ ਗ਼ਰੀਬ ਦੇ ਜੀਵਨ ਵਿੱਚ ਰਿਹਾ ਹੀ ਰਿਹਾ ਹੋਵੇਗਾ। ਲੇਕਿਨ ਮੈਨੂੰ ਸੰਤੋਸ਼ ਹੈ ਕਿ ਅੱਜ ਟੈਕਨੋਲੋਜੀ ਦੀ ਮਦਦ ਨਾਲ ਅਸੀਂ ਇਸ ਡਰ ਨੂੰ ਸਮਾਪਤ ਕਰ ਦਿੱਤਾ ਹੈ। ਹੁਣ ਲੋਕਾਂ ਵਿੱਚ ਇੱਕ ਭਰੋਸਾ ਹੈ ਕਿ ਜੋ ਉਨ੍ਹਾਂ ਦੇ ਹੱਕ ਦਾ ਹੈਉਹ ਉਨ੍ਹਾਂ ਨੂੰ ਮਿਲੇਗਾ ਹੀ ਮਿਲੇਗਾ। ਟੈਕਨੋਲੋਜੀ ਨੇ last mile delivery ਨੂੰ ਸੁਨਿਸ਼ਚਿਤ ਕਰਨ ਵਿੱਚ, saturation ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਬਹੁਤ ਬੜੀ ਮਦਦ ਕੀਤੀ ਹੈ। ਅਤੇ ਮੈਂ ਜਾਣਦਾ ਹਾਂ ਕਿ ਅਸੀਂ ਇਸ ਗਤੀ ਨਾਲ ਅੱਗੇ ਵਧ ਕੇ ਅੰਤਯੋਦਯ ਦੇ ਲਕਸ਼ ਨੂੰ ਪ੍ਰਾਪਤ ਕਰ ਸਕਦੇ ਹਾਂ। ਬੀਤੇ 7-8 ਵਰ੍ਹਿਆਂ ਦਾ ਅਨੁਭਵ ਮੇਰਾ ਵਿਸ਼ਵਾਸ ਹੋਰ ਮਜ਼ਬੂਤ ਕਰਦਾ ਹੈ। ਮੇਰਾ ਭਰੋਸਾ ਵਧਦਾ ਜਾ ਰਿਹਾ ਹੈ। ਜਨਧਨਆਧਾਰ ਅਤੇ ਮੋਬਾਈਲ ਦੀ ਤ੍ਰਿਸ਼ਕਤੀ- JAM ਇਸ ਟ੍ਰਿਨਿਟੀ ਦੀ ਵਜ੍ਹਾ ਨਾਲ ਅੱਜ ਅਸੀਂ ਦੇਸ਼ ਭਰ ਵਿੱਚ ਪਾਰਦਰਸ਼ਤਾ ਦੇ ਨਾਲ ਗ਼ਰੀਬ ਨੂੰ ਉਸ ਦੇ ਹੱਕ ਦੀਆਂ ਚੀਜ਼ਾਂ ਜਿਵੇਂ ਰਾਸ਼ਨ ਜਿਹੀਆਂ ਗੱਲਾਂ ਅਸੀਂ ਪਹੁੰਚਾ ਪਾ ਰਹੇ ਹਾਂ। ਇਸ ਮਹਾਮਾਰੀ ਦੇ ਦੌਰਾਨ ਵੀ ਅਸੀਂ 80 ਕਰੋੜ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਸੁਨਿਸ਼ਚਿਤ ਕੀਤਾ ਹੈ।

ਸਾਥੀਓ,

ਇਹ ਸਾਡੇ ਟੈਕਨੋਲੋਜੀ ਸੌਲਿਊਸ਼ਨ ਨੂੰ Correctly ਡਿਜ਼ਾਈਨ ਕਰਨ, Efficiently ਡਿਵੈਲਪ ਕਰਨ ਅਤੇ Properly Implement ਕਰਨ ਦੀ ਸ਼ਕਤੀ ਹੈ ਕਿ ਅੱਜ ਭਾਰਤ ਦੁਨੀਆ ਦਾ ਸਭ ਤੋਂ ਬੜਾ ਵੈਕਸੀਨੇਸ਼ਨ ਅਭਿਯਾਨ ਸਫ਼ਲਤਾ ਨਾਲ ਚਲਾ ਰਿਹਾ ਹੈ। ਅੱਜ ਦੇਸ਼ ਨੇ ਜੋ Robust, UPI ਫ੍ਰੇਮਵਰਕ ਡਿਵੈਲਪ ਕੀਤਾ ਹੈਉਸ ਦੀ ਮਦਦ ਨਾਲ ਲੱਖਾਂ ਕਰੋੜ ਰੁਪਏ ਗ਼ਰੀਬ ਦੇ ਬੈਂਕ ਖਾਤੇ ਵਿੱਚ ਸਿੱਧੇ ਟ੍ਰਾਂਸਫਰ ਹੋ ਰਹੇ ਹਨ। ਮਹਿਲਾਵਾਂ ਨੂੰਕਿਸਾਨਾਂ ਨੂੰਵਿਦਿਆਰਥੀਆਂ ਨੂੰ ਹੁਣ ਸਿੱਧੇ ਸਰਕਾਰ ਤੋਂ ਮਦਦ ਮਿਲ ਰਹੀ ਹੈ। 21ਵੀਂ ਸਦੀ ਦੇ ਨਵੇਂ ਭਾਰਤ ਵਿੱਚਯੁਵਾ ਭਾਰਤ ਵਿੱਚ ਅਸੀਂ ਦੇਸ਼ ਨੂੰ ਨਵੀਂ strength ਦੇਣ ਦੇ ਲਈ, speed ਅਤੇ scale ਦੇਣ ਦੇ ਲਈਟੈਕਨੋਲੋਜੀ ਨੂੰ ਅਹਿਮ ਟੂਲ ਬਣਾਇਆ ਹੈ। ਅੱਜ ਅਸੀਂ ਟੈਕਨੋਲੋਜੀ ਨਾਲ ਜੁੜੇ ਸਹੀ Solutions ਡਿਵੈਲਪ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ Scale Up ਕਰਨ ਦਾ ਕੌਸ਼ਲ ਵੀ ਅਸੀਂ ਵਿਕਸਿਤ ਕੀਤਾ ਹੈ। ਦੇਸ਼ ਵਿੱਚ ਡ੍ਰੋਨ ਟੋਕਨੋਲੋਜੀ ਨੂੰ ਪ੍ਰੋਤਸਾਹਨ good governance ਦੇ ease of living ਦੇ ਇਸ ਕਮਿਟਮੈਂਟ ਨੂੰ ਅੱਗੇ ਵਧਾਉਣ ਦਾ ਇੱਕ ਹੋਰ ਮਾਧਿਅਮ ਹੈ। ਡ੍ਰੋਨ ਦੇ ਰੂਪ ਵਿੱਚ ਸਾਡੇ ਪਾਸ ਇੱਕ ਹੋਰ ਅਜਿਹਾ ਸਮਾਰਟ ਟੂਲ ਆ ਗਿਆ ਹੈਜੋ ਬਹੁਤ ਜਲਦ ਸਾਧਾਰਣ ਤੋਂ ਸਾਧਾਰਣ ਭਾਰਤੀ ਦੇ ਜੀਵਨ ਦਾ ਹਿੱਸਾ ਬਣਨ ਜਾ ਰਿਹਾ ਹੈ। ਸਾਡੇ ਸ਼ਹਿਰ ਹੋਣ ਜਾਂ ਫਿਰ ਦੇਸ਼ ਦੇ ਦੂਰ-ਦਰਾਜ ਪਿੰਡ-ਦੇਹਾਤ ਵਾਲੇ ਇਲਾਕੇਖੇਤ ਦੇ ਮੈਦਾਨ ਹੋਣ ਜਾਂ ਫਿਰ ਖੇਲ ਦੇ ਮੈਦਾਨਡਿਫੈਂਸ ਨਾਲ ਜੁੜੇ ਕਾਰਜ ਹੋਣ ਜਾਂ ਫਿਰ ਡਿਜਾਸਟਰ ਮੈਨੇਜਮੈਂਟਹਰ ਜਗ੍ਹਾ ਡ੍ਰੋਨ ਦਾ ਇਸਤੇਮਾਲ ਵਧਣ ਵਾਲਾ ਹੈ। ਇਸੇ ਤਰ੍ਹਾਂ ਟੂਰਿਜ਼ਮ ਸੈਕਟਰ ਹੋਵੇਮੀਡੀਆ ਹੋਵੇਫਿਲਮ ਇੰਡਸਟ੍ਰੀ ਹੋਵੇਡ੍ਰੋਨ ਇਨ੍ਹਾਂ ਖੇਤਰਾਂ ਵਿੱਚ ਕੁਆਲਿਟੀ ਅਤੇ Content, ਦੋਨਾਂ ਨੂੰ ਵਧਾਉਣ ਵਿੱਚ ਮਦਦ ਕਰੇਗਾ। ਹਾਲੇ ਜਿਤਨਾ ਇਸਤੇਮਾਲ ਹੋ ਰਿਹਾ ਹੈਡ੍ਰੋਨ ਦਾ ਉਸ ਤੋਂ ਕਿਤੇ ਜ਼ਿਆਦਾ ਇਸਤੇਮਾਲ ਅਸੀਂ ਆਉਣ ਵਾਲੇ ਦਿਨਾਂ ਵਿੱਚ ਦੇਖਣ ਵਾਲੇ ਹਾਂ। ਮੈਂ ਸਰਕਾਰ ਵਿੱਚ ਹਰ ਮਹੀਨੇ ਇੱਕ ਪ੍ਰਗਤੀ ਪ੍ਰੋਗਰਾਮ ਚਲਾਉਂਦਾ ਹਾਂ। ਸਾਰੇ ਰਾਜਾਂ ਦੇ ਮੁੱਖ ਸਕੱਤਰ ਸਕ੍ਰੀਨ ਤੇ ਹੁੰਦੇ ਹਨ ਟੀਵੀ ਦੇ ਹੋਰ ਅਨੇਕ ਵਿਸ਼ਿਆਂ ਦੀ ਚਰਚਾ ਹੁੰਦੀ ਹੈਅਤੇ ਮੈਂ ਉਨ੍ਹਾਂ ਨੂੰ ਤਾਕੀਦ ਕਰਦਾ ਹਾਂ ਕਿ ਡ੍ਰੋਨ ਨਾਲ ਜੋ ਪ੍ਰੋਜੈਕਟ ਚਲ ਰਿਹਾ ਹੈ। ਮੈਨੂੰ ਉੱਥੇ ਦਾ ਪੂਰਾ ਲਾਈਵ demonstration ਦਿਓ। ਤਾਂ ਮੈਂ ਬੜੀ ਅਸਾਨੀ ਨਾਲ ਚੀਜ਼ਾਂ ਨੂੰ coordinate ਕਰਕੇ ਉੱਥੇ ਨਿਰਣਾ ਕਰਨ ਦੀ ਸੁਵਿਧਾ ਵਧ ਜਾਂਦੀ ਹੈ। ਜਦੋਂ ਕੇਦਾਰਨਾਥ ਦੇ ਪੁਨਰਨਿਰਮਾਣ ਦਾ ਕੰਮ ਸ਼ੁਰੂ ਹੋਇਆਹੁਣ ਹਰ ਵਾਰ ਤਾਂ ਮੇਰੇ ਲਈ ਕੇਦਾਰਨਾਥ ਜਾਣਾ ਮੁਸ਼ਕਿਲ ਸੀ ਤਾਂ ਮੈਂ regularly ਕੇਦਾਰਨਾਥ ਵਿੱਚ ਕਿਵੇਂ ਕੰਮ ਚਲ ਰਿਹਾ ਹੈਕਿਤਨੀ ਤੇਜ਼ ਗਤੀ ਨਾਲ ਤਾਂ ਉੱਥੋਂ ਡ੍ਰੋਨ ਦੇ ਦੁਆਰਾ regularly ਮੇਰੇ ਦਫ਼ਤਰ ਵਿੱਚ ਬੈਠ ਕੇ ਉਸ ਦੀ ਜਦੋਂ ਵੀ ਰਿਵਿਊ ਮਿਟਿੰਗ ਹੁੰਦੀ ਸੀ ਤਾਂ ਮੈਂ ਡ੍ਰੋਨ ਦੀ ਮਦਦ ਨਾਲ ਕੇਦਾਰਨਾਥ ਦੇ ਡਿਵੈਲਪਮੈਂਟ ਦੇ ਕੰਮ ਨੂੰ regular ਮੌਨਿਟਰ ਕਰਦਾ ਸਾਂ। ਯਾਨੀ ਅੱਜ ਸਰਕਾਰੀ ਕੰਮਾਂ ਦੀ ਕੁਆਲਿਟੀ ਨੂੰ ਵੀ ਦੇਖਣਾ ਹੈ। ਤਾਂ ਮੈਨੂੰ ਜ਼ਰੂਰੀ ਨਹੀਂ ਕਿ ਮੈਂ ਪਹਿਲਾਂ ਤੋਂ ਦੱਸ ਦੇਵਾਂ ਕਿ ਮੈਨੂੰ ਉੱਥੇ ਇੰਸਪੈਕਸ਼ਨ ਦੇ ਲਈ ਜਾਣਾ ਹੈਤਾਂ ਫਿਰ ਤਾਂ ਸਭ ਕੁਝ ਠੀਕ-ਠਾਕ ਹੋ ਹੀ ਜਾਵੇਗਾ। ਮੈਂ ਡ੍ਰੋਨ ਭੇਜ ਦੇਵਾਂਪਤਾ ਉਹ ਹੀ ਲੈ ਕੇ ਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਤਾ ਤੱਕ ਨਹੀਂ ਚਲਦਾ ਹੈ ਕਿ ਮੈਂ ਜਾਣਕਾਰੀ ਲੈ ਲਈ ਹੈ।

ਸਾਥੀਓ,

ਪਿੰਡ ਵਿੱਚ ਵੀ ਕਿਸਾਨ ਦੇ ਜੀਵਨ ਨੂੰ ਆਧੁਨਿਕ ਸੁਵਿਧਾਜਨਕਅਧਿਕ ਸੰਪੰਨ ਬਣਾਉਣ ਵਿੱਚ ਵੀ ਡ੍ਰੋਨ ਟੈਕਨੋਲੋਜੀ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਹੈ। ਅੱਜ ਪਿੰਡਾਂ ਵਿੱਚ ਚੰਗੀਆਂ ਸੜਕਾਂ ਪਹੁੰਚੀਆਂ ਹਨਬਿਜਲੀ-ਪਾਣੀ ਪਹੁੰਚਿਆ ਹੈਔਪਟੀਕਲ ਫਾਇਬਰ ਪਹੁੰਚ ਰਿਹਾ ਹੈ। ਡਿਜੀਟਲ ਟੈਕਨੋਲੋਜੀ ਦਾ ਬੇਮਿਸਾਲ ਵਿਸਤਾਰ ਹੋਇਆ ਹੈ। ਲੇਕਿਨ ਫਿਰ ਵੀ ਪਿੰਡ ਵਿੱਚ ਜ਼ਮੀਨ ਨਾਲ ਜੁੜੇਖੇਤ ਨਾਲ ਜੁੜੇ ਜ਼ਿਆਦਾਤਰ ਕੰਮ ਦੇ ਲਈ ਪੁਰਾਣੇ ਸਿਸਟਮ ਨਾਲ ਕੰਮ ਚਲਾਉਣਾ ਪੈਂਦਾ ਹੈ। ਉਸ ਪੁਰਾਣੇ ਸਿਸਟਮ ਵਿੱਚ ਹਰ ਪ੍ਰਕਾਰ ਦਾ wastage ਹੈਪਰੇਸ਼ਾਨੀਆਂ ਵੀ ਬਹੁਤ ਹਨਅਤੇ productivity ਤਾਂ ਪਤਾ ਨਹੀਂ ਤੈਅ ਹੀ ਨਹੀਂ ਕਰ ਪਾਉਂਦੇ ਕਿ ਕੁਝ ਹੋਇਆ ਕਿ ਨਹੀਂ ਹੋਇਆ। ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਪਿੰਡ ਦੇ ਲੋਕਾਂ ਨੂੰ ਹੁੰਦਾ ਹੈਸਾਡੇ ਕਿਸਾਨਾਂ ਦਾ ਹੁੰਦਾ ਹੈਅਤੇ ਉਸ ਵਿੱਚ ਵੀ ਜ਼ਿਆਦਾ ਸਾਡੇ ਛੋਟੇ ਕਿਸਾਨਾਂ ਨੂੰ ਹੁੰਦਾ ਹੈ। ਛੋਟੇ ਕਿਸਾਨ ਦੀ ਜ਼ਮੀਨ ਅਤੇ ਉਸ ਦੇ ਸੰਸਾਧਨ ਇਤਨੇ ਨਹੀਂ ਹੁੰਦੇ ਕਿ ਉਹ ਵਿਵਾਦਾਂ ਨੂੰ ਚੁਣੌਤੀ ਦੇ ਸਕੇ ਅਤੇ ਕੋਰਟ ਕਚਹਿਰੀ ਦੇ ਚੱਕਰ ਕੱਟ ਸਕੇ। ਹੁਣ ਦੇਖੋਲੈਂਡ ਰਿਕਾਰਡ ਤੋਂ ਲੈ ਕੇ ਸੋਕਾ-ਹੜ੍ਹ ਰਾਹਤ ਵਿੱਚ ਫ਼ਸਲ ਦੇ ਡੈਮੇਜ ਤੱਕ ਹਰ ਜਗ੍ਹਾ ਰੈਵੇਨਿਊ ਡਿਪਾਰਟਮੈਂਟ ਦੇ ਕਰਮਚਾਰੀਆਂ ਤੇ ਹੀ ਵਿਵਸਥਾ ਨਿਰਭਰ ਹੈ। Human Interface ਜਿਤਨਾ ਅਧਿਕ ਹੈਉਤਨਾ ਹੀ ਜ਼ਿਆਦਾ ਭਰੋਸੇ ਦੀ ਵੀ ਕਮੀ ਹੋ ਜਾਂਦੀ ਹੈਅਤੇ ਉਸੇ ਵਿੱਚੋਂ ਵਿਵਾਦ ਪੈਦਾ ਹੁੰਦੇ ਹਨ। ਵਿਵਾਦ ਹੁੰਦੇ ਹਨ ਤਾਂ ਸਮੇਂ ਅਤੇ ਧਨ ਦੀ ਬਰਬਾਦੀ ਵੀ ਹੁੰਦੀ ਹੈ। ਇਨਸਾਨ ਦੇ ਅੰਦਾਜ਼ੇ ਤੋਂ ਆਕਲਨ ਹੁੰਦੇ ਹਨ ਤਾਂ ਉਤਨਾ ਸਟੀਕ ਅੰਦਾਜ਼ਾ ਵੀ ਨਹੀਂ ਲਗ ਪਾਉਂਦਾ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਤੋਂ ਪਾਰ ਪਾਉਣ ਦਾ ਡ੍ਰੋਨ ਆਪਣੇ ਆਪ ਵਿੱਚ ਇੱਕ ਸਸ਼ਕਤ ਪ੍ਰਭਾਵੀ ਮਾਧਿਅਮ ਦੇ ਰੂਪ ਵਿੱਚ ਇੱਕ ਨਵਾਂ ਟੂਲ ਸਾਡੇ ਸਾਹਮਣੇ ਆਇਆ ਹੈ।

ਸਾਥੀਓ,

ਡ੍ਰੋਨ ਟੈਕਨੋਲੋਜੀ ਕਿਵੇਂ ਇੱਕ ਬੜਾ ਕ੍ਰਾਂਤੀ ਦਾ ਅਧਾਰ ਬਣ ਰਹੀ ਹੈਇਸ ਦਾ ਇੱਕ ਉਦਾਹਰਣ ਪੀਐੱਮ ਸਵਾਮਿਤਵ ਯੋਜਨਾ ਵੀ ਹੈ। ਇਸ ਯੋਜਨਾ ਦੇ ਤਹਿਤ ਪਹਿਲੀ ਵਾਰ ਦੇਸ਼ ਦੇ ਪਿੰਡਾਂ ਦੀ ਹਰ ਪ੍ਰਾਪਰਟੀ ਦੀ ਡਿਜੀਟਲ ਮੈਪਿੰਗ ਕੀਤੀ ਜਾ ਰਹੀ ਹੈਡਿਜੀਟਲ ਪ੍ਰਾਪਰਟੀ ਕਾਰਡ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਇਸ ਵਿੱਚ Human Intervention ਘੱਟ ਹੋਇਆ ਹੈਅਤੇ ਭੇਦਭਾਵ ਦੀ ਗੁੰਜਾਇਸ਼ ਖ਼ਤਮ ਹੋਈ ਹੈ। ਇਸ ਵਿੱਚ ਬੜੀ ਭੂਮਿਕਾ ਡ੍ਰੋਨ ਦੀ ਰਹੀ ਹੈ। ਥੋੜ੍ਹੀ ਦੇਰ ਪਹਿਲਾਂ ਮੈਨੂੰ ਵੀ ਸਵਾਮਿਤਵ ਡ੍ਰੋਨ ਉਡਾਉਣ ਦਾਉਸ ਦੀ ਟੈਕਨੋਲੋਜੀ ਸਮਝਣ ਦਾ ਅਵਸਰ ਮਿਲਿਆ ਹੈ। ਥੋੜ੍ਹੀ ਦੇਰ ਉਸ ਦੇ ਕਾਰਨ ਵੀ ਹੋ ਗਈ। ਮੈਨੂੰ ਖ਼ੁਸ਼ੀ ਹੈ ਕਿ ਡ੍ਰੋਨ ਦੀ ਮਦਦ ਨਾਲ ਹੁਣ ਤੱਕ ਦੇਸ਼ ਵਿੱਚ ਲਗਭਗ 65 ਲੱਖ ਪ੍ਰਾਪਰਟੀ ਕਾਰਡ generate ਹੋ ਚੁੱਕੇ ਹਨ। ਅਤੇ ਜਿਸ ਨੂੰ ਇਹ ਕਾਰਡ ਮਿਲ ਗਿਆ ਹੈਉਸ ਨੂੰ ਸੰਤੁਸ਼ਟੀ ਹੈ ਕਿ ਹਾਂ ਮੇਰੇ ਪਾਸ ਮੇਰੀ ਜਿਤਨੀ ਜ਼ਮੀਨ ਹੈਮੇਰੇ ਪਾਸ ਸਹੀ ਡਿਟੇਲ ਮਿਲ ਗਈ ਹੈ। ਪੂਰੀ ਸੰਤੁਸ਼ਟੀ ਦੇ ਨਾਲ ਉਨ੍ਹਾਂ ਨੇ ਇਸ ਬਾਤ ਨੂੰ ਕਿਹਾ ਹੈ। ਨਹੀਂ ਤਾਂ ਸਾਡੇ ਇੱਥੇ ਅਗਰ ਛੋਟੀ ਜਿਹੀ ਜਗ੍ਹਾ ਦੀ ਨਾਪ-ਨਪਾਈ ਵੀ ਹੁੰਦੀ ਹੈਤਾਂ ਉਸ ਵਿੱਚ ਸਹਿਮਤੀ ਬਣਾਉਣ ਦੇ ਲਈ ਸਾਲੋਂ-ਸਾਲ ਲਗ ਜਾਂਦੇ ਹਨ।

ਸਾਥੀਓ,

ਅੱਜ ਅਸੀਂ ਦੇਖ ਰਹੇ ਹਾਂ ਕਿ ਸਾਡੇ ਕਿਸਾਨ ਡ੍ਰੋਨ ਟੈਕਨੋਲੋਜੀ ਦੀ ਤਰਫ ਤੇਜ਼ੀ ਨਾਲ ਆਕਰਸ਼ਿਤ ਹੋ ਰਹੇ ਹਨਉਨ੍ਹਾਂ ਵਿੱਚ ਇੱਕ ਉਤਸ਼ਾਹ ਦਿਖ ਰਿਹਾ ਹੈਉਹ ਇਸ ਨੂੰ ਅਪਣਾਉਣ ਲਈ ਤਿਆਰ ਹਨ। ਇਹ ਐਸੇ ਹੀ ਨਹੀਂ ਹੋਇਆ ਹੈ। ਇਹ ਇਸ ਲਈ ਹੈ ਕਿਉਂਕਿ ਪਿਛਲੇ 7-8 ਸਾਲ ਵਿੱਚ ਜਿਸ ਤਰ੍ਹਾਂ ਕ੍ਰਿਸ਼ੀ ਖੇਤਰ ਵਿੱਚ ਟੈਕਨੋਲੋਜੀ ਦਾ ਇਸਤੇਮਾਲ ਵਧਾਇਆ ਗਿਆ ਹੈਉਸ ਵਜ੍ਹਾ ਨਾਲ ਟੈਕਨੋਲੋਜੀ ਕਿਸਾਨਾਂ ਦੇ ਲਈ ਹਊਆ ਨਹੀਂ ਰਹਿ ਗਈ ਹੈ। ਅਤੇ ਇੱਕ ਵਾਰ ਕਿਸਾਨ ਉਸ ਨੂੰ ਦੇਖਦਾ ਹੈ ਥੋੜ੍ਹਾ ਆਪਣੇ ਹਿਸਾਬ ਨਾਲ ਉਸ ਦਾ ਲੇਖਾ-ਜੋਖਾ ਕਰ ਲੈਂਦਾ ਹੈ ਅਤੇ ਅਗਰ ਉਸ ਦਾ ਵਿਸਵਾਸ਼ ਬੈਠ ਗਿਆ ਤਾਂ ਸਵੀਕਾਰ ਕਰਨ ਵਿੱਚ ਦੇਰ ਨਹੀਂ ਕਰਦਾ ਹੈ। ਹੁਣੇ ਮੈਂ ਬਾਹਰ ਜਦੋਂ ਕਿਸਾਨਾਂ ਨਾਲ ਬਾਤ ਕਰ ਰਿਹਾ ਸਾਂ ਤਾਂ ਮੱਧ ਪ੍ਰਦੇਸ਼ ਦੇ ਇੱਕ ਇੰਜੀਨੀਅਰ ਮੈਨੂੰ ਦੱਸ ਰਹੇ ਸਨ ਕਿ ਮੈਨੂੰ ਤਾਂ ਲੋਕ ਹੁਣ ਡ੍ਰੋਨ ਵਾਲਾ ਕਹਿ ਕੇ ਬੁਲਾਉਂਦੇ ਹਨ। ਬੋਲੇ ਮੈਂ ਇੰਜੀਨੀਅਰ ਹੋਇਆਲੇਕਿਨ ਹੁਣ ਤਾਂ ਮੇਰੀ ਪਹਿਚਾਣ ਡ੍ਰੋਨ ਵਾਲੇ ਦੀ ਹੋ ਗਈ ਹੈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਸਾਹਬ ਦੇਖੋ ਮੈਂ ਉਨ੍ਹਾਂ ਨੂੰ ਕਿਹਾ ਕਿ ਆਪ ਕੀ ਭਵਿੱਖ ਦੇਖਦੇ ਹੋ? ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਸਾਹਬ ਦੇਖੋਜਦੋਂ pulses ਮਾਮਲਾ ਹੈ ਨਾ ਸਾਡੇ ਇੱਥੇ ਉਸ ਦੀ ਖੇਤੀ ਵਧੇਗੀ। ਅਤੇ ਉਸ ਵਿੱਚ ਇੱਕ ਕਾਰਨ ਡ੍ਰੋਨ ਹੋਵੇਗਾਮੈਂ ਕਿਹਾ ਕਿਵੇਂ? ਉਨ੍ਹਾਂ ਨੇ ਕਿਹਾ ਸਾਹਬ pulses ਦੀ ਖੇਤੀ ਹੁੰਦੀ ਹੈ ਤਾਂ ਉਸ ਦੀ ਫ਼ਸਲ ਦੀ ਉਚਾਈ ਜ਼ਿਆਦਾ ਹੋ ਜਾਂਦੀ ਹੈ ਤਾਂ ਕਿਸਾਨ ਅੰਦਰ ਜਾ ਕੇ ਦਵਾਈ ਵਵਾਈ ਦੇ ਲਈ ਉਸ ਦਾ ਮਨ ਨਹੀਂ ਕਰਦਾ ਹੈਮੈਂ ਕਿੱਥੇ ਜਾਵਾਂਗਾਉਹ ਛਿੜਕਾਅ ਕਰਦਾ ਅੱਧੀ ਤਾਂ ਮੇਰੇ ਸਰੀਰ ਤੇ ਪੈਂਦੀ ਹੈਅਤੇ ਬੋਲੇ ਇਸ ਲਈ ਉਹ ਉਸ ਫ਼ਸਲ ਦੇ ਵੱਲ ਤਾਂ ਜਾਂਦਾ ਹੀ ਨਹੀ ਹਨ। ਬੋਲੇ ਹੁਣ ਡ੍ਰੋਨ ਦੇ ਕਾਰਨ ਅਜਿਹੀਆਂ ਜੋ ਫ਼ਸਲਾਂ ਹਨਜੋ ਮਨੁੱਖ ਦੀ ਉਚਾਈ ਤੋਂ ਵੀ ਕਦੇ-ਕਦੇ ਉੱਚੀਆਂ ਹੁੰਦੀਆਂ ਹਨ। ਡ੍ਰੋਨ ਦੇ ਕਾਰਨ ਉਨ੍ਹਾਂ ਦੀ ਦੇਖਭਾਲ, ਉਸ ਦੀ ਦਵਾਈ ਦਾ ਛਿੜਕਾਅਬੋਲੋ ਇਤਨਾ ਅਸਾਨ ਹੋਣ ਵਾਲਾ ਹੈ ਕਿ ਸਾਡੇ ਦੇਸ਼ ਦਾ ਕਿਸਾਨ ਅਸਾਨੀ ਨਾਲ pulses ਦੀ ਖੇਤੀ ਦੇ ਵੱਲ ਜਾਵੇਗਾ। ਹੁਣ ਇੱਕ ਵਿਅਕਤੀ ਪਿੰਡ ਦੇ ਅੰਦਰ ਕਿਸਾਨਾਂ ਦੇ ਨਾਲ ਜੁੜਨ ਦੇ ਨਾਲ ਕੰਮ ਕਰਦਾ ਹੈ। ਤਾਂ ਚੀਜ਼ਾਂ ਵਿੱਚ ਕਿਵੇਂ ਬਦਲਾਅ ਆਉਂਦਾ ਹੈ। ਉਸ ਦਾ ਅਨੁਭਵ ਉਸ ਨੂੰ ਸੁਣਨ ਨੂੰ ਮਿਲਦਾ ਹੈ।

ਸਾਥੀਓ,

ਅੱਜ ਅਸੀਂ ਜੋ agriculture sector ਵਿੱਚ ਟੈਕਨੋਲੋਜੀ ਨੂੰ ਲਿਆਉਣ ਦਾ ਪ੍ਰਯਾਸ ਕੀਤਾ ਹੈ। Soil Health Cards ਇਹ ਆਪਣੇ ਆਪ ਵਿੱਚ ਸਾਡੇ ਕਿਸਾਨਾਂ ਦੇ ਲਈ ਬਹੁਤ ਬੜੀ ਤਾਕਤ ਬਣ ਕੇ ਉੱਭਰਿਆ ਹੈ। ਅਤੇ ਮੈਂ ਤਾਂ ਚਾਹਾਂਗਾ ਜਿਵੇਂ ਇਹ ਡ੍ਰੋਨ ਦੀਆਂ ਸੇਵਾਵਾਂ ਹਨਪਿੰਡ-ਪਿੰਡ soil tasting ਦੇ ਲੈਬ ਬਣ ਸਕਦੇ ਹਨਨਵੇਂ ਰੋਜ਼ਗਾਰ ਦੇ ਖੇਤਰ ਖੁੱਲ੍ਹ ਸਕਦੇ ਹਨ। ਅਤੇ ਕਿਸਾਨ ਆਪਣਾ ਹਰ ਵਾਰ soil tasting ਕਰਵਾ ਕੇ ਤੈਅ ਕਰ ਸਕਦਾ ਹੈ ਕਿ ਮੇਰੀ ਇਸ ਮਿੱਟੀ ਵਿੱਚ ਇਹ ਲੋੜ ਹੈਇਹ ਜ਼ਰੂਰਤ ਹੈ। ਮਾਇਕ੍ਰੋ ਇਰੀਗੇਸ਼ਨ, ਸਪ੍ਰਿੰਕਲ ਇਹ ਸਾਰੀਆਂ ਬਾਤਾਂ ਆਧੁਨਿਕ ਸਿੰਚਾਈ ਵਿਵਸਥਾ ਦਾ ਹਿੱਸਾ ਬਣ ਰਹੀਆਂ ਹਨ। ਹੁਣ ਦੇਖੋ ਫ਼ਸਲ ਬੀਮਾ ਯੋਜਨਾਫਸਲ ਬੀਮਾ ਯੋਜਨਾ ਦੇ ਅੰਦਰ ਸਭ ਤੋਂ ਬੜਾ ਕੰਮ ਸਾਡੀ GPS ਜਿਹੀ ਤਕਨੀਕ ਦਾ ਉਪਯੋਗ ਹੋਵੇ, e-NAM ਜਿਹੀ ਡਿਜੀਟਲ ਮੰਡੀ ਦੀ ਵਿਵਸਥਾ ਹੋਵੇਨੀਮ ਕੋਟਿਡ ਯੂਰੀਆ ਹੋਵੇ ਜਾਂ ਫਿਰ ਟੈਕਨੋਲੋਜੀ ਦੇ ਮਾਧਿਅਮ ਨਾਲ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪੈਸਾ ਜਮ੍ਹਾਂ ਕਰਨ ਦੀ ਬਾਤ ਹੋਵੇ। ਬੀਤੇ 8 ਸਾਲ ਵਿੱਚ ਜੋ ਪ੍ਰਯਾਸ ਹੋਏ ਹਨਉਸ ਨੇ ਕਿਸਾਨਾਂ ਦਾ ਟੈਕਨੋਲੋਜੀ ਦੇ ਪ੍ਰਤੀ ਭਰੋਸਾ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਅੱਜ ਦੇਸ਼ ਦਾ ਕਿਸਾਨ ਟੈਕਨੋਲੋਜੀ ਦੇ ਨਾਲ ਕਿਤੇ ਜ਼ਿਆਦਾ comfortable ਹੈਉਸ ਨੂੰ ਜ਼ਿਆਦਾ ਅਸਾਨੀ ਨਾਲ ਅਪਣਾ ਰਿਹਾ ਹੈ। ਹੁਣ ਡ੍ਰੋਨ ਟੈਕਨੋਲੋਜੀ ਸਾਡੇ ਖੇਤੀਬਾੜੀ ਸੈਕਟਰ ਨੂੰ ਦੂਸਰੇ ਲੈਵਲ ਤੇ ਲੈ ਕੇ ਜਾਣ ਵਾਲੀ ਹੈ। ਕਿਸ ਜ਼ਮੀਨ ਤੇ ਕਿੰਨੀ ਅਤੇ ਕਿਹੜੀ ਖਾਦ ਪਾਉਣੀ ਹੈਮਿੱਟੀ ਵਿੱਚ ਕਿਸ ਚੀਜ਼ ਦੀ ਕਮੀ ਹੈਕਿੰਨੀ ਸਿੰਚਾਈ ਕਰਨੀ ਹੈਇਹ ਵੀ ਸਾਡੇ ਇੱਥੇ ਅੰਦਾਜ਼ੇ ਨਾਲ ਹੁੰਦਾ ਰਿਹਾ ਹੈ। ਇਹ ਘੱਟ ਪੈਦਾਵਾਰ ਅਤੇ ਫ਼ਸਲ ਬਰਬਾਦ ਹੋਣ ਦਾ ਇੱਕ ਵੱਡਾ ਕਾਰਨ ਰਿਹਾ ਹੈ। ਲੇਕਿਨ ਸਮਾਰਟ ਟੈਕਨੋਲੋਜੀ ਅਧਾਰਿਤ ਡ੍ਰੋਨ ਇੱਥੇ ਵੀ ਬਹੁਤ ਕੰਮ ਆ ਸਕਦੇ ਹਨ। ਇਹੀ ਨਹੀਂ, ਡ੍ਰੋਨ ਇਹ ਵੀ ਪਹਿਚਾਨਣ ਵਿੱਚ ਸਫ਼ਲ ਹੁੰਦੇ ਹਨ ਕਿ ਕਿਹੜਾ ਪੌਦਾਕਿਹੜਾ ਹਿੱਸਾ ਬਿਮਾਰੀ ਤੋਂ ਪ੍ਰਭਾਵਿਤ ਹੈ। ਅਤੇ ਇਸ ਲਈ ਉਹ ਅੰਨ੍ਹੇ-ਵਾਹ ਸਪ੍ਰੇਅ ਨਹੀਂ ਕਰਦਾਬਲਕਿ ਸਮਾਰਟ-ਸਪ੍ਰੇਅ ਕਰਦਾ ਹੈ। ਇਸ ਨਾਲ ਮਹਿੰਗੀਆਂ ਦਵਾਈਆਂ ਦਾ ਖਰਚ ਵੀ ਬਚਦਾ ਹੈ। ਯਾਨੀ ਡ੍ਰੋਨ ਤਕਨੀਕ ਨਾਲ ਛੋਟੇ ਕਿਸਾਨ ਨੂੰ ਤਾਕਤ ਵੀ ਮਿਲੇਗੀਤੇਜ਼ੀ ਵੀ ਮਿਲੇਗੀ ਅਤੇ ਛੋਟੇ ਕਿਸਾਨ ਦੀ ਤਰੱਕੀ ਵੀ ਸੁਨਿਸ਼ਚਿਤ ਹੋਵੇਗੀ। ਅਤੇ ਅੱਜ ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂਤਾਂ ਮੇਰਾ ਵੀ ਇਹੀ ਸੁਪਨਾ ਹੈ ਕਿ ਭਾਰਤ ਵਿੱਚ ਹਰ ਹੱਥ ਵਿੱਚ ਸਮਾਰਟਫੋਨ ਹੋਵੇਹਰ ਖੇਤ ਵਿੱਚ ਡ੍ਰੋਨ ਹੋਵੇ ਅਤੇ ਹਰ ਘਰ ਵਿੱਚ ਸਮ੍ਰਿੱਧੀ ਹੋਵੇ।

ਸਾਥੀਓ,

ਅਸੀਂ ਦੇਸ਼ ਦੇ ਪਿੰਡ-ਪਿੰਡ ਵਿੱਚ ਹੈਲਥ ਐਂਡ ਵੈੱਲਨੈੱਸ ਸੈਂਟਰਸ ਦਾ ਨੈੱਟਵਰਕ ਸਸ਼ਕਤ ਕਰ ਰਹੇ ਹਾਂਟੈਲੀਮੈਡੀਸਿਨ ਨੂੰ ਪ੍ਰਮੋਟ ਕਰ ਰਹੇ ਹਾਂ। ਲੇਕਿਨ ਪਿੰਡਾਂ ਵਿੱਚ ਦਵਾਈਆਂ ਅਤੇ ਦੂਸਰੇ ਸਮਾਨ ਦੀ ਡਿਲਿਵਰੀ ਇੱਕ ਬੜੀ ਚੁਣੌਤੀ ਰਹੀ ਹੈ। ਇਸ ਵਿੱਚ ਵੀ ਡ੍ਰੋਨ ਨਾਲ ਡਿਲਿਵਰੀ ਬਹੁਤ ਘੱਟ ਯਾਨੀ ਬਹੁਤ ਘੱਟ ਸਮੇਂ ਵਿੱਚ ਅਤੇ ਤੇਜ਼ ਗਤੀ ਨਾਲ ਡਿਲਿਵਰੀ ਹੋਣ ਦੀ ਸੰਭਾਵਨਾ ਬਣਨ ਵਾਲੀ ਹੈ। ਡ੍ਰੋਨ ਨਾਲ ਕੋਵਿਡ ਵੈਕਸੀਨ ਦੀ ਡਿਲਿਵਰੀ ਤੋਂ ਇਸ ਦਾ ਫ਼ਾਇਦਾ ਅਸੀਂ ਮਹਿਸੂਸ ਵੀ ਕੀਤਾ ਹੈ। ਇਹ ਦੂਰ-ਸਦੂਰ ਦੇ ਆਦਿਵਾਸੀਪਹਾੜੀ, ਦੁਰਗਮ ਖੇਤਰਾਂ ਤੱਕ ਉੱਤਮ ਸਿਹਤ ਸੇਵਾਵਾਂ ਪਹੁੰਚਾਉਣ ਵਿੱਚ ਬਹੁਤ ਮਦਦਗਾਰ ਸਿੱਧ ਹੋ ਸਕਦਾ ਹੈ।

ਸਾਥੀਓ,

ਟੈਕਨੋਲੋਜੀ ਦਾ ਇੱਕ ਹੋਰ ਪੱਖ ਹੈਜਿਸ ਤੇ ਮੈਂ ਤੁਹਾਡਾ ਧਿਆਨ ਜ਼ਰੂਰ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਪਹਿਲਾਂ ਦੇ ਸਮੇਂ ਵਿੱਚ ਟੈਕਨੋਲੋਜੀ ਅਤੇ ਉਸ ਨਾਲ ਹੋਏ Invention, Elite Class ਦੇ ਲਈ ਮੰਨੇ ਜਾਂਦੇ ਸੀ। ਅੱਜ ਅਸੀਂ ਟੈਕਨੋਲੋਜੀ ਦੀ ਨੂੰ ਸਭ ਤੋਂ ਪਹਿਲਾਂ Masses ਨੂੰ ਉਪਲਬਧ ਕਰਵਾ ਰਹੇ ਹਾਂ। ਡ੍ਰੋਨ ਟੈਕਨੋਲੋਜੀ ਵੀ ਇੱਕ ਉਦਾਹਰਣ ਹੈ। ਕੁਝ ਮਹੀਨੇ ਪਹਿਲਾਂ ਤੱਕ ਡ੍ਰੋਨ ਤੇ ਬਹੁਤ ਸਾਰੇ restrictions ਸਨ। ਅਸੀਂ ਬਹੁਤ ਹੀ ਘੱਟ ਸਮੇਂ ਵਿੱਚ ਜ਼ਿਆਦਾਤਰ restrictions ਨੂੰ ਹਟਾ ਦਿੱਤਾ ਹੈ। ਅਸੀਂ PLI ਜਿਹੀ ਸਕੀਮਸ ਦੇ ਜ਼ਰੀਏ ਭਾਰਤ ਵਿੱਚ ਡ੍ਰੋਨ ਮੈਨੂਫੈਕਚਰਿੰਗ ਦਾ ਇੱਕ ਸਸ਼ਕਤ ਈਕੋਸਿਸਟਮ ਬਣਾਉਣ ਦੇ ਵੱਲ ਵਧ ਰਹੇ ਹਾਂ। ਟੈਕਨੋਲੋਜੀ ਜਦੋਂ Masses ਦੇ ਦਰਮਿਆਨ ਜਾਂਦੀ ਹੈਤਾਂ ਉਸ ਦੇ ਇਸਤੇਮਾਲ ਦੀਆਂ ਸੰਭਾਵਨਾਵਾਂ ਵੀ ਜ਼ਿਆਦਾ ਤੋਂ ਜ਼ਿਆਦਾ ਵਧ ਜਾਂਦੀਆਂ ਹਨ। ਅੱਜ ਸਾਡੇ ਕਿਸਾਨਸਾਡੇ ਸਟੂਡੈਂਟਸਾਡੇ ਸਟਾਰਟਅੱਪਸਡ੍ਰੋਨ ਨਾਲ ਕੀ-ਕੀ ਕਰ ਸਕਦੇ ਹਨਉਸ ਦੀਆਂ ਨਵੀਆਂ-ਨਵੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਲਗੇ ਹੋਏ ਹਨ। ਡ੍ਰੋਨ ਹੁਣ ਕਿਸਾਨਾਂ ਦੇ ਪਾਸ ਜਾ ਰਿਹਾ ਹੈਪਿੰਡਾਂ ਵਿੱਚ ਜਾ ਰਿਹਾ ਹੈ ਤਾਂ ਭਵਿੱਖ ਵਿੱਚ ਵਿਭਿੰਨ ਕਾਰਜਾਂ ਵਿੱਚ ਜ਼ਿਆਦਾ ਇਸਤੇਮਾਲ ਦੀ ਸੰਭਾਵਨਾ ਵੀ ਵਧੀ ਹੈ। ਤੁਸੀਂ ਦੇਖੋਂਗੇ ਹੁਣ ਸ਼ਹਿਰਾਂ ਵਿੱਚ ਹੀ ਨਹੀਂ ਪਿੰਡ-ਦੇਹਾਤ ਵਿੱਚ ਵੀ ਡ੍ਰੋਨ ਦੇ ਤਰ੍ਹਾਂ-ਤਰ੍ਹਾਂ ਦੇ ਉਪਯੋਗ ਨਿਰਲਣਗੇਸਾਡੇ ਦੇਸ਼ਵਾਸੀ ਇਸ ਵਿੱਚ ਹੋਰ ਇਨੋਵੇਸ਼ਨ ਕਰਨਗੇ। ਮੈਨੂੰ ਵਿਸਵਾਸ਼ ਹੈਆਉਣ ਵਾਲੇ ਦਿਨਾਂ ਵਿੱਚ ਡ੍ਰੋਨ ਟੈਕਨੋਲੋਜੀ ਵਿੱਚ Experiment ਹੋਣਗੇਇਸ ਦੇ ਨਵੇਂ-ਨਵੇਂ ਇਸਤੇਮਾਲ ਹੋਣਗੇ।

ਸਾਥੀਓ,

ਭਾਰਤ ਦੀਆਂ ਅਜਿਹੀਆਂ ਹੀ ਸੰਭਾਵਨਾਵਾਂਅਜਿਹੀ ਹੀ scale ਨੂੰ tap ਕਰਨ ਦੇ ਲਈ ਅੱਜ ਮੈਂ ਦੇਸ਼ ਅਤੇ ਦੁਨੀਆ ਦੇ ਸਾਰੇ investors ਨੂੰ ਫਿਰ ਸੱਦਾ ਦਿੰਦਾ ਹਾਂ। ਇਹ ਭਾਰਤ ਦੇ ਲਈ ਵੀ ਅਤੇ ਦੁਨੀਆ ਦੇ ਲਈ ਵੀ ਇੱਥੋਂ ਤੋਂ ਬਿਹਤਰੀਨ ਡ੍ਰੋਨ ਟੈਕਨੋਲੋਜੀ ਦੇ ਨਿਰਮਾਣ ਦਾ ਸਹੀ ਸਮਾਂ ਹੈ। ਮੈਂ ਐਕਸਪੋਰਟਸ ਨਾਲਟੈਕਨੋਲੋਜੀ ਦੀ ਦੁਨੀਆ ਦੇ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਡ੍ਰੋਨ ਟੈਕਨੋਲੋਜੀ ਦਾ ਜ਼ਿਆਦਾ ਤੋਂ ਜ਼ਿਆਦਾ ਵਿਸਤਾਰ ਕਰਨਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਲੈ ਕੇ ਜਾਓ। ਮੈਂ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਡ੍ਰੋਨ ਦੇ ਖੇਤਰ ਵਿੱਚ ਨਵੇਂ ਸਟਾਰਟ-ਅੱਪਸ ਦੇ ਲਈ ਅੱਗੇ ਆਉਣ। ਅਸੀਂ ਮਿਲ ਕੇ ਡ੍ਰੋਨ ਟੈੱਕ ਨਾਲ ਆਮ ਜਨਤਾ ਨੂੰ empower ਕਰਨ ਵਿੱਚ ਆਪਣੀ ਭੂਮਿਕਾ ਨਿਭਾਵਾਂਗੇਅਤੇ ਮੈਨੂੰ ਵਿਸ਼ਵਾਸ ਹੈ ਕਿ ਹੁਣ ਪੁਲੀਸ ਦੇ ਕੰਮ ਵਿੱਚ ਵੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਡ੍ਰੋਨ ਬਹੁਤ ਬੜੀ ਸੇਵਾ ਕਰ ਪਾਵੇਗਾ। ਬੜੇ-ਬੜੇ ਕੁੰਭ ਮੇਲੇ ਜਿਹੇ ਅਵਸਰ ਹੁੰਦੇ ਹਨ। ਬਹੁਤ ਬੜੀ ਮਾਤਰਾ ਵਿੱਚ ਡ੍ਰੋਨ ਨਾਲ ਮਦਦ ਮਿਲ ਸਕਦੀ ਹੈ। ਕਿਤੇ ਟ੍ਰੈਫਿਕ ਜਾਮ ਦੀ ਸਮੱਸਿਆਵਾਂ ਹਨ, ਡ੍ਰੋਨ ਨਾਲ ਸਲਿਊਸ਼ਨ ਕੱਢੇ ਜਾ ਸਕਦੇ ਹਨ। ਯਾਨੀ ਇਤਨੀ ਅਸਾਨੀ ਨਾਲ ਇਨ੍ਹਾਂ ਚੀਜ਼ਾਂ ਨੂੰ ਉਪਯੋਗ ਹੋਣ ਵਾਲਾ ਹੈ। ਅਸੀਂ ਇਸ ਟੈਕਨੋਲੋਜੀ ਦੇ ਨਾਲ ਆਪਣੀਆਂ ਵਿਵਸਥਾਵਾਂ ਨੂੰ ਜੋੜਨਾ ਹੈਅਤੇ ਜਿਤਨਾ ਇਨ੍ਹਾਂ ਵਿਵਸਥਾਵਾਂ ਦੇ ਨਾਲ ਜੁੜਾਂਗੇ। ਮੈਨੂੰ ਬਰਾਬਰ ਯਾਦ ਹੈਮੈਂ ਅੱਜ ਇੱਥੇ ਦੇਖ ਰਿਹਾ ਸੀ ਕਿ ਉਹ ਡ੍ਰੋਨ ਨਾਲ ਜੰਗਲਾਂ ਵਿੱਚ ਪੇੜ ਉਗਾਉਣ ਦੇ ਲਈ ਜੋ seeds ਹਨਉਸ ਦੀ ਗੋਲੀ ਬਣਾ ਕੇ ਉੱਪਰ ਤੋਂ ਡ੍ਰੋਪ ਕਰਦੇ ਹਨ। ਜਦੋਂ ਡ੍ਰੋਨ ਨਹੀਂ ਸੀਤਾਂ ਮੈਂ ਇੱਕ ਪ੍ਰਯੋਗ ਕੀਤਾ ਸੀ। ਮੇਰੇ ਤਾਂ ਸਾਰੇ ਦੇਸੀ ਪ੍ਰਯੋਗ ਹੁੰਦੇ ਹਨ। ਤਾਂ ਉਸ ਸਮੇਂ ਤਾਂ ਟੈਕਨੋਲੋਜੀ ਨਹੀਂ ਸੀ। ਮੈਂ ਚਾਹੁੰਦਾ ਸੀਜਦੋਂ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਸਾਂਤਾਂ ਜੋ ਇਹ ਸਾਡੇ ਕੁਝ ਪਹਾੜ ਹਨ ਲੋਕ ਉੱਥੇ ਜਾਣਗੇਪੇੜ-ਪੌਦੇ ਲਗਾਉਣੇ ਤਾਂ ਜ਼ਰਾ ਮੁਸ਼ਕਿਲ ਕੰਮ ਹੈ ਆਸ਼ਾ ਕਰਨਾ। ਤਾਂ ਮੈਂ ਕੀ ਕੀਤਾਮੈਂ ਜੋ ਗੈਸ ਦੇ ਗੁਬਾਰੇ ਹੁੰਦੇ ਹਨਜੋ ਹਵਾ ਵਿੱਚ ਉੱਡਦੇ ਹਨ। ਮੈਂ ਗੈਸ ਦੇ ਗੁਬਾਰੇ ਵਾਲਿਆਂ ਦੀ ਮਦਦ ਲਈ ਅਤੇ ਮੈਂ ਕਿਹਾ ਕਿ ਇਸ ਗੁਬਾਰੇ ਵਿੱਚ seeds ਪਾ ਦਿਓ ਅਤੇ ਇਹ ਜੋ ਪਹਾੜੀ ਹਨਉੱਥੇ ਜਾ ਕੇ ਗੁਬਾਰੇ ਛੱਡ ਦਿਓਗੁਬਾਰੇ ਜਦ ਹੇਠਾਂ ਡਿੱਗਣਗੇ ਤਾਂ seeds ਵੀ ਫੈਲ ਜਾਣਗੇ ਅਤੇ ਜਦੋਂ ਅਸਮਾਨ ਤੋਂ ਬਾਰਿਸ਼ ਆਵੇਗੀ, ਆਪਣਾ ਨਸੀਬ ਹੋਵੇਗਾ ਤਾਂ ਉਸ ਵਿੱਚੋਂ ਪੇੜ ਨਿਕਲ ਆਉਣਗੇ। ਅੱਜ ਡ੍ਰੋਨ ਨਾਲ ਉਹ ਕੰਮ ਬੜੀ ਅਸਾਨੀ ਨਾਲ ਹੋ ਰਿਹਾ ਹੈ। ਜੀਓ ਟ੍ਰੈਕਿੰਗ ਹੋ ਰਹੀ ਹੈ। ਉਹ ਬੀਜ ਕਿੱਥੇ ਗਿਆ, ਉਸ ਦੀ ਜੀਓ ਟ੍ਰੈਕਿੰਗ ਹੋ ਰਹੀ ਹੈ ਅਤੇ ਉਹ ਬੀਜ ਬਿਰਖ ਵਿੱਚ ਪਰਿਵਰਤਿਤ ਤੋਂ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ। ਉਸ ਦਾ ਹਿਸਾਬ-ਕਿਤਾਬ ਕੀਤਾ ਜਾ ਸਕਦਾ ਹੈ। ਯਾਨੀ ਇੱਕ ਪ੍ਰਕਾਰ ਨਾਲ ਮੰਨੋ forest fire ਅਸੀਂ ਅਸਾਨੀ ਨਾਲ ਡ੍ਰੋਨ ਦੀ ਮਦਦ ਨਾਲ ਉਸ ਨੂੰ ਮੌਨਿਟਰ ਕਰ ਸਕਦੇ ਹਾਂ, ਇੱਕ ਛੋਟੀ ਜਿਹੀ ਵੀ ਘਟਨਾ ਨਜ਼ਰ ਆਉਂਦੀ ਹੈ ਤਾਂ ਅਸੀਂ ਤੁਰੰਤ ਐਕਸ਼ਨ ਲੈ ਸਕਦੇ ਹਾਂ। ਯਾਨੀ ਕਲਪਨਾ ਭਰ ਦੀਆਂ ਚੀਜ਼ਾਂ ਅਸੀਂ ਉਸ ਦੇ ਦੁਆਰਾ ਵੀ ਕਰ ਸਕਦੇ ਹਾਂਸਾਡੀਆਂ ਵਿਵਸਥਾਵਾਂ ਨੂੰ ਵਿਸਤਾਰ ਕਰ ਸਕਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅਜਿਹੇ ਡ੍ਰੋਨ ਮਹੋਤਸਵ ਗਿਆਨ ਦੀ ਦ੍ਰਿਸ਼ਟੀ ਤੋਂ ਤਾਂ ਅਨੇਕਾਂ ਦੇ ਕੰਮ ਆਉਣਗੇ ਹੀ ਆਉਣਗੇ, ਲੇਕਿਨ ਜੋ ਵੀ ਇਸ ਨੂੰ ਦੇਖਣਗੇ, ਜ਼ਰੂਰ ਕੁਝ ਨਵਾਂ ਕਰਨ ਦੇ ਲਈ ਸੋਚਣਗੇਜ਼ਰੂਰ ਉਸ ਵਿੱਚ ਪਰਿਵਰਤਨ ਲਿਆਉਣ ਦੇ ਲਈ ਪ੍ਰਯਾਸ ਕਰਨਗੇਵਿਵਸਥਾਵਾਂ ਵਿੱਚ ਜੋੜਨ ਦੇ ਲਈ ਪ੍ਰਯਾਸ ਕਰਨਗੇ ਅਤੇ ultimately ਅਸੀਂ technology driven delivery ਅਸੀਂ ਬਹੁਤ ਤੇਜ਼ੀ ਨਾਲ ਕਰ ਪਾਵਾਂਗੇ। ਇਸ ਵਿਸ਼ਵਾਸ ਦੇ ਨਾਲ ਮੈਂ ਫਿਰ ਤੋਂ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

 

 **********

ਡੀਐੱਸ/ ਐੱਸਟੀ/ ਡੀਕੇ



(Release ID: 1829913) Visitor Counter : 113