ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਪੀਐੱਮ ਕੇਅਰ ਚਿਲਡਰਨ ਲਈ ਕੇਂਦਰੀ ਖੇਤਰ ਦੀ ਵਜ਼ੀਫ਼ਾ ਯੋਜਨਾ

प्रविष्टि तिथि: 30 MAY 2022 3:21PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ 29 ਮਈ,  2021 ਨੂੰ ਪੀਐੱਮ ਕੇਅਰਸ ਫਾਰ ਚਿਲਡਰਨ ਯੋਜਨਾ ਸ਼ੁਰੂ ਕੀਤੀ ਹੈ ।  ਇਸ ਯੋਜਨਾ  ਦੇ ਤਹਿਤ ,  ਅਜਿਹੇ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਫਰਵਰੀ 2022 ਵਿੱਚ ਇੱਕ ਪਹਿਲ ਸ਼ੁਰੂ ਕੀਤੀ ਗਈ ਸੀ,  ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਆਪਣੇ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਜਾਂ ਗੋਦ ਲੈਣ ਵਾਲੇ ਮਾਤਾ - ਪਿਤਾ ਜਾਂ ਜਿੰਦਾ ਮਾਤਾ ਜਾਂ ਪਿਤਾ ਗੁਆ ਦਿੱਤੇ ਹਨ

ਉਪਰੋਕਤ ਪਹਿਲ ਦੇ ਅਨੁਰੂਪ,  ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ,  ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਅਜਿਹੇ ਬੱਚਿਆਂ ਨੂੰ ਬਿਨਾ ਕਿਸੇ ਰੁਕਾਵਟ ਦੇ ਆਪਣੀ ਸਿੱਖਿਆ ਜਾਰੀ ਰੱਖਣ ਲਈ ਵਜ਼ੀਫ਼ਾ ਸਹਾਇਤਾ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ ਹੈ,  ਜਿਨ੍ਹਾਂ ਨੇ ਕੋਵਿਡ - 19 ਮਹਾਮਾਰੀ ਵਿੱਚ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਜਾਂ ਗੋਦ ਲੈਣ ਵਾਲੇ ਮਾਤਾ-ਪਿਤਾ ਜਾਂ ਜਿੰਦਾ ਮਾਤਾ ਜਾਂ ਪਿਤਾ ਨੂੰ ਗੁਆ ਦਿੱਤਾ ਹੈ। ਉਸ ਅਨੁਸਾਰ,  ਇਸ ਉਦੇਸ਼ ਲਈ ਕੇਂਦਰੀ ਖੇਤਰ ਯੋਜਨਾ ਦੇ ਰੂਪ ਵਿੱਚ ਸਕਾਲਰਸ਼ਿਪ ਫਾਰ ਪੀਐੱਮ ਕੇਅਰਸ ਚਿਲਡਰਨ ਨਾਮ ਨਾਲ ਇੱਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ ।  ਇਸ ਯੋਜਨਾ ਦੇ ਤਹਿਤ ਵਜ਼ੀਫ਼ਾ ਭੱਤਾ 20,000/-  ਰੁਪਏ ਪ੍ਰਤੀ ਬੱਚਾ ਪ੍ਰਤੀ ਸਾਲ ਹੋਵੇਗਾ ਜਿਸ ਵਿੱਚ 1,000 ਰੁਪਏ ਪ੍ਰਤੀ ਮਹੀਨਾ ਮਾਸਿਕ ਭੱਤਾ ਅਤੇ ਸਕੂਲ ਦੀ ਫੀਸ,  ਕਿਤਾਬਾਂ ਅਤੇ ਵਰਦੀ ਦੀ ਲਾਗਤ ,  ਜੁੱਤੇ ਅਤੇ ਹੋਰ ਵਿੱਦਿਅਕ ਸਮੱਗਰੀ ਲਈ 8000 ਰੁਪਏ ਦਾ ਸਾਲਾਨਾ ਸਿੱਖਿਅਕ ਭੱਤਾ ਸ਼ਾਮਿਲ ਹੋਵੇਗਾ।  ਪਹਿਲੀ ਜਮਾਤ ਤੋਂ 12ਵੀਂ ਜਮਾਤ ਪਾਸ ਕਰਨ ਤੱਕ ਬੱਚਿਆਂ ਨੂੰ ਵਜ਼ੀਫ਼ਾ ਡੀਬੀਟੀ  ਦੇ ਮਾਧਿਅਮ ਵੰਡੀ ਜਾਵੇਗੀ ।  ਯੋਜਨਾ  ਦੇ ਤਹਿਤ 2022-23  ਦੇ ਦੌਰਾਨ 7.89 ਕਰੋੜ ਰੁਪਏ ਦੀ ਰਾਸ਼ੀ ਨਾਲ 3,945 ਬੱਚਿਆਂ ਨੂੰ ਲਾਭ ਪਹੁੰਚਾਇਆ ਗਿਆ ਹੈ ।  ਇਸ ਯੋਜਨਾ ਦਾ ਸ਼ੁਭਾਰੰਭ 30 ਮਈ 2022 ਨੂੰ ਪ੍ਰਧਾਨ ਮੰਤਰੀ ਨੇ ਕੀਤਾ ਹੈ ।

*****

ਐੱਮਜੀ/ਆਰਐੱਨਐੱਮ/ਡੀਪੀ


(रिलीज़ आईडी: 1829725) आगंतुक पटल : 155
इस विज्ञप्ति को इन भाषाओं में पढ़ें: English , Urdu , हिन्दी , Gujarati , Telugu , Malayalam