ਟੈਕਸਟਾਈਲ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਕਪਾਹ ਦੀ ਵਰਤਮਾਨ ਸਪਲਾਈ ਵਿੱਚ ਵਾਧਾ ਕਰਨ ਅਤੇ ਉਤਪਾਦਕਤਾ ਨੂੰ ਮਜ਼ਬੂਤ ਕਰਨ ਨਾਲ ਸੰਬੰਧਿਤ ਮੁੱਦਿਆ ਨੂੰ ਹਲ ਕਰਨ ਲਈ ਨਵੇਂ ਬਣੇ ਕੱਪੜਾ ਸਲਾਹਕਾਰ ਸਮੂਹ ਦੇ ਨਾਲ ਮੁੰਬਈ ਵਿੱਚ ਇੱਕ ਸੰਵਾਦਕ ਮੀਟਿੰਗ ਦਾ ਆਯੋਜਨ ਕੀਤਾ


ਗਿਨਰੀਜ ਅਤੇ ਤੇਲ ਕੱਢਣ ਦੀਆਂ ਇਕਾਈਆਂ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਕਪਾਹ ਤੱਕ ਪਿੰਕ ਬਾਲਵਰਮ ਪੇਸਟ ਦੇ ਹਮਲੇ ਦੀ ਨਿਗਰਾਨੀ ਅਤੇ ਰੋਕਥਾਮ ਲਈ ਗਿਨਰਸ ਮੈਂਬਰਾਂ ਦਰਮਿਆਨ ਉੱਚਿਤ ਟੈਕਨੋਲੋਜੀ (ਫੇਰੋਮੋਨ ਟ੍ਰੈਪ ਟੈਕਨੋਲੋਜੀ) ਨੂੰ ਲਾਜਮੀ ਬਣਾਏ- ਸ਼੍ਰੀ ਗੋਇਲ


ਉਨ੍ਹਾਂ ਨੇ ਕਿਸਾਨਾਂ ਨੂੰ ਨਕਲੀ ਬੀਜਾਂ ਬਾਰੇ ਜਾਣਕਾਰੀ ਦੇਣ ਅਤੇ ਉਚਿਤ ਬੀਜਾਂ ਬਾਰੇ ਸਿਖਿਅਤ ਕਰਨ ਲਈ ਕ੍ਰਿਸ਼ੀ ਖੇਤਰਾਂ ਵਿੱਚ ਅਭਿਯਾਨ ਚਲਾਉਣ ‘ਤੇ ਜ਼ੋਰ ਦਿੱਤਾ


ਸ਼੍ਰੀ ਗੋਇਲ ਨੇ ਮੁੱਲ ਲੜੀ ਵਿੱਚ ਭਰੋਸੇਯੋਗ, ਸਟੀਕ ਅੰਕੜਿਆਂ ਅਤੇ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਸਵੈ-ਅਨੁਪਾਲਨ ਦੇ ਅਧਾਰ ‘ਤੇ ਪਤਾ ਲਗਾਉਣ ਦੀ ਸਮਰੱਥਾ, ਨਿਰੰਤਰਤਾ, ਸਰਕੂਲਰਿਟੀ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ


ਉਨ੍ਹਾਂ ਨੇ ਮੌਜੂਦਾ ਜ਼ਰੂਰਤ ਨੂੰ ਪੂਰਾ ਕਰਨ ਲਈ ਸਟੌਕ ਉਪਲਬਧ ਹੋਣ ਵਾਲੇ ਮੰਜ਼ਿਲਾਂ ਤੋਂ ਆਯਾਤ ਦੀ ਸੁਵਿਧਾ ਪ੍ਰਧਾਨ ਕਰਨ ਅਤੇ ਪ੍ਰਕਿਰਿਆਤਮਕ ਜ਼ਰੂਰਤਾਂ ਨੂੰ ਹੱਲ ਕਰਨ ਦੀ ਜ਼ਰੂਰਤ ਦੱਸੀ

ਕੱਪੜਾ ਸਲਾਹਕਾਰ ਸਮੂਹ ਦੇ ਪ੍ਰਧਾਨ ਅਤੇ ਕਪਾਹ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਪ੍ਰਸਿੱਧ ਵਿਅਕਤੀ ਸ਼੍ਰੀ ਸੁਰੇਸ਼ ਕੋਟਕ ਨੇ ਇਹ ਮਤ ਵਿਅਕਤ ਕੀਤਾ ਕਿ ਕਪਾਹ ਦੀ ਉਤਪਾਦਕਤਾ ਵਧਾਉਣ ਲਈ ਬੀਜ ਪ੍ਰਣਾਲੀ ਵਿੱਚ ਸੁਧਾਰ ਕਰਨਾ ਸਮੇਂ ਦੀ ਜ਼ਰੂਰਤ ਹੈ

Posted On: 30 MAY 2022 11:35AM by PIB Chandigarh

ਕੇਂਦਰੀ ਕੱਪੜਾ,  ਵਣਜ,  ਉਦਯੋਗ,  ਉਪਭੋਗਤਾ ਮਾਮਲੇ,  ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੱਲ੍ਹ ਆਈਐੱਮਸੀ ਚੈਂਬਰ ਆਵ੍ ਕਾਮਰਸ ਐਂਡ ਇੰਡਸਟ੍ਰੀ,  ਮੁੰਬਈ ਵਿੱਚ ਨਵੇਂ ਬਣੇ ਕੱਪੜਾ ਸਲਾਹਕਾਰ ਸਮੂਹ ਦੇ ਨਾਲ ਇੱਕ ਸੰਵਾਦਮੂਲਕ ਮੀਟਿੰਗ ਦਾ ਆਯੋਜਨ ਕੀਤਾ।  ਕੱਪੜਾ ਸਕੱਤਰ ਸ਼੍ਰੀ ਉਪੇਂਦਰ ਪ੍ਰਸਾਦ ਸਿੰਘ ਨੇ ਕੱਪੜਾ ਸਲਾਹਕਾਰ ਸਮੂਹ ਦੇ ਨਾਲ ਸਲਾਹ ਮਸ਼ਵਰੇ ਦੀ ਸ਼ੁਰੂਆਤ ਕੀਤੀ।  ਇਸ ਸਮੂਹ ਵਿੱਚ ਕੇਂਦਰੀ ਕੱਪੜਾ, ਖੇਤੀਬਾੜੀ ਅਤੇ ਕਿਸਾਨ ਭਲਾਈ,  ਵਣਜ ਮੰਤਰਾਲਿਆ ਦੇ ਸੀਨੀਅਰ ਅਧਿਕਾਰੀ ਅਤੇ ਖੋਜ ਅਤੇ ਵਿਕਾਸ ਖੇਤਰ ਦੇ ਅਧਿਕਾਰੀ ਅਤੇ ਕੌਟਨ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ  ਦੇ ਸੀਨੀਅਰ ਅਧਿਕਾਰੀ ਅਤੇ ਹਿਤਧਾਰਕ ਸ਼ਾਮਲ ਹਨ।  ਇਸ ਮੀਟਿੰਗ ਵਿੱਚ ਪ੍ਰਮੁੱਖ ਸੰਘਾਂ ਅਤੇ ਮਾਹਰਾਂ ਦੇ ਰਾਹੀਂ ਪੂਰੇ ਕੱਪੜਾ ਮੁੱਲ  ਲੜੀ ਦਾ ਪ੍ਰਤੀਨਿਧੀਤਵ ਕੀਤਾ ਗਿਆ ।

ਕੱਪੜਾ ਸਲਾਹਕਾਰ ਸਮੂਹ  ਦੇ ਪ੍ਰਧਾਨ ਅਤੇ ਕਪਾਹ  ਦੇ ਖੇਤਰ ਵਿੱਚ ਕੰਮ ਕਰਨ ਵਾਲੇ ਪ੍ਰਸਿੱਧ ਵਿਅਕਤੀ ਸ਼੍ਰੀ ਸੁਰੇਸ਼ ਕੋਟਕ ਨੇ ਕੱਪੜਾ ਸਲਾਹਕਾਰ ਸਮੂਹ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।  ਜਿਸ ਦਾ ਗਠਨ 17 ਮਈ 2022 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਹਿਤਧਾਰਕਾਂ ਦੀ ਸਲਾਹ-ਮਸ਼ਵਰੇ ਮੀਟਿੰਗ  ਦੇ ਦੌਰਾਨ ਸ਼੍ਰੀ ਗੋਇਲ  ਦੇ ਨਿਰਦੇਸ਼ਾਂ  ਦੇ ਅਨੁਪਾਲਨ ਵਿੱਚ ਕੀਤਾ ਗਿਆ ਹੈ।  

ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਜਲਦੀ ਪਕਣ ਵਾਲੀਆਂ ਕਿਸਮਾਂ ਦੀ ਬੁਵਾਈ ਲਈ ਬੀਜ ਉਪਲੱਬਧਤਾ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਅਤੇ ਮੌਜੂਦਾ ਠਹਿਰਾਵ ਨਾਲ ਭਾਰਤੀ ਕਪਾਹ ਦੀ ਉਤਪਾਦਕਤਾ ਵਧਾਉਣ ਲਈ ਬੀਜ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਸੀ।  ਉਨ੍ਹਾਂ ਨੇ ਘਰੇਲੂ ਅਤੇ ਹੋਰ ਦੇਸ਼ਾਂ ਨੂੰ ਸਟਾਕ ਸੰਭਾਵਨਾਵਾਂ ਦੇ ਸੰਬੰਧ ਵਿੱਚ ਕਪਾਹ ਦੀ ਉਪਲੱਬਧਤਾ ਵਧਾਉਣ ਦੇ ਸੰਭਾਵਿਕ ਤਰੀਕਿਆਂ ਨਾਲ ਵਿਸਤਾਰ ਨਾਲ ਜਾਣਕਾਰੀ ਦਿੱਤੀ।  ਉਨ੍ਹਾਂ ਨੇ ਕਿਹਾ ਕਿ ਕਪਾਹ ਦੀ ਉਪਲਬੱਧਤਾ ਦੀ ਸਥਿਤੀ ਹੁਣ ਸਾਹਮਣੇ ਆਈ ਹੈ।

ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਿੰਨ ਸ੍ਰੋਤਾਂ ਨੂੰ ਸਮੇਂ ‘ਤੇ ਸ਼ਿ‍ਪਿੰਗ  (ਲਦਾਨ)  ਸੁਨਿਸ਼ਚਿਤ ਕਰਨ ਲਈ ਸਮੱਗਰੀ ਸੰਬੰਧੀ ਮਦਦ ਕਰਨ ਦਾ ਅਨੁਰੋਧ ਕੀਤਾ ਗਿਆ ਹੈ।  ਉਨ੍ਹਾਂ ਨੇ ਕਿਹਾ ਕਿ ਕਪਾਹ ਉਤਪਾਦਨ ਅਤੇ ਖਪਤ ਨਾਲ ਸੰਬੰਧਿ‍ਤ ਕਮੇਟੀ  ਦੇ ਅਨੁਮਾਨਾਂ ਦੇ ਅਧਾਰ ‘ਤੇ,  ਕੈਰੀ ਓਵਰ/ ਕਲੋਜਿੰਗ ਸਟੌਕ 41.27 ਲੱਖ ਗੰਠਾ ਦਾ ਹੈ,  ਜੋ ਉਪਯੋਗ ਅਨੁਪਾਤ ਦਾ ਲਗਭਗ 12.66 % ਅਤੇ 45 ਦਿਨਾਂ ਦੀ ਖਪਤ  ਦੇ ਸਟੌਕ  ਦੇ ਬਰਾਬਰ ਹੈ । ਉਨ੍ਹਾਂ ਨੇ ਕਪਾਹ ਅਰਥਵਿਵਸਥਾ ਲਈ ‘‘ਮੈਂ ਹਾਂ ਕਿਉਂਕਿ ਅਸੀ ਹਾਂ’’  ਦੇ ਸਿਧਾਂਤ ‘ਤੇ ਵਿਚਾਰ ਕਰਨ ਅਤੇ ਮਿਲਕੇ ਕੰਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਉਤਪਾਦਕਤਾ ਸੰਬੰਧੀ ਮੁੱਦਿਆਂ ਬਾਰੇ ਵਿਚਾਰ ਕਰਨ ਲਈ ਇੰਡੀਅਨ ਸੋਸਾਇਟੀ ਫਾਰ ਕੌਟਨ ਇੰਪ੍ਰੂਵਮੈਂਟ  ਦੇ ਪ੍ਰਧਾਨ ਸ਼੍ਰੀ ਸੀ.ਡੀ.  ਮਾਈ ਨੇ ਕਪਾਹ ਦੀ ਫਸਲ ਨੂੰ ਪਿੰਕ ਬਾਲਵਰਮ  ਦੇ ਹਮਲੇ ਤੋਂ ਬਚਾਉਣ ਲਈ ਪੀਬੀ ਨੌਟ ਦੀ ਨਵੀਨਤਮ ਤਕਨੀਕ ਸਹਿਤ ਕਪਾਹ ਖੇਤੀਬਾੜੀ - ਅਰਥਵਿਵਸਥਾ  ਦੇ ਵੱਖ-ਵੱਖ ਪਹਿਲੂਆਂ ‘ਤੇ ਪ੍ਰਕਾਸ਼ ਪਾਇਆ ।  ਸ਼੍ਰੀ ਵਿਕਾਸ ਪਾਟਿਲ, ਡਾਇਰਕੈਟਰ ,  ਐਕਸਟੇਸ਼ਨ ਅਤੇ ਟ੍ਰੇਨਿੰਗ,  ਖੇਤੀਬਾੜੀ ਕਮਿਸ਼ਨ,  ਮਹਾਰਾਸ਼ਟਰ ਨੇ ਉਤਪਾਦਕਤਾ ਵਾਧਾ,  ਮੁੱਲ ਲੜੀ ਵਿਕਾਸ ਅਤੇ ਕਪਾਹ ਵਿੱਚ ਪਿੰਕ ਬਾਲਵਰਮ ਪ੍ਰਬੰਧਨ  ਦੇ ਸੰਬੰਧ ਵਿੱਚ ਮਹਾਰਾਸ਼ਟਰ ਸਰਕਾਰ ਦੁਆਰਾ ਕੀਤੀ ਗਈ ਪਹਿਲਾਂ  ਬਾਰੇ ਜਾਣਕਾਰੀ ਦਿੱਤੀ ।

ਸ਼੍ਰੀ ਗੋਇਲ ਨੇ ਇਹ ਐਲਾਨ ਕੀਤਾ ਕਿ ਉਤਪਾਦਕਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੀ ਰੋਕਥਾਮ ਸਮਾਂਬੱਧ ਤਰੀਕੇ ਨਾਲ ਪ੍ਰੋਜੈਕਟ ਮੋੜ ਵਿੱਚ ਕੀਤੇ ਜਾਣ ਦੀ ਜ਼ਰੂਰਤ ਹੈ।  ਜਿਨਿੰਗ ਸੇਗਮੈਂਟ ਨੂੰ ਜਿੰ‍ਮੇਦਾਰੀ ਲੈਂਦੇ ਹੋਏ ਗਿਨਰੀਜ ਅਤੇ ਤੇਲ ਕੱਢਣ ਦੀਆਂ ਇਕਾਈਆਂ ਨਾਲ ਕਿਸਾਨਾਂ  ਦੇ ਖੇਤਾਂ ਵਿੱਚ ਕਪਾਹ ਤੱਕ ਪਿੰਕ ਬਾਲਵਰਮ ਕੀਟ  ਦੇ ਹਮਲੇ ਦੀ ਨਿਗਰਾਨੀ ਅਤੇ ਰੋਕਥਾਮ ਲਈ ਗਿਨਰਸ ਮੈਬਰਾਂ  ਦੇ ਵਿੱਚ ਉੱਚਿਤ ਟੈਕਨੋਲੋਜੀ ( ਫੇਰੋਮੋਨ ਟ੍ਰੈਪ ਟੈਕਨੋਲੋਜੀ)  ਨੂੰ ਲਾਜ਼ਮੀ ਬਣਾਉਣ ਦੀ ਜ਼ਰੂਰਤ ਹੈ।  

ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਸ ਸੰਬੰਧ ਵਿੱਚ ਰਾਜ ਸਰਕਾਰਾਂ ਦੀਆਂ ਕੋਸ਼ਿਸ਼ਾਂ  ਦੇ ਨਾਲ-ਨਾਲ ਕੌਟਨ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ  ਦੇ ਵਿਆਪਕ ਨੈੱਟਵਰਕ  ਦੇ ਰਾਹੀਂ ਫੇਰੋਮੋਨ ਟ੍ਰੈਪ ਟੈਕਨੋਲੋਜੀ  ਦੇ ਲਾਜ਼ਮੀ ਉਪਯੋਗ ਲਈ ਸਾਰਿਆਂ ਨੂੰ ਸੰਵੇਦਨਸ਼ੀਲ ਬਣਾਇਆ ਜਾਵੇ।  ਸ਼੍ਰੀ ਗੋਇਲ ਨੇ ਉਦਯੋਗ ਨਾਲ ਜਿਨਿੰਗ ਕੁਸ਼ਲਤਾ ਅਤੇ ਉਤਪਾਦਨ ਨੂੰ ਬਿਹਤਰ ਬਣਾਉਣ ਲਈ ਮਾਡਲ ਵਿਕਸਿਤ ਕਰਨ ਦਾ ਅਨੁਰੋਧ ਕੀਤਾ।

ਉਨ੍ਹਾਂ ਨੇ ਕੌਟਨ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ,  ਕਾਤਰ ਐਸੋਸੀਏਸ਼ਨ ਆਵ੍ ਇੰਡੀਆ,  ਕੰਫੇਡਰੇਸ਼ਨ ਆਵ੍ ਇੰਡੀਅਨ ਕੱਪੜਾ ਇੰਡਸਟ੍ਰੀ ਅਤੇ ਕੌਟਨ ਕੱਪੜਾ ਐਕਸਪੋਰਟ ਪ੍ਰੋਮੋਸ਼ਨ ਕਾਉਂਸਿਲ  ਦੇ ਯੋਗਦਾਨ ਨਾਲ ਕਪਾਹ ਦੀ ਫਸਲ ਨੂੰ ਪਿੰਕ ਬਾਲਵਰਮ  ਦੇ ਹਮਲੇ ਤੋਂ ਬਚਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

ਨੀਤੀਗਤ ਫ਼ੈਸਲਾ ,  ਵਪਾਰ ਸੁਵਿਧਾ ,  ਪਤਾ ਲਗਾਉਣ ਦੀ ਸਮਰੱਥਾ ਆਦਿ ਨੂੰ ਸਮਰੱਥਾਵਾਨ ਕਰਨ ਲਈ ਮੁੱਲ ਲੜੀ ਵਿੱਚ ਅੰਕੜਿਆਂ ਦੀ ਸਟੀਕਤਾ ਦੀ ਜ਼ਰੂਰਤ  ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੋਇਲ ਨੇ ਨਿਰਦੇਸ਼ ਦਿੱਤਾ ਕਿ ਕਾਤਰ ਐਸੋਸੀਏਸ਼ਨ ਅਤੇ ਗਿਨਰਸ  ਦੇ ਨਾਲ - ਨਾਲ ਕੰਫੇਡਰੇਸ਼ਨ ਆਵ੍ ਇੰਡੀਅਨ ਕੱਪੜਾ ਇੰਡਸਟ੍ਰੀ ਅਤੇ ਸਦਰਨ ਇੰਡੀਆ ਮਿਲਸ ਐਸੋਸੀਏਸ਼ਨ ਦੀ ਜਾਣਕਾਰੀ  ਦੇ ਨਾਲ ਇੱਕ ਪੋਰਟਲ ਦਾ ਸਿਰਜਣ ਕੀਤਾ ਜਾਵੇ।  

ਜੋ ਸਵੈ-ਅਨੁਪਾਲਨ ਮੋੜ ਵਿੱਚ ਕੰਮ ਕਰੇ।  ਅਗਰ ਅਨੁਪਾਲਨ ਅਤੇ ਸਵੈ - ਅਨੁਪਾਲਨ ਨਾਲ ਨਤੀਜਾ ਪ੍ਰਾਪਤ ਨਾ ਹੋਵੇ ਤਾਂ ਕੌਟਨ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਜਿਹੀਆਂ ਪ੍ਰਣਾਲੀਆਂ ਵਿੱਚ ‘ਡਿਸਇੰਸੇਟਿਵ‍ਜ’ ਬਣਾਇਆ ਜਾ ਸਕਦਾ ਹੈ।  ਅਜਿਹੇ ਡਿਫਾਲਟਰ  ਦੇ ਨਾਲ ਕਿਸੇ ਵੀ ਪ੍ਰਕਾਰ ਦਾ ਲੈਣ - ਦੇਣ ਨਾ ਕੀਤਾ ਜਾਵੇ ਅਤੇ ਕਿਸੇ ਵੀ ਪ੍ਰਕਾਰ  ਦੇ ਸਰਕਾਰੀ ਲਾਭਾਂ ਨੂੰ ਵੇਰਵਾ ਪੇਸ਼ ਕਰਨ  ਦੇ ਨਾਲ ਜੋੜਿਆ ਜਾਵੇ ।

ਮੀਟਿੰਗ ਵਿੱਚ ਵਰਤਮਾਨ ਸੀਜ਼ਨ ਲਈ ਸਮਰਪਿਤ ਕਾਰਵਾਈ  ਦੇ ਨਾਲ ਬੀਜ ਗੁਣਵੱਤਾ ਦੇ ਮੁੱਖ ਮੁੱਦੇ ‘ਤੇ ਵਿਸਤਾਰ ਨਾਲ ਸਲਾਹ ਮਸ਼ਵਰਾ ਕੀਤਾ ਗਿਆ।  ਸੰਯੁਕਤ ਸਕੱਤਰ,  ਬੀਜ ਨੇ ਇਹ ਜਾਣਕਾਰੀ ਦਿੱਤੀ ਕਿ ਘਰੇਲੂ ਜ਼ਰੂਰਤ ਨੂੰ ਪੂਰਾ ਕਰਨ ਲਈ ਸਮਰੱਥ ਮਾਤਰਾ ਵਿੱਚ ਬੀਜ ਉਪਲੱਬਧ ਹੈ।  ਉਦਯੋਗ ਜਗਤ ਨੇ ਮਤ ਵਿਅਕਤ ਕੀਤਾ ਕਿ ਠੀਕ ਅਤੇ ਗਲਤ ਪ੍ਰਕਾਰ  ਦੇ ਬੀਜਾਂ ਵਿੱਚ ਪਹਿਚਾਣ ਕੀਤੇ ਜਾਣ ਦੀ ਜ਼ਰੂਰਤ ਹੈ।  ਸ਼੍ਰੀ ਗੋਇਲ ਨੇ ਨਕਲੀ  ਗ਼ੈਰ-ਕਾਨੂੰਨੀ ਬੀਜਾਂ ਦੀ ਵਿਕਰੀ ਨੂੰ ਨਿਯੰਤਰਿਤ ਕਰਨ ਲਈ ਖੇਤੀਬਾੜੀ ਖੇਤਰਾਂ ਵਿੱਚ ਅਭਿਯਾਨ ਚਲਾਉਣ  ਬਾਰੇ ਜ਼ੋਰ ਦਿੱਤਾ ।

ਆਯਾਤ ਦੁਆਰਾ ਥੋੜ੍ਹੇ ਸਮੇਂ ਵਿੱਚ ਬੀਜਾਂ ਦੀ ਉਪਲੱਬਧਤਾ ਵਿੱਚ ਵਾਧਾ ਕਰਨ  ਦੇ ਉਪਰਾਲਿਆਂ  ਬਾਰੇ ਜਾਣਕਾਰੀ ਦਿੰਦੇ ਹੋਏ,  ਕੱਪੜਾ ਸਕੱਤਰ ਸ਼੍ਰੀ ਉਪੇਂਦਰ ਪ੍ਰਸਾਦ ਸਿੰਘ ਨੇ ਆਯਾਤ ਕਰਨ ਲਈ ਪ੍ਰਕਿਰਿਆਤਮਕ ਜ਼ਰੂਰਤਾਂ ਬਾਰੇ ਕਿਸਾਨ ਕਲਿਆਣ ਮੰਤਰਾਲਾ  ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ।  ਆਯਾਤ ਫੀਸ ਦੀ ਛੁਟ ਦੀ ਮਿਆਦ 31 ਦਸੰਬਰ 2022 ਤੱਕ ਵਧਾਉਣ  ਬਾਰੇ,  ਸ਼੍ਰੀ ਗੋਇਲ ਨੇ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਅੰਤਿਮ ਰੂਪ ਦੇਣ ਲਈ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ।

ਐੱਚਡੀਪੀਈ / ਰੰਗ ਵਿੱਚ ਪੈਕੇਜਿੰਗ ਸਮੱਗਰੀ ਬਾਰੇ ਰਾਸਇਨਿਕ ਅਤੇ ਖਾਦ ਮੰਤਰਾਲਾ ਨਾਲ ਸੁਵਿਧਾ ਪ੍ਰਦਾਨ ਕਰਨ ਦੀ ਜ਼ਰੂਰਤ ਹੈ।  ਇਸ ਮੀਟਿੰਗ ਦਾ ਤਾਲਮੇਲ ਕੱਪੜਾ ਕਮਿਸ਼ਨਰ ਅਤੇ ਕੌਟਨ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਗਿਆ ।

****

ਏਡੀ/ਟੀਐੱਫਕੇ



(Release ID: 1829538) Visitor Counter : 107