ਸਿੱਖਿਆ ਮੰਤਰਾਲਾ

ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਨੇ ਐੱਚਈਆਈਸ/ਟੀਈਆਈਸ ਦੇ ਟੀਚਰ ਐਜੂਕੇਸ਼ਨ ਕੋਰਸ ਦੀ ਮਾਨਤਾ ਦੀ ਪ੍ਰਕਿਰਿਆ ਨੂੰ ਸੁਸੰਗਤ ਬਣਾਉਣ ਲਈ ਪੋਰਟਲ ਲਾਂਚ ਕੀਤਾ


ਨਵੇਂ ਲਾਂਚ ਕੀਤੇ ਗਏ ਇਸ ਪੋਰਟਲ ‘ਤੇ 4 ਸਾਲ ਦੀ ਆਈਟੀਈਪੀ ਦੀ ਪ੍ਰਕਿਰਿਆ ਕੀਤੀ ਜਾਵੇਗੀ

ਪੋਰਟਲ ਦਾ ਉਦੇਸ਼ ਇੱਕ ਸਵੈਚਾਲਿਤ ਮਜ਼ਬੂਤ ਢਾਂਚਾ ਪ੍ਰਦਾਨ ਕਰਨਾ ਹੈ ਜਿਸ ਵਿੱਚ ਜਵਾਬਦੇਹੀ, ਪਾਰਦਰਸ਼ਿਤਾ ਅਤੇ ਕਾਰੋਬਾਰੀ ਸੁਗਮਤਾ ਵਧੇ

Posted On: 29 MAY 2022 3:49PM by PIB Chandigarh

ਸਿੱਖਿਆ ਮੰਤਰਾਲੇ ਦੇ ਤਹਿਤ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐੱਨਸੀਟੀਈ) ਨੇ ਸੰਸਥਾ ਦਾ ਨਿਰੀਖਣ ਸਹਿਤ ਕੋਰਸ ਲਈ ਐਪਲੀਕੇਸ਼ਨ ਮੰਗ ਕਰਨ ਦੇ ਸਮੇਂ ਤੋਂ ਲੈਕੇ ਮਾਨਤਾ ਆਦੇਸ਼ ਜਾਰੀ ਕਰਨ ਦੇ ਚਰਣ ਤੱਕ ਐੱਚਈਆਈ/ਟੀਈਆਈ ਦੇ ਟੀਚਰ ਐਜੂਕੇਸ਼ਨ ਕੋਰਸਾਂ ਦੀ ਮਾਨਤਾ ਦੀ ਪੂਰੀ ਪ੍ਰਕਿਰਿਆ ਨੂੰ ਪ੍ਰਭਾਵੀ ਬਣਾਉਣ ਲਈ ਇੱਕ ਔਨਲਾਈਨ ਪੋਰਟਲ ਲਾਂਚ ਕੀਤਾ ਹੈ। ਹਾਲ ਹੀ ਵਿੱਚ ਲਾਂਚ ਕੀਤੇ ਗਏ ਇਸ ਪੋਰਟਲ ‘ਤੇ 4 ਸਾਲ ਦੀ ਆਈਟੀਈਪੀ ਦੀ ਪ੍ਰਕਿਰਿਆ ਕੀਤੀ ਜਾਵੇਗੀ।

ਇਹ ਪੋਰਟਲ ਐੱਨਸੀਈਟੀਈ ਦੇ ਕੰਮਕਾਜ ਵਿੱਚ ਇੱਕ ਵੱਡਾ ਬਦਲਾਅ ਲਿਆਵੇਗਾ। ਇਸ ਦਾ ਉਦੇਸ਼ ਇੱਕ ਸਵੈਚਾਲਿਤ ਮਜ਼ਬੂਤ ਢਾਂਚਾ ਪ੍ਰਦਾਨ ਕਰਨਾ ਹੈ ਜਿਸ ਵਿੱਚ ਜਵਾਬਦੇਹੀ, ਪਾਰਦਰਸ਼ਿਤਾ ਅਤੇ ਕਾਰੋਬਾਰੀ ਸੁਗਮਤਾ ਵਧੇ।

ਵੈਬਸਾਈਟ (https://ncte.gov.in/Website/admin_Panel.aspx) ਦੇ ‘ਐਡਮਿਨ ਲੌਗ ਇਨ’ ਦੇ ਰਾਹੀਂ ਐੱਨਸੀਟੀਈ ਦੁਆਰਾ ਆਈਟੀਈਪੀ ਲਈ ਔਨਲਾਈਨ ਐਪਲੀਕੇਸ਼ਨ ਦੀ ਪ੍ਰਕਿਰਿਆ ਕੀਤੀ ਜਾਵੇਗੀ।

ਐੱਚਈਆਈ/ਟੀਈਆਈ ਨਾਲ ਕਰਮਚਾਰੀਆਂ/ਐੱਸਸੀਐੱਨ ਦੇ ਸੰਬੰਧ ਵਿੱਚ ਸਾਰੇ ਸੰਵਾਦ ਆਈਟੀਈਪੀ ਪੋਰਟਲ ‘ਤੇ ਸੰਗਤ ਰੂਪ ਨਾਲ ਭੇਜਿਆ ਜਾਣਾ ਚਾਹੀਦਾ ਹੈ। ਹਿਤਧਾਰਕਾਂ ਨੂੰ ਔਨਲਾਈਨ ਨਿਰੀਖਣ ਲਈ ਐੱਨਸੀਟੀਈ ਦੀ ਵੈਬਸਾਈਟ ‘ਤੇ ਵੀਟੀ ਪੋਰਟਲ ਦਾ ਉਪਯੋਗ ਕਰਨਾ ਹੋਵੇਗਾ।

*****

 
ਐੱਮਜੇਪੀਐੱਸ/ਏਕੇ 



(Release ID: 1829533) Visitor Counter : 121