ਬਿਜਲੀ ਮੰਤਰਾਲਾ
azadi ka amrit mahotsav

ਬਿਜਲੀ ਮੰਤਰਾਲੇ ਨੇ ਸੀਈਏ ਨੂੰ ਸ਼ਕਤੀ ਬੀ(viii)(ਏ) ਦੇ ਤਹਿਤ ਕੋਲੇ ਦੀ ਵਰਤੋਂ ਕਰਨ ਵਾਲੇ ਪਾਵਰ ਪਲਾਂਟਾਂ ਲਈ ਘਰੇਲੂ ਕੋਲੇ ਦੀ ਢੁਕਵੀਂ ਮਾਤਰਾ ਤੈਅ ਕਰਨ ਲਈ ਕਿਹਾ


ਕੋਲੇ ਲਈ ਬੋਲੀ ਲਾਉਣ ਵਾਲੇ ਅਤੇ ਐਕਸਚੇਂਜ ਵਿੱਚ ਬਿਜਲੀ ਵੇਚਣ ਵਾਲੇ ਨਿੱਜੀ ਉਤਪਾਦਕਾਂ ਲਈ ਆਯਾਤ ਕੋਲੇ ਦੇ ਨਾਲ 10 ਪ੍ਰਤੀਸ਼ਤ ਬਲੈਂਡਿੰਗ ਲਾਜ਼ਮੀ

Posted On: 29 MAY 2022 1:21PM by PIB Chandigarh

ਬਿਜਲੀ ਮੰਤਰਾਲੇ ਨੇ ਸੀਈਏ ਨੂੰ ਸ਼ਕਤੀ ਬੀ (viii) (ਏ) ਦੇ ਤਹਿਤ ਕੋਲੇ ਦੀ ਵਰਤੋਂ ਕਰਨ ਵਾਲੇ ਪਾਵਰ ਪਲਾਂਟਾਂ ਲਈ ਬਲੈਂਡਿੰਗ ਲਈ 10 ਪ੍ਰਤੀਸ਼ਤ ਆਯਾਤ ਕੋਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਘਰੇਲੂ ਕੋਲੇ ਦੀ ਢੁਕਵੀਂ ਮਾਤਰਾ ਨਿਰਧਾਰਤ ਕਰਨ ਦਾ ਨਿਰਦੇਸ਼ ਦਿੱਤਾ ਹੈ, ਜੋ ਕਿ ਊਰਜਾ ਦੇ ਸੰਦਰਭ ਵਿੱਚ ਘਰੇਲੂ ਕੋਲੇ ਦੇ ਲਗਭਗ 15 ਫ਼ੀਸਦ ਦੇ ਬਰਾਬਰ ਹੈ। ਸ਼ਕਤੀ ਬੀ(viii)(ਏ) ਪਾਵਰ ਪਲਾਂਟਾਂ ਲਈ ਕੋਲੇ ਦੀ ਬੋਲੀ ਲਗਾਉਣ, ਇਸ ਕੋਲੇ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰਨ ਅਤੇ ਡੇਅ ਅਹੇਡ ਮਾਰਕਿਟ (ਡੀਏਐੱਮ) ਜਾਂ ਡੀਈਈਪੀ ਪੋਰਟਲ ਦੇ ਤਹਿਤ ਥੋੜ੍ਹੇ ਸਮੇਂ ਦੇ ਪੀਪੀਏ ਦੇ ਬਦਲੇ ਵੇਚਣ ਲਈ ਇੱਕ ਪ੍ਰਕਾਰ ਦਾ ਵਿੰਡੋ ਹੈ।

ਅਜਿਹੇ ਪਲਾਂਟਾਂ ਲਈ, ਮੰਤਰਾਲੇ ਨੇ ਸੀਈਏ ਨੂੰ 15 ਜੂਨ 2022 ਤੋਂ ਸ਼ੁਰੂ ਹੋ ਕੇ 31 ਮਾਰਚ 2023 ਤੱਕ ਦੀ ਮਿਆਦ ਦੇ ਦੌਰਾਨ ਉਤਪਾਦਨ ਲਈ ਭਾਰ 10 ਫੀਸਦੀ ਦੀ ਲਾਜ਼ਮੀ ਬਲੈਂਡਿੰਗ ਦੇ ਅਧਾਰ 'ਤੇ ਖਪਤ (ਸ਼ਕਤੀ ਬੀ(viii)(ਏ) ਵਿੰਡੋ ਦੇ ਤਹਿਤ ਖਰੀਦੇ ਗਏ ਕੋਲੇ ਦੀ ਮਾਤਰਾ ਦੀ ਗਣਨਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਨਾਲ ਇਨ੍ਹਾਂ ਪਲਾਂਟਾਂ ਨੂੰ ਆਯਾਤ ਕੋਲੇ ਦੀ ਖਰੀਦ ਲਈ ਲਗਭਗ 3 ਹਫਤਿਆਂ ਦਾ ਸਮਾਂ (ਵਿੰਡੋ) ਮਿਲੇਗਾ।

ਬਿਜਲੀ ਦੀ ਵਧਦੀ ਮੰਗ ਅਤੇ ਘਰੇਲੂ ਕੋਲਾ ਕੰਪਨੀਆਂ ਤੋਂ ਕੋਲੇ ਦੀ ਸਪਲਾਈ ਦੇ ਕੋਲੇ ਦੀ ਖਪਤ ਨਾਲ ਮੇਲ ਨਾ ਖਾਣ 'ਤੇ ਵਿਚਾਰ ਕਰਦੇ ਹੋਏ, ਬਿਜਲੀ ਮੰਤਰਾਲੇ ਨੇ 28.04.2022 ਨੂੰ ਆਈਪੀਪੀ ਸਮੇਤ ਸਾਰੇ ਜੇਨਕੋਸ ਨੇ ਬਿਜਲੀ ਉਤਪਾਦਨ ਦੇ ਲਈ ਆਯਾਤ ਕੋਲੇ ਦੇ 10 ਫ਼ੀਸਦ ਦੀ ਬਲੈਂਡਿੰਗ ਕਰਨ ਦਾ ਸੁਝਾਅ ਦਿੱਤਾ।ਇਹ ਕਦਮ ਘਰੇਲੂ ਕੋਲਾ ਸਪਲਾਈ ਵਿੱਚ ਸਹਿਯੋਗ ਦੇਣ ਲਈ ਚੁੱਕਿਆ ਹੈ। 

****

ਐੱਨਜੀ 


(Release ID: 1829532) Visitor Counter : 118