ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਈ-ਕਾਮਰਸ ਪਲੈਟਫਾਰਮ ‘ਤੇ ਨਕਲੀ ਸਮੀਖਿਆਂ ਕੇਂਦਰ ਦੀ ਨਿਗਾਹ ਵਿੱਚ ਹੈ
ਉਪਭੋਗਤਾ ਮਾਮਲਿਆਂ ਦਾ ਵਿਭਾਗ ਨਕਲੀ ਸਮੀਖਿਆਂ ਦੀ ਵਧਦੀ ਸੰਖਿਆ ‘ਤੇ ਚਰਚਾ ਕਰਨ ਅਤੇ ਅੱਗੇ ਦਾ ਰੋਡਮੈਪ ਤਿਆਰ ਕਰਨ ਈ-ਕਾਮਰਸ ਸੰਸਥਾਵਾਂ ਅਤੇ ਹਿਤਧਾਰਕਾਂ ਦੇ ਨਾਲ ਮੀਟਿੰਗ ਕਰਨਗੇ
Posted On:
26 MAY 2022 3:28PM by PIB Chandigarh
ਉਪਭੋਗਤਾ ਮਾਮਲਿਆਂ ਦਾ ਵਿਭਾਗ (ਡੀਓਸੀਏ) ਈ-ਕਾਮਰਸ ਪਲੈਟਫਾਰਮ ‘ਤੇ ਉਪਭੋਗਤਾਵਾਂ ਨੂੰ ਔਨਲਾਈਨ ਸੇਵਾਵਾਂ ਜਾਂ ਉਤਪਾਦਾਂ ਨੂੰ ਖਰੀਦਣ ਲਈ ਗੁੰਮਰਾਹ ਕਰਨ ਵਾਲੀ ਨਕਲੀ ਸਮੀਖਿਆਂ ਦੀ ਹੜ੍ਹ ਦਾ ਮੁਲਾਂਕਣ ਕਰਨ ਅਤੇ ਅੱਗੇ ਦਾ ਰੋਡਮੈਪ ਤਿਆਰ ਕਰਨ ਲਈ ਭਾਰਤ ਵਿਗਿਆਪਨ ਮਾਨਕ ਪਰਿਸ਼ਦ (ਏਐੱਸਸੀਆਈ) ਦੇ ਸਹਿਯੋਗ ਨਾਲ ਸ਼ੁੱਕਰਵਾਰ, 27 ਮਈ, 2022 ਨੂੰ ਵੱਖ-ਵੱਖ ਹਿਤਧਾਰਕਾਂ ਦੇ ਨਾਲ ਇੱਕ ਵਰਚੁਅਲ ਮੀਟਿੰਗ ਆਯੋਜਿਤ ਕਰਨਗੇ।
ਮੀਟਿੰਗ ਵਿੱਚ ਮੁੱਖ ਰੂਪ ਤੋਂ ਉਪਭੋਗਤਾਵਾਂ ‘ਤੇ ਨਕਲੀ ਅਤੇ ਗੁਮਰਾਹ ਕਰਨ ਵਾਲਿਆਂ ਸਮੀਖਿਆਵਾਂ ਦੇ ਪ੍ਰਭਾਵ ਅਤੇ ਇਸ ਵਿਸੰਗਤੀ ‘ਤੇ ਰੋਕ ਲਗਾਉਣ ਦੇ ਸੰਭਾਵਿਤ ਉਪਾਵਾਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਸੰਬੰਧ ਵਿੱਚ, ਡੀਓਸੀਏ ਵਿੱਚ ਸਕੱਤਰ ਸ਼੍ਰੀ ਰੋਹਿਤ ਕੁਮਾਰ ਸਿੰਘ ਨੇ ਸਾਰੇ ਹਿਤਧਾਰਕਾਂ ਜਿਹੇ ਫਲਿੱਪਕਾਰਟ, ਐਮਾਜ਼ਾਨ, ਟਾਟਾ ਸੰਸ, ਰਿਲਾਇੰਸ ਰਿਟੇਲ ਜਿਹੇ ਈ-ਕਾਮਰਸ ਇਕਾਈਆਂ ਅਤੇ ਉਪਭੋਗਤਾ ਫੋਰਮਾਂ, ਵਿਧੀ ਯੂਨੀਵਰਸਿਟੀਆਂ, ਵਕੀਲਾਂ, ਐੱਫਆਈਸੀਸੀਆਈ, ਸੀਆਈਆਈ ਅਤੇ ਉਪਭੋਗਤਾ ਅਧਿਕਾਰ ਕਾਰਜਕਰਤਾਂ ਆਦਿ ਨੂੰ ਇਸ ਮੀਟਿੰਗ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ।
ਇਸ ਸੱਦਾ –ਪੱਤਰ ਦੇ ਨਾਲ ਸ਼੍ਰੀ ਸਿੰਘ ਨੇ 20 ਜਨਵਰੀ, 2022 ਦੀ ਯੂਰਪੀਅਨ ਆਯੋਗ ਦੀ ਇੱਕ ਪ੍ਰੈੱਸ ਰਿਲੀਜ਼ ਵੀ ਸਾਝੀ ਕੀਤੀ ਹੈ ਜਿਸ ਵਿੱਚ ਪੂਰੇ ਯੂਰਪੀਅਨ ਆਯੋਗ ਦੀ 223 ਪ੍ਰਮੁੱਖ ਵੈਬਸਾਈਟਾਂ ‘ਤੇ ਆਈ ਔਨਲਾਈਨ ਉਪਭੋਗਤਾ ਸਮੀਖਿਆਵਾਂ ਦੀ ਸਕ੍ਰੀਨਿੰਗ ਦੇ ਪਰਿਣਾਮਾਂ ‘ਤੇ ਚਾਨਣਾ ਪਾਇਆ ਗਿਆ ਹੈ। ਸਕ੍ਰੀਨਿੰਗ ਪਰਿਣਾਮਾਂ ਵਿੱਚ ਇਸ ਗੱਲ ਨੂੰ ਰੇਖਾਂਕਿਤ ਕੀਤਾ ਗਿਆ ਹੈ ਕਿ ਘੱਟ ਤੋਂ ਘੱਟ 55% ਵੈਬਸਾਈਟਾਂ ਨੇ ਯੂਰਪੀਅਨ ਆਯੋਗ ਦੇ ਅਨੁਸਿਚ ਵਣਜ ਵਿਵਹਾਰ ਨਿਰਦੇਸ਼ ਦਾ ਉਲੰਘਣ ਕੀਤੀ ਹੈ।
ਇਸ ਨਿਰਦੇਸ਼ ਵਿੱਚ ਇੱਕ ਸੂਚਿਤ ਵਿਕਲਪ ਬਣਾਉਣ ਲਈ ਉਪਭੋਗਤਾਵਾਂ ਨੂੰ ਸੱਚੀ ਜਾਣਕਾਰੀ ਦੇਣ ਦੀ ਜ਼ਰੂਰਤ ਦੱਸੀ ਗਈ ਹੈ। ਇਸ ਦੇ ਇਲਾਵਾ 223 ਵਿੱਚੋਂ ਵੈਬਸਾਈਟਾਂ ਵਿੱਚ 144 ਵਿੱਚ, ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਕਿ ਵਪਾਰੀ ਇਹ ਸੁਨਿਸ਼ਚਿਤ ਕਰਨ ਲਈ ਕਾਫੀ ਯਨਤ ਕਰ ਰਹੇ ਸਨ ਕਿ ਸਮੀਖਿਆ ਪ੍ਰਾਮਾਣਿਕ ਹੋਵੇ ਜੇਕਰ ਉਹ ਉਨ੍ਹਾਂ ਉਪਭੋਗਤਾਵਾਂ ਦੁਆਰਾ ਪੋਸਟ ਨਹੀਂ ਕੀਤੀ ਗਈ ਸੀ ਜਿਨ੍ਹਾਂ ਨੇ ਵਾਸਤਵ ਵਿੱਚ ਸਮੀਖਿਆ ਕੀਤੇ ਗਏ ਉਤਪਾਦ ਜਾਂ ਸੇਵਾ ਦਾ ਉਪਯੋਗ ਕੀਤਾ ਸੀ।
ਪੱਤਰ ਵਿੱਚ ਕਿਹਾ ਕਿ ਇਹ ਜ਼ਿਕਰ ਕਰਨਾ ਪ੍ਰਾਸੰਗਿਕ ਹੈ ਕਿ ਵਧਦੇ ਇੰਟਰਨੈੱਟ ਅਤੇ ਸਮਾਰਟਫੋਨ ਦੇ ਉਪਯੋਗ ਦੇ ਸਮੇਂ ਵਿੱਚ, ਉਪਭੋਗਤਾ ਸਮਾਨ ਤੇ ਸੇਵਾਵਾਂ ਦੀ ਖਰੀਦ ਲਈ ਔਨਲਾਈਨ ਖਰੀਦਦਾਰੀ ਕਰ ਰਹੇ ਹਨ। ਇਹ ਦੇਖਦੇ ਹੋਏ ਕਿ ਈ-ਕਾਮਰਸ ਪਲੈਟਫਾਰਮ ‘ਤੇ ਉਤਪਾਦ ਨੂੰ ਭੌਤਿਕ ਰੂਪ ਤੋਂ ਦੇਖਣ ਜਾਂ ਜਾਂਚ ਦਾ ਕਈ ਵੀ ਅਵਸਰ ਨਹੀਂ ਹੁੰਦਾ ਅਤੇ ਇਹ ਇੱਕ ਆਭਾਸੀ ਖਰੀਦਾਰੀ ਦਾ ਅਨੁਭਵ ਹੁੰਦਾ ਹੈ।
ਉਪਭੋਗਤਾ, ਸਮਾਨ ਜਾ ਸੇਵਾ ਖਰੀਦਣ ਵਾਲੇ ਉਪਯੋਗਕਰਤਾ ਦੀ ਰਾਏ ਅਤੇ ਅਨੁਭਵ ਨੂੰ ਜਾਣਨ ਲਈ ਈ-ਕਾਮਰਸ ਪਲੈਟਫਰਾਮ ਤੇ ਪੋਸਟ ਕੀਤੀਆਂ ਗਈਆਂ ਸਮੀਖਿਆਵਾਂ ‘ਤੇ ਬਹੁਤ ਅਧਿਕ ਭਰੋਸਾ ਕਰਦੇ ਹਨ। ਇਸ ਤਰ੍ਹਾਂ ਨਕਲੀ ਅਤੇ ਭ੍ਰਾਮਕ ਸਮੀਖਿਆਵਾਂ ਦੇ ਕਾਰਨ ਉਪਭੋਗਤਾ ਸੁਰੱਖਿਆ ਅਧਿਨਿਯਮ, 2019 ਦੇ ਤਹਿਤ ਉਪਭੋਗਤਾ ਦੇ ਜਾਣਕਾਰੀ ਪ੍ਰਾਪਤ ਕਰਨ ਦੇ ਅਧਿਕਾਰ ਦਾ ਉਲੰਘਣ ਹੁੰਦਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਤਾਂਕਿ ਇਹ ਮੁੱਦਾ ਦੈਨਿਕ ਅਧਾਰ ‘ਤੇ ਔਨਲਾਈਨ ਖਰੀਦਦਾਰੀ ਕਰਨ ਵਾਲੇ ਲੋਕਾਂ ‘ਤੇ ਅਤੇ ਉਪਭੋਗਤਾ ਦੇ ਰੂਪ ਵਿੱਚ ਉਨ੍ਹਾਂ ਦੇ ਅਧਿਕਾਰਾਂ ‘ਤੇ ਮਹੱਤਵਪੂਰਨ ਪ੍ਰਭਾਵ ਪਿਆ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਇਸ ਦੀ ਅਧਿਕ ਅਤੇ ਵਿਸਤਾਰ ਨਾਲ ਜਾਂਚ ਕੀਤਾ ਜਾਵੇ।
*********
ਏਐੱਮ/ਐੱਨਐੱਸ
(Release ID: 1828768)
Visitor Counter : 198