ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਅਨਲਿਮਿਟਿਡ ਲਾਈਬਿਲਿਟੀ ਲਈ ਤੀਜੇ ਪੱਖ ਦੇ ਬੀਮੇ ਦੇ ਵਾਸਤੇ ਆਧਾਰ ਪ੍ਰੀਮੀਅਮ ਬਾਰੇ ਨੋਟੀਫਿਕੇਸ਼ਨ ਜਾਰੀ

Posted On: 26 MAY 2022 11:44AM by PIB Chandigarh

ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਨੇ 25.05.2022 ਨੂੰ ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ ਦੀ ਸਲਾਹ ਨਾਲ ਮੋਟਰਵਾਹਨ (ਤੀਜੇ ਪੱਖ ਬੀਮੇ ਅਧਾਰ ਪ੍ਰੀਮੀਅਮ ਅਤੇ ਦੇਣਦਾਰੀ) ਨਿਯਮ, 2022 ਦੇ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ। ਇਹ ਨਿਯਮ 1 ਜੂਨ, 2022 ਤੋ ਲਾਗੂ ਹੋਣਗੇ।

ਇਸ ਨਿਯਮ ਦੇ ਤਹਿਤ ਵੱਖ-ਵੱਖ ਵਰਗਾਂ ਦੇ ਵਾਹਨਾਂ ਲਈ ਅਸੀਮਿਤ ਦੇਣਦਾਰੀ ਦੇ ਵਾਸਤੇ ਤੀਜੇ ਪੱਖ ਬੀਮੇ ਲਈ ਅਧਾਰ ਪ੍ਰੀਮੀਅਮ ਅਧਿਸੂਚਿਤ ਕੀਤਾ ਗਿਆ ਹੈ। ਇਨ੍ਹਾਂ ਨਿਯਮਾਂ ਵਿੱਚ ਪ੍ਰੀਮੀਅਮ ਵਿੱਚ ਨਿਮਨਲਿਖਤ ਰਿਆਇਤਾਂ ਦੀ ਵੀ ਅਨੁਮਤੀ ਹੈ-

  • ਵਿੱਦਿਅਕ ਸੰਸਥਾਨ ਦੀਆਂ ਬਸਾਂ ਨੂੰ 15% ਦੀ ਛੂਟ ਪ੍ਰਦਾਨ ਕੀਤੀ ਗਈ ਹੈ।

  • ਵਿੰਟੇਜ ਕਾਰ ਦੇ ਰੂਪ ਵਿੱਚ ਰਜਿਸਟ੍ਰਡ ਨਿਜੀ ਕਾਰ ਲਈ ਪ੍ਰੀਮੀਅਮ ਦੇ 50% ਦੇ ਰਿਆਇਤੀ ਮੁੱਲ ਦੀ ਅਨੁਮਤੀ ਦਿੱਤੀ ਗਈ ਹੈ।

  • ਇਲੈਕਟ੍ਰਿਕ ਅਤੇ ਹਾਈਬ੍ਰਿਡ ਇਲੈਕਟ੍ਰਿਕ ਵਾਹਨਾਂ ਲਈ ਪ੍ਰੀਮੀਅਮ ‘ਤੇ ਕ੍ਰਮਵਾਰ 15% ਅਤੇ 7.5% ਦੀ ਛੂਟ ਦੀ ਅਨੁਮਤੀ ਦਿੱਤੀ ਗਈ ਹੈ।

 

ਗਜਟ ਨੋਟੀਫਿਕੇਸ਼ਨ ਨੂੰ ਦੇਖਣ ਲਈ ਇੱਥੇ ਕਲਿੱਕ ਕਰੇ : 

******

ਐੱਮਜੇਪੀਐੱਸ



(Release ID: 1828511) Visitor Counter : 105