ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੌਫਟਬੈਂਕ ਕਾਰਪੋਰੇਸ਼ਨ ਦੇ ਬੋਰਡ ਡਾਇਰੈਕਟਰ ਅਤੇ ਸੰਸਥਾਪਕ ਸ਼੍ਰੀ ਮਾਸਾਯੋਸ਼ੀ ਸੋਨ ਦੇ ਨਾਲ ਮੁਲਾਕਾਤ ਕੀਤੀ

Posted On: 23 MAY 2022 12:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ (23 ਮਈ 2022) ਟੋਕੀਓ ਵਿੱਚ ਸੌਫਟਬੈਂਕ ਕਾਰਪੋਰੇਸ਼ਨ ਦੇ ਬੋਰਡ ਡਾਇਰੈਕਟਰ ਅਤੇ ਸੰਸਥਾਪਕ ਸ਼੍ਰੀ ਮਾਸਾਯੋਸ਼ੀ ਸੋਨ ਦੇ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਦੇ ਸਟਾਰਟਅੱਪ ਖੇਤਰ ਵਿੱਚ ਸੌਫਟਬੈਂਕ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਭਾਰਤ ਵਿੱਚ ਟੈਕਨੋਲੋਜੀ, ਊਰਜਾ ਅਤੇ ਵਿੱਤ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਸੌਫਟਬੈਂਕ ਦੀ ਭਵਿੱਖ ਦੀ ਭਾਗੀਦਾਰੀ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।

ਉਨ੍ਹਾਂ ਨੇ ਭਾਰਤ ਵਿੱਚ ‘ਈਜ਼ ਆਵ੍ ਡੂਇੰਗ ਬਿਜ਼ਨਸ’ ਨੂੰ ਸਮਰੱਥ ਬਣਾਉਣ ਦੇ ਲਈ ਕੀਤੇ ਜਾ ਰਹੇ ਵਿਭਿੰਨ ਸੁਧਾਰਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਸੌਫਟਬੈਂਕ ਦੇ ਨਾਲ ਅਜਿਹੇ ਵਿਸ਼ੇਸ਼ ਪ੍ਰਸਤਾਵਾਂ ਨੂੰ ਵੀ ਸਾਂਝਾ ਕੀਤਾ, ਜਿੱਥੇ ਉਹ ਭਾਰਤ ਵਿੱਚ ਆਪਣੇ ਨਿਵੇਸ਼ ਨੂੰ ਵਧਾ ਸਕਦਾ ਹੈ।

************

ਡੀਐੱਸ/ਏਕੇ 




(Release ID: 1827973) Visitor Counter : 128