ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਪਾਨ-ਇੰਡੀਆ ਐਸੋਸੀਏਸ਼ਨ (ਜੇਆਈਏ) ਦੇ ਨਾਲ ਬੈਠਕ ਕੀਤੀ

Posted On: 24 MAY 2022 3:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ 24 ਮਈ,  2022 ਨੂੰ ਜਪਾਨ ਦੇ ਟੋਕੀਓ ਵਿੱਚ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀਆਂ- ਸ਼੍ਰੀ ਯੋਸ਼ਿਰੋ ਮੋਰੀ ਅਤੇ ਸ਼੍ਰੀ ਸ਼ਿੰਜ਼ੋ ਆਬੇ ਨਾਲ ਮੁਲਾਕਾਤ ਕੀਤੀ।  ਸ਼੍ਰੀ ਯੋਸ਼ਿਰੋ ਮੋਰੀ ਜਪਾਨ-ਇੰਡੀਆ ਐਸੋਸੀਏਸ਼ਨ (ਜੇਆਈਏ) ਦੇ ਵਰਤਮਾਨ ਚੇਅਰਪਰਸਨ ਹਨ,  ਜਦੋਕਿ ਸ਼੍ਰੀ ਸ਼ਿੰਜ਼ੋ ਆਬੇ ਜਲਦੀ ਹੀ ਇਸ ਭੂਮਿਕਾ ਨੂੰ ਸੰਭਾਲਣਗੇ।  1903 ਵਿੱਚ ਸਥਾਪਤ ਜਪਾਨ-ਇੰਡੀਆ ਐਸੋਸੀਏਸ਼ਨ (ਜੇਆਈਏ),  ਜਪਾਨ ਦੇ ਸਭ ਤੋਂ ਪੁਰਾਣੀਆਂ ਫ੍ਰੈਂਡਸ਼ਿਪ ਐਸੋਸੀਏਸ਼ਨਾਂ ਵਿੱਚੋਂ ਇੱਕ ਹੈ। 


ਪ੍ਰਧਾਨ ਮੰਤਰੀ ਨੇ ਰਾਜਨੀਤਕ,  ਆਰਥਿਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਭਾਰਤ ਅਤੇ ਜਪਾਨ ਦੇ ਵਿੱਚ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਵਿੱਚ ਸ਼੍ਰੀ ਯੋਸ਼ਿਰੋ ਮੋਰੀ ਦੀ ਅਗਵਾਈ ਵਿੱਚ ਜਪਾਨ-ਇੰਡੀਆ ਐਸੋਸੀਏਸ਼ਨ (ਜੇਆਈਏ) ਦੁਆਰਾ ਕੀਤੇ ਗਏ ਮਹੱਤਵਪੂਰਨ ਯੋਗਦਾਨ ਦੀ ਸਰਾਹਨਾ ਕੀਤੀ।  ਪ੍ਰਧਾਨ ਮੰਤਰੀ ਨੇ ਸ਼੍ਰੀ ਸ਼ਿੰਜ਼ੋ ਆਬੇ ਨੂੰ ਉਨ੍ਹਾਂ ਦੀਆਂ ਨਵੀਆਂ ਜਿੰਮੇਦਾਰੀਆਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜਪਾਨ-ਇੰਡੀਆ ਐਸੋਸੀਏਸ਼ਨ (ਜੇਆਈਏ) ਦੁਆਰਾ ਆਪਣੀ ਮਹੱਤਵਪੂਰਨ ਭੂਮਿਕਾ ਜਾਰੀ ਰੱਖਣ ਦੀ ਆਸ਼ਾ ਕੀਤੀ । 

ਨੇਤਾਵਾਂ ਨੇ ਇੰਡੀਆ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ  ਦੇ ਵਿਆਪਕ ਕੈਨਵਸ  ਦੇ ਨਾਲ - ਨਾਲ ਸ਼ਾਂਤੀਪੂਰਨ,  ਸਥਿਰ ਅਤੇ ਸਮ੍ਰਿੱਧ ਹਿੰਦ-ਪ੍ਰਸ਼ਾਂਤ ਦੇ ਲਈ ਭਾਰਤ ਅਤੇ ਜਪਾਨ  ਦੇ ਸਾਂਝੇ ਦ੍ਰਿਸ਼ਟੀਕੋਣ ਉੱਤੇ ਵੀ ਚਰਚਾ ਕੀਤੀ।  ਸੱਭਿਆਚਾਰਕ ਅਤੇ ਜਨ-ਜਨ ਦੇ ਦਰਮਿਆਨ ਸਬੰਧਾਂ ਨੂੰ ਹੋਰ ਹੁਲਾਰਾ ਦੇਣ ਦੇ ਤਰੀਕਿਆਂ ਉੱਤੇ ਚਰਚਾ ਕੀਤੀ ਗਈ ।

************

ਡੀਐੱਸ/ਐੱਸਟੀ/ਏਕੇ


(Release ID: 1827959) Visitor Counter : 139