ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਟੋਕੀਓ ਵਿੱਚ ਬਿਜ਼ਨਸ ਰਾਊਂਡਟੇਬਲ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 23 MAY 2022 4:09PM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਮਈ 2022 ਨੂੰ ਟੋਕੀਓ ਵਿੱਚ ਜਪਾਨੀ ਵਪਾਰਕ ਆਗੂਆਂ ਨਾਲ ਇੱਕ ਰਾਊਂਡਟੇਬਲ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਇਸ ਸਮਾਗਮ ਵਿੱਚ 34 ਜਪਾਨੀ ਕੰਪਨੀਆਂ ਦੇ ਉੱਚ ਅਧਿਕਾਰੀਆਂ ਅਤੇ ਸੀਈਓਜ਼ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੰਪਨੀਆਂ ਦਾ ਭਾਰਤ ਵਿੱਚ ਨਿਵੇਸ਼ ਅਤੇ ਸੰਚਾਲਨ ਹੈ। ਕੰਪਨੀਆਂ ਨੇ ਆਟੋਮੋਬਾਈਲ, ਇਲੈਕਟ੍ਰੌਨਿਕਸ, ਸੈਮੀਕੰਡਕਟਰ, ਸਟੀਲ, ਟੈਕਨੋਲੋਜੀ, ਵਪਾਰ ਅਤੇ ਬੈਂਕਿੰਗ ਅਤੇ ਵਿੱਤ ਸਮੇਤ ਵਿਭਿੰਨ ਖੇਤਰਾਂ ਦੀ ਨੁਮਾਇੰਦਗੀ ਕੀਤੀ। ਭਾਰਤ ਅਤੇ ਜਪਾਨ ਦੀਆਂ ਪ੍ਰਮੁੱਖ ਵਪਾਰਕ ਸੰਸਥਾਵਾਂ ਅਤੇ ਸੰਸਥਾਵਾਂ ਜਿਵੇਂ ਕਿ ਕੀਡਾਨਰੇਨ, ਜਪਾਨ ਐਕਸਟਰਨਲ ਟ੍ਰੇਡ ਔਰਗਨਾਈਜੇਸ਼ਨ (ਜੇਈਟੀਆਰਓ), ਜਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇਆਈਸੀਏ), ਜਪਾਨ ਬੈਂਕ ਫੌਰ ਇੰਟਰਨੈਸ਼ਨਲ ਕੋਆਪਰੇਸ਼ਨ (ਜੇਬੀਆਈਸੀ), ਜਪਾਨ-ਇੰਡੀਆ ਬਿਜ਼ਨਸ ਕੰਸਲਟੇਟਿਵ ਕਮੇਟੀ (ਜੇਆਈਬੀਸੀਸੀ) ਅਤੇ ਇਨਵੈਸਟ ਇੰਡੀਆ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਅਤੇ ਜਪਾਨ ਕੁਦਰਤੀ ਭਾਈਵਾਲ ਹਨ, ਪ੍ਰਧਾਨ ਮੰਤਰੀ ਨੇ ਭਾਰਤ-ਜਪਾਨ ਸਬੰਧਾਂ ਦੀਆਂ ਅਪਾਰ ਸੰਭਾਵਨਾਵਾਂ ਦੇ ਬ੍ਰਾਂਡ ਅੰਬੈਸਡਰ ਵਜੋਂ ਕਾਰੋਬਾਰੀ ਭਾਈਚਾਰੇ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਰਚ 2022 ਵਿੱਚ ਪ੍ਰਧਾਨ ਮੰਤਰੀ ਕਿਸ਼ਿਦਾ ਦੀ ਭਾਰਤ ਫੇਰੀ ਦੌਰਾਨ, ਦੋਵਾਂ ਦੇਸ਼ਾਂ ਨੇ ਅਗਲੇ 5 ਸਾਲਾਂ ਵਿੱਚ 5 ਟ੍ਰਿਲੀਅਨ ਜਪਾਨੀ ਯੇਨ ਦੇ ਨਿਵੇਸ਼ ਦਾ ਇੱਕ ਅਭਿਲਾਸ਼ੀ ਲਕਸ਼ ਰੱਖਿਆ ਸੀ। ਪ੍ਰਧਾਨ ਮੰਤਰੀ ਨੇ ਆਰਥਿਕ ਸਬੰਧਾਂ ਜਿਵੇਂ ਕਿ ਭਾਰਤ-ਜਪਾਨ ਉਦਯੋਗਿਕ ਪ੍ਰਤੀਯੋਗਤਾ ਭਾਈਵਾਲੀ (ਆਈਜੀਆਈਸੀਪੀ) ਅਤੇ ਸਵੱਛ ਊਰਜਾ ਭਾਈਵਾਲੀ, ਹੋਰਾਂ ਵਿੱਚ ਹਾਲ ਹੀ ਦੀ ਪ੍ਰਗਤੀ ਨੂੰ ਉਜਾਗਰ ਕੀਤਾ। ਉਨ੍ਹਾਂ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ (ਐੱਨਆਈਪੀ), ਉਤਪਾਦਨ ਸਬੰਧੀ ਪ੍ਰੋਤਸਾਹਨ (ਪੀਐੱਲਆਈ) ਸਕੀਮ ਅਤੇ ਸੈਮੀਕੰਡਕਟਰ ਨੀਤੀ ਵਰਗੀਆਂ ਪਹਿਲਾਂ ਬਾਰੇ ਗੱਲ ਕੀਤੀ ਅਤੇ ਭਾਰਤ ਦੇ ਮਜ਼ਬੂਤ ​​ਸਟਾਰਟਅੱਪ ਈਕੋਸਿਸਟਮ 'ਤੇ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਗਲੋਬਲ ਐੱਫਡੀਆਈ ਵਿੱਚ ਮੰਦੀ ਦੇ ਬਾਵਜੂਦ, ਭਾਰਤ ਨੇ ਪਿਛਲੇ ਵਿੱਤ ਵਰ੍ਹੇ ਵਿੱਚ 84 ਬਿਲੀਅਨ ਡਾਲਰ ਦਾ ਰਿਕਾਰਡ ਐੱਫਡੀਆਈ ਆਕਰਸ਼ਿਤ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਭਾਰਤ ਦੀ ਆਰਥਿਕ ਸਮਰੱਥਾ ਦੇ ਭਰੋਸੇ ਦਾ ਵੋਟ ਕਰਾਰ ਦਿੱਤਾ। ਉਨ੍ਹਾਂ ਭਾਰਤ ਵਿੱਚ ਜਪਾਨੀ ਕੰਪਨੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਦਾ ਸੱਦਾ ਦਿੱਤਾ ਅਤੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਜਪਾਨ ਦੇ ਯੋਗਦਾਨ ਨੂੰ ‘ਜਪਾਨ ਹਫ਼ਤੇ’ ਦੇ ਰੂਪ ਵਿੱਚ ਮਨਾਉਣ ਦਾ ਪ੍ਰਸਤਾਵ ਦਿੱਤਾ।

 

ਵਪਾਰਕ ਫੋਰਮ ਵਿੱਚ ਹੇਠਾਂ ਦਿੱਤੇ ਕਾਰੋਬਾਰੀ ਆਗੂਆਂ ਨੇ ਭਾਗ ਲਿਆ:

ਨਾਮ

ਅਹੁਦਾ

ਸੰਗਠਨ

ਸ਼੍ਰੀ ਸੇਜੀ ਕੁਰੈਸ਼ੀ

ਚੇਅਰਮੈਨ ਅਤੇ ਡਾਇਰੈਕਟਰ

ਹੌਂਡਾ ਮੋਟਰ ਕੰਪਨੀ, ਲਿਮਿਟਿਡ

ਸ਼੍ਰੀ ਮਕੋਟੋ ਉਚੀਦਾ

ਪ੍ਰਤੀਨਿਧੀ ਕਾਰਜਕਾਰੀ ਅਧਿਕਾਰੀ, ਪ੍ਰੈਸੀਡੈਂਟ ਅਤੇ ਸੀਈਓ

ਨਿਸਾਨ ਮੋਟਰ ਕਾਰਪੋਰੇਸ਼ਨ

ਸ਼੍ਰੀ ਅਕੀਓ ਟੋਯੋਦਾ

ਪ੍ਰੈਸੀਡੈਂਟ ਅਤੇ ਬੋਰਡ ਆਵ੍ ਡਾਇਰੈਕਟਰਸ ਦੇ ਮੈਂਬਰ

ਟੋਇਟਾ ਮੋਟਰ ਕਾਰਪੋਰੇਸ਼ਨ

ਸ਼੍ਰੀ ਯੋਸ਼ੀਹਿਰੋ ਹਿਡਾਕਾ

ਪ੍ਰੈਸੀਡੈਂਟ, ਸੀਈਓ ਅਤੇ ਪ੍ਰਤੀਨਿਧੀ ਡਾਇਰੈਕਟਰ

ਯਾਮਾਹਾ ਮੋਟਰ ਕਾਰਪੋਰੇਸ਼ਨ

ਸ਼੍ਰੀ ਤੋਸ਼ੀਹੀਰੋ ਸੁਜ਼ੂਕੀ

ਪ੍ਰੈਸੀਡੈਂਟ ਅਤੇ ਪ੍ਰਤੀਨਿਧੀ ਡਾਇਰੈਕਟਰ

ਸੁਜ਼ੂਕੀ ਮੋਟਰ ਕਾਰਪੋਰੇਸ਼ਨ

ਸ਼੍ਰੀ ਸੇਜੀ ਇਮਾਏ

ਮਿਜ਼ੂਹੋ ਵਿੱਤੀ ਸਮੂਹ ਦੇ ਚੇਅਰਮੈਨ

ਮਿਜ਼ੂਹੋ ਬੈਂਕ ਲਿਮਿਟਿਡ

ਸ਼੍ਰੀ ਹਿਰੋਕੀ ਫੁਜੀਸੁਏ

ਸਲਾਹਕਾਰ, ਐੱਮਯੂਐੱਫਜੀ ਬੈਂਕ ਲਿਮਿਟਿਡ ਅਤੇ ਚੇਅਰਮੈਨ, ਜੇਆਈਬੀਸੀਸੀ 

ਐੱਮਯੂਐੱਫਜੀ ਬੈਂਕ ਲਿਮਿਟਿਡ ਅਤੇ ਜੇਆਈਬੀਸੀਸੀ 

ਸ਼੍ਰੀ ਤਾਕੇਸ਼ੀ ਕੁਨੀਬੇ

ਸੁਮਿਤੋਮੋ ਮਿਤਸੁਈ ਵਿੱਤੀ ਸਮੂਹ (ਐੱਸਐੱਮਐੱਫਜੀ) ਅਤੇ ਸੁਮਿਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ (ਐੱਸਐੱਮਬੀਸੀ) ਦੋਵਾਂ ਦੇ ਬੋਰਡ ਦੇ ਚੇਅਰਮੈਨ

ਸੁਮਿਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ

ਸ਼੍ਰੀ ਕੋਜਿ ਨਾਗਾਈ

ਚੇਅਰਮੈਨ

ਨੋਮੁਰਾ ਸਕਿਓਰਿਟੀਜ਼ ਕੰਪਨੀ, ਲਿਮਿਟਿਡ

ਸ਼੍ਰੀ ਕਾਜ਼ੂ ਨਿਸ਼ਿਤਾਨੀ

ਸਕੱਤਰ ਜਨਰਲ

ਜਪਾਨ-ਭਾਰਤ ਵਪਾਰ ਸਹਿਯੋਗ ਕਮੇਟੀ

ਸ਼੍ਰੀ ਮਸਾਕਾਜ਼ੂ ਕੁਬੋਟਾ

ਪ੍ਰੈਸੀਡੈਂਟ

ਕੀਡਾਨਰੇਨ

ਸ਼੍ਰੀ ਕਯੋਹੀ ਹੋਸੋਨੋ

ਡਾਇਰੈਕਟਰ ਅਤੇ ਸੀਓਓ

ਡਰੀਮ ਇਨਕਿਊਬੇਟਰ ਇੰਕ.

ਸ਼੍ਰੀ ਕੀਚੀ ਇਵਾਤਾ

ਸੁਮਿਤੋਮੋ ਕੈਮੀਕਲ ਕੰਪਨੀ ਲਿਮਿਟਿਡ ਦੇ ਪ੍ਰੈਸੀਡੈਂਟ, ਜਪਾਨ ਪੈਟਰੋ ਕੈਮੀਕਲ ਇੰਡਸਟ੍ਰੀ ਐਸੋਸੀਏਸ਼ਨ ਦੇ ਉਪ ਚੇਅਰਮੈਨ

ਸੁਮਿਤੋਮੋ ਕੈਮੀਕਲ ਕੰਪਨੀ ਲਿਮਿਟਿਡ

ਸ਼੍ਰੀਸੁਗਿਓ ਮਿਤਸੁਓਕਾ

ਬੋਰਡ ਦੇ ਚੇਅਰਮੈਨ

ਆਈਐੱਚਆਈ ਕਾਰਪੋਰੇਸ਼ਨ

ਸ਼੍ਰੀ ਯੋਸ਼ਿਨੋਰੀ ਕਨੇਹਾਨਾ

ਬੋਰਡ ਦੇ ਚੇਅਰਮੈਨ

ਕਾਵਾਸਾਕੀ ਹੈਵੀ ਇੰਡਸਟ੍ਰੀਜ਼, ਲਿਮਿਟਿਡ

ਸ਼੍ਰੀ ਰਿਉਕੋ ਹੀਰਾ

ਪ੍ਰੈਸੀਡੈਂਟ ਅਤੇ ਪ੍ਰਤੀਨਿਧੀ ਡਾਇਰੈਕਟਰ

ਹੋਟਲ ਮੈਨੇਜਮੈਂਟ ਇੰਟਰਨੈਸ਼ਨਲ ਕੰਪਨੀ ਲਿਮਿਟਿਡ

ਸ਼੍ਰੀ ਹੀਰੋਕੋ ਓਗਾਵਾ

ਸੀਓ ਅਤੇ ਸੀਈਓ 

ਬਰੂਕਸ ਐਂਡ ਕੰਪਨੀ ਲਿਮਿਟਿਡ

ਸ਼੍ਰੀ ਵਿਵੇਕ ਮਹਾਜਨ

ਸੀਨੀਅਰ ਕਾਰਜਕਾਰੀ ਵਾਇਸ ਪ੍ਰੈਸੀਡੈਂਟ, ਸੀਟੀਓ

ਫੂਜੀਸ਼ੁ ਲਿਮਿਟਿਡ 

ਸ਼੍ਰੀ ਤੋਸ਼ੀਆ ਮਾਤਸੁਕੀ

ਸੀਨੀਅਰ ਵਾਇਸ ਪ੍ਰੈਸੀਡੈਂਟ

ਐੱਨਈਸੀ ਕਾਰਪੋਰੇਸ਼ਨ

ਸ਼੍ਰੀ ਕਾਜ਼ੁਸ਼ੀਗੇ ਨੋਬੂਟਾਨੀ

ਪ੍ਰੈਸੀਡੈਂਟ

ਜੇਟ੍ਰੋ

ਸ਼੍ਰੀ ਯਮਦਾ ਜੂਨੀਚੀ

ਕਾਰਜਕਾਰੀ ਸੀਨੀਅਰ ਵਾਇਸ ਪ੍ਰੈਸੀਡੈਂਟ

ਜੇਆਈਸੀਏ

ਸ਼੍ਰੀ ਤਦਾਸ਼ੀ ਮੇਦਾ

ਗਵਰਨਰ 

ਜੇਬੀਆਈਸੀ

ਸ਼੍ਰੀ ਅਜੈ ਸਿੰਘ

ਮੈਨੇਜਿੰਗ ਕਾਰਜਕਾਰੀ ਅਧਿਕਾਰੀ

ਮਿਤਸੁਈ ਓਐੱਸਕੇ ਲਾਈਨਜ਼

ਸ਼੍ਰੀ ਤੋਸ਼ਿਯਾਕੀ ਹਿਗਾਸ਼ਿਹਾਰਾ

ਡਾਇਰੈਕਟਰ, ਪ੍ਰਤੀਨਿਧੀ ਕਾਰਜਕਾਰੀ ਅਧਿਕਾਰੀ, ਕਾਰਜਕਾਰੀ ਚੇਅਰਮੈਨ ਅਤੇ ਸੀ.ਈ.ਓ

ਹਿਟਾਚੀ ਲਿਮਿਟਿਡ

ਸ਼੍ਰੀ ਯੋਸ਼ੀਹੀਰੋ ਮਿਨੇਨੋ

ਸੀਨੀਅਰ ਕਾਰਜਕਾਰੀ ਅਧਿਕਾਰੀ, ਬੋਰਡ ਦੇ ਮੈਂਬਰ

ਡਾਈਕਿਨ ਇੰਡਸਟ੍ਰੀਜ਼ ਲਿਮਿਟਿਡ

ਸ਼੍ਰੀ ਯੋਸ਼ੀਹਿਸਾ ਕਿਤਾਨੋ

ਪ੍ਰਧਾਨ ਅਤੇ ਸੀਈਓ

ਜੇਐੱਫਈ ਸਟੀਲ ਕਾਰਪੋਰੇਸ਼ਨ

ਸ਼੍ਰੀ ਈਜੀ ਹਾਸ਼ੀਮੋਟੋ

ਪ੍ਰਤੀਨਿਧੀ ਡਾਇਰੈਕਟਰ ਅਤੇ ਪ੍ਰਧਾਨ

ਨਿਪੋਨ ਸਟੀਲ ਕਾਰਪੋਰੇਸ਼ਨ

ਸ਼੍ਰੀ ਅਕੀਹੀਰੋ ਨਿੱਕਾਕੂ

ਬੋਰਡ ਦੇ ਪ੍ਰਧਾਨ ਅਤੇ ਪ੍ਰਤੀਨਿਧੀ ਮੈਂਬਰ

ਟੋਰੇ ਇੰਡਸਟ੍ਰੀਜ਼, ਇੰਕ.

ਸ਼੍ਰੀ ਮੋਟੋਕੀ ਯੂਨੋ

ਪ੍ਰਤੀਨਿਧ ਡਾਇਰੈਕਟਰ ਅਤੇ ਸੀਨੀਅਰ ਕਾਰਜਕਾਰੀ ਪ੍ਰਬੰਧਨ ਅਧਿਕਾਰੀ

ਮਿਤਸੁਈ ਐਂਡ ਕੰਪਨੀ ਲਿਮਿਟਿਡ

ਸ਼੍ਰੀ ਮਾਸਾਯੋਸ਼ੀ ਫੁਜੀਮੋਟੋ

ਪ੍ਰਤੀਨਿਧੀ ਡਾਇਰੈਕਟਰ, ਪ੍ਰੈਸੀਡੈਂਟ ਅਤੇ ਸੀਈਓ

ਸੋਜਿਟਜ਼ ਕਾਰਪੋਰੇਸ਼ਨ

ਸ਼੍ਰੀ ਤੋਸ਼ੀਕਾਜ਼ੂ ਨਾਂਬੂ

ਕਾਰਜਕਾਰੀ ਵਾਇਸ ਪ੍ਰੈਸੀਡੈਂਟ, ਪ੍ਰਤੀਨਿਧੀ ਡਾਇਰੈਕਟਰ

ਸੁਮਿਤੋਮੋ ਕਾਰਪੋਰੇਸ਼ਨ

ਸ਼੍ਰੀ ਇਚਿਰੋ ਕਸ਼ਿਤਾਨੀ

ਪ੍ਰੈਸੀਡੈਂਟ

ਟੋਇਟਾ ਸੁਸ਼ੋ ਕਾਰਪੋਰੇਸ਼ਨ

ਸ਼੍ਰੀ ਇਚਿਰੋ ਤਕਹਾਰਾ

ਵਾਈਸ ਚੇਅਰਮੈਨ, ਬੋਰਡ ਦੇ ਮੈਂਬਰ

ਮਾਰੂਬੇਨੀ ਕਾਰਪੋਰੇਸ਼ਨ

ਸ਼੍ਰੀ ਯੋਜੀ ਤਾਗੁਚੀ

ਮਿਤਸੁਬਿਸ਼ੀ ਕਾਰਪੋਰੇਸ਼ਨ ਇੰਡੀਆ ਪ੍ਰਾਈਵੇਟ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ

ਮਿਤਸੁਬੀਸ਼ੀ ਕਾਰਪੋਰੇਸ਼ਨ

 

 

*********


ਡੀਐੱਸ/ਏਕੇ


(Release ID: 1827856) Visitor Counter : 151