ਪ੍ਰਧਾਨ ਮੰਤਰੀ ਦਫਤਰ
ਜਪਾਨ ਦੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ
Posted On:
22 MAY 2022 12:24PM by PIB Chandigarh
ਮੈਂ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਫੁਮਿਓ ਕਿਸ਼ਿਦਾ ਦੇ ਸੱਦੇ ’ਤੇ 23-24 ਮਈ, 2022 ਤੱਕ ਜਪਾਨ ਦੇ ਟੋਕਿਓ ਦਾ ਦੌਰਾ ਕਰਾਂਗਾ।
ਮਾਰਚ 2022 ਵਿੱਚ ਮੈਨੂੰ 14ਵੇਂ ਭਾਰਤ-ਜਪਾਨ ਸਲਾਨਾ ਸਮਿਟ ਲਈ ਪ੍ਰਧਾਨ ਮੰਤਰੀ ਸ਼੍ਰੀ ਕਿਸ਼ਿਦਾ ਦੀ ਆਓ ਭਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਟੋਕਿਓ ਦੀ ਆਪਣੀ ਯਾਤਰਾ ਦੇ ਦੌਰਾਨ ਮੈਂ ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਆਪਣੇ ਸੰਵਾਦ ਨੂੰ ਅੱਗੇ ਜਾਰੀ ਬਣਾ ਕੇ ਰੱਖਣ ਲਈ ਉਤਸੁਕ ਹਾਂ।
ਜਪਾਨ ਵਿੱਚ ਮੈਂ ਸੈਕਿੰਡ ਇਨ-ਪਰਸਨ ਕਵਾਡ ਨੇਤਾ ਸੰਮੇਲਨ ਵਿੱਚ ਵੀ ਹਿੱਸਾ ਲਾਵਾਂਗਾ, ਜੋ ਚਾਰ ਕਵਾਡ ਦੇਸ਼ਾਂ ਦੇ ਨੇਤਾਵਾਂ ਨੂੰ ਕਵਾਡ ਪਹਿਲਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਦਾ ਅਵਸਰ ਉਪਲੱਬਧ ਕਰਾਏਗਾ। ਅਸੀਂ ਹਿੰਦ-ਪ੍ਰਸ਼ਾਂਤ ਖੇਤਰ ਦੇ ਘਟਨਾਕ੍ਰਮਾਂ ਅਤੇ ਪਰਸਪਰ ਹਿਤ ਦੇ ਆਲਮੀ ਮੁੱਦਿਆਂ ’ਤੇ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਾਂਗੇ।
ਮੈਂ ਰਾਸ਼ਟਰਪਤੀ ਸ਼੍ਰੀ ਜੋਸੇਫ ਬਾਇਡਨ ਨਾਲ ਦੁਵੱਲੀ ਬੈਠਕ ਕਰਾਂਗਾ, ਜਿੱਥੇ ਅਸੀਂ ਅਮਰੀਕਾ ਦੇ ਨਾਲ ਆਪਣੇ ਵਿਭਿੰਨ ਪਹਿਲੂਆਂ ਵਾਲੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਚਰਚਾ ਕਰਾਂਗੇ। ਅਸੀਂ ਖੇਤਰੀ ਵਿਕਾਸ ਅਤੇ ਰਣਨੀਤਕ ਆਲਮੀ ਮੁੱਦਿਆਂ ’ਤੇ ਵੀ ਆਪਣਾ ਸੰਵਾਦ ਜਾਰੀ ਰੱਖਾਂਗੇ।
ਆਸਟਰੇਲੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਅਲਬਾਨੀਜ ਪਹਿਲੀ ਵਾਰ ਕਵਾਡ ਲੀਡਰਸ ਸਮਿਟ ਵਿੱਚ ਸ਼ਾਮਲ ਹੋਣਗੇ। ਮੈਂ ਉਨ੍ਹਾਂ ਨਾਲ ਇੱਕ ਦੁਵੱਲੀ ਬੈਠਕ ਕਰਨ ਲਈ ਉਤਸੁਕ ਹਾਂ ਜਿਸ ਦੌਰਾਨ ਵਿਆਪਕ ਰਣਨੀਤਕ ਸਾਂਝੇਦਾਰੀ ਤਹਿਤ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਬਹੁਆਯਾਮੀ ਸਹਿਯੋਗ ਅਤੇ ਖੇਤਰੀ ਤੇ ਪਰਸਪਰ ਹਿਤਾਂ ਦੇ ਆਲਮੀ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।
ਭਾਰਤ ਅਤੇ ਜਪਾਨ ਦੇ ਵਿਚਕਾਰ ਆਰਥਿਕ ਸਹਿਯੋਗ ਸਾਡੀ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਮਾਰਚ ਸਮਿਟ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਕਿਸ਼ਿਦਾ ਅਤੇ ਮੈਂ ਜਪਾਨ ਤੋਂ ਭਾਰਤ ਵਿੱਚ ਅਗਲੇ ਪੰਜ ਸਾਲਾਂ ਵਿੱਚ ਜਨਤਕ ਅਤੇ ਨਿਜੀ ਨਿਵੇਸ਼ ਤੇ ਵਿੱਤ ਪੋਸ਼ਣ ਵਿੱਚ 5 ਟ੍ਰਿਲੀਅਨ ਜਪਾਨੀ ਯੇਨ ਪ੍ਰਾਪਤ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ। ਅਗਾਮੀ ਯਾਤਰਾ ਦੌਰਾਨ ਮੈਂ ਇਸ ਟੀਚੇ ਦੇ ਪਾਲਣ ਵਿੱਚ ਆਪਣੇ ਦੇਸ਼ਾਂ ਵਿਚਕਾਰ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਜਪਾਨ ਦੇ ਵਪਾਰ ਜਗਤ ਦੇ ਸਿਖਰਲੇ ਵਿਅਕਤੀਆਂ ਨਾਲ ਮੁਲਾਕਾਤ ਕਰਾਂਗਾ।
ਜਪਾਨ ਵਿੱਚ ਭਾਰਤੀ ਡਾਇਸਪੋਰਾ ਦੇ ਲਗਭਗ 40,000 ਮੈਂਬਰ ਹਨ ਜੋ ਜਪਾਨ ਦੇ ਨਾਲ ਸਾਡੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਅਧਾਰ ਹਨ। ਮੈਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਉਤਸੁਕ ਹਾਂ।
**********
ਡੀਐੱਸ/ਐੱਸਟੀ
(Release ID: 1827474)
Visitor Counter : 142
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam