ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 17 ਮਈ ਨੂੰ ਟ੍ਰਾਈ (TRAI) ਦੇ ਸਿਲਵਰ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਨਗੇ
ਪ੍ਰਧਾਨ ਮੰਤਰੀ 5ਜੀ ਟੈਸਟ ਬੈੱਡ ਲਾਂਚ ਕਰਨਗੇ, ਜੋ ਭਾਰਤੀ ਉਦਯੋਗ ਅਤੇ ਸਟਾਰਟਅੱਪਸ ਨੂੰ 5ਜੀ ਅਤੇ ਅਗਲੀ ਪੀੜ੍ਹੀ ਦੀਆਂ ਟੈਕਨੋਲੋਜੀਆਂ ਵਿੱਚ ਆਪਣੇ ਉਤਪਾਦਾਂ, ਪ੍ਰੋਟੋਟਾਈਪ, ਸਮਾਧਾਨ ਅਤੇ ਅਲਗੋਰਿਦਮ ਦੀ ਪੜਤਾਲ ਕਰਨ ਵਿੱਚ ਮਦਦ ਕਰੇਗਾ
Posted On:
16 MAY 2022 4:15PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਮਈ, 2022 ਨੂੰ ਸਵੇਰੇ 11 ਵਜੇ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟ੍ਰਾਈ) ਦੇ ਸਿਲਵਰ ਜੁਬਲੀ ਸਮਾਰੋਹ ਨੂੰ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕਰਨਗੇ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਇੱਕ ਡਾਕ ਟਿਕਟ ਵੀ ਜਾਰੀ ਕਰਨਗੇ।
ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਆਈਆਈਟੀ ਮਦਰਾਸ ਦੀ ਅਗਵਾਈ ਵਿੱਚ ਕੁੱਲ ਅੱਠ ਸੰਸਥਾਨਾਂ ਦੁਆਰਾ ਬਹੁ ਸੰਸਥਾਨ ਸਹਿਯੋਗੀ ਪ੍ਰੋਜੈਕਟਾਂ ਦੇ ਰੂਪ ਵਿੱਚ ਵਿਕਸਿਤ 5ਜੀ ਟੈਸਟ ਬੈੱਡ ਦੀ ਵੀ ਸ਼ੁਰੂਆਤ ਕਰਨਗੇ। ਪ੍ਰੋਜੈਕਟ ਵਿੱਚ ਹਿੱਸਾ ਲੈਣ ਵਾਲੇ ਹੋਰ ਸੰਸਥਾਨਾਂ ਵਿੱਚ ਆਈਆਈਟੀ ਦਿੱਲੀ, ਆਈਆਈਟੀ ਹੈਦਰਾਬਾਦ, ਆਈਆਈਟੀ ਬੰਬੇ, ਆਈਆਈਟੀ ਕਾਨਪੁਰ, ਆਈਆਈਐੱਸ ਬੰਗਲੌਰ, ਸੁਸਾਇਟੀ ਫੌਰ ਅਪਲਾਇਡ ਮਾਇਕ੍ਰੋਵੇਵ ਇਲੈਕਟ੍ਰੌਨਿਕਸ ਇੰਜਨੀਅਰਿੰਗ ਐਂਡ ਰਿਸਰਚ (ਐਸੱਏਐੱਮਈਈਆਰ) ਅਤੇ ਸੈਂਟਰ ਆਵ੍ ਐਕਸੀਲੈਂਸ ਇਨ ਵਾਇਰਲੈੱਸ ਟੈਕਨੋਲੋਜੀ (ਸੀਈਡਬਲਿਊਆਈਟੀ) ਅਤੇ ਸੈਂਟਰ ਆਵ੍ ਐਕਸੀਲੈਂਸ ਇਨ ਵਾਇਰਲੈੱਸ ਟੈਕਨੋਲੋਜੀ (ਸੀਈਡਬਲਿਊਆਈਟੀ) ਸ਼ਾਮਲ ਹੈ। ਇਸ ਪ੍ਰੋਜੈਕਟ ਨੂੰ 220 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ। ਟੈਸਟ ਬੈੱਡ ਭਾਰਤੀ ਉਦਯੋਗ ਅਤੇ ਸਟਾਰਟਅੱਪ ਲਈ ਇੱਕ ਸਹਾਇਕ ਈਕੋਸਿਸਟਮ ਨੂੰ ਸਮਰੱਥ ਬਣਾਏਗਾ ਜੋ ਇਨ੍ਹਾਂ ਨੂੰ 5ਜੀ ਅਤੇ ਅਗਲੀ ਪੀੜ੍ਹੀ ਦੀਆਂ ਟੈਕਨੋਲੋਜੀਆਂ ਵਿੱਚ ਆਪਣੇ ਉਤਪਾਦਾਂ, ਪ੍ਰੋਟੋਟਾਈਪ, ਸਮਾਧਾਨ ਅਤੇ ਅਲਗੋਰਿਦਮ ਦੀ ਪੜਤਾਲ ਕਰਨ ਵਿੱਚ ਮਦਦ ਕਰੇਗਾ।
ਟ੍ਰਾਈ ਦੀ ਸਥਾਪਨਾ 1997 ਵਿੱਚ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਕਾਨੂੰਨ, 1977 ਦੇ ਤਹਿਤ ਕੀਤੀ ਗਈ ਸੀ।
************
ਡੀਐੱਸ/ਐੱਲਪੀ
(Release ID: 1825934)
Visitor Counter : 124
Read this release in:
Assamese
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam