ਸੱਭਿਆਚਾਰ ਮੰਤਰਾਲਾ

ਪ੍ਰਧਾਨ ਮੰਤਰੀ ਕੱਲ੍ਹ ਵੈਸ਼ਾਖ ਬੁੱਧ ਪੁਰਣਿਮਾ ਦੇ ਅਵਸਰ ‘ਤੇ ਲੁੰਬਿਨੀ ਵਿੱਚ ਇੱਕ ਵਿਲੱਖਣ ਬੌਧ ਸੱਭਿਆਚਾਰ ਤੇ ਵਿਰਾਸਤ ਕੇਂਦਰ ਦੇ ਨਿਰਮਾਣ ਦੇ ਲਈ “ਸ਼ਿਲਾਨਿਆਸ” ਸਮਾਰੋਹ ਵਿੱਚ ਹਿੱਸਾ ਲੈਣਗੇ


ਸੱਭਿਆਚਾਰ ਮੰਤਰਾਲਾ ਕੱਲ੍ਹ ਨਵੀਂ ਦਿੱਲੀ ਵਿੱਚ ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ (ਆਈਬੀਸੀ) ਦੇ ਸਹਿਯੋਗ ਨਾਲ ਇੱਕ ਰੰਗਾਰੰਗ ਪ੍ਰੋਗਰਾਮ ਆਯੋਜਿਤ ਕਰੇਗਾ

Posted On: 15 MAY 2022 11:21AM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਮਈ, 2022 ਨੂੰ ਵੈਸ਼ਾਖ ਬੁੱਧ ਪੁਰਣਿਮਾ ਦੇ ਅਵਸਰ ‘ਤੇ ਲੁੰਬਿਨੀ ਦੀ ਆਪਣੀ ਸਰਕਾਰੀ ਯਾਤਰਾ ਦੌਰਾਨ ਲੁੰਬਿਨੀ ਮਠ ਖੇਤਰ ਦੇ ਅੰਦਰ ਇੱਕ ਵਿਲੱਖਣ ਬੌਧ ਸੱਭਿਆਚਾਰਕ ਅਤੇ ਵਿਰਾਸਤ ਕੇਂਦਰ ਦੇ ਨਿਰਮਾਣ ਦੇ ਲਈ ਸ਼ਿਲਾਨਿਆਸਸਮਾਰੋਹ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਲੁੰਬਿਨੀ ਵਿੱਚ ਪਵਿੱਤਰ ਮਾਯਾਦੇਵੀ ਮੰਦਿਰ ਜਾ ਕੇ ਪੂਜਾ ਅਰਚਨਾ ਕਰਨਗੇ। ਪ੍ਰਧਾਨ ਮੰਤਰੀ ਨੇਪਾਲ ਸਰਕਾਰ ਦੇ ਤਤਵਾਧਾਨ ਵਿੱਚ ਲੁੰਬਿਨੀ ਡਿਵੈਲਪਮੈਂਟ ਟ੍ਰਸਟ ਦੁਆਰਾ ਆਯੋਜਿਤ ਬੁੱਧ ਜਯੰਤੀ ਪ੍ਰੋਗਰਾਮ ਵਿੱਚ ਵੀ ਭਾਸ਼ਣ ਦੇਣਗੇ।

 

ਇੱਕ ਵਿਆਪਕ ਅਪੀਲ ਦੇ ਬਾਅਦ ਭਾਰਤ ਸਰਕਾਰ ਨੇ ਸੱਭਿਆਚਾਰ ਮੰਤਰਾਲੇ ਦੀ ਵਿੱਤੀ ਸਹਾਇਤਾ ਨਾਲ ਲੁੰਬਿਨੀ ਡਿਵੈਲਪਮੈਂਟ ਟ੍ਰਸਟ ਦੇ ਤਤਵਾਧਾਨ ਵਿੱਚ ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ (ਆਈਬੀਸੀ) ਦੁਆਰਾ ਵਿਲੱਖਣ ਇੰਡੀਆ ਇੰਟਰਨੈਸ਼ਨਲ ਸੈਂਟਰ ਫਾਰ ਬੁੱਧਿਸਟ ਕਲਚਰ ਐਂਡ ਹੈਰੀਟੇਜ ਦਾ ਨਿਰਮਾਣ ਕੀਤਾ ਜਾਵੇਗਾ। ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ, ਸੱਭਿਆਚਾਰ ਮੰਤਰਾਲੇ ਦੇ ਤਹਿਤ ਇੱਕ ਅਨੁਦਾਨ ਪ੍ਰਾਪਤ ਸੰਸਥਾ ਹੈ। ਬੌਧ ਕੇਂਦਰ ਨੇਪਾਲ ਵਿੱਚ ਪਹਿਲਾ ਨੈੱਟ ਜੀਰੋ ਇਮਿਸ਼ਨ ਭਵਨ ਹੋਵੇਗਾ। ਸੱਭਿਆਚਾਰ ਮੰਤਰਾਲਾ ਇਸ ਅਵਸਰ ‘ਤੇ ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ (ਆਈਬੀਸੀ) ਦੇ ਸਹਿਯੋਗ ਨਾਲ ਨਵੀਂ ਦਿੱਲੀ ਵਿੱਚ ਵੈਸ਼ਾਖ ਪੁਧ ਪੁਰਣਿਮਾ ਦਿਵਸ ਸਮਾਰੋਹ ਦੇ ਲਈ ਇੱਕ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕਰੇਗਾ। ਨੇਪਾਲ ਦੇ ਲੁੰਬਿਨੀ ਵਿੱਚ ਦਿਨ ਵਿੱਚ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਬੌਧ ਸੱਭਿਆਚਰ ਅਤੇ ਵਿਰਾਸਤ ਕੇਂਦਰ ਦੇ ਸ਼ਿਲਾਨਿਆਸ ਸਮਾਰੋਹ ਨੂੰ ਪਰਦੇ ‘ਤੇ ਦਿਖਾਉਣਾ ਇਸ ਆਯੋਜਨ ਦਾ ਮੁੱਖ ਆਕਰਸ਼ਣ ਹੋਵੇਗਾ।

ਵਿਭਿੰਨ ਬੌਧ ਸਥਲਾਂ ਤੋਂ ਮੰਤ੍ਰੋੱਚਾਰ ਦੇ ਨਾਲ ਪ੍ਰੋਗਰਾਮ ਦੁਪਹਿਰ ਬਾਅਦ 2:00 ਵਜੇ ਸ਼ੁਰੂ ਹੋਵੇਗਾ, ਜਿਸ ਨੂੰ ਪਰਦੇ ‘ਤੇ ਦਿਖਾਇਆ ਜਾਵੇਗਾ।

ਇਸ ਆਯੋਜਨ ਦੇ ਚੀਫ ਗੈਸਟ ਭਾਰਤ ਸਰਕਾਰ ਦੇ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਹੋਣਗੇ, ਜਦਕਿ ਭਾਰਤ ਸਰਕਾਰ ਦੇ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਗੈਸਟ ਆਵ੍ ਦਾ ਔਨਰ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਸਪੈਸ਼ਲ ਗੈਸਟ ਦੇ ਰੂਪ ਵਿੱਚ ਹੋਣਗੇ।

ਪਵਿੱਤਰ ਵੈਸ਼ਾਖ ਬੁੱਧ ਪੁਰਣਿਮਾ ਦਿਵਸ ‘ਤੇ ਲੁੰਬਿਨੀ ਬੌਧ ਕੇਂਦਰ ਦਾ ਸ਼ਿਲਾਨਿਆਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੀ ਨੇਪਾਲ ਯਾਤਰਾ ਦਾ ਸਮਾਂ ਮਹੱਤਵਪੂਰਨ ਹੈ। ਇਸ ਦਿਨ ਨੂੰ ਤਿੰਨ ਮੰਗਲ ਕਾਰਨਾਂ ਨਾਲ ਮਹੱਤਵਪੂਰਨ ਮੰਨਿਆ ਜਾਂਦਾ ਹੈ, ਜੋ ਭਗਵਾਨ ਬੁੱਧ ਦੇ ਜਨਮ, ਗਿਆਨ ਅਤੇ ਮਹਾਪਰਿਨਿਰਵਾਣ ਦਾ ਪ੍ਰਤੀਕ ਹੈ। ਇਸੇ ਦਿਨ ਬੁੱਧ ਦਾ ਜਨਮ ਨੇਪਾਲ ਵਿੱਚ ਲੁੰਬਿਨੀ ਵਿੱਚ ਹੋਇਆ ਸੀ, ਉਨ੍ਹਾਂ ਨੇ ਬਿਹਾਰ ਦੇ ਬੋਧਗਯਾ ਵਿੱਚ ਗਿਆਨ ਪ੍ਰਾਪਤ ਕੀਤਾ, ਸਾਰਨਾਥ ਵਿੱਚ ਆਪਣਾ ਪਹਿਲਾ ਉਪਦੇਸ਼ ਦਿੱਤਾ ਅਤੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚ ਨਿਵਾਰਣ ਪ੍ਰਾਪਤ ਕੀਤਾ।

 

ਲੁੰਬਿਨੀ ਉਹ ਪਵਿੱਤਰ ਸਥਾਨ ਹੈ ਜਿੱਥੇ ਬੌਧ ਪਰੰਪਰਾ ਦੇ ਅਨੁਸਾਰ, ਰਾਣੀ ਮਹਾਮਾਯਾਦੇਵੀ ਨੇ ਲਗਭਗ 623 ਈਸਾ ਪੂਰਬ ਵਿੱਚ ਸਿਧਾਰਥ ਗੌਤਮ ਨੂੰ ਜਨਮ ਦਿੱਤਾ ਸੀ। ਭਗਵਾਨ ਬੁੱਧ ਦਾ ਜਨਮ ਲੁੰਬਿਨੀ ਵਣ ਵਿੱਚ ਹੋਇਆ ਸੀ, ਜੋ ਜਲਦ ਹੀ ਤੀਰਥਸਥਾਨ ਬਣ ਗਿਆ।

ਤੀਰਥਯਾਤਰੀਆਂ ਵਿੱਚ ਭਾਰਤੀ ਸਮ੍ਰਾਟ ਅਸ਼ੋਕ ਸ਼ਾਮਲ ਸਨ, ਜਿਨ੍ਹਾਂ ਨੇ ਉੱਥੇ ਆਪਣਾ ਇੱਕ ਸਮਾਰਕ ਸਤੰਭ ਬਣਵਾਇਆ ਸੀ। ਇਹ ਸਥਲ ਹੁਣ ਇੱਕ ਬੌਧ ਤੀਰਥ ਕੇਂਦਰ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ, ਜਿੱਥੇ ਭਗਵਾਨ ਬੁੱਧ ਦੇ ਜਨਮ ਨਾਲ ਜੜੇ ਪਰਾਤਾਤਵਿਕ ਅਵਸ਼ੇਸ਼ ਇੱਕ ਮੁੱਖ ਵਿਸ਼ੇਸ਼ਤਾ ਹੈ।

ਮਿਆਂਮਾਰ ਦਾ ਸਵਰਣ ਮੰਦਿਰ, ਤਾਰਾ ਫਾਉਂਡੇਸ਼ਨ ਮੰਦਿਰ, ਸ਼੍ਰੀਲੰਕਾ ਮਠ, ਕੋਰਿਆਈ ਮੰਦਿਰ (ਦਾਏ ਸੁੰਗ ਸ਼ਾਕਯ), ਕੰਬੋਡਿਅਨ ਮਠ ਅਤੇ ਵਿਯਤਨਾਮੀ ਫਾਟ ਕਵੋਕਟੂ ਮੰਦਿਰ ਖੇਤਰ ਦੇ ਕੁਝ ਹੋਰ ਵਿਹਾਰ ਅਤੇ ਮਠ ਹਨ।

ਲੁੰਬਿਨੀ ਨੇਪਾਲ ਦੇ ਸਭ ਤੋਂ ਪਵਿੱਤਰ ਅਤੇ ਸਭ ਤੋਂ ਮਹੱਤਵਪੂਰਨ ਥਾਵਾਂ ਵਿੱਚੋਂ ਇੱਕ ਹੈ ਜਿਸ ਦੇ ਨਤੀਜੇ ਸਦਕਾ ਇਸ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਖੇਤਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।

 

ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ, ਭਾਰਤ ਦਾ ਹੈੱਡਕੁਆਰਟਰ ਨਵੀਂ ਦਿੱਲੀ ਵਿੱਚ ਹੈ। ਇੱਕ ਅੰਤਰਰਾਸ਼ਟਰੀ ਬੌਧ ਅੰਬ੍ਰੇਲਾ ਸੰਸਥਾ ਦੇ ਰੂਪ ਵਿੱਚ 2013 ਵਿੱਚ ਇਸ ਦਾ ਗਠਨ ਕੀਤਾ ਗਿਆ ਸੀ। ਇਹ ਦੁਨੀਆ ਭਰ ਵਿੱਚ ਬੌਧਾਂ ਦੇ ਲਈ ਇੱਕ ਸਧਾਰਨ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਨੂੰ ਸਰਬਉੱਚ ਬੌਧ ਧਾਰਮਿਕ ਪਦਾਨੁਕ੍ਰਮ ਦੀ ਸੰਭਾਲ ਵਿੱਚ ਸਥਾਪਿਤ ਹੋਣ ਦਾ ਸਨਮਾਨ ਪ੍ਰਾਪਤ ਹੈ। ਇਸ ਦੇ ਉਦੇਸ਼ ਸਾਂਝੀ ਬੌਧ ਵੈਲਿਊਸ ਅਤੇ ਸਿਧਾਂਤਾਂ ਦੀ ਸੰਭਾਲ, ਪ੍ਰਚਾਰਿਤ ਕਰਨਾ ਅਤੇ ਹੁਲਾਰਾ ਦੇਣ ਦੇ ਲਈ ਦੁਨੀਆ ਭਰ ਵਿੱਚ ਵਿਭਿੰਨ ਬੌਧ ਸੰਗਠਨਾਂ ਅਤੇ ਪਰੰਪਰਾਵਾਂ ਦੇ ਲਈ ਇੱਕ ਮੰਚ ਤਿਆਰ ਕਰਨਾ ਹੈਇਸ ਦਾ ਉਦੇਸ਼ ਆਲਮੀ ਸਮੱਸਿਆਵਾਂ ਦਾ ਸਾਂਝਾ ਸਮਾਧਾਨ ਖੋਜਣਾ ਵੀ ਹੈ।

 

ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ, ਨੇਪਾਲ ਵਿੱਚ ਬੌਧ ਸੰਗਠਨਾਂ ਨੂੰ ਇਕੱਠਾ ਕਰਨ ਵਿੱਚ ਸਰਗਰਮ ਰੂਪ ਨਾਲ ਸ਼ਾਮਲ ਰਿਹਾ ਹੈ ਅਤੇ ਕਈ ਸੀਨੀਅਰ ਬੌਧ ਭਿਕਸ਼ੂਆਂ ਦੇ ਨਾਲ ਇਸ ਦੇ ਮਜ਼ਬੂਤ ਸੰਬੰਧ ਹਨ। ਪ੍ਰਧਾਨ ਮੰਤਰੀ ਦੀ ਯਾਤਰਾ ਅਤੇ ਲੁੰਬਿਨੀ ਮਠ ਪਰਿਸਰ ਵਿੱਚ ਇੱਕ ਭਾਰਤੀ ਕੇਂਦਰ ਦਾ ਨਿਰਮਾਣ ਹੋਣ ਨਾਲ ਸਾਂਝੀ ਬੌਧ ਵਿਰਾਸਤ ਅਤੇ ਸੱਭਿਆਚਾਰ ਦੇ ਮਾਧਿਅਮ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।

ਪ੍ਰੋਗਰਾਮ 16 ਮਈ, 2022 ਨੂੰ ਸਵੇਰੇ 8 ਵਜੇ ਤੋਂ ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ (ਆਈਬੀਸੀ) ਦੇ ਨਿਮਨਲਿਖਇਤ ਲਿੰਕ ‘ਤੇ ਉਪਲਬਧ ਹੋਵੇਗਾ:

ਵਰਚੁਅਲ ਵੈਸ਼ਾਖ ਬੁੱਧ ਪੁਰਣਿਮਾ ਦਿਵਸ ਹੇਠਾਂ ਲਿੰਕ ‘ਤੇ ਲਾਈਵ ਸਟ੍ਰੀਮ ਹੋਵੇਗਾ:

ਫੇਸਬੁੱਕ: https://www.facebook.com/ibcworld.org

ਯੂਟਿਊਬ: https://www.youtube.com/c/IBCWorld

 

****


ਐੱਨਬੀ/ਐੱਸਕੇ
 



(Release ID: 1825803) Visitor Counter : 137