ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨੇਪਾਲ ਦੇ ਲੁੰਬਿਨੀ ਵਿੱਚ ਇੰਡੀਆ ਇੰਟਰਨੈਸ਼ਨਲ ਸੈਂਟਰ ਫੌਰ ਬੁੱਧਿਸਟ ਕਲਚਰ ਐਂਡ ਹੈਰੀਟੇਜ ਦਾ ਸ਼ਿਲਾਨਯਾਸ (ਨੀਂਹ ਪੱਥਰ)

Posted On: 16 MAY 2022 12:08PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਮਾਣਯੋਗ ਪ੍ਰਧਾਨ ਮੰਤਰੀਸ਼੍ਰੀ ਸ਼ੇਰ ਬਹਾਦੁਰ ਦੇਉਬਾ ਦੇ ਨਾਲ ਲੁੰਬਿਨੀ ਮੱਠ ਖੇਤਰ, ਲੁੰਬਿਨੀ, ਨੇਪਾਲ ਵਿੱਚ ਇੰਡੀਆ ਇੰਟਰਨੈਸ਼ਨਲ ਸੈਂਟਰ ਫੌਰ ਬੁੱਧਿਸਟ ਕਲਚਰ ਐਂਡ ਹੈਰੀਟੇਜ ਦੇ ਨਿਰਮਾਣ ਦੇ ਲਈ ਸ਼ਿਲਾਨਯਾਸ ਸਮਾਰੋਹ ਕੀਤਾ (ਨੀਂਹ ਪੱਥਰ ਰੱਖਿਆ)।


2. ਇਸ ਸੈਂਟਰ ਦਾ ਨਿਰਮਾਣ ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ (ਆਈਬੀਸੀ)ਨਵੀਂ ਦਿੱਲੀ ਦੁਆਰਾ ਲੁੰਬਿਨੀ ਡਿਵੈਲਪਮੈਂਟ ਟਰੱਸਟ (ਐੱਲਡੀਟੀ) ਦੇ ਇੱਕ ਪਲਾਟ ਤੇ ਕੀਤਾ ਜਾਵੇਗਾ, ਜਿਸ ਦੀ ਐਲੋਕੇਸ਼ਨ ਆਈਬੀਸੀ ਅਤੇ ਐੱਲਡੀਟੀ ਦੇ ਦਰਮਿਆਨ ਮਾਰਚ, 2022 ਵਿੱਚ ਦਸਤਖਤ ਹੋਏ ਇੱਕ ਸਮਝੌਤੇ ਦੇ ਤਹਿਤ ਆਈਬੀਸੀ ਨੂੰ ਕੀਤੀ ਗਈ ਸੀ।

 

3. ਸ਼ਿਲਾਨਯਾਸ ਸਮਾਰੋਹ, ਜਿਸ ਨੂੰ ਤਿੰਨ ਪ੍ਰਮੁੱਖ ਬੋਧੀ ਪਰੰਪਰਾਵਾਂਥੇਰਵਾਦਮਹਾਯਾਨ ਅਤੇ ਵਜਰਯਾਨ ਦੇ ਭਿਕਸ਼ੂਆਂ ਦੁਆਰਾ ਕੀਤਾ ਗਿਆ, ਦੇ ਬਾਅਦ ਦੋਨੋਂ ਪ੍ਰਧਾਨ ਮੰਤਰੀਆਂ ਨੇ ਸੈਂਟਰ ਦੇ ਇੱਕ ਮਾਡਲ ਤੋਂ ਵੀ ਪਰਦਾ ਹਟਾਇਆ।

 

4. ਨਿਰਮਾਣ ਪੂਰਾ ਹੋ ਜਾਣ ਦੇ ਬਾਅਦਇਹ ਦੁਨੀਆ ਭਰ ਦੇ ਤੀਰਥਯਾਤਰੀਆਂ ਅਤੇ ਸੈਲਾਨੀਆਂ ਦਾ ਸੁਆਗਤ ਕਰਨ ਵਾਲਾ ਇੱਕ ਵਿਸ਼ਵ-ਪੱਧਰੀ ਸੁਵਿਧਾ ਸੈਂਟਰ ਹੋਵੇਗਾਜਿੱਥੇ ਸ਼ਰਧਾਲੂ ਬੁੱਧ ਧਰਮ ਦੇ ਅਧਿਆਤਮਿਕ ਸਰੂਪਾਂ ਦੇ ਸਾਰ ਦਾ ਆਨੰਦ ਪ੍ਰਾਪਤ ਕਰ ਸਕਣਗੇ। ਇਹ ਇੱਕ ਆਧੁਨਿਕ ਇਮਾਰਤ ਹੋਵੇਗੀ, ਜੋ ਊਰਜਾਪਾਣੀ ਅਤੇ ਕਚਰਾ ਪ੍ਰਬੰਧਨ ਦੇ ਮਾਮਲੇ ਵਿੱਚ ਨੈੱਟਜ਼ੀਰੋ ਦੇ ਮਿਆਰਾਂ ਦੇ ਅਨੁਰੂਪ ਹੋਵੇਗੀ ਅਤੇ ਇਸ ਸੈਂਟਰ ਵਿੱਚ ਪ੍ਰਾਰਥਨਾ ਹਾਲਧਿਆਨ ਕੇਂਦਰਲਾਇਬ੍ਰੇਰੀਪ੍ਰਦਰਸ਼ਨੀ ਹਾਲਕੈਫੇਟੇਰੀਆਦਫ਼ਤਰ ਅਤੇ ਹੋਰ ਸੁਵਿਧਾਵਾਂ ਵੀ ਹੋਣਗੀਆਂ।

 

 

***

ਡੀਐੱਸ/ਏਕੇ


(Release ID: 1825762) Visitor Counter : 147