ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਥੌਮਸ ਕੱਪ ਜੇਤੂ ਭਾਰਤੀ ਟੀਮ ਨੂੰ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ

Posted On: 15 MAY 2022 4:52PM by PIB Chandigarh

ਇੱਕ ਬੇਮਿਸਾਲ ਕਦਮ ਉਠਾਉਂਦੇ ਹੋਏ, ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾਜਿਸ ਨੇ 3-0 ਦੀ ਸ਼ਾਨਦਾਰ ਜਿੱਤ ਨਾਲ 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਦੀ ਟੀਮ ਨਾਲ ਬੈਂਕਾਕ ਵਿੱਚ ਹੋਇਆ ਇਸ ਦਾ ਫਾਈਨਲ ਜਿੱਤਿਆ।

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਇੱਕ ਸ਼ਾਨਦਾਰ ਫੈਸਲੇ ਨਾਲ ਇਸ ਜਿੱਤ ਦਾ ਜਸ਼ਨ ਮਨਾਇਆ। ਉਨ੍ਹਾਂ ਨੇ ਕਿਹਾ “ਪਲੇ-ਔਫ ਵਿੱਚ ਮਲੇਸ਼ੀਆਡੈਨਮਾਰਕ ਅਤੇ ਇੰਡੋਨੇਸ਼ੀਆ ਉੱਤੇ ਲਗਾਤਾਰ ਜਿੱਤਾਂ ਦੇ ਨਾਲ ਥੌਮਸ ਕੱਪ ਜਿੱਤਣ ਦੀ ਭਾਰਤ ਦੀ ਅਸਾਧਾਰਣ ਉਪਲਬਧੀ ਨੇ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ। ਇਹ ਮਾਣ ਨਾਲ ਹੈ ਕਿ ਮੈਂ ਉਸ ਟੀਮ ਨੂੰ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕਰਦਾ ਹਾਂ ਜਿਸ ਨੇ ਇਸ ਹਫ਼ਤੇ ਦੇ ਅੰਤ ਵਿੱਚ ਭਾਰਤੀਆਂ ਨੂੰ ਬਹੁਤ ਖੁਸ਼ੀ ਦਿੱਤੀ।’’

 

 

ਮੰਤਰੀ ਨੇ ਭਾਰਤੀ ਟੀਮ ਦੇ ਖਿਡਾਰੀਆਂਕੋਚਾਂ ਅਤੇ ਸਹਿਯੋਗੀ ਸਟਾਫ਼ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ "ਕਿਦਾਂਬੀ ਸ਼੍ਰੀਕਾਂਤ ਅਤੇ ਐੱਚਐੱਸ ਪ੍ਰਣਯ ਨੇ ਹਰ ਵਾਰ ਕੋਰਟ 'ਤੇ ਕਦਮ ਰੱਖਦੇ ਹੀ ਜਿੱਤ ਦਰਜ ਕੀਤੀ। ਸਾਤਵਿਕਸਾਈਰਾਕਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਨਾਕਆਊਟ ਗੇੜ ਦੇ ਤਿੰਨੋਂ ਪੜਾਵਾਂ ਸਮੇਤ ਛੇ ਵਿੱਚੋਂ ਪੰਜ ਮੈਚਾਂ ਵਿੱਚ ਨਿਰਣਾਇਕ ਅੰਕ ਜਿੱਤਣ ਲਈ ਅੰਕ ਵਧਾ ਦਿੱਤੇ।"

 

 

ਲਕਸ਼ਯ ਸੇਨ ਨੇ ਇੰਡੋਨੇਸ਼ੀਆ ਦੇ ਖਿਲਾਫ਼ ਸ਼ੁਰੂਆਤੀ ਮੈਚ ਜਿੱਤਣ ਵਿੱਚ ਪੂਰੀ ਤਾਕਤ ਦਿਖਾਈ। ਮੈਨੂੰ ਯਕੀਨ ਹੈ ਕਿ ਐੱਮਆਰ ਅਰਜੁਨ ਅਤੇ ਧਰੁਵ ਕਪਿਲਾ ਅਤੇ ਕ੍ਰਿਸ਼ਨਾ ਪ੍ਰਸਾਦ ਗਾਰਗਾ ਅਤੇ ਪੰਜਾਲਾ ਵਿਸ਼ਨੂੰਵਰਧਨ ਗੌੜ ਦੇ ਨਾਲ-ਨਾਲ ਪ੍ਰਿਯਾਂਸ਼ੂ ਰਾਜਾਵਤ ਦੇ ਡਬਲਸ ਸੁਮੇਲ ਨੇ ਇਸ ਇਤਿਹਾਸਿਕ ਮੁਹਿੰਮ ਦਾ ਹਿੱਸਾ ਬਣਨ ਵਿੱਚ ਕਾਫ਼ੀ ਯੋਗਦਾਨ ਦਿੱਤਾ।’’

ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਖਿਡਾਰੀਆਂ ਨੂੰ ਟ੍ਰੇਨਿੰਗ ਅਤੇ ਮੁਕਾਬਲੇਬਾਜ਼ੀ  ਵਿੱਚ ਸਹਾਇਤਾ ਪ੍ਰਦਾਨ ਕਰਕੇ ਟੀਮ ਦੀ ਬੇਮਿਸਾਲ ਸਫ਼ਲਤਾ ਵਿੱਚ ਯੋਗਦਾਨ ਪਾਇਆ। ਜਨਵਰੀ ਤੋਂ ਸ਼ੁਰੂ ਹੋਏ 10 ਹਫ਼ਤਿਆਂ ਦੇ ਰਾਸ਼ਟਰੀ ਕੈਂਪ ਨੇ ਖਿਡਾਰੀਆਂ ਦੇ ਫਿਟਨਸ ਪੱਧਰ ਨੂੰ ਵਧਾਉਣ ਵਿੱਚ ਮਦਦ ਕੀਤੀ। ਡਬਲਸ ਜੋੜਿਆਂ ਦੀ ਸਹਾਇਤਾ ਲਈ ਮੈਥਿਆਸ ਬੋਏ ਨੂੰ ਕੋਚ ਵਜੋਂ ਸ਼ਾਮਲ ਕਰਨ ਦਾ ਸਮਰਥਨ ਵੀ ਮਹੱਤਵਪੂਰਨ ਰਿਹਾ ਹੈ।

ਪਿਛਲੇ ਚਾਰ ਸਾਲਾਂ ਵਿੱਚਮੰਤਰਾਲੇ ਨੇ ਵਿਦੇਸ਼ੀ ਅਤੇ ਭਾਰਤੀ ਕੋਚਾਂ ਦੀ ਤਨਖ਼ਾਹ ਸਮੇਤ ਟ੍ਰੇਨਿੰਗ ਅਤੇ ਮੁਕਾਬਲੇ ਲਈ ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ 67.19 ਕਰੋੜ ਰੁਪਏ ਦੇ ਫੰਡ ਦਿੱਤੇ ਹਨ। ਅਤੇ ਇਕੱਲੇ ਪਿਛਲੇ ਸਾਲ ਵਿੱਚਮੰਤਰਾਲੇ ਨੇ 4.50 ਕਰੋੜ ਰੁਪਏ ਦੀ ਲਾਗਤ ਨਾਲ 14 ਅੰਤਰਰਾਸ਼ਟਰੀ ਪ੍ਰਦਰਸ਼ਨ ਯਾਤਰਾਵਾਂ ਦਾ ਸਮਰਥਨ ਕੀਤਾ ਹੈ।

 

 

 **************

ਐੱਨਬੀ/ਓਏ


(Release ID: 1825626) Visitor Counter : 157