ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਅਖਿਲ ਭਾਰਤੀਯ ਕੋਲੀ ਸਮਾਜ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਵੀਡਿਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ

Posted On: 15 MAY 2022 8:57AM by PIB Chandigarh

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (14 ਮਈ, 2022) ਅਖਿਲ ਭਾਰਤੀਯ ਕੋਲੀ ਸਮਾਜ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਵੀਡਿਓ ਸੰਦੇਸ਼ ਜ਼ਰੀਏ ਸੰਬੋਧਨ ਕੀਤਾ।

ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਉਹ ਵਿਅਕਤੀਗਤ ਤੌਰ ’ਤੇ ਸਭਾ ਨੂੰ ਸੰਬੋਧਨ ਕਰ ਸਕਦੇ ਤਾਂ ਉਨ੍ਹਾਂ ਨੂੰ ਜ਼ਿਆਦਾ ਪ੍ਰਸੰਨਤਾ ਹੁੰਦੀ। ਲੇਕਿਨ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਕਾਰਨਉਨ੍ਹਾਂ ਨੂੰ ਜਮੈਕਾ ਅਤੇ ਸੇਂਟ ਵਿੰਸੇਂਟ ਅਤੇ ਗ੍ਰੇਨਾਡਾਇਨਜ਼ ਨਾਲ ਭਾਰਤ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਨ੍ਹਾਂ ਦੇਸ਼ਾਂ ਦੀ ਸਰਕਾਰੀ ਯਾਤਰਾ ’ਤੇ ਆਉਣਾ ਪਿਆ।

ਅਖਿਲ ਭਾਰਤੀਯ ਕੋਲੀ ਸਮਾਜ ਦੀ ਸਥਾਪਨਾ ਦੇ ਬਾਅਦ ਤੋਂ ਆਪਣੇ ਪੁਰਾਣੇ ਸਬੰਧਾਂ ਨੂੰ ਯਾਦ ਕਰਕੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਮਾਜ ਦਾ ਗੋਲਡਨ ਜੁਬਲੀ ਸਮਾਰੋਹ ਵਿਅਕਤੀਗਤ ਰੂਪ ਨਾਲ ਉਨ੍ਹਾਂ ਲਈ ਬਹੁਤ ਸੰਤੁਸ਼ਟੀਜਨਕ ਅਤੇ ਇੱਕ ਸੁਖਦ ਉਪਲਬਧੀ ਹੈ। ਕਿਸੇ ਵੀ ਸੰਗਠਨ ਦਾ ਗਠਨ ਕਰਨ ਅਤੇ ਇਸ ਦਾ ਵਿਸਤਾਰ ਕਰਨ ਲਈ ਬਹੁਤ ਮਿਹਨਤ ਅਤੇ ਸਮਰਪਣ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਅਸੀਂ ਸਾਰੇ ਮਿਲ ਕੇ ਅੱਗੇ ਵਧਦੇ ਹੋਏ ਅਖਿਲ ਭਾਰਤੀਯ ਕੋਲੀ ਸਮਾਜ ਦੀ ਗੋਲਡਨ ਜੁਬਲੀ ਮਨਾ ਰਹੇ ਹਾਂ। ਜ਼ਿਆਦਾ ਸੰਤੁਸ਼ਟੀ ਇਸ ਗੱਲ ਦੀ ਹੈ ਕਿ ਇਸ ਸਮਾਜ ਦੇ ਮੈਂਬਰਾਂ ਨੇ ਸਮਾਜ ਅਤੇ ਰਾਸ਼ਟਰ ਦੀ ਪ੍ਰਗਤੀ ਵਿੱਚ ਆਪਣੀ ਬਹੁਮੁੱਲਾ ਯੋਗਦਾਨ ਦਿੱਤਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੀਆਂ ਪਿਛਲੀਆਂ ਪੀੜ੍ਹੀਆਂ ਦੇ ਦੂਰਦਰਸ਼ੀ ਲੋਕਾਂ ਨੇ ਸਮਾਜ ਨੂੰ ਦਿਸ਼ਾ ਦੇਣ ਲਈ ਛੋਟੇ ਛੋਟੇ ਕਦਮ ਚੁੱਕੇ। ਬਾਅਦ ਦੀਆਂ ਪੀੜ੍ਹੀਆਂ ਹੋਰ ਅੱਗੇ ਵਧੀਆਂ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਨੌਜਵਾਨ ਪੀੜ੍ਹੀ ਕੋਲੀ ਸਮਾਜ ਦੀ ਪਹਿਚਾਣ ਅਤੇ ਗਰਿਮਾ ਨੂੰ ਹੋਰ ਵੀ ਉੱਚੇ ਪੱਧਰ ’ਤੇ ਲੈ ਜਾਵੇਗੀ ਅਤੇ ਸੰਗਠਨ ਦੇ ਮੈਂਬਰ ਆਧੁਨਿਕਤਾਸੰਵੇਦਨਸ਼ੀਲਤਾਮਾਨਵਤਾ ਦੀ ਸੇਵਾ ਅਤੇ ਦੇਸ਼ ਭਗਤੀ ਦੀ ਮਿਸਾਲ ਪੇਸ਼ ਕਰਦੇ ਰਹਿਣਗੇ। ਉਨ੍ਹਾਂ ਨੇ ਕੋਲੀ ਸਮਾਜ ਦੇ ਹਰੇਕ ਮੈਂਬਰ ਤੋਂ ਇਹ ਸੰਕਲਪ ਲੈਣ ਦੀ ਤਾਕੀਦ ਕੀਤੀ ਕਿ ਉਹ ਨਾ ਕੇਵਲ ਸਾਡੇ ਸਮਾਜ ਦੀ ਪ੍ਰਤਿਸ਼ਠਾ ਨੂੰ ਵਧਾਉਣਗੇ ਬਲਕਿ ਰਾਸ਼ਟਰ ਨਿਰਮਾਣ ਵਿੱਚ ਵੀ ਯੋਗਦਾਨ ਦਿੰਦੇ ਰਹਿਣਗੇ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

 

 

 **********

ਡੀਐੱਸ/ਬੀਐੱਮ



(Release ID: 1825618) Visitor Counter : 87