ਵਿੱਤ ਮੰਤਰਾਲਾ

ਯੂਏਈ ਦੇ ਅਰਥਵਿਵਸਥਾ ਬਾਰੇ ਮੰਤਰੀ, ਮਹਾਮਹਿਮ ਅਬਦੁੱਲਾ ਬਿਨ ਤੌਕ ਅਲ ਮਾਰੀ ਨੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕੀਤੀ

Posted On: 12 MAY 2022 2:24PM by PIB Chandigarh

 ਮਹਾਮਹਿਮ ਅਬਦੁੱਲਾ ਬਿਨ ਤੌਕ ਅਲ ਮਰੀ, ਸੰਯੁਕਤ ਅਰਬ ਅਮੀਰਾਤ ਦੇ ਅਰਥਵਿਵਸਥਾ ਬਾਰੇ ਮੰਤਰੀ ਨੇ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨਾਲ ਅੱਜ ਨਵੀਂ ਦਿੱਲੀ ਵਿੱਚ ਇੱਕ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਦੋਵਾਂ ਧਿਰਾਂ ਨੇ ਭਾਰਤ-ਯੂਏਈ ਦਰਮਿਆਨ ਮਜ਼ਬੂਤ ਆਰਥਿਕ ਅਤੇ ਵਪਾਰਕ ਸਾਂਝ ਅਤੇ ਵਿਆਪਕ ਰਣਨੀਤਕ ਭਾਈਵਾਲੀ ਬਾਰੇ ਚਰਚਾ ਕੀਤੀ ਜੋ ਬਹੁਪੱਖੀ ਦੁਵੱਲੇ ਸਬੰਧਾਂ ਨੂੰ ਅੱਗੇ ਵਧਾ ਰਹੀ ਹੈ।

 

https://ci5.googleusercontent.com/proxy/cWbl6a2SeI87yWwnH7bjeO2-dx-_L0K2Je7SUrx-kSYkW86fN-8LZGrK4JcOgE8m2aIXKmIGY932NPaui2dIIFoKV0uWShFkLAhzYtos-_O8CRQB575GMqrLVg=s0-d-e1-ft#https://static.pib.gov.in/WriteReadData/userfiles/image/image001GURH.jpg

 ਮਹਾਮਹਿਮ ਅਬਦੁੱਲਾ ਬਿਨ ਤੌਕ ਅਲ ਮਾਰੀ ਅਤੇ ਯੂਏਈ ਦਾ ਇੱਕ ਉੱਚ-ਪੱਧਰੀ ਵਫ਼ਦ ਭਾਰਤ-ਯੂਏਈ ਆਰਥਿਕ ਭਾਈਵਾਲੀ ਸਮਿਟ – “ਇੰਡੀਆ-ਯੂਏਈ ਸੀਈਪੀਏ (CEPA): ਅਨਲੀਸ਼ਿੰਗ ਦ ਗੋਲਡਨ ਏਰਾ (Unleashing the Golden Era)” ਲਈ ਨਵੀਂ ਦਿੱਲੀ ਵਿੱਚ ਹਨ। ਅਜਿਹੇ ਨਿਯਮਿਤ ਆਦਾਨ-ਪ੍ਰਦਾਨ ਅਤੇ ਦੁਵੱਲੀਆਂ ਬੈਠਕਾਂ ਭਾਰਤ ਦੀ ਸ਼ਮੂਲੀਅਤ ਨੂੰ ਹੋਰ ਗਹਿਰਾ ਕਰਦੀਆਂ ਹਨ ਅਤੇ ਮੌਜੂਦਾ ਸੰਸਥਾਗਤ ਪ੍ਰਬੰਧਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਂਦੇ ਹੋਏ ਨਵੇਂ ਖੇਤਰਾਂ ਦੀ ਖੋਜ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।

********

 

ਆਰਐੱਮ/ਐੱਮਵੀ/ਕੇਐੱਮਐੱਨ



(Release ID: 1824842) Visitor Counter : 116