ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਮੋਹਰੀ ਤੇਲ ਜਨਤਕ ਉਪਕ੍ਰਮ ਆਗਾਮੀ ਈਥੇਨੌਲ ਪਲਾਂਟ ਲਈ ਟ੍ਰਿਪਰਟਾਇਲ-ਕਮ-ਐਸਕ੍ਰੋ ਸਮਝੌਤੇ ‘ਤੇ ਹਸਤਾਖਰ ਕਰਨ ਲਈ ਇੱਕ ਸਾਥ ਆਏ

Posted On: 11 MAY 2022 2:52PM by PIB Chandigarh

ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) – ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀਪੀਸੀਐੱਲ), ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈਓਸੀਐੱਲ) ਅਤੇ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਐੱਚਪੀਸੀਐੱਲ) ਨੇ ਦੇਸ਼ ਭਰ ਵਿੱਚ ਆਗਾਮੀ ਸਮਰਪਿਤ ਈਥੇਨੌਲ ਪਲਾਂਟ ਲਈ ਇੱਕ ਦੀਰਘਕਾਲੀਨ ਖਰੀਦ ਸਮਝੌਤਾ (ਐੱਲਟੀਪੀਏ) ਕੀਤਾ ਹੈ। ਟ੍ਰਿਪਰਟਾਇਲ-ਕਮ-ਐਸਕ੍ਰੋ ਸਮਝੌਤੇ (ਟੀਪੀਏ) ਦੇ ਪਹਿਲੇ ਸੈਟ ‘ਤੇ ਬਿਹਾਰ ਸਰਕਾਰ ਦੇ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਸੰਦੀਪ ਪੌਂਡ੍ਰਿਕ (ਆਈਏਐੱਸ), ਸਟੇਟ ਬੈਂਕ ਆਵ੍ ਇੰਡੀਆ ਦੇ ਐੱਮਡੀ ਸ਼੍ਰੀ ਅਸ਼ਵਿਨੀ ਭਾਟਿਆ ਅਤੇ ਬੀਪੀਸੀਐੱਲ ਵਿੱਚ ਕਾਰਜਕਾਰੀ ਡਾਇਰੈਕਟਰ ਆਈ/ਸੀ, ਮਾਰਕੀਟਿੰਗ ਕਾਰਪੋਰੇਟ ਸ਼੍ਰੀ ਸੁਖਮਲ ਜੈਨ ਦੀ ਉਪਸਥਿਤੀ ਵਿੱਚ ਓਐੱਸਸੀ (ਤੇਲ ਮਾਰਕੀਟਿੰਗ ਕੰਪਨੀਆਂ), ਪ੍ਰੋਜੈਕਟ ਦੇ ਪ੍ਰਸਤਾਵਕਾਂ ਅਤੇ ਈਥੇਨੌਲ ਪਲਾਂਟ ਪ੍ਰੋਜੈਕਟਾਂ ਨਾਲ ਸੰਬੰਧਿਤ ਬੈਂਕਾਂ ਦਰਮਿਆਨ ਹਸਤਾਖਰ ਕੀਤੇ ਗਏ।

ਭਾਰਤੀ ਸਟੇਟ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਇੰਡੀਅਨ ਬੈਂਕ ਤਿੰਨ ਬੈਂਕ ਹਨ ਜੋ ਓਐੱਮਸੀ ਅਤੇ ਪ੍ਰੋਜੈਕਟ ਦੇ ਪ੍ਰਸਤਾਵਕਾਂ ਦੇ ਨਾਲ ਇਸ ਤ੍ਰਿਪੱਖੀ ਸਮਝੌਤੇ ਵਿੱਚ ਸ਼ਾਮਲ ਹਨ। ਇਹ ਸਮਝੌਤਾ ਇਹ ਸੁਨਿਸ਼ਚਿਤ ਕਰਨ ਲਈ ਕੀਤਾ ਗਿਆ ਹੈ ਕਿ ਈਥੇਨੌਲ ਪਲਾਂਟਾਂ ਦੁਆਰਾ ਪ੍ਰਾਪਤ ਭੁਗਤਾਨ ਦਾ ਉਪਯੋਗ ਇਨ੍ਹਾਂ ਬੈਂਕਾਂ ਦੁਆਰਾ ਦਿੱਤੇ ਗਏ ਵਿੱਤੀ ਨੂੰ ਚੁਕਾਉਣ ਲਈ ਕੀਤਾ ਜਾਵੇਗਾ। ਸਮਝੌਤੇ ਦੇ ਅਨੁਸਾਰ, ਈਥੇਨੌਲ ਉਤਪਾਦਨ ਲਈ ਸਮਰਪਿਤ ਇੰਨ੍ਹਾਂ ਪਲਾਂਟਾਂ ਦੁਆਰਾ ਉਤਪਾਦਿਤ ਈਥੇਨੌਲ ਨੂੰ ਭਾਰਤ ਸਰਕਾਰ ਦੇ ਈਥੇਨੌਲ ਮਿਸ਼ਰਣ ਪੈਟ੍ਰੋਲ (ਈਬੀਪੀ) ਪ੍ਰੋਗਰਾਮ ਦੇ ਅਨੁਸਾਰ ਪੈਟ੍ਰੋਲ ਦੇ ਨਾਲ ਮਿਸ਼ਰਣ ਲਈ ਓਐੱਮਸੀ ਨੂੰ ਵੇਚਿਆ ਜਾਵੇਗਾ।

ਓਐੱਸਸੀ ਨੂੰ ਈਥੇਨੌਲ ਦੀ ਸਪਲਾਈ ਲਈ ਜੋ ਭੁਗਤਾਨ ਕੀਤਾ ਜਾਵੇਗਾ ਉਸ ਨੂੰ ਵਿੱਤ ਪੋਸ਼ਣ ਬੈਂਕ ਵਿੱਚ ਖੋਲ੍ਹੇ ਗਏ ਐਸਕ੍ਰੌ ਖਾਤੇ ਵਿੱਚ ਜਮ੍ਹਾ ਕੀਤਾ ਜਾਵੇਗਾ ਤਾਕਿ ਨਿਰਧਾਰਿਤ ਸਮੇਂ ਦੇ ਅਨੁਸਾਰ ਬੈਂਕਾਂ ਦਾ ਲੋਨ ਚੁਕਾਉਣਾ ਸੁਨਿਸ਼ਚਿਤ ਹੋ ਸਕੇ। ਟੀਪੀਏ ‘ਤੇ ਹਸਤਾਖਰ ਮਾਈਕ੍ਰੌਮੈਕਸ ਬਾਇਓਫਿਊਲਸ ਪ੍ਰਾਈਵੇਟ ਲਿਮਿਟਿਡ, ਬਿਹਾਰ, ਇਸਟਰਨ ਇੰਡੀਆ ਬਾਇਓਫਿਊਲਸ ਪ੍ਰਾਈਵੇਟ ਲਿਮਿਟਿਡ, ਬਿਹਾਰ, ਮੁਜ਼ੱਫਰਪੁਰ ਬਾਇਓਫਿਊਲ ਪ੍ਰਾਈਵੇਟ ਲਿਮਿਟਿਡ, ਬਿਹਾਰ, ਕੇ ਪੀ ਬਾਇਓਫਿਊਲ ਪ੍ਰਾਈਵੇਟ ਲਿਮਿਟਿਡ, ਮੱਧ ਪ੍ਰਦੇਸ਼ ਅਤੇ ਵਿਸਾਗ ਬਾਇਓਫਿਊਲ ਪ੍ਰਾਈਵੇਟ ਲਿਮਿਟਿਡ, ਮੱਧ ਪ੍ਰਦੇਸ਼ ਦੇ ਨਾਲ ਕੀਤੇ ਗਏ।

ਈਥੇਨੌਲ ਸਪਲਾਈ ਸਾਲ 2021-22 ਵਿੱਚ, ਭਾਰਤ ਨੇ 186 ਕਰੋੜ ਲੀਟਰ ਈਥੇਨੌਲ ਦੀ ਖਪਤ ਕਰਦੇ ਹੋਏ 9.90% ਈਥੇਨੌਲ ਮਿਸ਼ਰਣ ਹਾਸਲ ਕੀਤਾ ਜਿਸ ਵਿੱਚ 9000 ਕਰੋੜ ਤੋਂ ਅਧਿਕ ਵਿਦੇਸ਼ੀ ਮੁਦਰਾ ਦੀ ਬਚਤ ਹੋਈ। ਹਾਲਾਂਕਿ, ਸਰਕਾਰ ਨੇ 2025 ਤੱਕ 20% ਮਿਸ਼ਰਣ ਈਥੇਨੌਲ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ ਜਿਸ ਵਿੱਚ ਆਮਤੌਰ ‘ਤੇ ਈ20 ਟੀਚੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਇਸ ਟੀਚੇ ਨੂੰ ਹਾਸਲ ਕਰਨ ਲਈ ਈਥੇਨੌਲ ਦੀ ਕਮੀ ਸਭ ਤੋਂ ਵੱਡੀ ਚੁਣੌਤੀ ਹੈ। ਈ20 ਪਰਿਦ੍ਰਿਸ਼ ਦੇ ਅਨੁਸਾਰ, ਦੇਸ਼ ਨੂੰ 2025-26 ਵਿੱਚ ਇਹ ਟੀਚਾ ਪ੍ਰਾਪਤ ਕਰਨ ਲਈ 1,016 ਕਰੋੜ ਲੀਟਰ ਈਥੇਨੌਲ ਦੀ ਜ਼ਰੂਰਤ ਹੈ। ਲੇਕਿਨ, ਮੌਜੂਦਾ ਉਪਲਬਧਤਾ ਦੇ ਅਨੁਸਾਰ, ਲਗਭਗ 650 ਕਰੋੜ ਲੀਟਰ ਈਥੇਨੌਲ ਦੀ ਕਮੀ ਹੈ। ਇਨ੍ਹਾਂ ਪੰਜ ਪ੍ਰੋਜੈਕਟਾਂ ਨਾਲ ਹਰ ਸਾਲ ਲਗਭਗ 23 ਕਰੋੜ ਲੀਟਰ ਈਥੇਨੌਲ ਦਾ ਯੋਗਦਾਨ ਹੋਣ ਦੀ ਸੰਭਾਵਨਾ ਹੈ।

ਈਥੇਨੌਲ ਮਿਸ਼ਰਣ ਪੈਟ੍ਰੋਲ ਦੇ ਇਸਤੇਮਾਲ ਨਾਲ ਨਾ ਕੇਵਲ ਸਾਡਾ ਵਾਤਾਵਰਣ ਸਵੱਛ ਰਹਿੰਦਾ ਹੈ ਕਿਉਂਕਿ ਇਹ 38% ਘੱਟ ਕਾਰਬਨ ਡਾਈਆਕਸਾਈਡ ਨਿਕਾਸੀ ਪੈਦਾ ਕਰਦਾ ਹੈ, ਬਲਕਿ ਇਹ ਗ੍ਰਾਮੀਣ ਖੇਤਰਾਂ ਵਿੱਚ ਨਿਵੇਸ਼ ਅਤੇ ਰੋਜ਼ਗਾਰ ਸਿਰਜਨ ਦੇ ਨਾਲ ਗ੍ਰਾਮੀਣ ਅਰਥਵਿਵਸਥਾ ਵਿੱਚ ਵੀ ਮਦਦ ਕਰਦਾ ਹੈ।

********

ਵਾਈਬੀ/ਆਰਐੱਮ



(Release ID: 1824749) Visitor Counter : 121